Chandra Grahan 2023: ਇਸ ਦਿਨ ਲੱਗੇਗਾ ਸਾਲ ਦਾ ਪਹਿਲਾ ਚੰਦਰ ਗ੍ਰਹਿਣ
ਸਾਲ ਦਾ ਪਹਿਲਾ ਚੰਦਰ ਗ੍ਰਹਿਣ ਸ਼ੁੱਕਰਵਾਰ 05 ਮਈ 2023 ਨੂੰ ਲੱਗਣ ਜਾ ਰਿਹਾ ਹੈ। ਚੰਦਰ ਗ੍ਰਹਿਣ ਉਦੋਂ ਲੱਗਦਾ ਹੈ ਜਦੋਂ ਧਰਤੀ ਸੂਰਜ ਅਤੇ ਚੰਦ ਦੇ ਵਿਚਕਾਰ ਆਉਂਦੀ ਹੈ। ਇਸ ਵਾਰ ਚੰਦਰ ਗ੍ਰਹਿਣ ਤੁਲਾ ਰਾਸ਼ੀ 'ਚ ਲੱਗਣ ਜਾ ਰਿਹਾ ਹ। ਇਹ ਚੰਦਰ ਗ੍ਰਹਿਣ ਬਹੁਤ ਖਾਸ ਹੋਣ ਵਾਲਾ ਹੈ ਕਿਉਂਕਿ ਇਹ ਗ੍ਰਹਿਣ 139 ਸਾਲ ਬਾਅਦ ਬੁੱਧ ਪੂਰਨਿਮਾ 'ਤੇ ਲੱਗਣ ਜਾ ਰਿਹਾ ਹੈ।

Chandra Grahan 2023: ਸਾਲ ਦਾ ਪਹਿਲਾ ਚੰਦਰ ਗ੍ਰਹਿਣ ਸ਼ੁੱਕਰਵਾਰ 05 ਮਈ 2023 ਨੂੰ ਲੱਗਣ ਜਾ ਰਿਹਾ ਹੈ। ਚੰਦਰ ਗ੍ਰਹਿਣ ਉਦੋਂ ਲੱਗਦਾ ਹੈ ਜਦੋਂ ਧਰਤੀ ਸੂਰਜ ਅਤੇ ਚੰਦ ਦੇ ਵਿਚਕਾਰ ਆਉਂਦੀ ਹੈ। ਇਸ ਵਾਰ ਚੰਦਰ ਗ੍ਰਹਿਣ ਤੁਲਾ ਰਾਸ਼ੀ 'ਚ ਲੱਗਣ ਜਾ ਰਿਹਾ ਹ। ਇਹ ਚੰਦਰ ਗ੍ਰਹਿਣ ਬਹੁਤ ਖਾਸ ਹੋਣ ਵਾਲਾ ਹੈ ਕਿਉਂਕਿ ਇਹ ਗ੍ਰਹਿਣ 139 ਸਾਲ ਬਾਅਦ ਬੁੱਧ ਪੂਰਨਿਮਾ 'ਤੇ ਲੱਗਣ ਜਾ ਰਿਹਾ ਹੈ।
ਧਾਰਮਿਕ ਨਜ਼ਰੀਏ ਨਾਲ ਗ੍ਰਹਿਣ ਦੀ ਘਟਨਾ ਨੂੰ ਬਹੁਤ ਹੀ ਅਸ਼ੁਭ ਮੰਨਿਆ ਜਾਂਦਾ ਹੈ। ਅੱਜ ਅਸੀਂ ਤੁਹਾਨੂੰ ਚੰਦਰ ਗ੍ਰਹਿਣ ਦੇ ਸਮੇਂ ਬਾਰੇ ਦੱਸਣ ਜਾ ਰਹੇ ਹਾਂ। ਇਸਦੇ ਨਾਲ ਹੀ ਅਸੀਂ ਜਾਣਾਂਗੇ ਕਿ ਚੰਦਰ ਗ੍ਰਹਿਣ ਕਿੱਥੇ ਕਿੱਥੇ ਦਿਖਾਈ ਦੇਵੇਗਾ 'ਤੇ ਇਸ ਦੌਰਾਨ ਤੁਹਾਨੂੰ ਕੀ ਪ੍ਰਹੇਜ਼ ਰੱਖਣੇ ਚਾਹੀਦੇ ਹਨ।
ਚੰਦਰ ਗ੍ਰਹਿਣ ਦਾ ਸਮਾਂ
