Cloudburst in Kishtwar Live Updates : ਜੰਮੂ-ਕਸ਼ਮੀਰ ਦੇ ਕਿਸ਼ਤਵਾੜ ਚ ਬੱਦਲ ਫਟਣ ਨਾਲ ਹੁਣ ਤੱਕ 44 ਮੌਤਾਂ, 200 ਤੋਂ ਵੱਧ ਲਾਪਤਾ
Cloudburst in Kishtwar : ਜੰਮੂ-ਕਸ਼ਮੀਰ ਦੇ ਕਿਸ਼ਤਵਾੜ ਦੇ ਪੱਡਰ ਸਬ-ਡਿਵੀਜ਼ਨ ਦੇ ਚਸ਼ੋਟੀ ਪਿੰਡ ਵਿੱਚ ਵੀਰਵਾਰ ਦੁਪਹਿਰ 12:30 ਵਜੇ ਬੱਦਲ ਫਟਣ ਦੀ ਘਟਨਾ ਵਾਪਰੀ ਹੈ। ਇਸ ਦੌਰਾਨ ਕਈ ਲੋਕ ਪਹਾੜ ਤੋਂ ਆ ਰਹੇ ਪਾਣੀ ਅਤੇ ਮਲਬੇ ਦੀ ਚਪੇਟ 'ਚ ਆ ਗਏ। ਇਸ ਹਾਦਸੇ ਵਿੱਚ 12 ਲੋਕਾਂ ਦੀ ਮੌਤ ਹੋ ਗਈ ਹੈ ਅਤੇ ਕਈ ਲੋਕ ਲਾਪਤਾ ਦੱਸੇ ਜਾ ਰਹੇ ਹਨ। ਮੌਤਾਂ ਦੀ ਗਿਣਤੀ ਵਧ ਸਕਦੀ ਹੈ। ਇੱਥੇ ਧਾਰਮਿਕ ਯਾਤਰਾ ਲਈ ਸ਼ਰਧਾਲੂ ਇਕੱਠੇ ਹੋਏ ਸਨ। ਸ਼ਰਧਾਲੂਆਂ ਦੇ ਰਹਿਣ ਲਈ ਤੰਬੂ ਲਗਾਏ ਗਏ ਸਨ ਤਾਂ ਅਚਾਨਕ ਬੱਦਲ ਫਟਣ ਦੀ ਘਟਨਾ ਵਾਪਰੀ
Aug 14, 2025 09:11 PM
Cloudburst in Kishtwar Live Updates : ਜੰਮੂ-ਕਸ਼ਮੀਰ ਦੇ ਕਿਸ਼ਤਵਾੜ 'ਚ ਬੱਦਲ ਫਟਣ ਨਾਲ ਹੁਣ ਤੱਕ 44 ਮੌਤਾਂ, 200 ਤੋਂ ਵੱਧ ਲਾਪਤਾ
Cloudburst in Kishtwar Live Updates : ਜੰਮੂ-ਕਸ਼ਮੀਰ ਦੇ ਕਿਸ਼ਤਵਾੜ ਵਿੱਚ ਵੀਰਵਾਰ ਨੂੰ ਮਾਛੈਲ ਮਾਤਾ ਮੰਦਰ ਨੇੜੇ ਕੁਦਰਤ ਨੇ ਤਬਾਹੀ ਮਚਾ ਦਿੱਤੀ। ਇੱਥੇ ਬੱਦਲ ਫਟਣ ਕਾਰਨ 44 ਲੋਕਾਂ ਦੀ ਮੌਤ ਹੋ ਗਈ, ਜਦੋਂ ਕਿ ਹੁਣ ਤੱਕ 50 ਲੋਕਾਂ ਨੂੰ ਬਚਾਇਆ ਗਿਆ ਹੈ। ਇਹ ਹਾਦਸਾ ਹਿਮਾਲਿਆ ਵਿੱਚ ਸਥਿਤ ਮਾਤਾ ਚੰਡੀ ਮੰਦਰ ਦੀ ਯਾਤਰਾ ਦੌਰਾਨ ਚਿਸ਼ੋਟੀ ਖੇਤਰ ਵਿੱਚ ਵਾਪਰਿਆ। ਘਟਨਾ ਦੀ ਜਾਣਕਾਰੀ ਮਿਲਦੇ ਹੀ ਰਾਹਤ ਅਤੇ ਬਚਾਅ ਟੀਮਾਂ ਨੂੰ ਮੌਕੇ 'ਤੇ ਭੇਜਿਆ ਗਿਆ ਅਤੇ ਵੱਡੇ ਪੱਧਰ 'ਤੇ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।
Aug 14, 2025 07:16 PM
Cloudburst in Kishtwar Live Updates : ਕਿਸ਼ਤਵਾੜ 'ਚ ਬੱਦਲ ਫਟਣ ਦੀ ਘਟਨਾ 'ਤੇ PM ਮੋਦੀ ਵਲੋਂ ਟਵੀਟ
