Kirron Kher ਨੂੰ ਚੰਡੀਗੜ੍ਹ ਪ੍ਰਸ਼ਾਸਨ ਨੇ ਭੇਜਿਆ ਨੋਟਿਸ , ਸਰਕਾਰੀ ਕੋਠੀ ਦੀ ਲਾਇਸੈਂਸ ਫ਼ੀਸ ਦਾ 12.76 ਲੱਖ ਰੁਪਏ ਬਕਾਇਆ
Chandigarh News : ਚੰਡੀਗੜ੍ਹ ਤੋਂ ਸਾਬਕਾ ਭਾਜਪਾ ਸੰਸਦ ਮੈਂਬਰ ਕਿਰਨ ਖੇਰ 'ਤੇ ਸੈਕਟਰ- 7 ਵਿੱਚ ਉਨ੍ਹਾਂ ਨੂੰ ਅਲਾਟ ਕੀਤੇ ਗਏ ਘਰ ਲਈ ਲਾਇਸੈਂਸ ਫੀਸ ਦੇ ਕਰੀਬ 13 ਲੱਖ ਰੁਪਏ ਬਕਾਇਆ ਹਨ। ਚੰਡੀਗੜ੍ਹ ਸਹਾਇਕ ਕੰਟਰੋਲਰ (ਵਿੱਤ ਅਤੇ ਲੇਖਾ) ਕਿਰਾਏ ਵੱਲੋਂ ਭਾਜਪਾ ਨੇਤਾ ਨੂੰ ਸੈਕਟਰ 8-ਏ ਵਿੱਚ ਉਨ੍ਹਾਂ ਦੀ ਕੋਠੀ ਨੰਬਰ 65 'ਤੇ ਇੱਕ ਨੋਟਿਸ ਭੇਜਿਆ ਗਿਆ ਹੈ। ਇਸ ਨੋਟਿਸ ਵਿੱਚ ਉਨ੍ਹਾਂ ਨੂੰ ਜਲਦੀ ਹੀ ਪੈਸੇ ਜਮ੍ਹਾ ਕਰਨ ਲਈ ਕਿਹਾ ਗਿਆ ਹੈ
Chandigarh News : ਚੰਡੀਗੜ੍ਹ ਤੋਂ ਸਾਬਕਾ ਭਾਜਪਾ ਸੰਸਦ ਮੈਂਬਰ ਕਿਰਨ ਖੇਰ 'ਤੇ ਸੈਕਟਰ- 7 ਵਿੱਚ ਉਨ੍ਹਾਂ ਨੂੰ ਅਲਾਟ ਕੀਤੇ ਗਏ ਘਰ ਲਈ ਲਾਇਸੈਂਸ ਫੀਸ ਦੇ ਕਰੀਬ 13 ਲੱਖ ਰੁਪਏ ਬਕਾਇਆ ਹਨ। ਚੰਡੀਗੜ੍ਹ ਸਹਾਇਕ ਕੰਟਰੋਲਰ (ਵਿੱਤ ਅਤੇ ਲੇਖਾ) ਕਿਰਾਏ ਵੱਲੋਂ ਭਾਜਪਾ ਨੇਤਾ ਨੂੰ ਸੈਕਟਰ 8-ਏ ਵਿੱਚ ਉਨ੍ਹਾਂ ਦੀ ਕੋਠੀ ਨੰਬਰ 65 'ਤੇ ਇੱਕ ਨੋਟਿਸ ਭੇਜਿਆ ਗਿਆ ਹੈ। ਇਸ ਨੋਟਿਸ ਵਿੱਚ ਉਨ੍ਹਾਂ ਨੂੰ ਜਲਦੀ ਹੀ ਪੈਸੇ ਜਮ੍ਹਾ ਕਰਨ ਲਈ ਕਿਹਾ ਗਿਆ ਹੈ, ਜੇਕਰ ਬਕਾਇਆ ਰਕਮ ਜਮ੍ਹਾ ਨਹੀਂ ਕੀਤੀ ਜਾਂਦੀ ਹੈ ਤਾਂ ਕੁੱਲ ਬਕਾਇਆ ਰਕਮ 'ਤੇ 12 ਪ੍ਰਤੀਸ਼ਤ ਵਿਆਜ ਵੀ ਲਗਾਇਆ ਜਾਵੇਗਾ।
ਦਰਅਸਲ ਇਹ ਨੋਟਿਸ ਕਿਰਨ ਖੇਰ ਵਲੋਂ ਚੰਡੀਗੜ੍ਹ ਦੀ ਸੰਸਦ ਮੈਂਬਰ ਰਹਿੰਦਿਆਂ ਸੈਕਟਰ -7 ਵਿਖੇ ਕੋਠੀ ਨੰਬਰ 23 ਅਲਾਟ ਕੀਤੀ ਗਈ ਸਰਕਾਰੀ ਕੋਠੀ ਦੀ ਲਾਇਸੈਂਸ ਫ਼ੀਸ ਨਾ ਭਰਨ ਕਾਰਨ ਭੇਜਿਆ ਗਿਆ ਹੈ। ਉਨ੍ਹਾਂ ਨੂੰ ਕਰੀਬ 12 ਲੱਖ 76 ਹਜ਼ਾਰ 418 ਰੁਪਏ ਦਾ ਨੋਟਿਸ ਭੇਜਿਆ ਗਿਆ ਹੈ। ਪ੍ਰਸ਼ਾਸਨ ਦਾ ਕਹਿਣਾ ਹੈ ਕਿ ਲਾਇਸੈਂਸ ਫ਼ੀਸ ਭਰਨ ਸੰਬੰਧੀ ਕਿਰਨ ਖੇਰ ਨੂੰ ਕਈ ਵਾਰ ਸੂਚਿਤ ਵੀ ਕੀਤਾ ਗਿਆ ਸੀ ਪ੍ਰੰਤੂ ਉਨ੍ਹਾਂ ਵਲੋਂ ਰਕਮ ਜਮਾਂ ਨਹੀਂ ਕਰਵਾਈ ਗਈ।
ਚੰਡੀਗੜ੍ਹ ਪ੍ਰਸ਼ਾਸਨ ਵੱਲੋਂ ਸਾਬਕਾ ਸੰਸਦ ਮੈਂਬਰ ਨੂੰ 12,76,418 ਰੁਪਏ ਦਾ ਨੋਟਿਸ ਭੇਜਿਆ ਗਿਆ ਹੈ। ਇਹ ਰਕਮ ਸੈਕਟਰ-7 ਵਿੱਚ ਸਥਿਤ ਸਰਕਾਰੀ ਘਰ ਟੀ-6/23 ਦੀ ਬਕਾਇਆ ਲਾਇਸੈਂਸ ਫੀਸ (ਕਿਰਾਇਆ) ਅਤੇ ਜੁਰਮਾਨੇ ਲਈ ਹੈ, ਜਿਸ ਵਿੱਚ ਕੁਝ ਹਿੱਸਿਆਂ 'ਤੇ 100% ਅਤੇ 200% ਤੱਕ ਦਾ ਜੁਰਮਾਨਾ ਲਗਾਇਆ ਗਿਆ ਹੈ। ਜਿਸ ਦੇ ਚਲਦਿਆਂ ਉਨ੍ਹਾਂ ਤੋਂ ਹੁਣ ਬਕਾਇਆ ਰਕਮ ਉਪਰ 12 ਫ਼ੀਸਦ ਵਿਆਜ ਵੀ ਵਸੂਲਿਆ ਜਾਵੇਗਾ।