Farmer Protest : ਹਰਿਆਣਾ ਪੁਲਿਸ ਨੇ ਪੰਜਾਬ ਦੀ ਹੱਦ ਚ ਕਿਸਾਨਾਂ ਤੇ ਅੱਥਰੂ ਗੈਸ ਦੇ ਗੋਲਿਆਂ ਨਾਲ ਕੀਤਾ ਹਮਲਾ, 3 ਕਿਸਾਨ ਜ਼ਖਮੀ, ਇੱਕ ਦੀ ਹਾਲਤ ਨਾਜ਼ੁਕ

Delhi Kooch News : ਸੰਯੁਕਤ ਕਿਸਾਨ ਮੋਰਚੇ (ਗ਼ੈਰ-ਸਿਆਸੀ) ਵੱਲੋਂ ਦਿੱਤੇ ਸੱਦੇ ਤਹਿਤ ਕਿਸਾਨ ਅੱਜ 1 ਵਜੇ ਦਿੱਲੀ ਕੂਚ ਨੂੰ ਲਾਗੂ ਕਰਨ ਜਾ ਰਹੇ ਹਨ। ਕਿਸਾਨਾਂ ਵੱਲੋਂ ਦਿੱਲੀ ਵੱਲ ਇਹ ਮਾਰਚ ਇਸ ਵਾਰ ਪੈਦਲ ਕੀਤਾ ਜਾ ਰਿਹਾ ਹੈ, ਪਰੰਤੂ ਫਿਰ ਵੀ ਹਰਿਆਣਾ ਸਰਕਾਰ ਵੱਲੋਂ ਰਾਹ ਰੋਕਣ ਲਈ ਤਿਆਰੀਆਂ ਕੀਤੀਆਂ ਗਈਆਂ ਹਨ। ਅੰਬਾਲਾ ਪੁਲਿਸ ਵੱਲੋਂ ਪੰਜਾਬ-ਹਰਿਆਣਾ ਸਰਹੱਦ 'ਤੇ ਕਿਸਾਨਾਂ ਨੂੰ ਰੋਕਣ ਲਈ ਪੂਰੀ ਤਿਆਰੀ ਕੀਤੀ ਗਈ ਹੈ।

By  KRISHAN KUMAR SHARMA December 6th 2024 08:20 AM -- Updated: December 6th 2024 04:18 PM

Dec 6, 2024 04:18 PM

ਕਿਸਾਨਾਂ ਨੂੰ ਸੰਘਰਸ਼ ਦਾ ਰਸਤਾ ਛੱਡ ਦੇਣਾ ਚਾਹੀਦੈ... : BJP ਆਗੂ

ਕਿਸਾਨਾਂ ਦੇ ਕੂਚ 'ਤੇ ਭਾਜਪਾ ਦੇ ਸੀਨੀਅਰ ਆਗੂ ਸੁਰਜੀਤ ਕੁਮਾਰ ਜਿਆਣੀ ਦਾ ਵੱਡਾ ਬਿਆਨ ਸਾਹਮਣੇ ਆਇਆ ਹੈ। ਉਨ੍ਹਾਂ ਕਿਹਾ ਹੈ, ''ਜੇਕਰ ਕਿਸਾਨ ਦਿੱਲੀ ਆਉਣਾ ਚਾਹੁੰਦੇ ਹਨ ਤਾਂ ਆਓ, ਮੈਂ ਵੀ ਆਇਆ ਹਾਂ, ਸੰਘਰਸ਼ ਦਾ ਰਸਤਾ ਛੱਡਣਾ ਚਾਹੀਦਾ ਹੈ, ਟੇਬਲ ਟਾਕ ਰਾਹੀਂ ਹੱਲ ਹੋਵੇਗਾ। ਉਨ੍ਹਾਂ ਕਿਹਾ, ''ਕਿਸਾਨ ਚਿੰਤਾ 'ਚ, ਇਸ ਵਾਰ ਕਿਸਾਨਾਂ ਦੇ ਝੋਨੇ 'ਤੇ ਕੱਟ ਲੱਗਿਆ ਤਾਂ ਕੌਣ ਜ਼ਿੰਮੇਵਾਰ ਹੈ, ਲਈ ਪੰਜਾਬ ਸਰਕਾਰ ਜ਼ਿੰਮੇਵਾਰ ਹੈ।''

ਉਨ੍ਹਾਂ ਅੱਗੇ ਕਿਹਾ, ''ਇਹ ਪੰਜਾਬ ਸਰਕਾਰ ਦਾ ਕੰਮ ਹੈ ਕਿ ਲਾਅ ਐਂਡ ਆਰਡਰ ਨੂੰ ਸੰਭਾਲਣਾ ਹੈ। ਸਰਕਾਰ ਨੂੰ ਕਿਸਾਨਾਂ ਦੀ ਗੱਲ ਸੁਣਨੀ ਚਾਹੀਦੀ ਹੈ, ਕਿਉਂਕਿ ਕਿਸਾਨ ਚਿੰਤਤ ਹਨ, ਉਨ੍ਹਾਂ ਦੀਆਂ ਸਮੱਸਿਆਵਾਂ ਦਾ ਕੋਈ ਹੱਲ ਹੋਣਾ ਚਾਹੀਦਾ ਹੈ, ਪਹਿਲਾਂ ਖੇਤੀ ਕਾਨੂੰਨਾਂ ਦਾ ਵਿਰੋਧ ਕੀਤਾ ਗਿਆ ਸੀ, ਸਾਨੂੰ ਅਜੇ ਵੀ ਸਟਾਕ ਲਈ ਗੁਦਾਮ ਚਾਹੀਦੇ ਹਨ, ਉਹ ਬਣਾਵੇਗਾ ਤਾਂ ਵਪਾਰੀ ਹੀ, ਪਰ ਅਸੀਂ ਨੂੰ ਅਸੀਂ ਉਨ੍ਹਾਂ ਦਾ ਵਿਰੋਧ ਕੀਤਾ।''


ਉਨ੍ਹਾਂ ਕਿਹਾ, ''ਮੈਂ ਆਪਣੀ ਗੱਲ ਤੁਹਾਡੇ ਸਾਹਮਣੇ ਪੇਸ਼ ਕਰ ਰਿਹਾ ਹਾਂ। ਹੁਣ ਮੈਂ ਕਿਸੇ ਨੂੰ ਕੀ ਕਹਾਂ, ਮੈਂ ਤਾਂ ਇੱਕ ਛੋਟਾ ਵਿਅਕਤੀ ਹਾਂ।'' ਉਨ੍ਹਾਂ ਕਿਹਾ, ''ਕੇਂਦਰ ਸਰਕਾਰ ਤਿੰਨ ਵਾਰੀ ਗੱਲਬਾਤ ਲਈ ਕਿਸਾਨਾਂ ਕੋਲ ਗਈ, ਪਰ ਕੋਈ ਹੱਲ ਨਹੀਂ ਨਿਕਲਿਆ, ਜਿਸ ਫਸਲ ਦੀ ਪੰਜਾਬ ਦੇ ਕਿਸਾਨਾਂ ਨੇ ਗੱਲ ਕੀਤੀ, ਉਹ ਉਨ੍ਹਾਂ ਵੱਲੋਂ ਉਗਾਈ ਵੀ ਨਹੀਂ ਗਈ, ਪੰਜਾਬ ਸਰਕਾਰ ਨੇ ਮੂੰਗੀ ਦੀ ਗੱਲ ਕੀਤੀ ਸੀ ਪਰ ਉਸ ਨੂੰ ਚੁੱਕਿਆ ਹੀ ਨਹੀਂ, ਡੱਲੇਵਾਲ ਉਥੇ ਹਨ, ਪਰ ਪਰ ਇੱਕ ਯੂਨੀਅਨ ਹੀ ਗੱਲਬਾਤ ਲਈ ਹੈ।''

