CM Mann Viral Video Case : ਫ਼ਰੀਦਕੋਟ ਅਦਾਲਤ ਨੇ ਮੁਲਜ਼ਮ ਜਗਮਨ ਸਮਰਾ ਖਿਲਾਫ਼ ਗ੍ਰਿਫ਼ਤਾਰੀ ਵਾਰੰਟ ਕੀਤਾ ਜਾਰੀ
Warrent Issue against Jagman Samra : ਮੁੱਖ ਮੰਤਰੀ ਭਗਵੰਤ ਮਾਨ ਦੀ ਵਾਇਰਲ ਵੀਡੀਓ ਮਾਮਲੇ (CM Mann Viral Video Case) ਵਿੱਚ ਫ਼ਰੀਦਕੋਟ ਅਦਾਲਤ ਨੇ ਮੁਲਜ਼ਮ ਜਗਮਨ ਸਮਰਾ ਖਿਲਾਫ਼ ਗ੍ਰਿਫ਼ਤਾਰੀ ਵਾਰੰਟ ਜਾਰੀ ਕੀਤਾ ਹੈ।
Warrent Issue against Jagman Samra : ਮੁੱਖ ਮੰਤਰੀ ਭਗਵੰਤ ਮਾਨ ਦੀ ਵਾਇਰਲ ਵੀਡੀਓ ਮਾਮਲੇ (CM Mann Viral Video Case) ਵਿੱਚ ਫ਼ਰੀਦਕੋਟ ਅਦਾਲਤ ਨੇ ਮੁਲਜ਼ਮ ਜਗਮਨ ਸਮਰਾ ਖਿਲਾਫ਼ ਗ੍ਰਿਫ਼ਤਾਰੀ ਵਾਰੰਟ ਜਾਰੀ ਕੀਤਾ ਹੈ। ਦੱਸ ਦਈਏ ਕਿ ਜਗਮਨ ਸਮਰਾ ਖਿਲਾਫ਼ ਪੰਜਾਬ ਪੁਲਿਸ (Punjab Police) ਲਗਾਤਾਰ ਕਾਰਵਾਈ ਕਰ ਰਹੀ ਹੈ ਅਤੇ ਹੁਣ ਇਹ ਗ੍ਰਿਫ਼ਤਾਰੀ ਵਾਰੰਟ ਜਾਰੀ ਹੋਏ ਹਨ।
ਦੱਸ ਦਈਏ ਕਿ ਜਗਮਨ ਸਮਰਾ, ਫਰਵਰੀ 2022 ਵਿੱਚ ਜੇਲ੍ਹ ਮੁਲਾਜ਼ਮਾਂ ਨੂੰ ਚਕਮਾ ਦੇ ਕੇ ਹਸਪਤਾਲ ਤੋਂ ਭੱਜ ਗਿਆ ਸੀ ਅਤੇ ਕੈਨੇਡਾ ਚਲਾ ਗਿਆ ਸੀ। ਸਮਰਾ ਵੱਲੋਂ ਹਾਲ ਹੀ ਵਿੱਚ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਇੱਕ ਕਥਿਤ ਵੀਡੀਓ ਵਾਇਰਲ ਕੀਤੀ ਗਈ ਹੈ, ਜਿਸ ਬਾਰੇ ਪੰਜਾਬ ਸਰਕਾਰ ਤੇ ਪੰਜਾਬ ਪੁਲਿਸ ਵੱਲੋਂ ਜਾਅਲੀ ਹੋਣ ਨੂੰ ਲੈ ਕੇ ਸਮਰਾ ਖਿਲਾਫ਼ ਕਾਰਵਾਈ ਕੀਤੀ ਜਾ ਰਹੀ ਹੈ।