Cloudburst in Kishtwar Live Updates : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਟਵੀਟ ਕੀਤਾ ਹੈ ਕਿ ਮੇਰੇ ਵਿਚਾਰ ਅਤੇ ਪ੍ਰਾਰਥਨਾਵਾਂ ਜੰਮੂ-ਕਸ਼ਮੀਰ ਦੇ ਕਿਸ਼ਤਵਾੜ ਵਿਚ ਬੱਦਲ ਫਟਣ ਅਤੇ ਹੜ੍ਹਾਂ ਤੋਂ ਪ੍ਰਭਾਵਿਤ ਸਾਰੇ ਲੋਕਾਂ ਨਾਲ ਹਨ। ਸਥਿਤੀ 'ਤੇ ਨੇੜਿਓਂ ਨਜ਼ਰ ਰੱਖੀ ਜਾ ਰਹੀ ਹੈ। ਬਚਾਅ ਅਤੇ ਰਾਹਤ ਕਾਰਜ ਜਾਰੀ ਹਨ। ਲੋੜਵੰਦਾਂ ਨੂੰ ਹਰ ਸੰਭਵ ਸਹਾਇਤਾ ਪ੍ਰਦਾਨ ਕੀਤੀ ਜਾਵੇਗੀ।
Aug 14, 2025 07:14 PM
Cloudburst in Kishtwar Live Updates : ਪੁੰਛ : ਭਾਰੀ ਮੀਂਹ ਕਾਰਨ ਉਫਾਨ 'ਤੇ ਮੇਂਢਰ ਨਦੀ
Cloudburst in Kishtwar Live Updates : ਜੰਮੂ-ਕਸ਼ਮੀਰ ਦੇ ਪੁੰਛ ਵਿੱਚ ਲਗਾਤਾਰ ਭਾਰੀ ਮੀਂਹ ਕਾਰਨ ਮੇਂਢਰ ਨਦੀ ਉਫਾਨ 'ਤੇ ਹੈ ਅਤੇ ਸੜਕਾਂ ਪਾਣੀ ਨਾਲ ਭਰ ਗਈਆਂ ਹਨ
Aug 14, 2025 06:39 PM
Live Blog Posts of(Cloudburst in Kishtwar Live Updates : ਕਿਸ਼ਤਵਾੜ 'ਚ ਬੱਦਲ ਫਟਣ ਨਾਲ ਭਾਰੀ ਤਬਾਹੀ, ਹੁਣ ਤੱਕ ਕਰੀਬ 40 ਮੌਤਾਂ
Live Blog Posts of(Cloudburst in Kishtwar Live Updates : ਜੰਮੂ-ਕਸ਼ਮੀਰ ਦੇ ਕਿਸ਼ਤਵਾੜ ਦੇ ਪੱਡਰ ਸਬ-ਡਿਵੀਜ਼ਨ ਦੇ ਚਸ਼ੋਟੀ ਪਿੰਡ ਵਿੱਚ ਵੀਰਵਾਰ ਦੁਪਹਿਰ 12:30 ਵਜੇ ਬੱਦਲ ਫਟਣ ਦੀ ਘਟਨਾ ਵਾਪਰੀ ਹੈ। ਇੱਥੇ ਬੱਦਲ ਫਟਣ ਕਾਰਨ 40 ਲੋਕਾਂ ਦੀ ਮੌਤ ਹੋ ਗਈ, ਜਦੋਂ ਕਿ ਹੁਣ ਤੱਕ 50 ਲੋਕਾਂ ਨੂੰ ਬਚਾਇਆ ਗਿਆ ਹੈ। ਇਹ ਹਾਦਸਾ ਹਿਮਾਲਿਆ ਵਿੱਚ ਸਥਿਤ ਮਾਤਾ ਚੰਡੀ ਮੰਦਰ ਦੀ ਯਾਤਰਾ ਦੌਰਾਨ ਚਿਸ਼ੋਟੀ ਖੇਤਰ ਵਿੱਚ ਵਾਪਰਿਆ। ਘਟਨਾ ਦੀ ਜਾਣਕਾਰੀ ਮਿਲਦੇ ਹੀ ਰਾਹਤ ਅਤੇ ਬਚਾਅ ਟੀਮਾਂ ਨੂੰ ਮੌਕੇ 'ਤੇ ਭੇਜਿਆ ਗਿਆ ਅਤੇ ਵੱਡੇ ਪੱਧਰ 'ਤੇ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।
Aug 14, 2025 06:06 PM
Cloudburst in Kishtwar Live Updates : ਪ੍ਰਧਾਨ ਮੰਤਰੀ ਮੋਦੀ ਨੇ ਕਿਸ਼ਤਵਾੜ ਹਾਦਸੇ 'ਤੇ ਪ੍ਰਗਟ ਕੀਤਾ ਦੁੱਖ
