ਅੰਮ੍ਰਿਤਸਰ 'ਚ ਫਾਇਰਿੰਗ, ਪੁਲਿਸ ਨੇ ਜਾਂਚ ਕੀਤੀ ਸ਼ੁਰੂ

By  Pardeep Singh December 8th 2022 08:24 PM

ਅੰਮ੍ਰਿਤਸਰ: ਅੰਮ੍ਰਿਤਸਰ ਦੇ ਕਵਿੰਜ ਰੌਡ ਉੱਤੇ ਫਾਇਰਿੰਗ ਦਾ  ਮਾਮਲਾ ਸਾਹਮਣੇ ਆਇਆ ਹੈ ਜਿਸ ਵਿਚ ਇਕ ਟੈਕਸੀ ਟੈਪੂ ਟਰੈਵਲ ਦੇ ਡਰਾਈਵਰ ਦੇ ਪੈਰ ਵਿੱਚ ਗੋਲੀ ਲੱਗੀ ਹੈ। 


ਇਸ ਬਾਰੇ ACP ਨਾਰਥ ਵਰਿੰਦਰ  ਸਿੰਘ ਖੋਸਾ ਨੇ ਦੱਸਿਆ ਕਿ ਅੰਮ੍ਰਿਤਸਰ ਕਵਿੰਜ ਰੋਡ ਉਪਰ ਗੋਲੀ ਚਲਣ ਦਾ ਮਾਮਲਾ ਸਾਹਮਣੇ ਆਇਆ ਹੈ ਜਿਸ ਵਿਚ ਚਾਰ ਤੋ ਪੰਜ ਨੌਜਵਾਨਾ ਵੱਲੋ ਇਕ ਟੈਂਪੂ ਟਰੈਵਲ ਡਰਾਇਵਰ ਦੇ ਪੰਜ ਗੋਲਿਆ ਚਲਾਈਆ ਜੋ ਕੀ ਇਕ ਉਸ ਦੇ ਪੈਰ ਵਿਚ ਲਗੀ ਹੈ। ਪੁਲਿਸ ਦਾ ਕਹਿਣਾ ਹੈ ਕਿ ਸੀਸੀਟੀਵੀ  ਖੰਗਾਲੇ ਜਾ ਰਹੇ ਹਨ।


ਡਰਾਇਵਰ ਨੇ ਦੱਸਿਆ ਕੀ ਉਹ ਅੰਮ੍ਰਿਤਸਰ ਏਅਰਪੋਰਟ ਤੋ ਸਵਾਰੀ ਲਿਆਇਆ ਸੀ ਅਤੇ ਸ਼ਿਰਾਜ ਹੋਟਲ ਦੀ ਪਾਰਕਿੰਗ ਵਿਚ ਗੱਡੀ ਲਗਾ ਰਿਹਾ ਸੀ  ਇਸ ਵਕਤੀ ਹੀ ਹੋਟਲ ਵਿਕਟੋਰੀਆ ਵਿਚੋਂ ਪੰਜ ਨੌਜਵਾਨਾਂ ਵੱਲੋਂ ਆ ਕੇ ਪਾਰਕਿੰਗ ਨੂੰ ਲੈ ਕੇ ਕੁੱਟਮਾਰ ਕੀਤੀ ਅਤੇ ਬਾਅਦ ਵਿਚ ਫਾਇਰਿੰਗ ਕਰਕੇ ਫਰਾਰ ਹੋ ਗਏ।

Related Post