Earthquake in Baramulla : ਜੰਮੂ-ਕਸ਼ਮੀਰ ਚ ਭੂਚਾਲ ਨਾਲ ਕੰਬੀ ਧਰਤੀ, ਬਾਰਾਮੁੱਲਾ ਚ ਮਹਿਸੂਸ ਕੀਤੇ ਗਏ ਝਟਕੇ
Earthquake in Jammu and Kashmir : ਜੰਮੂ-ਕਸ਼ਮੀਰ 'ਚ ਅੱਜ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਕਸ਼ਮੀਰ ਦੇ ਬਾਰਾਮੂਲਾ 'ਚ ਅੱਜ ਦੁਪਹਿਰ 12.30 ਵਜੇ ਦੇ ਕਰੀਬ ਰਿਕਟਰ ਪੈਮਾਨੇ 'ਤੇ 4.1 ਦੀ ਤੀਬਰਤਾ ਵਾਲਾ ਭੂਚਾਲ ਆਇਆ।
KRISHAN KUMAR SHARMA
July 12th 2024 01:41 PM --
Updated:
July 12th 2024 01:53 PM
Earthquake in Jammu and Kashmir : ਜੰਮੂ-ਕਸ਼ਮੀਰ 'ਚ ਅੱਜ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਕਸ਼ਮੀਰ ਦੇ ਬਾਰਾਮੂਲਾ 'ਚ ਅੱਜ ਦੁਪਹਿਰ 12.30 ਵਜੇ ਦੇ ਕਰੀਬ ਰਿਕਟਰ ਪੈਮਾਨੇ 'ਤੇ 4.1 ਦੀ ਤੀਬਰਤਾ ਵਾਲਾ ਭੂਚਾਲ ਆਇਆ। ਭੂਚਾਲ ਦੇ ਝਟਕਿਆਂ ਤੋਂ ਬਾਅਦ ਸਥਾਨਕ ਲੋਕਾਂ 'ਚ ਦਹਿਸ਼ਤ ਫੈਲ ਗਈ।
ਦੱਸ ਦੇਈਏ ਕਿ ਇਸ ਤੋਂ ਪਹਿਲਾਂ ਜੰਮੂ-ਕਸ਼ਮੀਰ ਦੇ ਕਿਸ਼ਤਵਾੜ ਜ਼ਿਲੇ 'ਚ ਭੂਚਾਲ ਆਇਆ ਸੀ। ਇਹ ਭੂਚਾਲ 4 ਅਪ੍ਰੈਲ ਨੂੰ ਆਇਆ ਸੀ। ਅਧਿਕਾਰੀਆਂ ਨੇ ਕਿਹਾ ਸੀ ਕਿ ਦੋਵਾਂ ਭੂਚਾਲਾਂ ਦਾ ਕੇਂਦਰ ਕਿਸ਼ਤਵਾੜ ਵਿੱਚ ਸੀ।
ਭੂਚਾਲ ਆਉਣ 'ਤੇ ਤੁਰੰਤ ਕੀ ਕਰਨਾ ਚਾਹੀਦਾ ਹੈ?
- ਜਿਵੇਂ ਹੀ ਪਤਾ ਲੱਗੇ ਕਿ ਭੁਚਾਲ ਆਉਣ ਵਾਲਾ ਹੈ, ਤੁਹਾਨੂੰ ਘਰ ਦੇ ਅੰਦਰ ਮਜ਼ਬੂਤ ਫਰਨੀਚਰ ਜਾਂ ਮੇਜ਼ ਦੇ ਹੇਠਾਂ ਬੈਠਣਾ ਚਾਹੀਦਾ ਹੈ ਅਤੇ ਆਪਣੇ ਸਿਰ 'ਤੇ ਹੱਥ ਰੱਖ ਲੈਣਾ ਚਾਹੀਦਾ ਹੈ। ਜੇਕਰ ਹਲਕਾ ਭੂਚਾਲ ਆਉਂਦਾ ਹੈ ਤਾਂ ਘਰ ਦੇ ਫਰਸ਼ 'ਤੇ ਬੈਠੋ।
- ਜੇਕਰ ਤੁਹਾਡਾ ਘਰ ਉੱਚੀ ਇਮਾਰਤ ਵਿੱਚ ਹੈ ਤਾਂ ਉਦੋਂ ਤੱਕ ਘਰ ਵਿੱਚ ਹੀ ਰਹੋ ਜਦੋਂ ਤੱਕ ਤੁਸੀਂ ਭੂਚਾਲ ਦੇ ਝਟਕੇ ਮਹਿਸੂਸ ਨਾ ਕਰੋ। ਜਦੋਂ ਭੂਚਾਲ ਰੁਕ ਜਾਵੇ ਤਾਂ ਇਮਾਰਤ ਤੋਂ ਹੇਠਾਂ ਕਿਸੇ ਖੁੱਲ੍ਹੀ ਥਾਂ 'ਤੇ ਜਾਓ।
- ਜੇਕਰ ਤੁਸੀਂ ਉੱਚੀ ਇਮਾਰਤ ਵਿੱਚ ਰਹਿੰਦੇ ਹੋ ਤਾਂ ਪੌੜੀਆਂ ਦੀ ਹੀ ਵਰਤੋਂ ਕਰੋ। ਅਜਿਹੇ ਸਮੇਂ ਵਿੱਚ ਲਿਫਟਾਂ ਤੋਂ ਦੂਰੀ ਬਣਾਈ ਰੱਖੋ। ਅਜਿਹੇ 'ਚ ਲਿਫਟ ਦੀ ਤਾਰ ਵੀ ਟੁੱਟ ਸਕਦੀ ਹੈ।
- ਘਰੋਂ ਬਾਹਰ ਨਿਕਲਣ ਤੋਂ ਬਾਅਦ ਕਿਸੇ ਵੀ ਬਿਜਲੀ ਦੇ ਖੰਭੇ, ਦਰੱਖਤ, ਤਾਰਾਂ, ਫਲਾਈਓਵਰ, ਪੁਲ ਜਾਂ ਭਾਰੀ ਵਾਹਨ ਦੇ ਨੇੜੇ ਨਾ ਖੜ੍ਹੋ।
- ਜੇ ਤੁਸੀਂ ਭੂਚਾਲ ਦੇ ਦੌਰਾਨ ਗੱਡੀ ਚਲਾ ਰਹੇ ਹੋ, ਤਾਂ ਕਾਰ ਨੂੰ ਰੋਕੋ ਅਤੇ ਇਸ ਵਿੱਚ ਬੈਠੇ ਰਹੋ। ਆਪਣੇ ਵਾਹਨ ਨੂੰ ਖੁੱਲ੍ਹੀ ਥਾਂ 'ਤੇ ਪਾਰਕ ਕਰੋ।