ਦਿੱਲੀ ਕਾਂਝਵਾਲਾ ਦਰਦਨਾਕ ਹਾਦਸਾ : ਪੁਲਿਸ ਨੇ ਕਾਰ ਮਾਲਕ ਨੂੰ ਕੀਤਾ ਗ੍ਰਿਫ਼ਤਾਰ

By  Ravinder Singh January 6th 2023 09:12 AM

ਦਿੱਲੀ : ਦਿੱਲੀ ਦੇ ਕਾਂਝਵਾਲਾ ਵਿਖੇ ਬੀਤੇ ਦਿਨ ਵਾਪਰੇ ਦਰਦਨਾਕ ਹਾਦਸੇ ਦੇ ਮਾਮਲੇ 'ਚ ਪੁਲਿਸ ਨੇ ਛੇਵੇਂ ਮੁਲਜ਼ਮ ਨੂੰ ਵੀ ਗ੍ਰਿਫ਼ਤਾਰ ਕਰ ਲਿਆ ਹੈ। ਛੇਵੇਂ ਮੁਲਜ਼ਮ ਦੀ ਪਛਾਣ ਆਸ਼ੂਤੋਸ਼ ਵਜੋਂ ਹੋਈ ਹੈ। ਦੱਸਿਆ ਜਾ ਰਿਹਾ ਹੈ ਕਿ ਆਸ਼ੂਤੋਸ਼ ਦੀ ਕਾਰ ਨਾਲ ਹੀ ਅੰਜਲੀ ਨੂੰ ਲਗਭਗ 12 ਕਿਲੋਮੀਟਰ ਤੱਕ ਘੜੀਸਿਆ ਗਿਆ ਸੀ ਜਿਸ ਕਾਰਨ ਉਸ ਦੀ ਮੌਤ ਹੋ ਗਈ ਸੀ।


ਪੁਲਿਸ ਜਾਂਚ ਵਿੱਚ ਇਹ ਵੀ ਸਾਹਮਣੇ ਆਇਆ ਹੈ ਕਿ ਹਾਦਸੇ ਮਗਰੋਂ ਮੁਲਜ਼ਮਾਂ ਨੇ ਕਾਰ ਦੇ ਮਾਲਕ ਨੂੰ ਹਾਦਸੇ ਸਬੰਧੀ ਜਾਣਕਾਰੀ ਦੇ ਦਿੱਤੀ ਸੀ। ਇਕ ਸੀਸੀਟੀਵੀ ਫੁਟੇਜ ਸਾਹਮਣੇ ਆਈ ਹੈ, ਜਿਸ ਵਿਚ ਦੇਖਿਆ ਜਾ ਸਕਦਾ ਹੈ ਕਿ ਸਾਰੇ ਮੁਲਜ਼ਮ ਕਾਰ ਵਿਚੋਂ ਹੇਠਾਂ ਉਤਰ ਕੇ ਆਟੋ ਵਿਚ ਫ਼ਰਾਰ ਹੋ ਗਏ ਸਨ। ਆਟੋ ਪਹਿਲਾਂ ਹੀ ਉੱਥੇ ਖੜ੍ਹਾ ਸੀ, ਜਿਸ ਵਿੱਚ ਬੈਠ ਕੇ ਸਾਰੇ ਮੁਲਜ਼ਮ ਫ਼ਰਾਰ ਹੋ ਗਏ। ਕਾਰ ਤੋਂ ਹੇਠਾਂ ਉਤਰਨ ਮਗਰੋਂ ਮੁਲਜ਼ਮ ਮਨੋਜ ਮਿੱਤਲ ਨੇ ਹੇਠਾਂ ਝੁਕ ਕੇ ਕਾਰ ਦੇ ਪਿੱਛੇ ਦੇਖਿਆ ਸੀ। ਦੂਜੇ ਪਾਸੇ ਵੀਰਵਾਰ ਨੂੰ ਅਦਾਲਤ ਨੇ ਪੰਜਾਂ ਮੁਲਜ਼ਮਾਂ ਦੇ ਰਿਮਾਂਡ ਦੀ ਮਿਆਦ ਚਾਰ ਦਿਨ ਹੋਰ ਵਧਾ ਦਿੱਤੀ ਸੀ।