Cloudburst in Kishtwar Live Updates : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਜੰਮੂ-ਕਸ਼ਮੀਰ ਦੇ ਕਿਸ਼ਤਵਾੜ ਵਿੱਚ ਬੱਦਲ ਫਟਣ ਅਤੇ ਹੜ੍ਹ ਦੀ ਘਟਨਾ 'ਤੇ ਡੂੰਘੀ ਚਿੰਤਾ ਪ੍ਰਗਟ ਕੀਤੀ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਹਮਦਰਦੀ ਇਸ ਆਫ਼ਤ ਤੋਂ ਪ੍ਰਭਾਵਿਤ ਸਾਰੇ ਲੋਕਾਂ ਨਾਲ ਹੈ। ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਸਥਿਤੀ 'ਤੇ ਨੇੜਿਓਂ ਨਜ਼ਰ ਰੱਖੀ ਜਾ ਰਹੀ ਹੈ। ਰਾਹਤ ਅਤੇ ਬਚਾਅ ਕਾਰਜ ਜਾਰੀ ਹਨ, ਉਨ੍ਹਾਂ ਭਰੋਸਾ ਦਿੱਤਾ ਕਿ ਲੋੜਵੰਦਾਂ ਨੂੰ ਹਰ ਸੰਭਵ ਮਦਦ ਪ੍ਰਦਾਨ ਕੀਤੀ ਜਾਵੇਗੀ।
Aug 14, 2025 05:20 PM
Cloudburst in Kishtwar Live Updates : ਜੰਮੂ-ਕਸ਼ਮੀਰ ਦੇ ਕਿਸ਼ਤਵਾੜ ਵਿੱਚ ਬੱਦਲ ਫਟਣ ਨਾਲ 33 ਮੌਤਾਂ
Cloudburst in Kishtwar Live Updates : ਜੰਮੂ-ਕਸ਼ਮੀਰ ਦੇ ਕਿਸ਼ਤਵਾੜ ਵਿੱਚ ਮਚੈਲ ਮਾਤਾ ਮੰਦਰ ਨੇੜੇ ਵੀਰਵਾਰ ਨੂੰ ਕੁਦਰਤ ਨੇ ਤਬਾਹੀ ਮਚਾ ਦਿੱਤੀ। ਇੱਥੇ ਬੱਦਲ ਫਟਣ ਕਾਰਨ 33 ਲੋਕਾਂ ਦੀ ਮੌਤ ਹੋ ਗਈ, ਜਦੋਂ ਕਿ ਹੁਣ ਤੱਕ 50 ਲੋਕਾਂ ਨੂੰ ਬਚਾਇਆ ਗਿਆ ਹੈ। ਇਹ ਹਾਦਸਾ ਹਿਮਾਲਿਆ ਵਿੱਚ ਸਥਿਤ ਮਾਤਾ ਚੰਡੀ ਮੰਦਰ ਦੀ ਯਾਤਰਾ ਦੌਰਾਨ ਚਿਸ਼ੋਟੀ ਖੇਤਰ ਵਿੱਚ ਵਾਪਰਿਆ। ਘਟਨਾ ਦੀ ਜਾਣਕਾਰੀ ਮਿਲਦੇ ਹੀ ਰਾਹਤ ਅਤੇ ਬਚਾਅ ਟੀਮਾਂ ਨੂੰ ਮੌਕੇ 'ਤੇ ਭੇਜਿਆ ਗਿਆ ਅਤੇ ਵੱਡੇ ਪੱਧਰ 'ਤੇ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।
ਕੇਂਦਰੀ ਮੰਤਰੀ ਜਿਤੇਂਦਰ ਸਿੰਘ ਨੇ ਕਿਹਾ ਕਿ ਚਿਸ਼ੋਟੀ ਵਿੱਚ ਵਾਪਰੀ ਘਟਨਾ ਨਾਲ ਬਹੁਤ ਸਾਰਾ ਜਾਨੀ ਨੁਕਸਾਨ ਹੋ ਸਕਦਾ ਹੈ, ਉਨ੍ਹਾਂ ਕਿਹਾ ਕਿ ਪ੍ਰਸ਼ਾਸਨ ਤੁਰੰਤ ਹਰਕਤ ਵਿੱਚ ਆ ਗਿਆ ਹੈ ਅਤੇ ਬਚਾਅ ਟੀਮਾਂ ਨੂੰ ਮੌਕੇ 'ਤੇ ਭੇਜ ਦਿੱਤਾ ਗਿਆ ਹੈ।
Aug 14, 2025 04:23 PM