Dec 6, 2024 04:05 PM

ਕਿਸਾਨਾਂ 'ਤੇ ਅੱਥਰੂ ਗੈਸ ਦੇ ਗੋਲੇ ਛੱਡਣ 'ਤੇ ਜਗਜੀਤ ਸਿੰਘ ਡੱਲੇਵਾਲ ਦਾ ਵੱਡਾ ਬਿਆਨ

ਪਿਛਲੇ 11 ਦਿਨਾਂ ਤੋਂ ਮਰਨ ਵਰਤ ਉੱਤੇ ਬੈਠੇ ਖਨੌਰੀ ਬਾਰਡਰ ਉੱਤੇ ਜਗਜੀਤ ਸਿੰਘ ਡੱਲੇਵਾਲ ਨੇ ਹਰਿਆਣਾ ਪ੍ਰਸ਼ਾਸਨ ਵੱਲੋਂ ਕਿਸਾਨਾਂ ਨੂੰ ਪੈਦਲ ਜਾਣ ਤੋਂ ਰੋਕਣ ਦੇ ਮਾਮਲੇ 'ਤੇ ਕਿਹਾ ਕਿ ਕੇਂਦਰ ਸਰਕਾਰ ਨਾ ਤਾਂ ਆਪਣੀ ਮੰਨੀ ਹੋਈਆਂ ਮੰਗਾਂ ਨੂੰ ਲਾਗੂ ਕਰ ਰਹੀ ਹੈ ਅਤੇ ਨਾ ਹੀ ਸ਼ਾਂਤਮਈ ਤਰੀਕੇ ਦੇ ਨਾਲ ਦਿੱਲੀ ਜਾ ਰਹੇ ਕਿਸਾਨਾਂ ਨੂੰ ਪਹੁੰਚਣ ਦੇ ਰਹੀ ਹੈ।

ਆਗੂ ਨੇ ਕਿਹਾ ਕਿ ਜੋ ਸਾਡੇ ਸਾਥੀਆਂ ਉੱਤੇ ਅੱਥਰੂ ਗੈਸ ਦੇ ਗੋਲੇ ਛੱਡੇ ਗਏ ਹਨ ਬਹੁਤ ਹੀ ਨਿੰਦਨਯੋਗ ਗੱਲ ਹੈ ਕਿਉਂਕਿ ਹੁਣ ਅਸੀਂ ਸ਼ਾਂਤਮਈ ਤਰੀਕੇ ਦੇ ਨਾਲ ਆਪਣੀ ਰਾਜਧਾਨੀ ਵਿੱਚ ਜਾ ਰਹੇ।

Dec 6, 2024 03:02 PM

ਅੱਥਰੂ ਗੈਸ ਦੇ ਪੰਜ ਗੋਲੇ ਛੱਡੇ, ਕਈ ਕਿਸਾਨ ਜ਼ਖ਼ਮੀ

ਪੁਲਿਸ ਹੁਣ ਤੱਕ ਪੰਜ ਅੱਥਰੂ ਗੈਸ ਦੇ ਗੋਲੇ ਛੱਡ ਚੁੱਕੀ ਹੈ। ਇਸ ਦੌਰਾਨ ਇੱਕ ਕਿਸਾਨ ਜ਼ਖ਼ਮੀ ਹੋ ਗਿਆ। ਉਨ੍ਹਾਂ ਨੂੰ ਐਂਬੂਲੈਂਸ ਰਾਹੀਂ ਨਜ਼ਦੀਕੀ ਹਸਪਤਾਲ ਲਿਜਾਇਆ ਗਿਆ।

Dec 6, 2024 02:52 PM

ਅੱਥਰੂ ਗੈਸ ਦੇ ਗੋਲਿਆਂ ਕਾਰਨ 3 ਕਿਸਾਨ ਜ਼ਖ਼ਮੀ

ਹੁਣ ਹਰਿਆਣਾ ਪੁਲਿਸ ਵੱਲੋਂ ਚਲਾਏ ਅੱਥਰੂ ਗੈਸ ਦੇ ਗੋਲਿਆਂ ਕਾਰਨ 3 ਕਿਸਾਨ ਜ਼ਖਮੀ ਹੋ ਗਏ ਹਨ। ਇੱਕ ਕਿਸਾਨ ਦੀ ਸਿਹਤ ਵਿਗੜ ਗਈ ਹੈ। ਉਸ ਨੂੰ ਐਂਬੂਲੈਂਸ ਰਾਹੀਂ ਹਸਪਤਾਲ ਲਿਜਾਇਆ ਜਾ ਰਿਹਾ ਹੈ। ਕਿਸਾਨ ਦੀ ਪਛਾਣ ਹਰਦੀਪ ਸਿੰਘ ਵਜੋਂ ਹੋਈ ਹੈ।

ਇਸ ਦੇ ਨਾਲ ਹੀ ਕਿਸਾਨਾਂ ਨੇ ਅੱਥਰੂ ਗੈਸ ਦੇ ਗੋਲਿਆਂ ਤੋਂ ਬਚਾਅ ਲਈ ਗਿੱਲੀਆਂ ਬੋਰੀਆਂ ਲੈ ਕੇ ਆਈਆਂ ਹਨ, ਤਾਂ ਜੋ ਗੋਲੇ ਡਿੱਗਦੇ ਹੀ ਗਿੱਲੀ ਬੋਰੀ ਉਨ੍ਹਾਂ 'ਤੇ ਸੁੱਟ ਕੇ ਧੂੰਏਂ ਤੋਂ ਬਚ ਸਕਣ।

Dec 6, 2024 02:11 PM

ਕਿਸਾਨਾਂ ਨੂੰ ਰੋਕਣ ਲਈ ਜ਼ਮੀਨ 'ਤੇ ਲਗਾਏ ਸਨ ਕਿੱਲ

ਕਿਸਾਨਾਂ ਨੂੰ ਰੋਕਣ ਲਈ ਹਰਿਆਣਾ ਪੁਲਿਸ ਵੱਲੋਂ ਲੋਹੇ ਦੇ ਕਿੱਲ ਲਗਾਏ ਗਏ ਹਨ। ਇਹ ਮੇਖਾਂ ਸੀਮਿੰਟ ਵਿੱਚ ਦੱਬੀਆਂ ਹੋਈਆਂ ਹਨ ਤਾਂ ਜੋ ਵਾਹਨ ਅੱਗੇ ਨਾ ਜਾ ਸਕਣ।



Dec 6, 2024 01:44 PM

ਕਿਸਾਨਾਂ ਨੂੰ ਹਰਿਆਣਾ 'ਚ ਦਾਖਲ ਹੋਣ ਦੀ ਇਜ਼ਾਜਤ ਨਹੀਂ ? ਸੁਣੋ ਪੁਲਿਸ ਅਧਿਕਾਰੀ ਨੇ ਕੀ ਕਿਹਾ

ਸ਼ੰਭੂ ਸਰਹੱਦ 'ਤੇ, ਇੱਕ ਪੁਲਿਸ ਅਧਿਕਾਰੀ ਦਾ ਕਹਿਣਾ ਹੈ, "ਉਨ੍ਹਾਂ (ਕਿਸਾਨਾਂ) ਨੂੰ ਹਰਿਆਣਾ ਵਿੱਚ ਦਾਖਲ ਹੋਣ ਦੀ ਇਜਾਜ਼ਤ ਨਹੀਂ ਹੈ। ਅੰਬਾਲਾ ਪ੍ਰਸ਼ਾਸਨ ਨੇ ਬੀਐਨਐਸਐਸ ਦੀ ਧਾਰਾ 163 ਲਾਗੂ ਕਰ ਦਿੱਤੀ ਹੈ..."


