Sangrur News : ਚੂੜਲ ਕਲਾਂ ਦੀ ਅਨਾਜ਼ ਮੰਡੀ ਚ ਆੜਤੀਏ ਵੱਲੋਂ ਕਿਸਾਨਾਂ ਦਾ ਝੋਨਾ ਤੋਲਣ ਸਮੇਂ ਕੀਤੀ ਜਾਂਦੀ ਸੀ ਹੇਰਫੇਰ
Sangrur News : ਜ਼ਿਲ੍ਹਾ ਸੰਗਰੂਰ ਦੀ ਸਬ ਡਵੀਜ਼ਨ ਲਹਿਰਾ ਅਤੇ ਮਾਰਕੀਟ ਕਮੇਟੀ ਮੂਣਕ ਅਧੀਨ ਪੈਂਦੇ ਖਰੀਦ ਕੇਂਦਰ ਚੂੜਲ ਕਲਾਂ ਵਿੱਚ ਆੜਤੀਆਂ ਵੱਲੋਂ ਕਿਸਾਨਾਂ ਦੀ ਝੋਨੇ ਦੀ ਫਸਲ ਵੱਧ ਤੋਲੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਕਿਸਾਨ ਪ੍ਰਿਤਪਾਲ ਸਿੰਘ ਨੇ ਦੱਸਿਆ ਕਿ ਉਹ ਆਪਣੇ ਝੋਨੇ ਦੀ ਤੁਲਾਈ ਕਰਵਾ ਰਿਹਾ ਸੀ ਤਾਂ ਆੜਤੀਏ ਵੱਲੋਂ 38 ਕਿਲੋ 100 ਗ੍ਰਾਮ ਦੀ ਬਜਾਏ 38 ਕਿਲੋ 200 ਗ੍ਰਾਮ 'ਤੇ ਕੰਡਾ ਬੰਨ ਕੇ ਤਲਾਈ ਕੀਤੀ ਜਾ ਰਹੀ ਸੀ
Sangrur News : ਜ਼ਿਲ੍ਹਾ ਸੰਗਰੂਰ ਦੀ ਸਬ ਡਵੀਜ਼ਨ ਲਹਿਰਾ ਅਤੇ ਮਾਰਕੀਟ ਕਮੇਟੀ ਮੂਣਕ ਅਧੀਨ ਪੈਂਦੇ ਖਰੀਦ ਕੇਂਦਰ ਚੂੜਲ ਕਲਾਂ ਵਿੱਚ ਆੜਤੀਆਂ ਵੱਲੋਂ ਕਿਸਾਨਾਂ ਦੀ ਝੋਨੇ ਦੀ ਫਸਲ ਵੱਧ ਤੋਲੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਕਿਸਾਨ ਪ੍ਰਿਤਪਾਲ ਸਿੰਘ ਨੇ ਦੱਸਿਆ ਕਿ ਉਹ ਆਪਣੇ ਝੋਨੇ ਦੀ ਤੁਲਾਈ ਕਰਵਾ ਰਿਹਾ ਸੀ ਤਾਂ ਆੜਤੀਏ ਵੱਲੋਂ 38 ਕਿਲੋ 100 ਗ੍ਰਾਮ ਦੀ ਬਜਾਏ 38 ਕਿਲੋ 200 ਗ੍ਰਾਮ 'ਤੇ ਕੰਡਾ ਬੰਨ ਕੇ ਤਲਾਈ ਕੀਤੀ ਜਾ ਰਹੀ ਸੀ ਪਰ ਉਸਨੂੰ ਝੋਨਾ ਵੱਧ ਤੋਲੇ ਜਾਣ ਦਾ ਸ਼ੱਕ ਹੋਇਆ ਤਾਂ ਪਹਿਲਾਂ ਪਿੰਡ 'ਚੋਂ ਕੰਪਿਊਟਰ ਕੰਡਾ ਲਿਆ ਕੇ ਚੈੱਕ ਕੀਤਾ ਗਿਆ ਫਿਰ ਮਾਰਕੀਟ ਕਮੇਟੀ ਦੇ ਅਧਿਕਾਰੀਆਂ ਨੂੰ ਜਾਣੂ ਕਰਵਾਇਆ ਗਿਆ।
ਜਿਸ ਤੋਂ ਬਾਅਦ ਮਾਰਕੀਟ ਕਮੇਟੀ ਦੇ ਮੰਡੀ ਇੰਸਪੈਕਟਰ ਵੱਲੋਂ ਜਦੋਂ ਵੱਖ-ਵੱਖ ਆੜਤੀਆਂ ਵੱਲੋਂ ਤੋਲੇ ਜਾ ਰਹੇ ਝੋਨੇ ਦੀ ਫਰਸੀ ਕੰਢੇ ਰਾਹੀਂ ਹੀ ਜਾਂਚ ਕੀਤੀ ਗਈ ਤਾਂ ਸਾਹਮਣੇ ਆਇਆ ਕਿ ਝੋਨੇ ਦੇ ਭਰੇ ਗੱਟਿਆਂ ਵਿੱਚ ਵਜਨ 38 ਕਿਲੋ 200 ਗ੍ਰਾਮ ਦੀ ਬਜਾਏ 38 ਕਿਲੋ 700-800 ਗ੍ਰਾਮ ਤੱਕ ਨਿਕਲਿਆ। ਉਹਨਾਂ ਸਰਕਾਰ ਤੋਂ ਆੜਤੀਆਂ ਖਿਲਾਫ਼ ਸਖਤ ਕਾਰਵਾਈ ਕਰਦਿਆਂ ਲਾਇਸੈਂਸ ਕੈਂਸਲ ਕਰਨ ਦੀ ਵੀ ਮੰਗ ਕੀਤੀ।
ਇਸ ਮੌਕੇ ਮੰਡੀ ਇੰਸਪੈਕਟਰ ਰਣਜੀਤ ਸਿੰਘ ਨੇ ਵੀ ਦੱਸਿਆ ਕਿ ਸ਼ਿਕਾਇਤ ਮਿਲਣ 'ਤੇ ਆੜਤੀਆਂ ਵੱਲੋਂ ਤੋਲੇ ਜਾ ਰਹੇ ਝੋਨੇ ਨੂੰ ਜਦੋਂ ਚੈੱਕ ਕੀਤਾ ਗਿਆ ਤਾਂ ਦੋ ਆੜਤੀਆਂ ਦੇ ਕੰਡਿਆਂ ਵਿੱਚ 500 ਤੋਂ 700 ਗ੍ਰਾਮ ਦੀ ਗੜਬੜੀ ਸਾਹਮਣੇ ਆਈ ਹੈ। ਉਹਨਾਂ ਕਿਹਾ ਕਿ ਇਸ ਦੀ ਰਿਪੋਰਟ ਬਣਾ ਕੇ ਅਧਿਕਾਰੀਆਂ ਨੂੰ ਸੌਂਪੀ ਜਾਵੇਗੀ ਤੇ ਆੜਤੀਆਂ ਖਿਲਾਫ ਬਣਦੀ ਕਾਰਵਾਈ ਵੀ ਕੀਤੀ ਜਾਵੇਗੀ।