Patiala-Rajpura Toll Plaza: ਪੰਜਾਬ ਦੇ ਇਸ ਟੋਲ ਪਲਾਜ਼ਾ ’ਤੇ ਚੱਲੀਆਂ ਤਾਬੜਤੋੜ ਗੋਲੀਆਂ, ਇੰਝ ਵਾਪਰੀ ਸੀ ਘਟਨਾ
ਮਿਲੀ ਜਾਣਕਾਰੀ ਮੁਤਾਬਿਕ ਪੂਰੀ ਘਟਨਾ ਬੀਤੀ ਰਾਤ 12 ਵਜੇ ਦੀ ਹੈ ਜਦੋਂ ਇੱਕ ਗੱਡੀ ਪਟਿਆਲਾ ਤੋਂ ਰਾਜਪੁਰਾ ਵੱਲ ਨੂੰ ਜਾ ਰਹੀ ਸੀ। ਇਸ ਦੌਰਾਨ ਜਦੋਂ ਟੋਲ ਪਲਾਜਾ ’ਤੇ ਗੱਡੀ ਜਾਂਦੀ ਹੈ ਤਾਂ ਦੋ ਗੱਡੀਆਂ ਵੱਲੋਂ ਟੋਲ ਕਟਾਉਣ ਨੂੰ ਲੈ ਕੇ ਕੁਝ ਸਮਾਂ ਲੱਗ ਜਾਂਦਾ ਹੈ
Patiala-Rajpura Toll Plaza: ਸੂਬੇ ਭਰ ’ਚ ਬਦਮਾਸ਼ਾਂ ਦੇ ਹੌਂਸਲੇ ਲਗਾਤਾਰ ਵਧਦੇ ਜਾ ਰਹੇ ਹਨ। ਇਸੇ ਤਰ੍ਹਾਂ ਦਾ ਮਾਮਲਾ ਪਟਿਆਲਾ ਤੋਂ ਸਾਹਮਣੇ ਆਇਆ ਹੈ ਜਿੱਥੇ ਪਟਿਆਲਾ ਰਾਜਪੁਰਾ ਰੋਡ ’ਤੇ ਬਣੇ ਟੋਲ ਪਲਾਜ਼ਾ ’ਤੇ ਬੀਤੀ ਰਾਤ ਗੋਲੀ ਚੱਲੀ। ਹਾਲਾਂਕਿ ਗਣੀਮਤ ਇਹ ਰਹੀ ਕਿ ਇਸ ਦੌਰਾਨ ਕਿਸੇ ਵੀ ਤਰ੍ਹਾਂ ਦਾ ਕੋਈ ਜਾਨੀ ਨੁਕਸਾਨ ਨਹੀਂ ਹੋਇਆ। ਦੱਸਿਆ ਜਾ ਰਿਹਾ ਕਿ ਟੋਲ ’ਤੇ ਖੜੀਆਂ ਅੱਗੇ ਗੱਡੀਆਂ ਦਾ ਟਾਈਮ ਲੱਗਣ ਕਾਰਨ ਪਿੱਛੋ ਆਏ ਦੋ ਨੌਜਵਾਨਾਂ ਨਾਲ ਬਹਿਸ ਹੋਈ ਸੀ। ਜਿਸ ਤੋਂ ਬਾਅਦ ਇੱਕ ਨੌਜਵਾਨ ਨੇ ਗੋਲੀ ਚਲਾਈ।
ਮਿਲੀ ਜਾਣਕਾਰੀ ਮੁਤਾਬਿਕ ਪੂਰੀ ਘਟਨਾ ਬੀਤੀ ਰਾਤ 12 ਵਜੇ ਦੀ ਹੈ ਜਦੋਂ ਇੱਕ ਗੱਡੀ ਪਟਿਆਲਾ ਤੋਂ ਰਾਜਪੁਰਾ ਵੱਲ ਨੂੰ ਜਾ ਰਹੀ ਸੀ। ਇਸ ਦੌਰਾਨ ਜਦੋਂ ਟੋਲ ਪਲਾਜਾ ’ਤੇ ਗੱਡੀ ਜਾਂਦੀ ਹੈ ਤਾਂ ਦੋ ਗੱਡੀਆਂ ਵੱਲੋਂ ਟੋਲ ਕਟਾਉਣ ਨੂੰ ਲੈ ਕੇ ਕੁਝ ਸਮਾਂ ਲੱਗ ਜਾਂਦਾ ਹੈ ਜਿਸ ਤੋਂ ਬਾਅਦ ਇਸ ਗੱਡੀ ’ਚ ਬੈਠੇ ਦੋ ਨੌਜਵਾਨ ਗੱਡੀ ਚੋਂ ਉਤਰਦੇ ਹਨ ਅਤੇ ਟੋਲ ਪਲਾਜ਼ਾ ਦੇ ਕਰਮਚਾਰੀਆਂ ਨਾਲ ਬਹਿਸ ਕਰਨ ਲੱਗ ਜਾਂਦੇ ਹਨ।
ਇਸ ਦੌਰਾਨ ਗੱਡੀ ਸਵਾਰ ਨੌਜਵਾਨਾਂ ਚੋਂ ਇੱਕ ਨੌਜਵਾਨ ਕਹਿੰਦਾ ਹੋਇਆ ਨਜ਼ਰ ਆਇਆ ਕਿ ਮੈਨੂੰ ਜਲਦੀ ਭੇਜਿਆ ਜਾਵੇ ਮੈ ਮੁਲਾਜ਼ਮ ਹਾਂ। ਜਦੋਂ ਬਹਿਸ ਜਿਆਦਾ ਵਧ ਜਾਂਦੀ ਹੈ ਤਾਂ ਇੱਕ ਨੌਜਵਾਨ ਵੱਲੋਂ ਰਿਵਾਲਵਰ ਕੱਢ ਕੇ ਗੋਲੀ ਚਲਾਈ ਜਾਂਦੀ ਹੈ। ਫਿਲਹਾਲ ਇਸ ਦੌਰਾਨ ਕਿਸੇ ਵੀ ਤਰ੍ਹਾਂ ਦਾ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਹੈ।
ਇਸ ਮਾਮਲੇ ਸਬੰਧੀ ਟੋਲ ਦੇ ਅਧਿਕਾਰੀਆਂ ਨੇ ਕਿਹਾ ਹੈ ਕਿ ਉਹ ਆਪਣੇ ਆਪ ਨੂੰ ਮੁਲਾਜ਼ਮ ਦੱਸ ਰਿਹਾ ਸੀ ਤੇ ਕਹਿ ਰਿਹਾ ਸੀ ਕਿ ਮੈਨੂੰ ਜਲਦੀ ਭੇਜੋ। ਉਨ੍ਹਾਂ ਅੱਗੇ ਨੇ ਕਿਹਾ ਕਿ ਪੁਲਿਸ ਨੂੰ ਇਤਲਾਹ ਦੇ ਦਿੱਤੀ ਗਈ ਹੈ ਅਤੇ ਪੁਲਿਸ ਆਪਣੀ ਤਫਤੀਸ਼ ਕਰ ਰਹੀ ਹੈ।
ਇਹ ਵੀ ਪੜ੍ਹੋ: Lakhbir Landa: ਪੁਲਿਸ ਨੂੰ ਮਿਲੀ ਵੱਡੀ ਸਫਲਤਾ, ਅੱਤਵਾਦੀ ਲਖਬੀਰ ਲੰਡਾ ਦੇ 5 ਸਾਥੀ ਹਥਿਆਰਾਂ ਸਮੇਤ ਕਾਬੂ