Dec 6, 2024 01:42 PM

ਹਰਿਆਣਾ ਪੁਲਿਸ ਨੇ ਕਿਸਾਨਾਂ ਦੀਆਂ ਅੱਖਾਂ 'ਚ ਪਾਇਆ ਮਿਰਚ ਸਪਰੇਅ

101 ਕਿਸਾਨ ਦਿੱਲੀ ਲਈ ਰਵਾਨਾ, ਸ਼ੰਭੂ ਬਾਰਡਰ 'ਤੇ ਮਾਹੌਲ ਤਣਾਅਪੂਰਨ
ਹਰਿਆਣਾ ਪੁਲਿਸ ਨੇ ਕਿਸਾਨਾਂ ਦੀਆਂ ਅੱਖਾਂ 'ਚ ਪਾਇਆ ਮਿਰਚ ਸਪਰੇਅ

Dec 6, 2024 01:33 PM

ਹਰਿਆਣਾ ਪੁਲਿਸ ਨੇ ਕਿਸਾਨਾਂ ’ਤੇ ਕੀਤਾ ਸਪਰੇਅ ਦਾ ਛਿੜਕਾਅ

ਹਰਿਆਣਾ ਪੁਲਿਸ ਕਿਸਾਨਾਂ ਨੂੰ ਅੱਗੇ ਵਧਣ ਤੋਂ ਰੋਕਣ ਲਈ ਸਪਰੇਅ ਦਾ  ਛਿੜਕਾਅ ਕਰ ਰਹੀ ਹੈ। ਪੁਲਿਸ ਨੇ ਮੀਡੀਆ ਨੂੰ ਵੀ ਉਥੋਂ ਪਿੱਛੇ ਹਟਣ ਲਈ ਕਿਹਾ ਹੈ।

Dec 6, 2024 01:28 PM

ਸ਼ੰਭੂ ਬਾਰਡਰ 'ਤੇ ਹਰਿਆਣਾ ਪੁਲਿਸ ਆਹਮੋ-ਸਾਹਮਣੇ

ਸ਼ੰਭੂ ਬਾਰਡਰ 'ਤੇ ਹਰਿਆਣਾ ਪੁਲਿਸ ਆਹਮੋ-ਸਾਹਮਣੇ

ਬਾਰਡਰ ਤੇ ਕਿਸਾਨਾਂ ਨੇ ਕੰਡਿਆਲੀ ਤਾਰ ਹਟਾਈ 

ਹਰਿਆਣਾ ਪੁਲਿਸ ਵੱਲੋਂ ਅੱਗੇ ਨਾ ਵਧਣ ਦੀ ਚਿਤਾਵਨੀ

ਭਾਰੀ ਬੈਰੀਕੇਡਿੰਗ ਵਿਚਾਲੇ ਦਿੱਲੀ ਵੱਲ ਕੂਚ ਕਰ ਰਿਹਾ 101 ਕਿਸਾਨਾਂ ਦਾ ਜਥਾ

Dec 6, 2024 01:19 PM

ਵਾਹਿਗੁਰੂ ਜੀ ਦਾ ਜਾਪ ਕਰਦੇ ਹੋਏ ਅੱਗੇ ਵਧ ਰਹੇ ਕਿਸਾਨ

ਸੰਯੁਕਤ ਕਿਸਾਨ ਮੋਰਚੇ ਦੇ ਇਨ੍ਹਾਂ 101 ਕਿਸਾਨਾਂ ਵੱਲੋਂ ਦਿੱਲੀ ਵੱਲ ਚਾਲੇ ਪਾ ਦਿੱਤੇ ਹਨ। ਕਿਸਾਨਾਂ ਦਾ ਇਹ ਜੱਥਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦਾ ਜਾਪ ਕਰਦਾ ਹੋਇਆ ਅੱਗੇ ਵੱਧ ਰਿਹਾ ਹੈ। ਦੇਖੋ ਕਿਸਾਨਾਂ ਦੇ ਜੱਥਾ ਕਿਵੇਂ ਅੱਗੇ ਵੱਧ ਰਿਹਾ....

Dec 6, 2024 01:11 PM

ਕਿਸਾਨਾਂ ਨੇ ਤੋੜੇ ਬੈਰੀਕੇਡ, ਕੰਡਿਆਲੀ ਤਾਰਾਂ ਵੀ ਉਖਾੜਿਆਂ

ਕਿਸਾਨਾਂ ਨੇ ਬੈਰੀਕੇਡਾਂ ਦੇ ਨਾਲ-ਨਾਲ ਕੰਡਿਆਲੀ ਤਾਰਾਂ ਨੂੰ ਵੀ ਪੁੱਟ ਦਿੱਤਾ ਹੈ। ਹੁਣ ਕਿਸਾਨ ਅਤੇ ਹਰਿਆਣਾ ਪੁਲਿਸ ਆਹਮੋ-ਸਾਹਮਣੇ ਆ ਗਏ ਹਨ।

Dec 6, 2024 01:05 PM

ਕਿਸਾਨਾਂ ਦਾ ਪਹਿਲਾ ਜੱਥਾ ਦਿੱਲੀ ਕੂਚ ਲਈ ਰਵਾਨਾ

ਸੰਯੁਕਤ ਕਿਸਾਨ ਮੋਰਚੇ (ਗ਼ੈਰ ਸਿਆਸੀ) ਵੱਲੋਂ ਦਿੱਲੀ ਕੂਚ ਦੇ ਪ੍ਰੋਗਰਾਮ ਤਹਿਤ ਸ਼ੰਭੂ ਬਾਰਡਰ ਤੋਂ ਕਿਸਾਨਾਂ ਦੇ ਪਹਿਲੇ ਜੱਥੇ ਨੂੰ ਰਵਾਨਾ ਕਰ ਦਿੱਤਾ ਹੈ। ਹੁਣ ਇਹ ਜੱਥਾ ਇੱਥੋਂ ਅੰਬਾਲਾ ਰਸਤੇ ਰਾਹੀਂ ਦਿੱਲੀ ਵੱਲ ਜਾਵੇਗਾ, ਪਰ ਅੰਬਾਲਾ ਪੁਲਿਸ ਵੱਲੋਂ ਅੱਥਰੂ ਗੈਸ, ਕੰਡਿਆਲੀਆਂ ਤਾਰਾਂ, ਬੈਰੀਕੇਡਿੰਗ ਨਾਲ ਪੂਰੀ ਤਿਆਰੀ ਨਾਲ ਕਿਸਾਨਾਂ ਨੂੰ ਰੋਕਣ ਲਈ ਤਿਆਰੀ ਕੀਤੀ ਹੋਈ ਹੈ।

ਕਿਸਾਨ ਆਗੂ ਸਰਵਣ ਸਿੰਘ ਪੰਧੇਰ ਦੀ ਅਗਵਾਈ ਹੇਠ ਇਹ 101 ਕਿਸਾਨਾਂ ਦਾ ਪਹਿਲਾ ਜੱਥਾ ਰਵਾਨਾ ਹੋਇਆ ਹੈ।

Dec 6, 2024 01:01 PM

ਹਰਿਆਣਾ 'ਚ ਅਲਰਟ ਮੋਡ 'ਤੇ ਪੁਲਿਸ

ਫਰੀਦਾਬਾਦ : ਦਿੱਲੀ 'ਚ ਕੁਝ ਕਰਨ ਦੇ ਕਿਸਾਨਾਂ ਦੇ ਐਲਾਨ ਕਾਰਨ ਨੈਸ਼ਨਲ ਹਾਈਵੇਅ ਸਮੇਤ ਫਰੀਦਾਬਾਦ ਜ਼ਿਲੇ 'ਚ 8 ਚੌਕੀਆਂ ਲਗਾਈਆਂ ਗਈਆਂ। ਕਿਸੇ ਵੀ ਸਥਿਤੀ ਨਾਲ ਨਜਿੱਠਣ ਲਈ, ਪੁਲਿਸ ਫੋਰਸ ਪੂਰੀ ਤਰ੍ਹਾਂ ਅਲਰਟ ਮੋਡ 'ਤੇ ਸੀ - ਐਲਪੀਜੀ ਵਾਹਨ, ਜੇਸੀਬੀ ਅਤੇ ਫਾਇਰ ਇੰਜਣ ਵੀ ਤਾਇਨਾਤ ਕੀਤੇ ਗਏ ਸਨ।