Cloudburst in Kishtwar Live Updates : ਜੰਮੂ-ਕਸ਼ਮੀਰ ਦੇ ਕਿਸ਼ਤਵਾੜ ਵਿੱਚ ਬੱਦਲ ਫਟਣ ਨਾਲ 17 ਮੌਤਾਂ, ਕਈ ਲਾਪਤਾ
Cloudburst in Kishtwar Live Updates : ਜੰਮੂ-ਕਸ਼ਮੀਰ ਦੇ ਕਿਸ਼ਤਵਾੜ ਵਿੱਚ ਵੀਰਵਾਰ ਨੂੰ ਮਚੈਲ ਮਾਤਾ ਮੰਦਰ ਨੇੜੇ ਕੁਦਰਤ ਨੇ ਤਬਾਹੀ ਮਚਾ ਦਿੱਤੀ। ਇੱਥੇ ਬੱਦਲ ਫਟਣ ਕਾਰਨ 17 ਲੋਕਾਂ ਦੀ ਮੌਤ ਹੋ ਗਈ, ਜਦੋਂ ਕਿ ਹੁਣ ਤੱਕ 50 ਲੋਕਾਂ ਨੂੰ ਬਚਾਇਆ ਗਿਆ ਹੈ। ਇਹ ਹਾਦਸਾ ਹਿਮਾਲਿਆ ਵਿੱਚ ਸਥਿਤ ਮਾਤਾ ਚੰਡੀ ਮੰਦਰ ਦੀ ਯਾਤਰਾ ਦੌਰਾਨ ਚਿਸ਼ੋਟੀ ਖੇਤਰ ਵਿੱਚ ਵਾਪਰਿਆ। ਘਟਨਾ ਦੀ ਜਾਣਕਾਰੀ ਮਿਲਦੇ ਹੀ ਰਾਹਤ ਅਤੇ ਬਚਾਅ ਟੀਮਾਂ ਨੂੰ ਮੌਕੇ 'ਤੇ ਭੇਜਿਆ ਗਿਆ ਅਤੇ ਵੱਡੇ ਪੱਧਰ 'ਤੇ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।
Aug 14, 2025 04:14 PM
Cloudburst in Kishtwar Live Updates : ਮੁੱਖ ਮੰਤਰੀ ਉਮਰ ਅਬਦੁੱਲਾ ਨੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਗੱਲ ਕੀਤੀ
Cloudburst in Kishtwar Live Updates : ਜੰਮੂ-ਕਸ਼ਮੀਰ ਦੇ ਮੁੱਖ ਮੰਤਰੀ ਉਮਰ ਅਬਦੁੱਲਾ ਨੇ ਕਿਸ਼ਤਵਾੜ ਵਿੱਚ ਬੱਦਲ ਫਟਣ ਤੋਂ ਬਾਅਦ ਦੀ ਸਥਿਤੀ ਬਾਰੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਸਥਿਤੀ ਗੰਭੀਰ ਹੈ ਅਤੇ ਪ੍ਰਭਾਵਿਤ ਖੇਤਰ ਤੋਂ ਹੌਲੀ-ਹੌਲੀ ਸਹੀ ਜਾਣਕਾਰੀ ਮਿਲ ਰਹੀ ਹੈ। ਅਧਿਕਾਰੀਆਂ ਅਨੁਸਾਰ ਚਿਸ਼ੋਟੀ ਵਿੱਚ ਬੱਦਲ ਫਟਣ ਕਾਰਨ 15 ਲੋਕਾਂ ਦੀ ਮੌਤ ਹੋ ਗਈ ਹੈ ਅਤੇ ਵਿਆਪਕ ਨੁਕਸਾਨ ਹੋਇਆ ਹੈ।
ਮੁੱਖ ਮੰਤਰੀ ਉਮਰ ਅਬਦੁੱਲਾ ਨੇ ਐਕਸ 'ਤੇ ਪੋਸਟ ਕੀਤਾ ਅਤੇ ਕਿਹਾ ਕਿ ਮੈਂ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਸਾਹਿਬ ਨਾਲ ਗੱਲ ਕੀਤੀ ਅਤੇ ਉਨ੍ਹਾਂ ਨੂੰ ਕਿਸ਼ਤਵਾੜ ਦੀ ਸਥਿਤੀ ਬਾਰੇ ਜਾਣਕਾਰੀ ਦਿੱਤੀ। ਬੱਦਲ ਫਟਣ ਨਾਲ ਪ੍ਰਭਾਵਿਤ ਖੇਤਰ ਤੋਂ ਹੌਲੀ-ਹੌਲੀ ਠੋਸ ਜਾਣਕਾਰੀ ਆ ਰਹੀ ਹੈ। ਬਚਾਅ ਕਾਰਜ ਲਈ ਜੰਮੂ-ਕਸ਼ਮੀਰ ਦੇ ਅੰਦਰ ਅਤੇ ਬਾਹਰ ਸਾਰੇ ਸਰੋਤ ਜੁਟਾਏ ਜਾ ਰਹੇ ਹਨ। ਉਨ੍ਹਾਂ ਇਹ ਵੀ ਸਪੱਸ਼ਟ ਕੀਤਾ ਕਿ ਉਹ ਟੀਵੀ ਚੈਨਲਾਂ ਜਾਂ ਨਿਊਜ਼ ਏਜੰਸੀਆਂ ਨਾਲ ਗੱਲ ਨਹੀਂ ਕਰਨਗੇ। ਸਰਕਾਰ ਸਮੇਂ-ਸਮੇਂ 'ਤੇ ਜਾਣਕਾਰੀ ਸਾਂਝੀ ਕਰੇਗੀ ਜਦੋਂ ਵੀ ਸੰਭਵ ਹੋਵੇਗਾ।
Aug 14, 2025 04:12 PM
Cloudburst in Kishtwar Live Updates : ਜੰਮੂ-ਕਸ਼ਮੀਰ ਦੇ ਕਿਸ਼ਤਵਾੜ ਵਿੱਚ ਬੱਦਲ ਫਟਣ ਨਾਲ 15 ਮੌਤਾਂ, ਕਈ ਲਾਪਤਾ
Cloudburst in Kishtwar Live Updates : ਜੰਮੂ-ਕਸ਼ਮੀਰ ਦੇ ਕਿਸ਼ਤਵਾੜ ਵਿੱਚ ਵੀਰਵਾਰ ਨੂੰ ਮਚੈਲ ਮਾਤਾ ਮੰਦਰ ਨੇੜੇ ਕੁਦਰਤ ਨੇ ਤਬਾਹੀ ਮਚਾ ਦਿੱਤੀ। ਇੱਥੇ ਬੱਦਲ ਫਟਣ ਕਾਰਨ 15 ਲੋਕਾਂ ਦੀ ਮੌਤ ਹੋ ਗਈ, ਜਦੋਂ ਕਿ ਹੁਣ ਤੱਕ 50 ਲੋਕਾਂ ਨੂੰ ਬਚਾਇਆ ਗਿਆ ਹੈ। ਇਹ ਹਾਦਸਾ ਹਿਮਾਲਿਆ ਵਿੱਚ ਸਥਿਤ ਮਾਤਾ ਚੰਡੀ ਮੰਦਰ ਦੀ ਯਾਤਰਾ ਦੌਰਾਨ ਚਿਸ਼ੋਟੀ ਖੇਤਰ ਵਿੱਚ ਵਾਪਰਿਆ। ਘਟਨਾ ਦੀ ਜਾਣਕਾਰੀ ਮਿਲਦੇ ਹੀ ਰਾਹਤ ਅਤੇ ਬਚਾਅ ਟੀਮਾਂ ਨੂੰ ਮੌਕੇ 'ਤੇ ਭੇਜਿਆ ਗਿਆ ਅਤੇ ਵੱਡੇ ਪੱਧਰ 'ਤੇ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।
Aug 14, 2025 03:57 PM
Kishtwar Cloudburst : ਜੰਮੂ-ਕਸ਼ਮੀਰ 'ਚ ਤਬਾਹੀ 'ਚ ਫਟਿਆ ਬੱਦਲ
Aug 14, 2025 03:26 PM
ਕਿਸ਼ਤਵਾੜ 'ਚ ਬੱਦਲ ਫਟਣ ਨਾਲ 12 ਲੋਕਾਂ ਦੀ ਮੌਤ, ਧਾਰਮਿਕ ਯਾਤਰਾ ਲਈ ਇਕੱਠੇ ਹੋਏ ਸਨ ਲੋਕ
Cloudburst in Kishtwar : ਜੰਮੂ-ਕਸ਼ਮੀਰ ਦੇ ਕਿਸ਼ਤਵਾੜ ਦੇ ਪੱਡਰ ਸਬ-ਡਿਵੀਜ਼ਨ ਦੇ ਚਸ਼ੋਟੀ ਪਿੰਡ ਵਿੱਚ ਵੀਰਵਾਰ ਦੁਪਹਿਰ 12:30 ਵਜੇ ਬੱਦਲ ਫਟਣ ਦੀ ਘਟਨਾ ਵਾਪਰੀ। ਇਸ ਦੌਰਾਨ ਕਈ ਲੋਕ ਪਹਾੜ ਤੋਂ ਆ ਰਹੇ ਪਾਣੀ ਅਤੇ ਮਲਬੇ ਦੀ ਚਪੇਟ 'ਚ ਆ ਗਏ। ਇਸ ਹਾਦਸੇ ਵਿੱਚ 12 ਲੋਕਾਂ ਦੀ ਮੌਤ ਹੋ ਗਈ ਹੈ। ਉਨ੍ਹਾਂ ਦੀਆਂ ਲਾਸ਼ਾਂ ਮਿਲੀਆਂ ਹਨ। 25 ਤੋਂ ਵੱਧ ਲੋਕ ਜ਼ਖਮੀ ਹਨ। ਮੌਤਾਂ ਦੀ ਗਿਣਤੀ ਵਧ ਸਕਦੀ ਹੈ।
