Abohar : ਅਬੋਹਰ ਚ ਐਂਟਰੈਂਸ ਟੈਸਟ ਦੇਣ ਤੋਂ ਖੁੰਝੇ ਬੱਚੇ, ਮਾਪਿਆਂ ਵੱਲੋਂ ਨਰਸਿੰਗ ਹਸਪਤਾਲ ਅੱਗੇ ਹੰਗਾਮਾ

Abohar : ਮਾਪਿਆਂ ਨੇ ਮੀਰਾ ਮੈਡੀਕਲ ਇੰਸਟੀਚਿਊਟ ਆਫ ਨਰਸਿੰਗ ਐਂਡ ਹਸਪਤਾਲ ਅਬੋਹਰ ਦੀ ਮੈਨੇਜਮੈਂਟ ਤੇ ਲਾਪਰਵਾਹੀ ਵਰਤਣ ਦਾ ਦੋਸ਼ ਲਾਇਆ ਹੈ ਕਿ ਜਿਸ ਗੱਡੀ ਵਿਚ ਇਹ ਬੱਚੇ ਪੇਪਰ ਦੇਣ ਲਈ ਵੱਖ ਵੱਖ ਕੇਂਦਰਾਂ ਵਿਚ ਗਏ ਸਨ, ਉਥੇ ਉਨ੍ਹਾਂ ਨੂੰ ਸਮੇ 'ਤੇ ਲੈ ਕੇ ਹੀ ਨਹੀਂ ਹੈ ਜਿਸ ਕਰਕੇ ਬੱਚਿਆਂ ਨੂੰ ਪੇਪਰ ਨਹੀਂ ਦੇਣ ਦਿੱਤਾ ਗਿਆ।

By  KRISHAN KUMAR SHARMA June 8th 2026 05:50 PM -- Updated: June 8th 2026 06:04 PM

NEET ਪੇਪਰ ਲੀਕ ਮਾਮਲੇ ਤੋਂ ਬਾਅਦ ਅਬੋਹਰ ਦੇ ਮੀਰਾ ਮੈਡੀਕਲ ਇੰਸਟੀਚਿਊਟ ਆਫ ਨਰਸਿੰਗ ਐਂਡ ਹਸਪਤਾਲ ਅਬੋਹਰ ਵਿਖੇ ਲਾਪਰਵਾਹੀ ਦਾ ਮਾਮਲਾ ਆਇਆ ਸਾਹਮਣੇ ਆਇਆ ਹੈ, ਜਿਥੇ 10 ਬੱਚੇ PPMET ਐਂਟਰੈਂਸ ਟੈਸਟ ਦੇਣ ਤੋਂ ਖੁੰਝੇ ਬੱਚੇ ਅਤੇ ਉਨ੍ਹਾਂ ਦੇ ਮਾਪਿਆਂ ਵੱਲੋਂ ਕਾਲਜ ਵਿੱਚ ਹੰਗਾਮਾ ਕੀਤਾ ਗਿਆ। (Abohar Hungama)

BSc ਨਰਸਿੰਗ ਲਈ ਹੋਣ ਵਾਲੇ ਐਂਟਰਸ ਟੈਸਟ ਪੇਪਰ PPMET (ਪੰਜਾਬ ਪੈਰਾ ਮੈਡੀਕਲ ਐਂਟਰੈਂਸ ਟੈਸਟ) ਵਿਚ ਅਬੋਹਰ ਅਤੇ ਨੇੜਲੇ ਇਲਾਕਿਆਂ ਦੇ ਕਰੀਬ 10 ਬੱਚੇ ਟੈਸਟ ਦੇਣ ਤੋਂ ਖੁੰਝ ਗਏ ਜਿਸ ਕਰਕੇ ਉਨ੍ਹਾਂ ਦਾ ਇੱਕ ਸਾਲ ਖਰਾਬ ਹੋ ਗਿਆ। ਇਨ੍ਹਾਂ ਬੱਚਿਆਂ ਅਤੇ ਮਾਪਿਆਂ ਨੇ ਮੀਰਾ ਮੈਡੀਕਲ ਇੰਸਟੀਚਿਊਟ ਆਫ ਨਰਸਿੰਗ ਐਂਡ ਹਸਪਤਾਲ ਅਬੋਹਰ ਦੀ ਮੈਨੇਜਮੈਂਟ ਤੇ ਲਾਪਰਵਾਹੀ ਵਰਤਣ ਦਾ ਦੋਸ਼ ਲਾਇਆ ਹੈ ਕਿ ਜਿਸ ਗੱਡੀ ਵਿਚ ਇਹ ਬੱਚੇ ਪੇਪਰ ਦੇਣ ਲਈ ਵੱਖ ਵੱਖ ਕੇਂਦਰਾਂ ਵਿਚ ਗਏ ਸਨ, ਉਥੇ ਉਨ੍ਹਾਂ ਨੂੰ ਸਮੇ 'ਤੇ ਲੈ ਕੇ ਹੀ ਨਹੀਂ ਹੈ ਜਿਸ ਕਰਕੇ ਬੱਚਿਆਂ ਨੂੰ ਪੇਪਰ ਨਹੀਂ ਦੇਣ ਦਿੱਤਾ ਗਿਆ। 