Dec 6, 2024 12:51 PM

PTC News LIVE | ਵੇਖੋ ਪੰਜਾਬ ਨਾਲ ਜੁੜੀ ਹਰ ਵੱਡੀ ਖ਼ਬਰ, PTC News 'ਤੇ

PTC News LIVE  : ਵੇਖੋ ਪੰਜਾਬ ਨਾਲ ਜੁੜੀ ਹਰ ਵੱਡੀ ਖ਼ਬਰ, PTC News 'ਤੇ


Dec 6, 2024 12:37 PM

ਕਿਸਾਨਾਂ ਨਾਲ ਕੀਤਾ ਵਾਅਦਾ ਪੂਰਾ ਕਰੇ ਕੇਂਦਰ ਸਰਕਾਰ : MP ਦੀਪੇਂਦਰ ਹੁੱਡਾ

ਕਿਸਾਨਾਂ ਦੇ 'ਦਿੱਲੀ ਚਲੋ' ਦੇ ਵਿਰੋਧ 'ਤੇ ਕਾਂਗਰਸ ਦੇ ਸੰਸਦ ਮੈਂਬਰ ਦੀਪੇਂਦਰ ਸਿੰਘ ਹੁੱਡਾ ਨੇ ਕਿਹਾ, 'ਪਹਿਲਾਂ ਜਦੋਂ ਕਿਸਾਨਾਂ ਦਾ ਵਿਰੋਧ ਹੋਇਆ ਸੀ, ਸਰਕਾਰ ਨੇ ਕਿਸਾਨਾਂ ਨੂੰ ਘੱਟੋ-ਘੱਟ ਸਮਰਥਨ ਮੁੱਲ ਦੇਣ ਦਾ ਵਾਅਦਾ ਕੀਤਾ ਸੀ। ਇਹ ਵਾਅਦਾ ਪੂਰਾ ਨਾ ਹੋਣ ਕਾਰਨ ਕਿਸਾਨ ਸ਼ੰਭੂ ਬਾਰਡਰ 'ਤੇ ਧਰਨਾ ਦੇ ਰਹੇ ਹਨ। ਅੱਜ ਫਿਰ ਕਿਸਾਨਾਂ ਨੇ ਦਿੱਲੀ ਵੱਲ ਮਾਰਚ ਕਰਨ ਦਾ ਫੈਸਲਾ ਕੀਤਾ ਹੈ ਜੋ ਕਿ ਸਰਕਾਰ ਦੇ ਆਪਣੇ ਵਾਅਦੇ ਤੋਂ ਪਿੱਛੇ ਹਟਣ ਦਾ ਸੰਕੇਤ ਹੈ। ਅਸੀਂ ਮੰਗ ਕਰਦੇ ਹਾਂ ਕਿ ਸਰਕਾਰ ਕਿਸਾਨਾਂ ਨਾਲ ਤੁਰੰਤ ਗੱਲਬਾਤ ਕਰੇ।''

Dec 6, 2024 12:30 PM

ਅੰਬਾਲਾ 'ਚ ਇੰਟਰਨੈਟ ਬੰਦ

ਕਿਸਾਨੀ ਅੰਦੋਲਨ ਨੂੰ ਵੇਖਦੇ ਹੋਏ ਹਰਿਆਣਾ ਸਰਕਾਰ ਨੇ ਅੰਬਾਲਾ 'ਚ ਇੰਟਰਨੈਟ ਬੰਦ ਕਰ ਦਿੱਤਾ ਹੈ। ਇੰਟਰਨੈਟ ਬੰਦ ਕਰਨ ਦੇ ਇਹ ਹੁਕਮ 9 ਦਸੰਬਰ ਤੱਕ ਜਾਰੀ ਰਹਿਣਗੇ। ਦੱਸ ਦਈਏ ਕਿ ਇਸਤੋਂ ਅੰਬਾਲਾ ਜ਼ਿਲ੍ਹੇ ਵਿੱਚ ਕਿਸਾਨੀ ਦੇ ਦਿੱਲੀ ਚੱਲੋ ਅੰਦੋਲਨ ਨੂੰ ਵੇਖਦੇ ਹੋਏ ਸਕੂਲ 'ਚ ਵੀ ਛੁੱਟੀ ਕੀਤੀ ਗਈ ਹੈ।

ਅੰਬਾਲਾ ਦੀ ਹਦੂਦ ਅੰਦਰ ਪੈਂਦੇ ਪਿੰਡ ਡੰਗਡੇਹੜੀ, ਲੋਹਗੜ੍ਹ, ਮਾਣਕਪੁਰ, ਡਡਿਆਣਾ, ਬੜੀ ਘੱਲ, ਲੁਹਾਰਾਂ, ਕਾਲੂ ਮਾਜਰਾ, ਦੇਵੀ ਨਗਰ, ਸੱਦੋਪੁਰ, ਸੁਲਤਾਨਪੁਰ ਅਤੇ ਕਾਕਰੂ ਦੇ ਖੇਤਰਾਂ ਵਿੱਚ ਇੰਟਰਨੈੱਟ ਸੇਵਾ ਬੰਦ ਰਹੇਗੀ।

Dec 6, 2024 12:24 PM

Haryana Police ਦੀ ਪੂਰੀ ਤਿਆਰੀ, ਡਰੋਨ ਨਾਲ ਦੇਖੋ ਪੂਰੇ ਇਲਾਕੇ ਦੀ ਤਸਵੀਰ

ਕਿਸਾਨਾਂ ਦਾ ਰਸਤਾ ਰੋਕ ਕੇ ਡਟ ਗਈ Haryana Police, ਡਰੋਨ ਨਾਲ ਦੇਖੋ ਪੂਰੇ ਇਲਾਕੇ ਦੀ ਤਸਵੀਰ

Dec 6, 2024 12:23 PM

Kisana ਦਾ ਦਿੱਲੀ ਕੂਚ, ਅੱਗਿਓਂ ਕਿਸਾਨਾਂ ਨੂੰ ਰੋਕਣ ਲਈ ਹਰਿਆਣਾ ਪੁਲਿਸ ਵੀ ਮੁਸਤੈਦ

Kisana ਦਾ ਦਿੱਲੀ ਕੂਚ, ਅੱਗਿਓਂ ਕਿਸਾਨਾਂ ਨੂੰ ਰੋਕਣ ਲਈ ਹਰਿਆਣਾ ਪੁਲਿਸ ਵੀ ਮੁਸਤੈਦ

Dec 6, 2024 12:19 PM

ਕਿਸਾਨ ਵਾਰ-ਵਾਰ ਵੱਡੇ ਸੰਘਰਸ਼ਾਂ ਲਈ ਕਿਉਂ ਹੋ ਰਹੇ ਹਨ ਮਜਬੂਰ ? ਜਾਣੋ ਕੀ ਹਨ ਕਿਸਾਨਾਂ ਦੀਆਂ ਮੁੱਖ ਮੰਗਾਂ....