Aug 14, 2025 03:22 PM
12 ਲੋਕਾਂ ਦੇ ਮਾਰੇ ਜਾਣ ਦਾ ਖਦਸ਼ਾ
ਭਾਜਪਾ ਆਗੂ ਅਤੇ ਸਥਾਨਕ ਵਿਧਾਇਕ ਸੁਨੀਲ ਸ਼ਰਮਾ ਨੇ ਕਿਹਾ ਕਿ ਘੱਟੋ-ਘੱਟ 12 ਲੋਕਾਂ ਦੇ ਮਾਰੇ ਜਾਣ ਦਾ ਖਦਸ਼ਾ ਹੈ, ਹਾਲਾਂਕਿ ਅਧਿਕਾਰਤ ਪੁਸ਼ਟੀ ਅਜੇ ਨਹੀਂ ਹੋਈ ਹੈ।
Aug 14, 2025 03:08 PM
ਸ਼ਰਧਾਲੂ ਮਛੈਲ ਮਾਤਾ ਯਾਤਰਾ ਲਈ ਪਹੁੰਚੇ
ਇਹ ਹਾਦਸਾ ਉਸ ਸਮੇਂ ਵਾਪਰਿਆ ਜਦੋਂ ਹਜ਼ਾਰਾਂ ਸ਼ਰਧਾਲੂ ਮਛੈਲ ਮਾਤਾ ਯਾਤਰਾ ਲਈ ਪਹੁੰਚੇ ਹੋਏ ਸਨ। ਇਹ ਬੱਦਲ ਉਸ ਜਗ੍ਹਾ 'ਤੇ ਫਟਿਆ ਜਿੱਥੇ ਯਾਤਰਾ ਦਾ ਪਹਿਲਾ ਪੜਾਅ ਸੀ। ਮੰਦਰ ਦੇ ਬਾਹਰ ਲੰਗਰ ਲਈ ਲਗਾਏ ਗਏ ਕਈ ਤੰਬੂ ਤੇਜ਼ ਹੜ੍ਹ ਦੇ ਪਾਣੀ ਵਿੱਚ ਵਹਿ ਗਏ ਅਤੇ ਇਸ ਹਾਦਸੇ ਵਿੱਚ ਪੂਰੀ ਸੜਕ ਵੀ ਵਹਿ ਗਈ। ਸਥਾਨਕ ਵਿਧਾਇਕ ਦੇ ਅਨੁਸਾਰ, ਹਾਦਸੇ ਸਮੇਂ ਇੱਕ ਹਜ਼ਾਰ ਤੋਂ ਵੱਧ ਸ਼ਰਧਾਲੂ ਉੱਥੇ ਮੌਜੂਦ ਸਨ।
Aug 14, 2025 03:07 PM
ਮਲਬੇ ਹੇਠਾਂ ਕਈ ਲੋਕਾਂ ਦੇ ਫਸੇ ਹੋਣ ਦਾ ਖਦਸ਼ਾ
ਭਾਰੀ ਮੀਂਹ ਅਤੇ ਮਲਬੇ ਵਿੱਚ ਬਹੁਤ ਸਾਰੇ ਲੋਕ ਫਸ ਗਏ, ਜਦੋਂ ਕਿ ਨਦੀ ਦੇ ਕੰਢੇ ਖੜ੍ਹੇ ਵਾਹਨ ਅਤੇ ਸਾਮਾਨ ਵੀ ਵਹਿ ਗਿਆ। ਭਾਜਪਾ ਨੇਤਾ ਅਤੇ ਸਥਾਨਕ ਵਿਧਾਇਕ ਸੁਨੀਲ ਸ਼ਰਮਾ ਨੇ ਕਿਹਾ ਕਿ ਘੱਟੋ-ਘੱਟ 12 ਲੋਕਾਂ ਦੇ ਮਾਰੇ ਜਾਣ ਦਾ ਖਦਸ਼ਾ ਹੈ, ਹਾਲਾਂਕਿ ਅਧਿਕਾਰਤ ਪੁਸ਼ਟੀ ਅਜੇ ਨਹੀਂ ਹੋਈ ਹੈ।
Aug 14, 2025 03:07 PM
ਬਚਾਅ ਕਾਰਜ ਸ਼ੁਰੂ ਕਰਨ ਦੇ ਨਿਰਦੇਸ਼ ਦਿੱਤੇ
ਕੇਂਦਰੀ ਮੰਤਰੀ ਡਾ. ਜਿਤੇਂਦਰ ਸਿੰਘ ਨੇ ਕਿਸ਼ਤਵਾੜ ਦੇ ਡਿਪਟੀ ਕਮਿਸ਼ਨਰ ਪੰਕਜ ਕੁਮਾਰ ਸ਼ਰਮਾ ਨਾਲ ਗੱਲ ਕੀਤੀ ਅਤੇ ਤੁਰੰਤ ਬਚਾਅ ਕਾਰਜ ਸ਼ੁਰੂ ਕਰਨ ਦੇ ਨਿਰਦੇਸ਼ ਦਿੱਤੇ। ਉਨ੍ਹਾਂ ਕਿਹਾ ਕਿ ਪ੍ਰਸ਼ਾਸਨ ਅਲਰਟ 'ਤੇ ਹੈ ਅਤੇ ਬਚਾਅ ਅਤੇ ਮੈਡੀਕਲ ਟੀਮਾਂ ਨੂੰ ਮੌਕੇ 'ਤੇ ਭੇਜਿਆ ਗਿਆ ਹੈ।
Aug 14, 2025 03:04 PM
