Malerkotla News : ਇੱਕ ਬੇਵਸ ਬਜ਼ੁਰਗ ਮਾਂ ਆਪਣੇ ਨੌਜਵਾਨ ਪੁੱਤ ਨੂੰ ਜਾਨਵਰਾਂ ਵਾਂਗ ਸੰਗਲਾਂ ਨਾਲ ਬੰਨ ਕੇ ਰੱਖਣ ਲਈ ਮਜਬੂਰ
Malerkotla News : ਮਲੇਰਕੋਟਲਾ ਦੇ ਪਿੰਡ ਫੈਜਗੜ ਵਿੱਚ ਇੱਕ ਮਾਂ ਅਤੇ ਪਿਤਾ ਆਪਣੇ ਨੌਜਵਾਨ ਬੱਚੇ ਨੂੰ ਜੰਜੀਰਾਂ ਨਾਲ ਜਕੜ ਕੇ ਰੱਖਣ ਲਈ ਮਜਬੂਰ ਹਨ ਕਿਉਂਕਿ ਇਹ ਨੌਜਵਾਨ ਮੰਦਬੁੱਧੀ ਹੈ ਅਤੇ ਇਸ ਨੂੰ ਕੁਝ ਵੀ ਪਤਾ ਨਹੀਂ ਚੱਲਦਾ ਘਰ ਵਿੱਚ ਗਰੀਬੀ ਇੰਨੀ ਹੈ ਕਿ ਸਿਰਫ ਮਾਤਾ ਦੀ ਪੈਨਸ਼ਨ ਨਾਲ ਹੀ ਘਰ ਦਾ ਗੁਜ਼ਾਰਾ ਚੱਲਦਾ ਹੈ
Malerkotla News : ਮਲੇਰਕੋਟਲਾ ਦੇ ਪਿੰਡ ਫੈਜਗੜ ਵਿੱਚ ਇੱਕ ਮਾਂ ਅਤੇ ਪਿਤਾ ਆਪਣੇ ਨੌਜਵਾਨ ਬੱਚੇ ਨੂੰ ਜੰਜੀਰਾਂ ਨਾਲ ਜਕੜ ਕੇ ਰੱਖਣ ਲਈ ਮਜਬੂਰ ਹਨ ਕਿਉਂਕਿ ਇਹ ਨੌਜਵਾਨ ਮੰਦਬੁੱਧੀ ਹੈ ਅਤੇ ਇਸ ਨੂੰ ਕੁਝ ਵੀ ਪਤਾ ਨਹੀਂ ਚੱਲਦਾ ਘਰ ਵਿੱਚ ਗਰੀਬੀ ਇੰਨੀ ਹੈ ਕਿ ਸਿਰਫ ਮਾਤਾ ਦੀ ਪੈਨਸ਼ਨ ਨਾਲ ਹੀ ਘਰ ਦਾ ਗੁਜ਼ਾਰਾ ਚੱਲਦਾ ਹੈ।
ਜੇਕਰ ਮਕਾਨ ਦੀ ਗੱਲ ਕਰੀਏ ਤਾਂ ਕੱਚੇ ਬਾਲੇ ਅਤੇ ਸਤੀਰੀਆਂ ਅਤੇ ਸਲਵਾੜ ਕਾਨਿਆ ਦੀਆਂ ਛੱਤਾਂ ਬਣੀਆਂ ਹੋਈਆਂ ਹਨ, ਜੋ ਕਿ ਕਾਫੀ ਮੰਦੀ ਹਾਲਤ ਵਿੱਚ ਹੈ। ਜਦੋਂ ਪਿਛਲੇ ਸਮੇਂ ਮੀਂਹ ਆਏ ਸਨ ਤਾਂ ਇਹਨਾਂ ਦੇ ਘਰ ਚਾਰ- ਪੰਜ ਫੁੱਟ ਪਾਣੀ ਆ ਗਿਆ ਸੀ ਅਤੇ ਹਰ ਵਕਤ ਜਾਨ ਖ਼ਤਰਾ ਰਹਿੰਦਾ ਸੀ।
ਨੌਜਵਾਨ ਦੀ ਮਾਤਾ ਨੇ ਆਪਣੇ ਨੌਜਵਾਨ ਪੁੱਤ ਦੀ ਰੋ- ਰੋ ਕੇ ਵਿਥਿਆ ਸੁਣਾਈ ਹੈ। ਇਥੋਂ ਤੱਕ ਕਿ ਮਾਤਾ ਨੇ ਆਪਣੇ ਰਿਸ਼ਤੇਦਾਰਾਂ 'ਤੇ ਆਰੋਪ ਲਾਉਂਦਿਆਂ ਕਿਹਾ ਕਿ ਉਹ ਸਾਡੀ ਸਾਰ ਨਹੀਂ ਲੈਂਦੇ। ਮਾਤਾ ਨੇ ਰੋਂਦਿਆਂ ਕਿਹਾ ਕਿ ਰੱਬ ਕਰੇ ਮੇਰੇ ਪੁੱਤ ਨੂੰ ਮੇਰੇ ਤੋਂ ਪਹਿਲਾਂ ਲੈ ਜਾਵੇ ਨਹੀਂ ਤਾਂ ਮੇਰੇ ਪੁੱਤ ਨੂੰ ਕਿਸੇ ਨੇ ਕੁਝ ਦੇ ਕੇ ਮਾਰ ਦੇਣਾ ਹੈ।