ਕਿਸਾਨ ਵਾਰ-ਵਾਰ ਵੱਡੇ ਸੰਘਰਸ਼ਾਂ ਲਈ ਕਿਉਂ ਹੋ ਰਹੇ ਹਨ ਮਜਬੂਰ ? ਜਾਣੋ ਕੀ ਹਨ ਕਿਸਾਨਾਂ ਦੀਆਂ ਮੁੱਖ ਮੰਗਾਂ....ਲਿੰਕ 'ਤੇ ਕਲਿੱਕ ਕਰਕੇ ਪੜ੍ਹੋ ਪੂਰੀ ਖ਼ਬਰ

Dec 6, 2024 11:34 AM

ਅੱਜ 101 ਕਿਸਨਾਂ ਦਾ ਜੱਥਾ ਵਧੇਗਾ ਦਿੱਲੀ ਵੱਲ

ਅੱਜ 101 ਕਿਸਨਾਂ ਦਾ ਜੱਥਾ ਵਧੇਗਾ ਦਿੱਲੀ ਵੱਲ

ਸੁਰਜੀਤ ਸਿੰਘ ਫੂਲ ਸਮੇਤ ਵੱਖ ਵੱਖ ਜਥੇਬੰਦੀਆਂ ਦੇ 3 ਹੋਰ ਆਗੂ ਕਰਨਗੇ ਅਗਵਾਈ

ਅਗਲੇ ਤਿੰਨ ਦਿਨ ਤੱਕ 101 ਕਿਸਨਾਂ ਦੇ ਜੱਥੇ ਹੋਣਗੇ ਰਵਾਨਾ

ਕੱਲ BKU ਕ੍ਰਾਂਤੀਕਾਰੀ ਅਤੇ ਪਰਸੋਂ BKU ਏਕਤਾ ਅਜਾਦ ਦਾ ਜੱਥਾ ਹੋਵੇਗਾ ਰਵਾਨਾ

ਵੱਡੀ ਗਿਣਤੀ 'ਚ ਕਿਸਨਾਂ ਇਕੱਠੇ ਹੋਣੇ ਹੋਏ ਸ਼ੁਰੂ

Dec 6, 2024 10:58 AM

''ਕਿਸਾਨਾਂ ਦੀਆਂ ਲੱਤਾਂ-ਬਾਂਹਾਂ ਤੋੜਨ 'ਤੇ ਪੈਸੇ ਲਾਉਣ ਦੀ ਥਾਂ ਚੁੱਲ੍ਹੇ ਬਾਲਣ 'ਤੇ ਪੈਸੇ ਲਾਵੇ ਸਰਕਾਰ''

ਸੰਗਰੂਰ 'ਤੇ ਖਨੌਰੀ ਬਾਰਡਰ 'ਤੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਮਰਨ ਵਰਤ 'ਤੇ ਡਟੇ ਹੋਏ ਹਨ। ਇਥੇ ਵੀ ਕਿਸਾਨਾਂ 'ਚ ਦਿੱਲੀ ਕੂਚ ਨੂੰ ਲੈ ਕੇ ਉਤਸ਼ਾਹ ਪਾਇਆ ਜਾ ਰਿਹਾ ਹੈ। ਇਸ ਮੌਕੇ ਕਿਸਾਨ ਆਗੂ ਕਾਕਾ ਸਿੰਘ ਕੋਟੜਾ ਨੇ ਕਿਹਾ ਸਰਕਾਰ ਵੱਲੋਂ ਦਿੱਤੇ ਗਏ ਬਿਆਨ 'ਤੇ ਕਿਸਾਨਾਂ ਵੱਲੋਂ ਪੈਦਲ ਜੱਥੇ ਭੇਜੇ ਜਾਣੇ ਸੀ ਪਰ ਹੁਣ ਸਰਕਾਰ ਵੱਲੋਂ ਪੈਦਲ ਜੱਥੇ ਜਾਣ 'ਤੇ ਵੀ ਰੋਕ ਲਗਾਈ ਗਈ ਹੈ ਪਰ ਸਰਵਣ ਸਿੰਘ ਪੰਧੇਰ ਵੱਲੋਂ ਦਿੱਤੇ ਗਏ ਬਿਆਨ 'ਤੇ ਜੱਥੇ ਜ਼ਰੂਰ ਰਵਾਨਾ ਹੋਣਗੇ।

ਉਨ੍ਹਾਂ ਨੇ ਕਿਹਾ ਕਿ ਜਿਹੜਾ ਜ਼ੋਰ ਪ੍ਰਸ਼ਾਸਨ ਕਿਸਾਨਾਂ ਨੂੰ ਰੋਕਣ ਦੇ ਲਈ ਬੈਰੀਗੇਟਿੰਗ ਤੇ ਪੁਲਿਸ ਫੋਰਸ ਵਾਟਰ ਕੈਨਨ ਦੀਆਂ ਗੱਡੀਆਂ ਲਿਆ ਕੇ ਤਿਆਰੀਆਂ ਕਰਨ 'ਤੇ ਲਾਇਆ ਹੈ, ਉਹੀ ਤਿਆਰੀਆਂ ਕਿਸਾਨਾਂ ਨਾਲ ਬੈਠ ਕੇ ਮੀਟਿੰਗ ਕਰਨ ਦੇ ਵਿੱਚ ਕਰਨੀਆਂ ਚਾਹੀਦੀਆਂ ਸਨ ਤਾਂ ਕਿ ਕੋਈ ਮਸਲਾ ਹੱਲ ਹੋ ਸਕਦਾ।

ਉਨ੍ਹਾਂ ਕਿਹਾ ਕਿ ਸਰਕਾਰ ਜੋ ਪੈਸਾ ਕਿਸਾਨਾਂ ਦੀਆਂ ਲੱਤਾਂ-ਬਾਂਹਾਂ ਤੋੜਨ ਦੇ ਵਾਸਤੇ ਲਗਾਇਆ ਜਾ ਰਿਹਾ ਹੈ ਉਹੀ ਪੈਸਾ ਕਿਸਾਨਾਂ ਦੇ ਚੁੱਲ੍ਹੇ ਬਾਲਣ ਦੇ ਲਈ ਵੀ ਕੰਮ ਲਿਆਇਆ ਜਾ ਸਕਦਾ ਹੈ। ਉਨ੍ਹਾਂ ਇਸ ਮੌਕੇ ਕਿਸਾਨਾਂ ਨੂੰ ਭਰਵੀਂ ਗਿਣਤੀ ਵਿੱਚ ਖਨੌਰੀ ਬਾਰਡਰ 'ਤੇ ਵੀ ਪਹੁੰਚਣ ਦੀ ਅਪੀਲ ਕੀਤੀ।

