Nangal News : ਨੰਗਲ ਚ LIC ਚ ਨੌਕਰੀ ਕਰਦੇ ਗਗਨ ਕੁਮਾਰ ਨਾਲ ਵੱਜੀ 90 ਹਜ਼ਾਰ ਰੁਪਏ ਦੀ ਆਨਲਾਈਨ ਠੱਗੀ
Nangal News : ਨੰਗਲ ਵਿੱਚ ਐਲਆਈਸੀ ਵਿੱਚ ਨੌਕਰੀ ਕਰਦੇ ਗਗਨ ਕੁਮਾਰ ਨਾਲ 90 ਹਜ਼ਾਰ ਰੁਪਏ ਦੀ ਆਨਲਾਈਨ ਠੱਗੀ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਸਿਟੀ ਹਲਚਲ ਨਾਲ ਗੱਲਬਾਤ ਕਰਦੇ ਹੋਏ ਗਗਨ ਨੇ ਦੱਸਿਆ ਕਿ ਉਸਦਾ ਦੋਸਤ ਮਨੋਜ, ਜੋ ਮੁੱਢਲਾ ਨਿਵਾਸੀ ਨੰਗਲ ਦਾ ਹੈ ਅਤੇ ਕਈ ਸਾਲਾਂ ਤੋਂ ਦੋਹਾ (ਕਤਰ) ਵਿੱਚ ਡਰਾਈਵਰ ਦੀ ਨੌਕਰੀ ਕਰ ਰਿਹਾ ਹੈ, ਉਸਦੀ ਮੈਸੇਂਜਰ 'ਤੇ ਕਾਲ ਆਈ। ਮਨੋਜ ਨੇ ਗਗਨ ਤੋਂ ਉਸਦਾ ਵਟਸਐਪ ਨੰਬਰ ਮੰਗਿਆ ਤਾਂ ਗਗਨ ਨੇ ਉਹ ਨੰਬਰ ਦੇ ਦਿੱਤਾ
Nangal News : ਨੰਗਲ ਵਿੱਚ ਐਲਆਈਸੀ ਵਿੱਚ ਨੌਕਰੀ ਕਰਦੇ ਗਗਨ ਕੁਮਾਰ ਨਾਲ 90 ਹਜ਼ਾਰ ਰੁਪਏ ਦੀ ਆਨਲਾਈਨ ਠੱਗੀ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਸਿਟੀ ਹਲਚਲ ਨਾਲ ਗੱਲਬਾਤ ਕਰਦੇ ਹੋਏ ਗਗਨ ਨੇ ਦੱਸਿਆ ਕਿ ਉਸਦਾ ਦੋਸਤ ਮਨੋਜ, ਜੋ ਮੁੱਢਲਾ ਨਿਵਾਸੀ ਨੰਗਲ ਦਾ ਹੈ ਅਤੇ ਕਈ ਸਾਲਾਂ ਤੋਂ ਦੋਹਾ (ਕਤਰ) ਵਿੱਚ ਡਰਾਈਵਰ ਦੀ ਨੌਕਰੀ ਕਰ ਰਿਹਾ ਹੈ, ਉਸਦੀ ਮੈਸੇਂਜਰ 'ਤੇ ਕਾਲ ਆਈ। ਮਨੋਜ ਨੇ ਗਗਨ ਤੋਂ ਉਸਦਾ ਵਟਸਐਪ ਨੰਬਰ ਮੰਗਿਆ ਤਾਂ ਗਗਨ ਨੇ ਉਹ ਨੰਬਰ ਦੇ ਦਿੱਤਾ।
