ਭੋਪਾਲ ਤੋਂ ਦਿੱਲੀ ਜਾ ਰਹੀ ਵੰਦੇ ਭਾਰਤ ਐਕਸਪ੍ਰੈਸ ਵਿੱਚ ਲੱਗੀ ਅੱਗ
Vande Bharat Train: ਭੋਪਾਲ ਤੋਂ ਦਿੱਲੀ ਜਾ ਰਹੀ ਵੰਦੇ ਭਾਰਤ ਟਰੇਨ ਨੂੰ ਅੱਗ ਲੱਗ ਗਈ।
Vande Bharat Train: ਭੋਪਾਲ ਤੋਂ ਦਿੱਲੀ ਜਾ ਰਹੀ ਵੰਦੇ ਭਾਰਤ ਟਰੇਨ ਨੂੰ ਅੱਗ ਲੱਗ ਗਈ। ਜਾਣਕਾਰੀ ਅਨੁਸਾਰ ਅੱਜ (ਸੋਮਵਾਰ) ਸਵੇਰੇ ਕੁਰਵਾਈ ਸਟੇਸ਼ਨ ਨੇੜੇ ਰਾਣੀ ਕਮਲਾਪਤੀ ਰੇਲਵੇ ਸਟੇਸ਼ਨ ਤੋਂ ਨਿਜ਼ਾਮੂਦੀਨ ਲਈ ਰਵਾਨਾ ਹੋਈ ਵੰਦੇ ਭਾਰਤ ਟਰੇਨ ਦੀ c-14 ਬੋਗੀ ਵਿੱਚ ਬੈਟਰੀ ਨੂੰ ਅੱਗ ਲੱਗ ਗਈ। ਦੱਸਿਆ ਜਾ ਰਿਹਾ ਹੈ ਕਿ ਅੱਗ ਦੀ ਇਸ ਘਟਨਾ ਵਿੱਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਹੈ। ਸਾਰੇ ਯਾਤਰੀਆਂ ਨੂੰ ਸੁਰੱਖਿਅਤ ਬਾਹਰ ਕੱਢ ਲਿਆ ਗਿਆ ਹੈ।
ਰਾਣੀ ਕਮਲਾਪਤੀ ਤੋਂ ਨਿਜ਼ਾਮੂਦੀਨ ਜਾ ਰਹੀ ਵੰਦੇ ਭਾਰਤ ਟਰੇਨ ਦੇ ਸੀ-14 ਕੋਚ ਨੂੰ ਅੱਗ ਲੱਗ ਗਈ। ਟਰੇਨ ਨੰਬਰ 20171 ਭੋਪਾਲ-ਹਜ਼ਰਤ ਨਿਜ਼ਾਮੂਦੀਨ ਵੰਦੇ ਭਾਰਤ ਸਵੇਰੇ 5.40 ਵਜੇ ਰਵਾਨਾ ਹੋਈ। ਬੀਨਾ ਤੋਂ ਪਹਿਲਾਂ ਇਹ ਘਟਨਾ ਵਾਪਰੀ ਸੀ। ਟਰੇਨ 'ਚ ਸਫਰ ਕਰ ਰਹੇ ਯਾਤਰੀ ਮੁਤਾਬਕ ਅੱਗ ਬੈਟਰੀ ਤੋਂ ਲੱਗੀ। ਅੱਗ ਲੱਗਣ ਦੀ ਸੂਚਨਾ ਮਿਲਦੇ ਹੀ ਟਰੇਨ ਨੂੰ ਰੋਕ ਲਿਆ ਗਿਆ ਅਤੇ ਸਾਰੇ ਯਾਤਰੀਆਂ ਨੂੰ ਸੁਰੱਖਿਅਤ ਬਾਹਰ ਕੱਢ ਲਿਆ ਗਿਆ। ਫਾਇਰ ਬ੍ਰਿਗੇਡ ਦੀਆਂ ਗੱਡੀਆਂ ਨੇ ਮੌਕੇ 'ਤੇ ਪਹੁੰਚ ਕੇ ਅੱਗ 'ਤੇ ਕਾਬੂ ਪਾ ਲਿਆ ਹੈ।
ਟਰੇਨ 'ਚ ਸਫਰ ਕਰ ਰਹੇ ਯਾਤਰੀਆਂ ਮੁਤਾਬਿਕ ਕੋਚ ਸੀ-14 'ਚ ਬੈਟਰੀ ਦੇ ਕੋਲ ਧੂੰਆਂ ਨਿਕਲਿਆ। ਇਸ ਤੋਂ ਬਾਅਦ ਬੈਟਰੀ ਬਾਕਸ 'ਚੋਂ ਅੱਗ ਦੀਆਂ ਲਪਟਾਂ ਨਿਕਲਣ ਲੱਗੀਆਂ। ਬੀਨਾ ਰੇਲਵੇ ਸਟੇਸ਼ਨ ਤੋਂ ਪਹਿਲਾਂ ਕੁਰਵਾਈ ਕਠੌਰਾ ਵਿਖੇ ਰੇਲ ਗੱਡੀ ਨੂੰ ਰੋਕਿਆ ਗਿਆ ਅਤੇ ਯਾਤਰੀ ਸੁਰੱਖਿਅਤ ਉਤਰ ਗਏ।