Dec 6, 2024 10:09 AM

ਕਿਸਾਨਾਂ ਦੇ ਮਾਰਚ ਨੂੰ ਲੈ ਕੇ ਦਿੱਲੀ ਅਤੇ ਹਰਿਆਣਾ ਪੁਲਿਸ ਨੇ ਕੀਤੇ ਇਹ ਪ੍ਰਬੰਧ

ਬਹਾਦੁਰਗੜ੍ਹ ਦੇ ਥਾਣਿਆਂ ਵਿੱਚ ਪੁਲਿਸ ਮੁਲਾਜ਼ਮਾਂ ਨੂੰ ਸਟੈਂਡ ਬਾਈ ’ਤੇ ਰੱਖਿਆ ਗਿਆ।

ਦਿੱਲੀ ਪੁਲਿਸ ਦੇ ਜਵਾਨ ਵੀ ਸਰਹੱਦ 'ਤੇ ਤਾਇਨਾਤ ਸਨ।

ਟਿੱਕਰੀ ਬਾਰਡਰ 'ਤੇ ਲੋਹੇ ਦੇ ਵੱਡੇ ਡੱਬੇ ਵਾਪਸ ਆ ਗਏ।

ਕੰਟੇਨਰ ਸਾਈਡ 'ਤੇ ਰਾਖਵੇਂ ਰੱਖੇ ਹੋਏ ਸਨ।

ਲੋਹੇ ਅਤੇ ਸੀਮਿੰਟ ਦੇ ਬਣੇ ਬੈਰੀਕੇਡ ਵੀ ਤਿਆਰ ਰੱਖੇ ਜਾਣ।

ਕਿਸਾਨਾਂ ਦੇ ਆਉਣ 'ਤੇ ਦਿੱਲੀ ਨੂੰ ਜਾਣ ਵਾਲੇ ਰਸਤੇ ਬੰਦ ਕਰਨ ਦੀ ਕੀਤੀ ਗਈ ਤਿਆਰੀ।

ਫਿਲਹਾਲ ਦੋਵਾਂ ਪਾਸਿਆਂ ਤੋਂ ਆਵਾਜਾਈ ਆਮ ਵਾਂਗ ਹੈ।

ਦਿੱਲੀ ਪੁਲਿਸ ਨੇ ਕੰਟਰੋਲ ਰੂਮ ਲਈ ਛਾਉਣੀ ਵੀ ਲਗਾਈ ਹੈ।

Dec 6, 2024 09:53 AM

ਅੱਥਰੂ ਗੈਸ ਦੇ ਗੋਲਿਆਂ ਖਿਲਾਫ਼ ਕੀ ਹੈ ਕਿਸਾਨਾਂ ਦੀ ਰਣਨੀਤੀ ?

ਕਿਸਾਨ ਆਗੂ ਸਰਵਣ ਸਿੰਘ ਪੰਧੇਰ ਨੇ ਦੱਸਿਆ ਕਿ 101 ਕਿਸਾਨਾਂ ਦਾ ਜਥਾ ਦਿੱਲੀ ਵੱਲ ਰਵਾਨਾ ਹੋਵੇਗਾ। ਇਨ੍ਹਾਂ ਕਿਸਾਨਾਂ ਨੂੰ ਇੱਕ ਟੈਂਟ ਵਿੱਚ ਬਿਠਾਇਆ ਗਿਆ ਹੈ, ਜਿੱਥੇ ਉਨ੍ਹਾਂ ਨੂੰ ਨਮਕ ਦਿੱਤਾ ਜਾ ਰਿਹਾ ਹੈ। ਇਸ ਦਾ ਉਦੇਸ਼ ਉਨ੍ਹਾਂ 'ਤੇ ਅੱਥਰੂ ਗੈਸ ਦੇ ਗੋਲੇ ਛੱਡੇ ਜਾਣ 'ਤੇ ਉਨ੍ਹਾਂ ਨੂੰ ਆਸਾਨੀ ਨਾਲ ਸਾਹ ਲੈਣ ਵਿੱਚ ਮਦਦ ਕਰਨਾ ਹੈ। ਅੱਥਰੂ ਗੈਸ ਲੱਗਣ ਤੋਂ ਬਾਅਦ ਸਾਹ ਲੈਣਾ ਔਖਾ ਹੋ ਜਾਂਦਾ ਹੈ ਪਰ ਨਮਕ ਦਾ ਸੇਵਨ ਕਰਨ ਨਾਲ ਅਜਿਹੀ ਸਥਿਤੀ 'ਚ ਰਾਹਤ ਮਿਲਦੀ ਹੈ।

Dec 6, 2024 09:49 AM

ਅੰਬਾਲਾ 'ਚ ਸਕੂਲਾਂ ਨੂੰ ਬੰਦ ਕਰਨ ਦੇ ਹੁਕਮ ਜਾਰੀ

ਕਿਸਾਨਾਂ ਦੇ ਚੱਲ ਰਹੇ ਧਰਨੇ ਅਤੇ ਜ਼ਿਲ੍ਹੇ ਵਿੱਚ ਅਮਨ-ਕਾਨੂੰਨ ਦੀ ਸਥਿਤੀ ਦੇ ਮੱਦੇਨਜ਼ਰ ਜ਼ਿਲ੍ਹਾ ਪ੍ਰਸ਼ਾਸਨ ਦੀਆਂ ਹਦਾਇਤਾਂ ਅਨੁਸਾਰ ਜ਼ਿਲ੍ਹੇ ਦੇ ਸਾਰੇ ਸਰਕਾਰੀ ਅਤੇ ਪ੍ਰਾਈਵੇਟ ਸਕੂਲ ਭਲਕੇ 06/12/2024 ਨੂੰ ਬੰਦ ਰਹਿਣਗੇ।

ਅੰਬਾਲਾ ਦੇ ਜ਼ਿਲ੍ਹਾ ਸਿੱਖਿਆ ਅਧਿਕਾਰੀ ਨੇ ਕਿਹਾ ਹੈ ਕਿ ਸਾਰੇ ਸਬੰਧਤ ਅਧਿਕਾਰੀਆਂ ਨੂੰ ਹਦਾਇਤ ਕੀਤੀ ਜਾਂਦੀ ਹੈ ਕਿ ਉਹ ਇਨ੍ਹਾਂ ਹਦਾਇਤਾਂ ਦੀ ਸਖ਼ਤੀ ਨਾਲ ਪਾਲਣਾ ਨੂੰ ਯਕੀਨੀ ਬਣਾਉਣ ਅਤੇ ਸਕੂਲ ਦੇ ਪ੍ਰਿੰਸੀਪਲਾਂ, ਸਟਾਫ਼ ਅਤੇ ਮਾਪਿਆਂ ਨੂੰ ਤੁਰੰਤ ਸੂਚਿਤ ਕਰਨ।

Dec 6, 2024 09:03 AM

ਸ਼ੰਭੂ ਬਾਰਡਰ ਤੋਂ ਦਿੱਲੀ ਜਾਣ ਲਈ ਤਿਆਰ ਕਿਸਾਨ, ਪੁਲਿਸ ਨੇ ਵੀ ਕੀਤੇ ਸਖ਼ਤ ਪ੍ਰਬੰਧ ਦੇਖੋ ਸਿੱਧੀਆਂ ਤਸਵੀਰਾਂ...LIVE

Dec 6, 2024 09:00 AM

ਹਰਿਆਣਾ ਬਾਰਡਰ ਤੋਂ ਪੀਟੀਸੀ ਨਿਊਜ਼ ਲਾਈਵ...

ਕਿਸਾਨਾਂ ਦਾ ਦਿੱਲੀ ਕੂਚ, ਅੱਗਿਓਂ ਕਿਸਾਨਾਂ ਨੂੰ ਰੋਕਣ ਲਈ ਹਰਿਆਣਾ ਪੁਲਿਸ ਵੀ ਮੁਸਤੈਦ... ਬਾਰਡਰ ਤੋਂ ਲਾਈਵ

Dec 6, 2024 08:58 AM

''ਗੋਲੀ ਮਾਰਨ ਭਾਵੇਂ ਡਾਂਗਾਂ, ਆਪਾਂ ਤਿਆਰ ਹਾਂ''

ਕਿਸਾਨ ਆਗੂ ਸਰਵਣ ਸਿੰਘ ਪੰਧੇਰ ਨੇ ਕਿਹਾ ਹੈ, ''ਗੋਲੀ ਮਾਰਨ ਭਾਵੇਂ ਡਾਂਗਾਂ, ਆਪਾਂ ਤਿਆਰ ਹਾਂ'' ਦੇਖੋ ਪੂਰੀ ਵਾਰਤਾਲਾਪ...ਪੀਟੀਸੀ ਨਿਊਜ਼ 'ਤੇ

Dec 6, 2024 08:54 AM

ਕੀ ਹਨ ਕਿਸਾਨਾਂ ਦੀਆਂ ਮੁੱਖ ਮੰਗਾਂ ?

