FCI ਘੁਟਾਲਾ: ਪੰਜਾਬ-ਦਿੱਲੀ ਸਮੇਤ 50 ਤੋਂ ਵੱਧ ਥਾਵਾਂ 'ਤੇ ਇੱਕੋ ਸਮੇਂ ਛਾਪੇਮਾਰੀ

ਕੇਂਦਰੀ ਜਾਂਚ ਬਿਊਰੋ (CBI) ਭਾਰਤੀ ਖੁਰਾਕ ਨਿਗਮ (FCI) ਵਿੱਚ ਘੁਟਾਲੇ ਦੀ ਜਾਂਚ ਕਰ ਰਿਹਾ ਹੈ। ਇਸ ਮਾਮਲੇ ਵਿੱਚ ਜਾਂਚ ਦੇ ਸਿਲਸਿਲੇ ਵਿੱਚ ਸੀਬੀਆਈ ਅਧਿਕਾਰੀਆਂ ਨੇ ਇੱਕੋ ਸਮੇਂ 50 ਤੋਂ ਵੱਧ ਥਾਵਾਂ ’ਤੇ ਛਾਪੇ ਮਾਰੇ।

By  Jasmeet Singh January 11th 2023 05:00 PM

ਚੰਡੀਗੜ੍ਹ/ਨਵੀਂ ਦਿੱਲੀ, 11 ਜਨਵਰੀ: ਕੇਂਦਰੀ ਜਾਂਚ ਬਿਊਰੋ (CBI) ਭਾਰਤੀ ਖੁਰਾਕ ਨਿਗਮ (FCI) ਵਿੱਚ ਘੁਟਾਲੇ ਦੀ ਜਾਂਚ ਕਰ ਰਿਹਾ ਹੈ। ਇਸ ਮਾਮਲੇ ਵਿੱਚ ਜਾਂਚ ਦੇ ਸਿਲਸਿਲੇ ਵਿੱਚ ਸੀਬੀਆਈ ਅਧਿਕਾਰੀਆਂ ਨੇ ਇੱਕੋ ਸਮੇਂ 50 ਤੋਂ ਵੱਧ ਥਾਵਾਂ ’ਤੇ ਛਾਪੇ ਮਾਰੇ। ਨਿਊਜ਼ ਏਜੰਸੀ ANI ਦੀ ਰਿਪੋਰਟ ਮੁਤਾਬਕ ਸੀਬੀਆਈ ਅਧਿਕਾਰੀਆਂ ਨੇ ਦੱਸਿਆ ਕਿ ਐੱਫ.ਸੀ.ਆਈ ਘੁਟਾਲੇ ਦੀ ਜਾਂਚ ਦੇ ਸਬੰਧ ਵਿੱਚ ਪੰਜਾਬ, ਚੰਡੀਗੜ੍ਹ, ਹਰਿਆਣਾ ਅਤੇ ਦਿੱਲੀ ਵਿੱਚ 50 ਤੋਂ ਵੱਧ ਥਾਵਾਂ ’ਤੇ ਛਾਪੇ ਮਾਰੇ ਗਏ ਹਨ। 


ਐੱਫ.ਸੀ.ਆਈ ਦੇ ਡੀ.ਜੀ.ਐਮ ਰਾਜੀਵ ਮਿਸ਼ਰਾ ਗ੍ਰਿਫ਼ਤਾਰ 

ਸੀਬੀਆਈ ਨੇ ਦੱਸਿਆ ਕਿ ਐੱਫ.ਸੀ.ਆਈ ਘੁਟਾਲੇ ਦੀ ਜਾਂਚ ਵਿੱਚ ਸ਼ਾਮਲ ਕੇਂਦਰੀ ਜਾਂਚ ਬਿਊਰੋ ਦੇ ਅਧਿਕਾਰੀਆਂ ਨੇ ਐੱਫ.ਸੀ.ਆਈ ਦੇ ਡੀ.ਜੀ.ਐਮ ਰਾਜੀਵ ਮਿਸ਼ਰਾ ਨੂੰ ਗ੍ਰਿਫ਼ਤਾਰ ਕੀਤਾ ਹੈ। ਇਨ੍ਹਾਂ ਤੋਂ ਇਲਾਵਾ ਘਟੀਆ ਗੁਣਵੱਤਾ ਵਾਲੇ ਅਨਾਜ ਦੀ ਸਪਲਾਈ ਵਿੱਚ ਐੱਫ.ਸੀ.ਆਈ ਦੇ ਕਈ ਅਧਿਕਾਰੀਆਂ 'ਤੇ ਸ਼ਮੂਲੀਅਤ ਦੇ ਦੋਸ਼ ਵੀ ਲੱਗੇ ਹਨ। ਰਿਪੋਰਟ ਮੁਤਾਬਕ ਐੱਫ.ਸੀ.ਆਈ ਅਧਿਕਾਰੀਆਂ 'ਤੇ ਤਕਨੀਕੀ ਸਹਾਇਕਾਂ ਅਤੇ ਈ.ਡੀ. ਪੱਧਰ ਦੇ ਅਧਿਕਾਰੀਆਂ 'ਤੇ ਗੰਭੀਰ ਦੋਸ਼ ਲਾਏ ਗਏ ਹਨ। ਇਸ ਦੀ ਜਾਂਚ ਲਈ ਅਨਾਜ ਵਪਾਰੀਆਂ, ਮਿੱਲਰਾਂ ਅਤੇ ਅਨਾਜ ਵਿਤਰਕਾਂ ਦੇ ਗਠਜੋੜ ਦੇ ਸਬੰਧ ਵਿੱਚ 50 ਤੋਂ ਵੱਧ ਥਾਵਾਂ 'ਤੇ ਛਾਪੇਮਾਰੀ ਕੀਤੀ ਗਈ। ਖਰੀਦ, ਸਟੋਰੇਜ ਅਤੇ ਵੰਡ ਨਾਲ ਸਬੰਧਤ 50 ਤੋਂ ਵੱਧ ਥਾਵਾਂ 'ਤੇ ਛਾਪੇਮਾਰੀ ਦੌਰਾਨ ਹੁਣ ਤੱਕ 60 ਲੱਖ ਰੁਪਏ ਬਰਾਮਦ ਕੀਤੇ ਜਾ ਚੁੱਕੇ ਹਨ।

Related Post