ਬੱਚਿਆਂ ਅਤੇ ਉਨ੍ਹਾਂ ਦੇ ਮਾਂਪਿਆ ਨੇ ਕਿਹਾ ਕਿ ਹੁਣ ਉਨ੍ਹਾਂ ਦਾ ਇੱਕ ਸਾਲ ਬਰਬਾਦ ਹੋ ਗਿਆ ਹੈ ਅਤੇ ਅਜਿਹੀ ਸਥਿਤੀ ਵਿਚ ਕਾਲਜ ਮੈਨੇਜਮੈਂਟ ਉਨ੍ਹਾਂ ਦੇ ਬੱਚਿਆਂ ਨੂੰ ਕਾਲਜ ਵਿੱਚ ਦਾਖਲਾ ਦੇਣ ਨਹੀਂ ਤਾਂ ਉਹ ਖੁਦਕੁਸ਼ੀ ਕਰਨ ਲਈ ਮਜਬੂਰ ਹੋਣਗੇ। ਉਨ੍ਹਾਂ ਦੱਸਿਆ ਕਿ BSc ਨਰਸਿੰਗ ਵਿਚ ਦਾਖਲਾ ਉਨ੍ਹਾਂ ਇਸੇ ਕਾਲਜ ਵਿੱਚ ਲੈਣਾ ਸੀ ਕਿਉਂਕਿ ਇਹ ਉਨ੍ਹਾਂ ਦੇ ਇਲਾਕੇ ਵਿਚ ਹੈ ਪਰ ਇਸ ਕਾਲਜ ਦੇ ਮੁਲਾਜਮਾਂ ਦੀ ਗਲਤੀ ਅਤੇ ਲਾਪਰਵਾਹੀ ਕਰਕੇ ਉਨ੍ਹਾਂ ਦਾ BSc ਵਿਚ ਦਾਖਲਾ ਲੈਣ ਦਾ ਸੁਪਨਾ ਟੁੱਟ ਗਿਆ ਹੈ ਅਤੇ ਹੁਣ ਇਸ ਲਈ ਦਖਲਾ ਪੇਪਰ ਅਗਲੇ ਸਾਲ ਹੋਵੇਗਾ।

ਉਧਰ, ਕਾਲਜ ਪ੍ਰਬੰਧਕ ਡਾਕਟਰ ਸਾਹਿਲ ਮਿੱਤਲ ਦਾ ਕਹਿਣਾ ਹੈ ਕਿ ਉਨ੍ਹਾਂ ਦੀ ਕੋਈ ਗਲਤੀ ਨਹੀਂ ਹੈ ਜਦਕਿ ਬੱਚੇ ਹੀ ਗੱਡੀ ਤੋਂ ਪ੍ਰੀਖਿਆ ਕੇਂਦਰ ਆਉਣ ਤੇ ਉੱਤਰੇ ਹੀ ਨਹੀਂ । ਉਨ੍ਹਾਂ ਦਾ ਕੋਈ ਦੋਸ਼ ਨਹੀਂ ਹੈ । ਉਨ੍ਹਾਂ ਕਿਹਾ ਕਿ ਇਨ੍ਹਾਂ ਬੱਚਿਆਂ ਵਲੋ ਦਾਖਲਾ ਪੇਪਰ ਦੇਣ ਜਾਣ ਲਈ ਕੋਈ ਗੱਡੀ ਦਾ ਇੰਤਜਾਮ ਨਹੀਂ ਕਰਵਾਇਆ ਗਿਆ ਸੀ । 

ਇਸ ਮਾਮਲੇ ਵਿਚ ਬੱਚੇ ਅਤੇ ਉਨ੍ਹਾਂ ਦੇ ਮਾਂਪਿਆ ਦਾ ਕਹਿਣਾ ਹੈ ਕਿ ਬੱਚਿਆਂ ਨੂੰ ਅਬੋਹਰ ਸਥਿਤ ਇਸ ਕਾਲਜ ਤੋ ਲੈਕੇ ਜਾਣ ਲਈ ਆਪਣੀਆਂ ਗੱਡੀਆਂ ਦਾ ਇੰਤਜਾਮ ਕੀਤਾ ਹੋਇਆ ਸੀ ਅਤੇ ਉਨ੍ਹਾਂ ਨਾਲ ਕਾਲਜ ਦਾ ਸਟਾਫ ਵੀ ਮੌਜੂਦ ਸੀ ਪਰ ਪ੍ਰਬੰਧਕ ਸਾਫ ਕਹਿੰਦੇ ਨਜ਼ਰ ਆ ਰਹੇ ਹਨ ਕਿ ਉਨ੍ਹਾਂ ਵੱਲੋਂ ਕੋਈ ਇੰਤਜ਼ਾਮ ਨਹੀਂ ਕੀਤਾ ਗਿਆ ਸੀ, ਜਿਸਤੋਂ ਸਾਫ ਹੋ ਰਿਹਾ ਹੈ ਕਿ ਕਾਲਜ ਪ੍ਰਬੰਧਕਾਂ ਅਤੇ ਸਟਾਫ ਦੀ ਲਾਪਰਵਾਹੀ ਦਾ ਖਮਿਆਜਾ ਇਨ੍ਹਾਂ ਬੱਚਿਆਂ ਨੂੰ ਅਪਣਾ 1 ਸਾਲ ਬਰਬਾਦ ਹੋਣ ਦੇ ਰੂਪ ਵਿਚ ਭੁਗਤਣਾ ਪੈਣਾ ਹੈ। ਬੱਚਿਆਂ ਅਤੇ ਉਨ੍ਹਾਂ ਦੇ ਮਾਂਪਿਆ ਨੇ ਕਿਹਾ ਕਿ ਉਹ ਇਸਦੇ ਖ਼ਿਲਾਫ਼ ਸਖ਼ਤ ਰੁਖ਼ ਅਪਣਾਉਣਗੇ ਅਤੇ ਖੁਦਕੁਸ਼ੀ ਜਿਹਾ ਕਦਮ ਚੁੱਕਣਾ ਪਿਆ ਤਾਂ ਪਿੱਛੇ ਨਹੀਂ ਹਟਣਗੇ।

Related Post