ਫਰੀਦਕੋਟ ਸਿਟੀ ਪੁਲਿਸ (Faridkot Police) ਨੇ ਸੰਗਰੂਰ ਜ਼ਿਲ੍ਹੇ ਦੇ ਪਿੰਡ ਫੱਗੂਵਾਲਾ ਨਿਵਾਸੀ ਅਤੇ ਇਸ ਵੇਲੇ ਕੈਨੇਡਾ ਵਿੱਚ ਰਹਿੰਦੇ ਜਗਮਨਦੀਪ ਸਿੰਘ ਉਰਫ਼ ਜਗਮਨ ਸਮਰਾ ਖ਼ਿਲਾਫ਼ ਫਰੀਦਕੋਟ ਅਦਾਲਤ ਤੋਂ ਗ੍ਰਿਫਤਾਰੀ ਵਾਰੰਟ ਜਾਰੀ ਕਰਵਾਇਆ ਹੈ। ਇਸ ਮਾਮਲੇ ਦੀ ਸੁਣਵਾਈ 28 ਅਕਤੂਬਰ ਨੂੰ ਹੋਣੀ ਨਿਰਧਾਰਤ ਹੈ।
2020 'ਚ ਦਰਜ ਹੋਇਆ ਸੀ ਸਮਰਾ ਖਿਲਾਫ਼ ਠੱਗੀ ਦਾ ਮਾਮਲਾ
ਆਰੋਪੀ ਸਮਰਾ 1 ਫਰਵਰੀ 2022 ਨੂੰ ਫਰੀਦਕੋਟ ਦੇ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਹਸਪਤਾਲ ਤੋਂ ਜੇਲ੍ਹ ਦੇ ਕਰਮਚਾਰੀਆਂ ਨੂੰ ਠੱਗ ਕੇ ਭੱਜ ਗਿਆ ਸੀ। ਉਸਨੂੰ ਫਰੀਦਕੋਟ ਦੀ ਕੇਂਦਰੀ ਜੇਲ੍ਹ ਤੋਂ ਬੀਮਾਰ ਹੋਣ ਕਰਕੇ ਇਲਾਜ ਲਈ ਮੈਡੀਕਲ ਕਾਲਜ ਵਿਚ ਦਾਖ਼ਲ ਕਰਵਾਇਆ ਗਿਆ ਸੀ। ਫਰਾਰ ਹੋਣ ਦੇ ਬਾਅਦ ਜੇਲ੍ਹ ਪ੍ਰਸ਼ਾਸਨ ਦੀ ਸ਼ਿਕਾਇਤ 'ਤੇ ਪੁਲਿਸ ਨੇ ਥਾਣਾ ਸਿਟੀ ਫਰੀਦਕੋਟ ਵਿੱਚ ਮਾਮਲਾ ਦਰਜ ਕੀਤਾ ਸੀ, ਜਿਸ ਵਿੱਚ ਹੁਣ ਪੁਲਿਸ ਨੇ ਵਾਰੰਟ ਜਾਰੀ ਕਰਵਾਇਆ ਹੈ।
ਪੁਲਿਸ ਦੇ ਮੁਤਾਬਕ ਜਗਮਨ ਸਮਰਾ ਖ਼ਿਲਾਫ਼ 28 ਨਵੰਬਰ 2020 ਨੂੰ ਜ਼ਿਲ੍ਹਾ ਫਿਰੋਜ਼ਪੁਰ ਦੇ ਥਾਣਾ ਤਲਵੰਡੀ ਭਾਈ ਵਿੱਚ ਠੱਗੀ ਦਾ ਕੇਸ ਦਰਜ ਹੋਇਆ ਸੀ। ਇਸ ਕੇਸ ਵਿੱਚ ਗ੍ਰਿਫਤਾਰੀ ਤੋਂ ਬਾਅਦ ਉਸਨੂੰ ਫਰੀਦਕੋਟ ਦੀ ਕੇਂਦਰੀ ਜੇਲ੍ਹ ਵਿਚ ਭੇਜਿਆ ਗਿਆ ਸੀ। ਜੇਲ੍ਹ ਵਿੱਚ ਬੀਮਾਰ ਹੋਣ ਕਰਕੇ ਉਸਨੂੰ 23 ਦਸੰਬਰ 2021 ਨੂੰ ਇਲਾਜ ਲਈ ਮੈਡੀਕਲ ਕਾਲਜ ਹਸਪਤਾਲ ਵਿੱਚ ਦਾਖ਼ਲ ਕੀਤਾ ਗਿਆ, ਜਿੱਥੋਂ ਉਹ ਜੇਲ੍ਹ ਮੁਲਾਜ਼ਮਾਂ ਨੂੰ ਚਕਮਾ ਦੇ ਕੇ ਫਰਾਰ ਹੋ ਗਿਆ ਅਤੇ ਬਾਅਦ ਵਿੱਚ ਵਾਪਸ ਕੈਨੇਡਾ ਚਲਾ ਗਿਆ।