Singer Neha Kakkar ਦੇ ਗੀਤ ਕੈਂਡੀ ਸ਼ਾਪ ਕਾਰਨ ਵਧੀਆਂ ਮੁਸ਼ਕਿਲਾਂ, ਪ੍ਰੋ. ਧਨੇਰਵਰ ਨੇ ਨੈਸ਼ਨਲ ਚਾਇਲਡ ਕਮਿਸ਼ਨ ਨੂੰ ਕੀਤੀ ਸ਼ਿਕਾਇਤ
ਸ਼ਿਕਾਇਤਕਰਤਾ ਪ੍ਰੋ. ਪੰਡਿਤ ਰਾਓ ਧਨੇਰਵਰ ਨੇ ਇਲਜ਼ਾਮ ਲਗਾਉਂਦੇ ਹੋਏ ਕਿਹਾ ਕਿ ਇਹ ਗਾਣਾ ਬੱਚਿਆਂ ਦੇ ਮਾਨਸਿਕ ਵਿਕਾਸ 'ਤੇ ਮਾੜਾ ਪ੍ਰਭਾਵ ਪਾਉਂਦਾ ਹੈ।
Singer Neha Kakkar News : ਪੰਜਾਬ ਦੇ ਪਟਿਆਲਾ ਦੀ ਨੂੰਹ ਅਤੇ ਬਾਲੀਵੁੱਡ ਗਾਇਕਾ ਨੇਹਾ ਕੱਕੜ ਦਾ ਗੀਤ "ਕੈਂਡੀ ਸ਼ਾਪ" ਵਿਵਾਦਾਂ ਵਿੱਚ ਘਿਰ ਗਿਆ ਹੈ। ਗਾਣੇ ਦੇ ਕਥਿਤ ਅਸ਼ਲੀਲ ਬੋਲਾਂ ਅਤੇ ਇਤਰਾਜ਼ਯੋਗ ਡਾਂਸ ਮੂਵਜ਼ ਸਬੰਧੀ ਪੰਜਾਬ ਰਾਜ ਬਾਲ ਅਧਿਕਾਰ ਸੁਰੱਖਿਆ ਕਮਿਸ਼ਨ (SCPCR) ਕੋਲ ਸ਼ਿਕਾਇਤ ਦਰਜ ਕਰਵਾਈ ਗਈ ਹੈ। ਕਮਿਸ਼ਨ ਨੇ ਸ਼ਿਕਾਇਤ ਨੂੰ ਗੰਭੀਰ ਮੰਨਦੇ ਹੋਏ ਇਸਨੂੰ ਰਾਸ਼ਟਰੀ ਬਾਲ ਅਧਿਕਾਰ ਸੁਰੱਖਿਆ ਕਮਿਸ਼ਨ, ਨਵੀਂ ਦਿੱਲੀ ਨੂੰ ਭੇਜ ਦਿੱਤਾ ਹੈ। ਦੱਸ ਦਈਏ ਕਿ ਪ੍ਰੋ. ਪੰਡਿਤ ਰਾਓ ਧਨੇਰਵਰ ਵੱਲੋਂ ਇਹ ਸ਼ਿਕਾਇਤ ਕੀਤੀ ਗਈ ਹੈ।
ਸ਼ਿਕਾਇਤਕਰਤਾ ਪ੍ਰੋ. ਪੰਡਿਤ ਰਾਓ ਧਨੇਰਵਰ ਨੇ ਇਲਜ਼ਾਮ ਲਗਾਉਂਦੇ ਹੋਏ ਕਿਹਾ ਕਿ ਇਹ ਗਾਣਾ ਬੱਚਿਆਂ ਦੇ ਮਾਨਸਿਕ ਵਿਕਾਸ 'ਤੇ ਮਾੜਾ ਪ੍ਰਭਾਵ ਪਾਉਂਦਾ ਹੈ। ਉਨ੍ਹਾਂ ਨੇ ਨੇਹਾ ਕੱਕੜ ਵਿਰੁੱਧ ਢੁਕਵੀਂ ਕਾਰਵਾਈ ਦੀ ਮੰਗ ਕੀਤੀ ਹੈ ਅਤੇ ਗਾਣੇ ਨੂੰ ਯੂਟਿਊਬ ਅਤੇ ਹੋਰ ਸੋਸ਼ਲ ਮੀਡੀਆ ਪਲੇਟਫਾਰਮਾਂ ਤੋਂ ਹਟਾਉਣ ਦੇ ਹੁਕਮ ਦਿੱਤੇ ਹਨ।
