ED ਵੱਲੋਂ ਮਾਈਨਿੰਗ ਦੇ ਧੰਦੇ ਨਾਲ ਜੁੜੇ 3 ਲੋਕਾਂ ਖਿਲਾਫ਼ ਵੱਡੀ ਕਾਰਵਾਈ , ਕਰੀਬ 4 ਕਰੋੜ ਤੋਂ ਵੱਧ ਦੀ ਪ੍ਰੋਪਰਟੀ ਅਟੈਚ

Anandpur Sahib News : ਮਨੀ ਲਾਂਡਰਿੰਗ ਦੇ ਮਾਮਲੇ 'ਚ ਈਡੀ ਵੱਲੋਂ ਵੱਡੀ ਕਾਰਵਾਈ ਕਰਦਿਆਂ ਮਾਈਨਿੰਗ ਦੇ ਧੰਦੇ ਨਾਲ ਜੁੜੇ ਤਿੰਨ ਲੋਕਾਂ ਦੇ ਖਿਲਾਫ ਵੱਡੀ ਕਾਰਵਾਈ ਕਰਦਿਆਂ ਮਾਈਨਿੰਗ ਦੇ ਇਹਨਾਂ ਵੱਡੇ ਕਿੰਗਪਿਨਾਂ ਦੀ ਤਕਰੀਬਨ ਚਾਰ ਕਰੋੜ ਰੁਪਏ ਤੋਂ ਵੱਧ ਦੀ ਪ੍ਰੋਪਰਟੀ ਨੂੰ ਅੱਜ ਸਥਾਨਕ ਪ੍ਰਸ਼ਾਸਨ ਵੱਲੋਂ ਅਟੈਚ ਕੀਤਾ ਗਿਆ ਹੈ

By  Shanker Badra October 23rd 2025 07:54 PM

Anandpur Sahib News : ਮਨੀ ਲਾਂਡਰਿੰਗ ਦੇ ਮਾਮਲੇ 'ਚ ਈਡੀ ਵੱਲੋਂ ਵੱਡੀ ਕਾਰਵਾਈ ਕਰਦਿਆਂ ਮਾਈਨਿੰਗ ਦੇ ਧੰਦੇ ਨਾਲ ਜੁੜੇ ਤਿੰਨ ਲੋਕਾਂ ਦੇ ਖਿਲਾਫ ਵੱਡੀ ਕਾਰਵਾਈ ਕਰਦਿਆਂ ਮਾਈਨਿੰਗ ਦੇ ਇਹਨਾਂ ਵੱਡੇ ਕਿੰਗਪਿਨਾਂ ਦੀ ਤਕਰੀਬਨ ਚਾਰ ਕਰੋੜ ਰੁਪਏ ਤੋਂ ਵੱਧ ਦੀ ਪ੍ਰੋਪਰਟੀ ਨੂੰ ਅੱਜ ਸਥਾਨਕ ਪ੍ਰਸ਼ਾਸਨ ਵੱਲੋਂ ਅਟੈਚ ਕੀਤਾ ਗਿਆ ਹੈ।

ਦੱਸਣਯੋਗ ਹੈ ਕਿ ਪਿਛਲੇ ਸਾਲ ਈਡੀ ਵੱਲੋਂ ਨੰਗਲ ਦੇ ਆਸ ਪਾਸ ਦੇ ਪਿੰਡਾਂ ਵਿੱਚ ਜਿੱਥੇ ਮਾਈਨਿੰਗ ਹੁੰਦੀ ਹੈ। ਉੱਥੇ ਛਾਪੇਮਾਰੀ ਕੀਤੀ ਗਈ ਸੀ ਤੇ ਉਪਰੰਤ ਮਾਈਨਿੰਗ ਵਪਾਰ ਨਾਲ ਜੁੜੇ ਹੋਏ ਕੁਝ ਲੋਕਾਂ ਦੇ ਖਿਲਾਫ਼ ਵੀ ਕਾਰਵਾਈ ਆਰੰਭ ਦਿਆਂ ਉਹਨਾਂ ਦੇ ਘਰਾਂ ਵਿੱਚ ਛਾਪੇਮਾਰੀ ਕੀਤੀ ਗਈ ਸੀ। ਦੱਸਿਆ ਜਾ ਰਿਹਾ ਹੈ ਕਿ ਹੁਣ ਉਸੇ ਮਾਮਲੇ 'ਚ ਈਡੀ ਵੱਲੋਂ ਹੁਕਮ ਜਾਰੀ ਕਰਕੇ ਨੰਗਲ ਪ੍ਰਸ਼ਾਸਨ, ਨੂਰਪੁਰ ਬੇਦੀ ਤੇ ਗੜਸ਼ੰਕਰ ਪ੍ਰਸ਼ਾਸਨ ਨੂੰ ਇਹਨਾਂ ਲੋਕਾਂ ਖਿਲਾਫ ਕਾਰਵਾਈ ਕਰਦਿਆਂ ਇਹਨਾਂ ਦੀ ਪ੍ਰੋਪਰਟੀ ਅਟੈਚ ਕਰਨ ਦੇ ਹੁਕਮ ਦਿੱਤੇ ਗਏ ਸਨ। ਇਸੇ ਦੇ ਤਹਿਤ ਨੰਗਲ ਅਧੀਨ ਪੈਂਦੇ ਵੱਖ -ਵੱਖ ਪਿੰਡਾਂ ਵਿੱਚ ਹੁਣ ਇਹਨਾਂ ਲੋਕਾਂ ਦੀ ਚਾਰ ਕਰੋੜ ਤੋਂ ਵੱਧ ਦੀ ਜਾਇਦਾਦ ਨੂੰ ਸਿਵਲ ਪ੍ਰਸ਼ਾਸਨ ਵੱਲੋਂ ਅਟੈਚ ਕੀਤਾ ਗਿਆ ਹੈ।

 ਇਸਨੂੰ ਈਡੀ ਦੀ ਵੱਡੀ ਕਾਮਯਾਬੀ ਦੱਸਿਆ ਜਾ ਰਿਹਾ ਹੈ। ਗੌਰਤਲਬ ਹੈ ਕਿ ਗੈਰ ਕਾਨੂੰਨੀ ਮਾਈਨਿੰਗ ਦਾ ਕਾਲਾ ਕਾਰੋਬਾਰ ਕਰਕੇ ਇਸ ਧੰਦੇ ਨਾਲ ਜੁੜੇ ਹੋਏ ਕੁਝ ਲੋਕ ਜੋ ਗੈਰ ਕਾਨੂੰਨੀ ਕੰਮ ਕਰਦੇ ਹਨ ,ਉਹ ਰਾਤੋ ਰਾਤ ਇੰਨੇ ਅਮੀਰ ਹੋ ਚੁੱਕੇ ਹਨ ਕਿ ਉਹਨਾਂ ਨੇ ਆਪਣੇ ਮਹਿਲ ਤਾਂ ਉਸਾਰ ਲਏ ਪ੍ਰੰਤੂ ਮਾਈਨਿੰਗ ਦੇ ਨਾਂ ਤੇ ਸਰਕਾਰ ਨੂੰ ਦਿੱਤਾ ਜਾਣ ਵਾਲਾ ਮਾਲੀਆ ਉਹਨਾਂ ਵੱਲੋਂ ਜਮਾ ਨਹੀਂ ਕਰਵਾਇਆ ਗਿਆ। ਹਾਲਾਂਕਿ ਈਡੀ ਵੱਲੋਂ ਇਸ ਮਾਮਲੇ ਨੂੰ ਮਨੀ ਲਾਂਡਰਿੰਗ ਦਾ ਮਾਮਲਾ ਦੱਸਿਆ ਜਾ ਰਿਹਾ ਹੈ ਪ੍ਰੰਤੂ ਇਹ ਮਾਮਲਾ ਸਿੱਧੇ ਤੌਰ 'ਤੇ ਗੈਰ ਕਾਨੂੰਨੀ ਮਾਈਨਿੰਗ ਦੇ ਨਾਲ ਵੀ ਜੁੜਿਆ ਹੋਇਆ ਹੈ ਕਿਉਂਕਿ ਜਿਨ੍ਹਾਂ ਵਿਅਕਤੀਆਂ ਦੇ ਖਿਲਾਫ ਇਹ ਕਾਰਵਾਈ ਕੀਤੀ ਗਈ, ਇਹ ਸਾਰੇ ਵਿਅਕਤੀ ਮਾਇੰਨਗ ਦੇ ਧੰਦੇ ਨਾਲ ਜੁੜੇ ਹੋਏ ਹਨ।

ਸਮਾਜ ਸੇਵੀ ਅਤੇ ਆਰਟੀਆਈ ਐਕਟੀਵਿਸਟ ਐਡਵੋਕੇਟ ਵਿਸ਼ਾਲ ਸੈਣੀ ਨੇ ਕਿਹਾ ਕਿ ਬੇਸ਼ੱਕ ਇਹ ਮਾਮਲਾ ਮਨੀ ਲਾਂਡਰਿੰਗ ਦਾ ਹੈ ਪਰੰਤੂ ਸਿੱਧੇ ਤੌਰ 'ਤੇ ਇਸ ਨੂੰ ਨਜਾਇਜ਼ ਮਾਈਨਿੰਗ ਨਾਲ ਜੋੜ ਕੇ ਦੇਖਿਆ ਜਾਣਾ ਚਾਹੀਦਾ ਹੈ ਕਿਉਂਕਿ ਪਿਛਲੇ ਸਮੇਂ ਵਿੱਚ ਈਡੀ ਦੀ ਜਗ੍ਹਾ ਵਿੱਚ ਹੀ ਕੁਝ ਲੋਕਾਂ ਵੱਲੋਂ ਰੱਜ ਕੇ ਮਾਇਨੇ ਕੀਤੀ ਤੇ ਜਿਸ ਤੋਂ ਬਾਅਦ ਇਹ ਮਾਮਲਾ ਸੁਰਖੀਆਂ ਵਿੱਚ ਆਇਆ ਸੀ ਤੇ ਪਿਛਲੇ ਸਾਲ ਈਡੀ ਵੱਲੋਂ ਕੁਝ ਲੋਕਾਂ ਦੇ ਘਰ ਵਿੱਚ ਛਾਪੇਮਾਰੀ ਕੀਤੀ ਗਈ ਸੀ ਤੇ ਹੁਣ ਉਸ ਦਾ ਨਤੀਜਾ ਸਾਹਮਣੇ ਆ ਰਿਹਾ ਹੈ। ਈਡੀ ਵੱਲੋਂ ਇਹਨਾਂ ਲੋਕਾਂ ਦੀ ਪ੍ਰੋਪਰਟੀ ਨੂੰ ਅਟੈਚ ਕੀਤਾ ਗਿਆ ਹੈ।

Related Post