LG ਨੇ ਕੇਜਰੀਵਾਲ ਸਰਕਾਰ ਤੋਂ 97 ਕਰੋੜ ਰੁਪਏ ਵਸੂਲਣ ਦੇ ਦਿੱਤੇ ਨਿਰਦੇਸ਼, ਇਹ ਹੈ ਪੂਰਾ ਮਾਮਲਾ

By  Aarti December 20th 2022 12:02 PM

Delhi LG Orders Chief Secy To Recover Rs 97 Cr From AAP: ਦਿੱਲੀ ਐਲਜੀ ਵੀਕੇ ਸਕਸੈਨਾ ਨੇ ਆਮ ਆਦਮੀ ਪਾਰਟੀ ਨੂੰ ਵੱਡਾ ਝਟਕਾ ਦਿੱਤਾ ਹੈ। ਦੱਸ ਦਈਏ ਕਿ ਐਲਜੀ ਵੀਕੇ ਸਕਸੈਨਾ ਨੇ ਮੁੱਖ ਸਕੱਤਰ ਨੂੰ ਆਮ ਆਦਮੀ ਪਾਰਟੀ ਤੋਂ 97 ਕਰੋੜ ਰੁਪਏ ਵਸੂਲਣ ਲਈ ਆਦੇਸ਼ ਦਿੱਤਾ ਹੈ। ਵਸੂਲੀ ਦਾ ਇਹ ਆਦੇਸ਼ ਸਿਆਸੀ ਇਸ਼ਤਿਹਾਰਾਂ ਨੂੰ ਸਰਕਾਰੀ ਇਸ਼ਤਿਹਾਰਾਂ ਵਜੋਂ ਛਾਪਣ ਦੇ ਇਲਜ਼ਾਮ ਹੇਠ ਦਿੱਤੇ ਗਏ ਹਨ।

ਦੱਸ ਦਈਏ ਕਿ ਐਲਜੀ ਦੇ ਇਹ ਨਿਰਦੇਸ਼ 2015 ਦੇ ਸੁਪਰੀਮ ਕੋਰਟ ਦੇ ਆਦੇਸ਼ਾਂ ਸਾਲ 2016 ਦੇ ਦਿੱਲੀ ਹਾਈ ਕੋਰਟ ਦੇ ਆਦੇਸ਼ਾਂ ਅਤੇ 2016 ਸੀਸੀਆਰਜੀਏ ਦੇ ਆਦੇਸ਼ਾਂ ਦੇ ਮੱਦੇਨਜ਼ਰ ਆਏ ਹਨ ਜੋ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਉਲੰਘਿਆ ਜਾ ਰਿਹਾ ਹੈ।

ਐਲਜੀ ਦਫਤਰ ਤੋਂ ਦਿੱਤੀ ਗਈ ਸੂਚਨਾ ਮੁਤਾਬਿਕ ਮੁੱਖ ਸਕੱਤਰ ਨੂੰ ਸੁਪਰੀਮ ਕੋਰਟ ਵੱਲੋਂ ਦਿੱਤੇ ਗਏ ਨਿਰਦੇਸ਼ ਲਾਗੂ ਕਰਨ ਨੂੰ ਕਿਹਾ ਗਿਆ ਹੈ ਅਤੇ ਆਮ ਆਦਮੀ ਪਾਰਟੀ ਤੋਂ 97 ਕਰੋੜ ਰੁਪਏ ਦੀ ਰਾਸੀ ਨੂੰ ਵਸੂਲਣ ਲਈ ਕਿਹਾ ਗਿਆ ਹੈ। ਆਮ ਆਦਮੀ ਪਾਰਟੀ ਨੇ ਸੁਪਰੀਮ ਕੋਰਟ ਅਤੇ ਹਾਈਕੋਰਟ ਦੇ ਆਦੇਸ਼ ਦੀ ਉਲੰਘਣਾ ਕੀਤੀ ਹੈ। 

ਕਿਹਾ ਗਿਆ ਹੈ ਕਿ ਡੀਆਈਪੀ 42.26.81.265 ਰੁਪਏ ਰਿਲੀਜ ਕੀਤਾ ਜਾ ਚੁੱਕਿਆ ਹੈ ਪਰ 54,87,87,872 ਰੁਪਏ ਬਕਾਇਆ ਹੈ। ਆਮ ਆਦਮੀ ਪਾਰਟੀ ਨੂੰ ਇਸ ਤੋਂ ਪਹਿਲਾਂ 20 ਮਾਰਚ 2017 ਨੂੰ ਸਰਕਾਰੀ ਖਜ਼ਾਨੇ ਵਿੱਚ 42,26,81,265 ਕਰੋੜ ਰੁਪਏ ਜਮਾ ਕਰਵਾਉਣ ਨੂੰ ਕਿਹਾ ਗਿਆ ਸੀ ਤਾਂ ਇਸ਼ਤਿਹਾਰ ਏਜੰਸੀਆਂ ਅਤੇ ਪ੍ਰਕਾਸ਼ਨ ਦਾ ਬਕਾਇਆ 54,87,87,872 ਰੁਪਏ ਨੂੰ 30 ਦਿਨ ਦੇ ਅੰਦਰ ਅਦਾ ਕਰਨ ਦੇ ਆਦੇਸ਼ ਦਿੱਤਾ ਗਿਆ ਸੀ ਪਰ 5 ਸਾਲ ਅਤੇ 8 ਮਹੀਨੇ ਲੰਘ ਜਾਣ ਦੇ ਬਾਵਜੁਦ ਵੀ ਡੀਆਈਪੀ ਦੇ ਆਦੇਸ਼ ਦੀ ਪਾਲਣਾ ਨਹੀਂ ਹੋਈ ਹੈ। 

ਦੱਸ ਦਈਏ ਕਿ ਇਹ ਅਦਾਇਗੀਆਂ ਸੁਪਰੀਮ ਕੋਰਟ ਦੇ ਦਿਸ਼ਾ-ਨਿਰਦੇਸ਼ਾਂ ਦੀ ਉਲੰਘਣਾ ਕਰਦੇ ਹੋਏ ਆਮ ਆਦਮੀ ਪਾਰਟੀ ਸਰਕਾਰ ਵੱਲੋਂ ਪ੍ਰਕਾਸ਼ਿਤ ਇਸ਼ਤਿਹਾਰਾਂ ਦੇ ਕਾਰਨ ਸੀ। ਐਲਜੀ ਵੱਲੋਂ ਕਿਹਾ ਗਿਆ ਹੈ ਕਿ ਇਹ ਮਾਮਲਾ ਕਾਫੀ ਗੰਭੀਰ ਹੈ ਕਿਉਂਕਿ ਜਨਤਾ ਦੇ ਪੈਸੇ ਨੂੰ ਸਰਕਾਰ ਖਜ਼ਾਨੇ ਵਿੱਚ ਅਦਾ ਨਹੀਂ ਕਰਵਾਇਆ ਗਿਆ ਹੈ। 

ਇਹ ਵੀ ਪੜੋ: ਤਾਜ ਮਹਿਲ ਤੋਂ 1 ਕਰੋੜ ਦੀ ਵਸੂਲੀ ਜਾਂ ਕੁਰਕੀ ਦੀ ਚਿਤਾਵਨੀ, ਆਗਰਾ ਨਿਗਮ ਵੱਲੋਂ ਨੋਟਿਸ ਜਾਰੀ

Related Post