ਦੱਸ ਦਈਏ ਕਿ ਗਾਇਕਾ ਨੇਹਾ ਕੱਕੜ ਉੱਤਰਾਖੰਡ ਦੀ ਰਹਿਣ ਵਾਲੀ ਹੈ। ਉਸਦੇ ਗੀਤ ਨੂੰ ਹੁਣ ਤੱਕ 20 ਮਿਲੀਅਨ ਤੋਂ ਵੱਧ ਵਿਊਜ਼ ਮਿਲ ਚੁੱਕੇ ਹਨ। ਇਹ ਗਾਣਾ ਨਵੇਂ ਸਾਲ ਦੀ ਪਾਰਟੀ ਥੀਮ ਨੂੰ ਧਿਆਨ ਵਿੱਚ ਰੱਖ ਕੇ ਤਿਆਰ ਕੀਤਾ ਗਿਆ ਹੈ। ਤਿੰਨ ਹਫ਼ਤੇ ਪਹਿਲਾਂ ਰਿਲੀਜ਼ ਹੋਇਆ, ਇਹ ਗਾਣਾ ਵਿਵਾਦਾਂ ਵਿੱਚ ਘਿਰ ਗਿਆ ਹੈ।
ਸੋਸ਼ਲ ਮੀਡੀਆ ਉਪਭੋਗਤਾਵਾਂ ਨੇ ਇਸਦੇ ਡਾਂਸ ਸਟੈਪਸ ਅਤੇ ਹੁੱਕ ਸਟੈਪਸ ਨੂੰ "ਬਹੁਤ ਹੀ ਅਸ਼ਲੀਲ" ਦੱਸਿਆ ਹੈ। ਕਈਆਂ ਨੇ ਇਸਨੂੰ ਬੀ-ਗ੍ਰੇਡ ਸਮੱਗਰੀ ਵੀ ਕਿਹਾ ਅਤੇ ਦਲੀਲ ਦਿੱਤੀ ਕਿ ਇਸਨੂੰ ਪਰਿਵਾਰ ਨਾਲ ਨਹੀਂ ਦੇਖਿਆ ਜਾਣਾ ਚਾਹੀਦਾ। ਮਸ਼ਹੂਰ ਸ਼ਾਸਤਰੀ ਸੰਗੀਤਕਾਰ ਮਾਲਿਨੀ ਅਵਸਥੀ ਨੇ ਵੀ ਆਪਣਾ ਇਤਰਾਜ਼ ਪ੍ਰਗਟ ਕੀਤਾ। ਹਾਲਾਂਕਿ, ਪੰਜਾਬੀ ਗਾਇਕ ਕਾਕਾ ਨੇ ਨੇਹਾ ਦੇ ਹੱਕ ਵਿੱਚ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਇੱਕ ਵੀਡੀਓ ਪੋਸਟ ਕਰਦੇ ਹੋਏ ਲਿਖਿਆ ਕਿ ਇਸ ਤਰ੍ਹਾਂ ਦੇ ਗਾਣੇ ਅੱਜਕੱਲ੍ਹ ਬਾਜ਼ਾਰ ਵਿੱਚ ਹਨ।
ਇਹ ਵੀ ਪੜ੍ਹੋ : Oscar Award 2026 : ਆਸਕਰ ਲਈ ਵਧੀਆਂ ਭਾਰਤ ਦੀਆਂ ਉਮੀਦਾਂ, 'ਕਾਂਤਾਰਾ' ਤੇ 'ਤਨਵੀ ਦ ਗ੍ਰੇਟ' ਨੇ 201 ਫਿਲਮਾਂ ਦੀ ਸੂਚੀ 'ਚ ਬਣਾਈ ਜਗ੍ਹਾ