ਅੰਜਲੀ ਦੀ ਸਹੇਲੀ ਤੇ ਮਾਮਲੇ ਦੀ ਮੁੱਖ ਗਵਾਹ ਪਹਿਲਾਂ ਹੀ ਦੱਸ ਚੁੱਕੀ ਹੈ ਕਿ ਕਾਰ 'ਚ ਬੈਠੇ ਲੋਕਾਂ ਨੇ ਜਾਣਬੁੱਝ ਕੇ ਉਸ ਦੀ ਸਹੇਲੀ ਨੂੰ ਮਾਰਿਆ ਹੈ ਤੇ ਉਸ ਨੂੰ ਘੜੀਸ ਕੇ ਲੈ ਗਏ। ਇਸ ਦੇ ਨਾਲ ਹੀ ਮੁਲਜ਼ਮਾਂ ਦੀ ਇਕ ਸੀਸੀਟੀਵੀ ਵੀਡੀਓ ਸਾਹਮਣੇ ਆਈ ਹੈ। ਸੀਸੀਟੀਵੀ ਫੁਟੇਜ ਵਿੱਚ ਪਹਿਲੀ ਵਾਰ ਸਾਰੇ ਮੁਲਜ਼ਮ ਇਕੱਠੇ ਨਜ਼ਰ ਆ ਰਹੇ ਹਨ। ਫੁਟੇਜ 1 ਜਨਵਰੀ ਸਵੇਰੇ 4.33 ਵਜੇ ਦੀ ਹੈ। ਸੀਸੀਟੀਵੀ ਫੁਟੇਜ ਵਿੱਚ ਸਾਰੇ ਮੁਲਜ਼ਮ ਕਾਰ ਵਿਚੋਂ ਹੇਠਾਂ ਉਤਰਦੇ ਨਜ਼ਰ ਆ ਰਹੇ ਹਨ। ਮੁਲਜ਼ਮਾਂ ਨੇ ਪੁੱਛਗਿੱਛ ਦੌਰਾਨ ਖ਼ੁਲਾਸਾ ਕੀਤਾ ਹੈ ਕਿ ਪੇਂਡੂ ਇਲਾਕੇ ਵਿਚ ਕਾਰ ਥੱਲਿਓਂ ਲਾਸ਼ ਕੱਢਣ ਮਗਰੋਂ ਸਾਰੇ ਮੁਲਜ਼ਮ ਰੋਹਿਣੀ ਸੈਕਟਰ 1 ਪੁੱਜੇ ਅਤੇ ਇੱਥੇ ਉਨ੍ਹਾਂ ਨੇ ਕਾਰ ਮਾਲਕ ਆਸ਼ੂਤੋਸ਼ ਦੇ ਹਵਾਲੇ ਕਰ ਦਿੱਤੀ।

ਇਹ ਵੀ ਪੜ੍ਹੋ : ਸੰਘਣੀ ਧੁੰਦ ਤੇ ਹੱਡ ਚੀਰਵੀਂ ਠੰਢ ਕਾਰਨ ਜਨਜੀਵਨ ਹੋਇਆ ਪ੍ਰਭਾਵਿਤ

ਪੁਲਿਸ ਜਾਂਚ 'ਚ ਸਾਹਮਣੇ ਆਇਆ ਹੈ ਕਿ ਮੁਲਜ਼ਮਾਂ ਨੇ ਹਾਦਸੇ ਬਾਰੇ ਗੱਡੀ ਦੇ ਮਾਲਕ ਨੂੰ ਪਹਿਲਾਂ ਹੀ ਦੱਸ ਦਿੱਤਾ ਸੀ। ਸੀਸੀਟੀਵੀ 'ਚ ਨਜ਼ਰ ਆ ਰਿਹਾ ਹੈ ਕਿ ਮੁਲਜ਼ਮਾਂ ਦੇ ਫ਼ਰਾਰ ਹੋਣ ਦਾ ਪਹਿਲਾਂ ਪ੍ਰਬੰਧ ਕਰ ਦਿੱਤਾ ਗਿਆ ਸੀ। ਸਾਰੇ ਮੁਲਜ਼ਮ ਕਾਰ ਵਿਚੋਂ ਉਤਰਦੇ ਹਨ ਤੇ ਆਟੋ ਉਪਰ ਫ਼ਰਾਰ ਹੋ ਗਏ ਸਨ।

Related Post