ਚਾਸ਼ੋਟੀ ਇਲਾਕੇ ਵਿੱਚ ਬੱਦਲ ਫਟਣ ਤੋਂ ਬਾਅਦ ਅਚਾਨਕ ਆਇਆ ਹੜ੍ਹ
ਕਿਸ਼ਤਵਾੜ ਦੇ ਚਾਸ਼ੋਟੀ ਇਲਾਕੇ ਵਿੱਚ ਬੱਦਲ ਫਟਣ ਤੋਂ ਬਾਅਦ ਅਚਾਨਕ ਹੜ੍ਹ ਆ ਗਿਆ ਹੈ। ਬਚਾਅ ਕਾਰਜ ਸ਼ੁਰੂ ਕਰ ਦਿੱਤੇ ਗਏ ਹਨ।
Cloudburst in Kishtwar : ਜੰਮੂ-ਕਸ਼ਮੀਰ ਦੇ ਕਿਸ਼ਤਵਾੜ ਦੇ ਪੱਡਰ ਸਬ-ਡਿਵੀਜ਼ਨ ਦੇ ਚਸ਼ੋਟੀ ਪਿੰਡ ਵਿੱਚ ਵੀਰਵਾਰ ਦੁਪਹਿਰ 12:30 ਵਜੇ ਬੱਦਲ ਫਟਣ ਦੀ ਘਟਨਾ ਵਾਪਰੀ ਹੈ। ਇਸ ਦੌਰਾਨ ਕਈ ਲੋਕ ਪਹਾੜ ਤੋਂ ਆ ਰਹੇ ਪਾਣੀ ਅਤੇ ਮਲਬੇ ਦੀ ਚਪੇਟ 'ਚ ਆ ਗਏ। ਇਸ ਹਾਦਸੇ ਵਿੱਚ 12 ਲੋਕਾਂ ਦੀ ਮੌਤ ਹੋ ਗਈ ਹੈ ਅਤੇ ਕਈ ਲੋਕ ਲਾਪਤਾ ਦੱਸੇ ਜਾ ਰਹੇ ਹਨ। ਮੌਤਾਂ ਦੀ ਗਿਣਤੀ ਵਧ ਸਕਦੀ ਹੈ। ਇੱਥੇ ਧਾਰਮਿਕ ਯਾਤਰਾ ਲਈ ਸ਼ਰਧਾਲੂ ਇਕੱਠੇ ਹੋਏ ਸਨ। ਸ਼ਰਧਾਲੂਆਂ ਦੇ ਰਹਿਣ ਲਈ ਤੰਬੂ ਲਗਾਏ ਗਏ ਸਨ ਤਾਂ ਅਚਾਨਕ ਬੱਦਲ ਫਟਣ ਦੀ ਘਟਨਾ ਵਾਪਰੀ।
ਇਹ ਹਾਦਸਾ ਉਸ ਸਮੇਂ ਵਾਪਰਿਆ ਜਦੋਂ ਹਜ਼ਾਰਾਂ ਸ਼ਰਧਾਲੂ ਮਚੈਲ ਮਾਤਾ ਯਾਤਰਾ ਲਈ ਚਸ਼ੋਟੀ ਪਿੰਡ ਪਹੁੰਚੇ ਸਨ। ਇਹ ਯਾਤਰਾ ਦਾ ਪਹਿਲਾ ਪੜਾਅ ਹੈ। ਬੱਦਲ ਫਟਣ ਦੀ ਘਟਨਾ ਤੋਂ ਬਾਅਦ ਇਲਾਕੇ ਵਿੱਚ ਅਚਾਨਕ ਹੜ੍ਹ ਵਰਗੇ ਹਾਲਾਤ ਪੈਦਾ ਹੋ ਗਏ ਹਨ। ਘਟਨਾ ਤੋਂ ਬਾਅਦ ਮੌਕੇ 'ਤੇ ਬਚਾਅ ਕਾਰਜ ਸ਼ੁਰੂ ਕਰ ਦਿੱਤਾ ਗਿਆ ਹੈ। ਇਸ ਦੇ ਨਾਲ ਹੀ ਕਸ਼ਮੀਰ ਦੇ ਰਾਜੌਰੀ ਅਤੇ ਮੇਂਢਰ ਤੋਂ ਵੀ ਬੱਦਲ ਫਟਣ ਦੀ ਜਾਣਕਾਰੀ ਮਿਲੀ ਹੈ।
ਬੱਦਲ ਫਟਣ ਵਾਲੀ ਥਾਂ ਵੱਲ ਜਾਣ ਵਾਲੀ ਸੜਕ ਧੱਸ ਗਈ ਹੈ। ਬਚਾਅ ਟੀਮਾਂ ਮੌਕੇ 'ਤੇ ਪਹੁੰਚਣ ਦੀ ਕੋਸ਼ਿਸ਼ ਕਰ ਰਹੀਆਂ ਹਨ। ਜਿਸ ਖੇਤਰ ਵਿੱਚ ਆਫ਼ਤ ਆਈ ਹੈ, ਉੱਥੇ ਬਚਾਅ ਕਾਰਜ ਨੂੰ ਬਹੁਤ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਹੈ। ਇਸ ਪਿੰਡ ਦੀ ਆਬਾਦੀ ਬਹੁਤ ਜ਼ਿਆਦਾ ਹੈ ਅਤੇ ਬੱਦਲ ਫਟਣ ਦੀ ਘਟਨਾ ਤੋਂ ਬਾਅਦ ਪਿੰਡ ਦਾ ਅੱਧੇ ਤੋਂ ਵੱਧ ਹਿੱਸਾ ਪਾਣੀ ਵਿੱਚ ਵਹਿ ਗਿਆ ਹੈ। ਸੜਕਾਂ ਤਬਾਹ ਹੋ ਗਈਆਂ ਹਨ, ਜਿਸ ਕਾਰਨ ਬਚਾਅ ਟੀਮਾਂ ਨੂੰ ਮੌਕੇ 'ਤੇ ਪਹੁੰਚਣ ਵਿੱਚ ਬਹੁਤ ਮੁਸ਼ਕਲ ਆ ਰਹੀ ਹੈ।