MSP ਦੀ ਕਾਨੂੰਨੀ ਗਾਰੰਟੀ

ਕਿਸਾਨ ਕਰਜ਼ਾ ਮੁਆਫੀ

ਕਿਸਾਨਾਂ ਅਤੇ ਖੇਤ ਮਜ਼ਦੂਰਾਂ ਨੂੰ ਪੈਨਸ਼ਨ ਦਿੱਤੀ ਜਾਵੇ

ਬਿਜਲੀ ਦਰਾਂ ਨਾ ਵਧਾਉਣ ਦੀ ਮੰਗ

Dec 6, 2024 08:50 AM

ਇਹ ਕੈਸੀ ਸੋਚ, ਪੈਦਲ ਜਾਣ ’ਤੇ ਵੀ ਰੋਕ !

ਕਿਸਾਨਾਂ ਵੱਲੋਂ ਇਸ ਵਾਰ ਸਰਕਾਰ ਅਤੇ ਉਚ ਅਦਾਲਤਾਂ ਦੀ ਗੱਲ ਮੰਨ ਕੇ ਦਿੱਲੀ ਵੱਲ ਪੈਦਲ ਜਾਣਾ ਮਨਜੂਰ ਕੀਤਾ ਗਿਆ ਹੈ, ਪਰ ਫਿਰ ਵੀ ਹਰਿਆਣਾ ਸਰਕਾਰ ਵੱਲੋਂ ਕਿਸਾਨਾਂ ਨੂੰ ਰੋਕਣ ਲਈ ਪੂਰੀ ਤਰ੍ਹਾਂ ਤਿਆਰੀ ਕੀਤੀ ਹੋਈ ਹੈ, ਜਿਸ ਨੂੰ ਕਿਸਾਨਾਂ ਵੱਲੋਂ ਸਰਕਾਰਾਂ ਦਾ ਦੋਗਲਾਪਣ ਕਿਹਾ ਜਾ ਰਿਹਾ ਹੈ।

ਸੰਯੁਕਤ ਕਿਸਾਨ ਮੋਰਚੇ ਦੇ ਆਗੂਆਂ ਦਾ ਕਹਿਣਾ ਹੈ ਕਿ ਜਦੋਂ ਕੇਂਦਰ ਸਰਕਾਰ ਦੇ ਮੰਤਰੀ ਅਦਾਲਤਾਂ ਅਤੇ ਆਪਣੇ ਬਿਆਨਾਂ ਵਿੱਚ ਕਿਸਾਨਾਂ ਨੂੰ ਪੈਦਲ ਜਾਣ ਦੇ ਬਿਆਨ ਦੇ ਰਹੇ ਸਨ ਤਾਂ ਫਿਰ ਹੁਣ ਕਿਉਂ ਮੁੱਕਰ ਰਹੇ ਹਨ। ਆਗੂਆਂ ਨੇ ਕਿਹਾ ਕਿ ਇਹ ਸਰਕਾਰ ਦੇ ਕਿਸਾਨ ਵਿਰੋਧੀ ਫੈਸਲੇ ਹਨ, ਜਿਨ੍ਹਾਂ ਖਿਲਾਫ਼ ਹੀ ਸੰਘਰਸ਼ ਅਰੰਭਿਆ ਗਿਆ ਹੈ।

Dec 6, 2024 08:44 AM

ਅੱਜ ਪਹਿਲੇ ਜੱਥੇ 'ਚ 101 ਨਿਹੱਥੇ ਕਿਸਾਨ ਜਾਣਗੇ ਦਿੱਲੀ

ਕਿਸਾਨ ਆਗੂ ਗੁੱਸੇ ਵਿੱਚ ਹਨ ਕਿ ਹੁਕਮਾਂ ਵਿੱਚ ਲਿਖਿਆ ਹੈ ਕਿ ਕਿਸਾਨ 10 ਤੋਂ 15 ਹਜ਼ਾਰ ਦੀ ਭੀੜ ਇਕੱਠੀ ਕਰਕੇ ਦਿੱਲੀ ਵੱਲ ਵਧਣਾ ਚਾਹੁੰਦੇ ਹਨ ਅਤੇ ਉਨ੍ਹਾਂ ਕੋਲ ਟਰੈਕਟਰ ਟਰਾਲੀਆਂ ਅਤੇ ਹਥਿਆਰ ਵੀ ਹੋ ਸਕਦੇ ਹਨ।

ਕਿਸਾਨ ਆਗੂ ਸਰਵਣ ਸਿੰਘ ਪੰਧੇਰ ਦਾ ਕਹਿਣਾ ਹੈ ਕਿ ਅਜਿਹਾ ਕੁਝ ਨਹੀਂ ਹੈ ਅਤੇ ਉਨ੍ਹਾਂ ਨੇ ਸਿੱਧੇ ਤੌਰ 'ਤੇ ਦੱਸਿਆ ਹੈ ਕਿ ਸਿਰਫ਼ 101 ਕਿਸਾਨ ਨਿਹੱਥੇ ਹਨ ਅਤੇ ਸਿਰਫ਼ ਆਪਣਾ ਜ਼ਰੂਰੀ ਸਮਾਨ ਲੈ ਕੇ ਦਿੱਲੀ ਜਾਣਾ ਚਾਹੁੰਦੇ ਹਨ, ਜਦਕਿ ਡੀਸੀ ਅੰਬਾਲਾ ਕੇਂਦਰ ਸਰਕਾਰ ਦੇ ਹੁਕਮਾਂ 'ਤੇ ਕਿਸਾਨਾਂ ਦੇ ਖ਼ਿਲਾਫ਼ ਹੈ ਗਲਤ ਸੂਚਨਾ ਦੇ ਨਾਲ ਜਾਰੀ ਕੀਤਾ ਜਾ ਰਿਹਾ ਹੈ।

Dec 6, 2024 08:42 AM

ਦਿੱਲੀ ਕੂਚ ਤੋਂ ਪਹਿਲਾਂ ਵੇਖੋ ਕਿਸਾਨਾਂ ਨੇ ਕਿਵੇਂ ਕੀਤੀ ਦਿਨ ਦੀ ਸ਼ੁਰੂਆਤ

ਦਿੱਲੀ ਕੂਚ ਨੂੰ ਲੈ ਕੇ ਕਿਸਾਨਾਂ 'ਚ ਭਰਵਾਂ ਉਤਸ਼ਾਹ ਹੈ। ਇਸ ਤੋਂ ਪਹਿਲਾਂ ਸ਼ੰਭੂ ਬਾਰਡਰ 'ਤੇ ਕਿਸਾਨਾਂ ਨੇ ਰਾਤ ਕੱਟੀ। ਅੱਜ ਭਾਵੇਂ ਕਿਸਾਨਾਂ ਨੇ ਦਿੱਲੀ ਵੱਲ ਚਾਲੇ ਪਾਉਣੇ ਸ਼ੁਰੂ ਕਰਨੇ ਹਨ। ਪਰ ਇਸਤੋਂ ਪਹਿਲਾਂ ਕਿਸਾਨਾਂ ਦੀ ਇੱਕ ਬਹੁਤ ਹੀ ਸੋਹਣੀ ਤਸਵੀਰ ਵੀ ਸਾਹਮਣੇ ਆਈ ਹੈ...ਤੁਸੀ ਵੀ ਵੇਖੋ...