ਦੱਸ ਦਈਏ ਕਿ ਇਸ ਸਾਲ ਦਾ ਪਹਿਲਾਂ ਚੰਦਰ ਗ੍ਰਹਿਣ 5 ਮਈ ਦਿਨ ਸ਼ੁੱਕਰਵਾਰ ਪੂਰਨਿਮਾ ਦੀ ਰਾਤ ਨੂੰ ਲੱਗੇਗਾ। ਇਹ ਚੰਦਰ ਗ੍ਰਹਿਣ ਰਾਤ ਨੂੰ 8:45 ਵਜੇ ਤੋਂ ਸ਼ੁਰੂ ਹੋ ਕੇ ਰਾਤ ਦੇ 1 ਵਜੇ ਤੱਕ ਰਹੇਗਾ। ਯਾਨੀ ਕਿ ਇਹ ਚੰਦਰ ਗ੍ਰਹਿਣ ਕੁੱਲ 04 ਘੰਟੇ 15 ਮਿੰਟ 34 ਸਕਿੰਟ ਲਈ ਰਹੇਗਾ। ਇਸ ਚੰਦਰ ਗ੍ਰਹਿਣ ਦੀ ਤੀਬਰਤਾ 0.95 ਹੋਵੇਗੀ। ਇਸਦੇ ਨਾਲ ਹੀ ਚੰਦਰ ਗ੍ਰਹਿਣ ਸੂਤਕ ਦਾ ਸਮਾਂ ਗ੍ਰਹਿਣ ਲੱਗਣ ਤੋਂ 9 ਘੰਟੇ ਪਹਿਲਾਂ ਸ਼ੁਰੂ ਹੋ ਜਾਵੇਗਾ।
ਕਿਹੜੇ ਦੇਸ਼ਾਂ 'ਚ ਚੰਦਰ ਗ੍ਰਹਿਣ ਦੇਵੇਗਾ ਦਿਖਾਈ
ਦੱਸ ਦਈਏ ਕਿ ਇਸ ਸਾਲ ਮਈ ਮਹੀਨੇ 'ਚ ਲੱਗਣ ਵਾਲੇ ਚੰਦਰ ਗ੍ਰਹਿਣ ਇੱਕ ਪੈਨਮਬ੍ਰਲ ਚੰਦਰ ਗ੍ਰਹਿਣ ਹੈ। ਇਹ ਚੰਦਰ ਗ੍ਰਹਿਣ ਯੂਰਪ, ਮੱਧ ਏਸ਼ੀਆ, ਆਸਟਰੇਲੀਆ, ਅਫਰੀਕਾ, ਅੰਟਾਰਕਟਿਕਾ, ਪ੍ਰਸ਼ਾਂਤ ਅਟਲਾਂਟਿਕ ਅਤੇ ਹਿੰਦ ਮਹਾਸਾਗਰ ਆਦਿ 'ਚ ਦਿਖਾਈ ਦੇਵੇਗਾ। ਇਸਦੇ ਨਾਲ ਹੀ ਭਾਰਤ ਵਿੱਚ ਇਹ ਚੰਦਰ ਗ੍ਰਹਿਣ ਦਿਖਾਈ ਨਹੀਂ ਦੇਵੇਗਾ। ਇਸ ਲਈ ਇਸਦਾ ਭਾਰਤ ਵਾਸੀਆਂ ਉੱਤੇ ਕੋਈ ਪ੍ਰਭਾਵ ਵੀ ਨਹੀਂ ਪਵੇਗਾ।
ਚੰਦਰ ਗ੍ਰਹਿਣ ਦੌਰਾਨ ਗਰਭਵਤੀ ਔਰਤਾਂ ਨੂੰ ਇਨ੍ਹਾਂ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਹੈ
1. ਚੰਦਰ ਗ੍ਰਹਿਣ ਦੇ ਸਮੇਂ ਗਰਭਵਤੀ ਔਰਤਾਂ ਨੂੰ ਘਰ ਤੋਂ ਬਾਹਰ ਨਹੀਂ ਨਿਕਲਣਾ ਚਾਹੀਦਾ।
2. ਗ੍ਰਹਿਣ ਦੌਰਾਨ ਗਰਭਵਤੀ ਔਰਤਾਂ ਨੂੰ ਖਾਣਾ ਬਣਾਉਣ ਜਾਂ ਖਾਣ ਤੋਂ ਪਰਹੇਜ਼ ਕਰਨਾ ਚਾਹੀਦਾ ਹੈ।
3. ਗਰਭਵਤੀ ਔਰਤਾਂ ਨੂੰ ਗਲਤੀ ਨਾਲ ਵੀ ਚਾਕੂ-ਕੈਂਚੀ ਜਾਂ ਕਿਸੇ ਵੀ ਤਿੱਖੀ ਚੀਜ਼ ਦੀ ਵਰਤੋਂ ਨਹੀਂ ਕਰਨੀ ਚਾਹੀਦੀ।