ਦੱਸਿਆ ਜਾ ਰਿਹਾ ਹੈ ਕਿ ਮਚੈਲ ਮਾਤਾ ਯਾਤਰਾ ਹਰ ਸਾਲ ਅਗਸਤ ਵਿੱਚ ਹੁੰਦੀ ਹੈ। ਹਜ਼ਾਰਾਂ ਸ਼ਰਧਾਲੂ ਇਸ ਯਾਤਰਾ ਵਿੱਚ ਆਉਂਦੇ ਹਨ। ਇਹ ਯਾਤਰਾ 25 ਜੁਲਾਈ ਤੋਂ 5 ਸਤੰਬਰ ਤੱਕ ਚੱਲੇਗੀ। ਇਹ ਰਸਤਾ ਜੰਮੂ ਤੋਂ ਕਿਸ਼ਤਵਾੜ ਤੱਕ 210 ਕਿਲੋਮੀਟਰ ਲੰਬਾ ਹੈ ਅਤੇ ਵਾਹਨ ਪੱਡਰ ਤੋਂ ਚਸ਼ੋਟੀ ਤੱਕ 19.5 ਕਿਲੋਮੀਟਰ ਸੜਕ 'ਤੇ ਜਾ ਸਕਦੇ ਹਨ। ਇਸ ਤੋਂ ਬਾਅਦ ਮਚੈਲ ਤੱਕ 8.5 ਕਿਲੋਮੀਟਰ ਦਾ ਸਫ਼ਰ ਹੈ।
ਇਸ ਘਟਨਾ ਦੀ ਜਾਣਕਾਰੀ ਮਿਲਣ ਤੋਂ ਬਾਅਦ ਮੋਦੀ ਸਰਕਾਰ ਵਿੱਚ ਮੰਤਰੀ ਜਤਿੰਦਰ ਸਿੰਘ ਨੇ ਸਥਾਨਕ ਅਧਿਕਾਰੀਆਂ ਨਾਲ ਗੱਲ ਕੀਤੀ ਅਤੇ ਘਟਨਾ ਬਾਰੇ ਜਾਣਕਾਰੀ ਪ੍ਰਾਪਤ ਕੀਤੀ। ਉਨ੍ਹਾਂ ਦੱਸਿਆ ਕਿ ਪ੍ਰਸ਼ਾਸਨ ਨੇ ਮੌਕੇ 'ਤੇ ਰਾਹਤ ਕਾਰਜਾਂ ਲਈ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਕੇਂਦਰੀ ਮੰਤਰੀ ਜਤਿੰਦਰ ਸਿੰਘ ਨੇ ਇੱਕ ਸੋਸ਼ਲ ਮੀਡੀਆ ਪੋਸਟ ਵਿੱਚ ਕਿਹਾ, ਹੁਣੇ -ਹੁਣੇ "ਜੰਮੂ-ਕਸ਼ਮੀਰ ਦੇ LoP ਅਤੇ ਸਥਾਨਕ ਵਿਧਾਇਕ ਸੁਨੀਲ ਕੁਮਾਰ ਸ਼ਰਮਾ ਤੋਂ ਮਿਲੀ ਜਾਣਕਾਰੀ ਤੋਂ ਬਾਅਦ ਮੈਂ ਕਿਸ਼ਤਵਾੜ ਦੇ ਡਿਪਟੀ ਕਮਿਸ਼ਨਰ ਪੰਕਜ ਕੁਮਾਰ ਸ਼ਰਮਾ ਨਾਲ ਗੱਲ ਕੀਤੀ। ਚੋਸੀਟੀ ਖੇਤਰ ਵਿੱਚ ਬੱਦਲ ਫਟਣ ਕਾਰਨ ਭਾਰੀ ਜਾਨੀ ਨੁਕਸਾਨ ਹੋਣ ਦੀ ਸੰਭਾਵਨਾ ਹੈ।
ਕੇਂਦਰੀ ਮੰਤਰੀ ਨੇ ਅੱਗੇ ਲਿਖਿਆ ਕਿ ਨੁਕਸਾਨ ਦਾ ਮੁਲਾਂਕਣ ਕੀਤਾ ਜਾ ਰਿਹਾ ਹੈ ਅਤੇ ਜ਼ਰੂਰੀ ਬਚਾਅ ਅਤੇ ਡਾਕਟਰੀ ਪ੍ਰਬੰਧਨ ਪ੍ਰਬੰਧ ਕੀਤੇ ਜਾ ਰਹੇ ਹਨ। ਮੇਰੇ ਦਫ਼ਤਰ ਨੂੰ ਨਿਯਮਤ ਤੌਰ 'ਤੇ ਅਪਡੇਟ ਮਿਲ ਰਹੇ ਹਨ ਅਤੇ ਹਰ ਸੰਭਵ ਮਦਦ ਪ੍ਰਦਾਨ ਕੀਤੀ ਜਾ ਰਹੀ ਹੈ। ਕਿਸ਼ਤਵਾੜ ਦੇ ਡਿਪਟੀ ਕਮਿਸ਼ਨਰ ਪੰਕਜ ਸ਼ਰਮਾ ਨੇ ਕਿਹਾ, "ਕਿਸ਼ਤਵਾੜ ਦੇ ਚਾਸ਼ੋਟੀ ਖੇਤਰ ਵਿੱਚ ਅਚਾਨਕ ਹੜ੍ਹ ਆ ਗਿਆ ਹੈ, ਜੋ ਕਿ ਮਚੈਲ ਮਾਤਾ ਯਾਤਰਾ ਦਾ ਸ਼ੁਰੂਆਤੀ ਬਿੰਦੂ ਹੈ। ਬਚਾਅ ਕਾਰਜ ਸ਼ੁਰੂ ਕਰ ਦਿੱਤੇ ਗਏ ਹਨ।"