Dec 6, 2024 08:40 AM

ਕਿਸਾਨਾਂ ਨੂੰ ਰੋਕਣ ਲਈ ਹਰਿਆਣਾ ਪੁਲਿਸ ਨੇ ਕੀਤੀ ਖਿੱਚੀ ਤਿਆਰੀ

ਸ਼ੰਭੂ ਸਰਹੱਦ ’ਤੇ ਕਿਸਾਨ ਆਗੂ ਸਰਵਣ ਸਿੰਘ ਪੰਧੇਰ ਨੇ ਦੱਸਿਆ ਕਿ ਮੋਰਚੇ ਨੂੰ ਸ਼ੁਰੂ ਹੋਏ 297 ਦਿਨ ਹੋ ਗਏ ਹਨ ਅਤੇ ਖਨੌਰੀ ਸਰਹੱਦ ’ਤੇ ਚੱਲ ਰਿਹਾ ਮਰਨ ਵਰਤ 11ਵੇਂ ਦਿਨ ਵਿੱਚ ਦਾਖ਼ਲ ਹੋ ਗਿਆ ਹੈ। ਅੱਜ ਦੁਪਹਿਰ 1 ਵਜੇ 101 ਕਿਸਾਨਾਂ ਅਤੇ ਮਜ਼ਦੂਰਾਂ ਦਾ ਇੱਕ ਜਥਾ ਸ਼ੰਭੂ ਸਰਹੱਦ ਤੋਂ ਦਿੱਲੀ ਵੱਲ ਮਾਰਚ ਕਰੇਗਾ।

ਕਿਸਾਨਾਂ ਦੇ ਰੋਸ ਨੂੰ ਦੇਖਦੇ ਹੋਏ ਅੰਬਾਲਾ ਤੋਂ ਬਾਅਦ ਹਰਿਆਣਾ ਦੀ ਖਨੌਰੀ ਸਰਹੱਦ 'ਤੇ ਧਾਰਾ 163 ਲਾਗੂ ਕਰ ਦਿੱਤੀ ਗਈ ਹੈ। ਇਸ ਤੋਂ ਇਲਾਵਾ ਹਰਿਆਣਾ ਸਰਕਾਰ ਵੱਲੋਂ ਸ਼ੰਭੂ ਸਰਹੱਦ 'ਤੇ ਧਾਰਾ 163 ਤਹਿਤ ਨੋਟਿਸ ਵੀ ਚਿਪਕਾਇਆ ਗਿਆ ਹੈ। ਇਸ ਤਹਿਤ ਪੰਜ ਜਾਂ ਪੰਜ ਤੋਂ ਵੱਧ ਲੋਕ ਇੱਕ ਥਾਂ 'ਤੇ ਇਕੱਠੇ ਨਹੀਂ ਹੋ ਸਕਦੇ।

Delhi Chalo Andolan : ਸੰਯੁਕਤ ਕਿਸਾਨ ਮੋਰਚੇ (ਗ਼ੈਰ-ਸਿਆਸੀ) ਵੱਲੋਂ ਦਿੱਤੇ ਸੱਦੇ ਤਹਿਤ ਕਿਸਾਨ ਅੱਜ 1 ਵਜੇ ਦਿੱਲੀ ਕੂਚ ਨੂੰ ਲਾਗੂ ਕਰਨ ਜਾ ਰਹੇ ਹਨ। ਕਿਸਾਨ ਆਗੂਆਂ ਸਰਵਣ ਸਿੰਘ ਪੰਧੇਰ, ਜਗਜੀਤ ਸਿੰਘ ਡੱਲੇਵਾਲ, ਬਲਵੰਤ ਸਿੰਘ ਬਹਿਮਰਾਮਕੇ ਅਤੇ ਹੋਰਨਾਂ ਆਗੂਆਂ ਵੱਲੋਂ ਬੀਤੇ ਦਿਨਾਂ ਤੋਂ ਦਿੱਲੀ ਕੂਚ ਦੀਆਂ ਤਿਆਰੀਆਂ ਪੂਰਨ ਰੂਪ ਵਿੱਚ ਅੰਜਾਮ ਦਿੱਤਾ ਗਿਆ ਹੈ।

ਕਿਸਾਨਾਂ ਨੂੰ ਰੋਕਣ ਲਈ ਪੁਲਿਸ ਨੇ ਕੀਤੇ ਪੁਖਤਾ ਪ੍ਰਬੰਧ

ਕਿਸਾਨਾਂ ਵੱਲੋਂ ਦਿੱਲੀ ਵੱਲ ਇਹ ਮਾਰਚ ਇਸ ਵਾਰ ਪੈਦਲ ਕੀਤਾ ਜਾ ਰਿਹਾ ਹੈ, ਪਰੰਤੂ ਫਿਰ ਵੀ ਹਰਿਆਣਾ ਸਰਕਾਰ ਵੱਲੋਂ ਰਾਹ ਰੋਕਣ ਲਈ ਤਿਆਰੀਆਂ ਕੀਤੀਆਂ ਗਈਆਂ ਹਨ। ਅੰਬਾਲਾ ਪੁਲਿਸ ਵੱਲੋਂ ਪੰਜਾਬ-ਹਰਿਆਣਾ ਸਰਹੱਦ 'ਤੇ ਕਿਸਾਨਾਂ ਨੂੰ ਰੋਕਣ ਲਈ ਪੂਰੀ ਤਿਆਰੀ ਕੀਤੀ ਗਈ ਹੈ। ਸ਼ੰਭੂ ਸਰਹੱਦ 'ਤੇ ਸੁਰੱਖਿਆ ਦੇ ਸਖ਼ਤ ਪ੍ਰਬੰਧ ਕੀਤੇ ਗਏ ਹਨ। ਨੀਮ ਫੌਜੀ ਬਲਾਂ ਨੂੰ ਤਾਇਨਾਤ ਕੀਤਾ ਗਿਆ ਹੈ। ਜਲ ਤੋਪਾਂ ਅਤੇ ਅੱਥਰੂ ਗੈਸ ਨਾਲ ਲੈਸ ਡਰੋਨ ਵੀ ਤਾਇਨਾਤ ਕੀਤੇ ਗਏ ਹਨ। ਪੁਲਿਸ ਵੱਲੋਂ ਕਿਸਾਨਾਂ 'ਤੇ ਪੂਰੀ ਤਰ੍ਹਾਂ ਨਜ਼ਰ ਰੱਖੀ ਜਾ ਰਹੀ ਹੈ ਅਤੇ ਸ਼ੰਭੂ ਬਾਰਡਰ 'ਤੇ ਪੁਲਿਸ ਨੋਟਿਸ ਵੀ ਚਿਪਕਾਇਆ ਗਿਆ ਹੈ।

ਦੱਸ ਦਈਏ ਕਿ ਦਿੱਲੀ ਜਾਣ ਤੋਂ ਪਹਿਲਾਂ ਕਿਸਾਨਾਂ ਨੇ ਸ਼ੰਭੂ ਸਰਹੱਦ 'ਤੇ ਰਾਤ ਵੀ ਕੱਟੀ। ਇਸ ਮੌਕੇ ਕਿਸਾਨਾਂ ਨੇ ਵੀਡੀਓ ਜਾਰੀ ਕਰਦਿਆਂ ਕਿਹਾ ਕਿ ਹਰਿਆਣਾ ਪੁਲਿਸ ਪਰਦੇ ਪਿੱਛੇ ਕਾਰਵਾਈ ਕਰਨ ਦੀ ਤਿਆਰੀ ਕਰ ਰਹੀ ਹੈ। ਸੰਯੁਕਤ ਕਿਸਾਨ ਮੋਰਚਾ (ਗੈਰ-ਸਿਆਸੀ) ਅਤੇ ਕਿਸਾਨ ਮਜ਼ਦੂਰ ਮੋਰਚਾ ਨੇ ਅੱਜ ਦੇ ਸ਼ੰਭੂ ਸਰਹੱਦ ਤੋਂ ਦਿੱਲੀ ਵੱਲ ਮਾਰਚ ਕਰਨ ਵਾਲੇ 101 ਕਿਸਾਨਾਂ ਦੇ ਨਾਵਾਂ, ਪਤੇ ਅਤੇ ਮੋਬਾਈਲ ਨੰਬਰਾਂ ਵਾਲੀ ਸੂਚੀ ਵੀ ਜਾਰੀ ਕੀਤੀ ਸੀ।

Related Post