Samana News : ਪਤੀ ਦੇ ਨਾਜਾਇਜ਼ ਸਬੰਧਾਂ ਤੋਂ ਦੁਖੀ ਸਾਬਕਾ ਮਹਿਲਾ ਸਰਪੰਚ ਨੇ ਲਿਆ ਫਾਹਾ, ਦੋ ਬੱਚਿਆਂ ਦੀ ਸੀ ਮਾਂ

Samana News : ਮ੍ਰਿਤਕ ਕਰਮਜੀਤ ਕੌਰ ਨੇ ਜੀਵਨਲੀਲ੍ਹਾ ਸਮਾਪਤ ਕਰਨ ਤੋਂ ਪਹਿਲਾਂ ਇੱਕ ਵੀਡੀਓ ਵੀ ਬਣਾਈ, ਜਿਸ ਦੇ ਵਿੱਚ ਕਥਿਤ ਤੌਰ 'ਤੇ ਉਹ ਕਹਿ ਰਹੀ ਹੈ ਮਹਿਲਾ ਸਰਪੰਚ ਦੇ ਵਿਆਹ ਨੂੰ 15 ਸਾਲ ਹੋ ਚੁੱਕੇ ਹਨ ਅਤੇ ਦੋ ਬੱਚੇ ਵੀ ਹਨ ਲੇਕਿਨ ਪਤੀ ਦੇ ਰਿਸ਼ਤੇਦਾਰ ਦੇ ਵਿੱਚ ਕਿਸੇ ਲੜਕੀ ਨਾਲ ਨਜਾਇਜ਼ ਸੰਬੰਧ ਬਣ ਗਏ।

By  KRISHAN KUMAR SHARMA October 17th 2025 04:31 PM -- Updated: October 17th 2025 04:32 PM

Former Sarpanch Killed Herself Samana News : ਸਮਾਣਾ ਦੇ ਪਿੰਡ ਕਕਰਾਲਾ ਭਾਈਕਾ ਵਿਖੇ ਬੀਤੇ ਦਿਨ ਮਹਿਲਾ ਸਾਬਕਾ ਸਰਪੰਚ ਕਰਮਜੀਤ ਕੌਰ ਵੱਲੋਂ ਘਰ ਦੇ ਵਿੱਚ ਹੀ ਰੱਸੀ ਗਲ ਵਿੱਚ ਪਾ ਕੇ ਜੀਵਨਲੀਲ੍ਹਾ ਸਮਾਪਤ ਕੀਤੇ ਜਾਣ ਦੀ ਖ਼ਬਰ ਹੈ। ਮ੍ਰਿਤਕ ਕਰਮਜੀਤ ਕੌਰ ਨੇ ਜੀਵਨਲੀਲ੍ਹਾ ਸਮਾਪਤ ਕਰਨ ਤੋਂ ਪਹਿਲਾਂ ਇੱਕ ਵੀਡੀਓ ਵੀ ਬਣਾਈ, ਜਿਸ ਦੇ ਵਿੱਚ ਕਥਿਤ ਤੌਰ 'ਤੇ ਉਹ ਕਹਿ ਰਹੀ ਹੈ ਮਹਿਲਾ ਸਰਪੰਚ ਦੇ ਵਿਆਹ ਨੂੰ 15 ਸਾਲ ਹੋ ਚੁੱਕੇ ਹਨ ਅਤੇ ਦੋ ਬੱਚੇ ਵੀ ਹਨ ਲੇਕਿਨ ਪਤੀ ਦੇ ਰਿਸ਼ਤੇਦਾਰ ਦੇ ਵਿੱਚ ਕਿਸੇ ਲੜਕੀ ਨਾਲ ਨਜਾਇਜ਼ ਸੰਬੰਧ ਬਣ ਗਏ।

ਵੀਡੀਓ ਵਿੱਚ ਉਸ ਨੇ ਅੱਗੇ ਕਿਹਾ ਕਿ ਪਤੀ ਦੇ ਇਨ੍ਹਾਂ ਸਬੰਧਾਂ ਨੂੰ ਲੈ ਕੇ ਉਹਨਾਂ ਵਿੱਚ ਆਪਸ ਝਗੜਾ ਰਹਿਣ ਲੱਗਿਆ। ਪੇਕੇ ਪਰਿਵਾਰ ਵੱਲੋਂ ਕਈ ਵਾਰ ਆਪਣੇ ਜਵਾਈ ਨੂੰ ਸਮਝਾਇਆ ਗਿਆ, ਲੇਕਿਨ ਨਹੀਂ ਹਟਿਆ। ਇਸੇ ਵਜ੍ਹਾ ਕਰਕੇ ਤੰਗ ਹੋ ਕੇ ਅਖੀਰ ਉਸ ਨੇ (ਸਾਬਕਾ ਸਰਪੰਚ ਕਰਮਜੀਤ ਕੌਰ) ਵੱਲੋਂ ਇਹ ਕਦਮ ਚੁੱਕਿਆ ਗਿਆ।

ਉਧਰ, ਮ੍ਰਿਤਕਾ ਦੇ ਪਿਤਾ ਕਰਮਜੀਤ ਕੌਰ ਦੇ ਪਿਤਾ ਰੁਲਦਾ ਰਾਮ ਦੀ ਸ਼ਿਕਾਇਤ 'ਤੇ ਸਮਾਣਾ ਸਦਰ ਪੁਲਿਸ ਵੱਲੋਂ ਉਸਦੇ ਪਤੀ, ਸੱਸ, ਨਣਦ ਅਤੇ ਪ੍ਰੇਮਿਕਾ ਦੇ ਖਿਲਾਫ ਮੁਕਦਮਾ ਦਰਜ ਕਰ ਲਿਆ ਗਿਆ। ਪੁਲਿਸ ਨੇ ਮ੍ਰਿਤਕ ਦੇਹ ਦਾ ਪੋਸਟਮਾਰਟਮ ਸਮਾਣਾ ਕੇ ਸਰਕਾਰੀ ਹਸਪਤਾਲ 'ਚ ਕਰਵਾਉਣ ਲਈ ਭੇਜ ਦਿੱਤੀ ਹੈ। ਇਸ ਦੇ ਬਾਰੇ ਜਾਣਕਾਰੀ ਪੁਲਿਸ ਅਧਿਕਾਰੀ ਮਵੀ ਕਲਾ ਪੁਲਿਸ ਚੌਂਕੀ ਹਰਦੀਪ ਸਿੰਘ ਵਿਰਕ ਵੱਲੋਂ ਦਿੱਤੀ ਗਈ।

Related Post