ਉਸ ਤੋਂ ਬਾਅਦ ਮਨੋਜ ਬਣੇ ਵਿਅਕਤੀ ਨੇ ਕਿਹਾ ਕਿ ਉਹ 24 ਅਕਤੂਬਰ ਨੂੰ ਵਾਪਸ ਭਾਰਤ ਆ ਰਿਹਾ ਹੈ ਅਤੇ ਉਸਨੇ ਗਗਨ ਦੇ ਖਾਤੇ ਵਿੱਚ ਕੁਝ ਪੈਸੇ ਭੇਜਣੇ ਹਨ। ਗਗਨ ਨੇ ਆਪਣਾ ਬੈਂਕ ਖਾਤਾ ਨੰਬਰ ਦੇ ਦਿੱਤਾ। ਕੁਝ ਸਮੇਂ ਬਾਅਦ ਉਸਦੇ ਖਾਤੇ ਵਿੱਚ 14,111 ਦਿਰਹਮ ਆ ਗਏ। ਇਸ ਤੋਂ ਥੋੜ੍ਹੀ ਦੇਰ ਬਾਅਦ ਗਗਨ ਨੂੰ ਟਰੂਕਾਲਰ 'ਤੇ ਇੱਕ ਕਾਲ ਆਈ, ਜਿਸ 'ਤੇ RBI ਲਿਖਿਆ ਹੋਇਆ ਸੀ। ਉਥੋਂ ਪੁੱਛਿਆ ਗਿਆ ਕਿ ਇਹ ਪੈਸੇ ਤੁਹਾਡੇ ਖਾਤੇ ਵਿੱਚ ਕਿਸ ਨੇ ਭੇਜੇ ਹਨ। ਗਗਨ ਨੇ ਦੱਸਿਆ ਕਿ ਇਹ ਪੈਸੇ ਉਸਦੇ ਦੋਸਤ ਨੇ ਭੇਜੇ ਹਨ।
ਉਸ ਤੋਂ ਕੁਝ ਸਮੇਂ ਬਾਅਦ ਮਨੋਜ ਦਾ ਫੋਨ ਆਇਆ ਕਿ ਉਸਦੇ ਵੀਜ਼ਾ ਨਾਲ ਕੁਝ ਸਮੱਸਿਆ ਆ ਗਈ ਹੈ ਤੇ ਉਸਨੇ ਗਗਨ ਨੂੰ ਕਿਹਾ ਕਿ “ਤੂੰ ਜਰਾ ਟ੍ਰੈਵਲ ਏਜੰਸੀ ਨਾਲ ਗੱਲ ਕਰ ਲੈ।” ਜਦੋਂ ਗਗਨ ਨੇ ਉਸ ਏਜੰਸੀ ਦੇ ਦਿੱਤੇ ਨੰਬਰ 'ਤੇ ਗੱਲ ਕੀਤੀ ਤਾਂ ਉਨ੍ਹਾਂ ਨੇ ਕਿਹਾ ਕਿ ਮਨੋਜ ਦਾ ਵੀਜ਼ਾ ਮਿਆਦ ਪੂਰੀ ਕਰ ਗਿਆ ਹੈ ਅਤੇ ਲੇਟ ਫੀਸ ਦੇ ਤੌਰ 'ਤੇ 90 ਹਜ਼ਾਰ ਰੁਪਏ ਜਮ੍ਹਾ ਕਰਵਾਉਣੇ ਪੈਣਗੇ। ਮਨੋਜ ਬਣੇ ਵਿਅਕਤੀ ਨੇ ਬੇਨਤੀਆਂ ਕਰਨੀ ਸ਼ੁਰੂ ਕਰ ਦਿੱਤੀਆਂ ਕਿ “ਮੈਂ ਇੱਥੋਂ ਕੁਝ ਨਹੀਂ ਕਰ ਸਕਦਾ, ਤੂੰ ਇੱਥੋਂ 90 ਹਜ਼ਾਰ ਰੁਪਏ ਜਮ੍ਹਾਂ ਕਰਵਾ ਦੇ।” ਗਗਨ ਨੇ ਇੱਧਰ ਉੱਧਰੋਂ ਪੈਸੇ ਇਕੱਠੇ ਕਰਕੇ 90 ਹਜ਼ਾਰ ਰੁਪਏ ਉਨ੍ਹਾਂ ਦੇ ਦਿੱਤੇ ਖਾਤਿਆਂ ਵਿੱਚ ਭੇਜ ਦਿੱਤੇ।
ਬਾਅਦ ਵਿੱਚ ਉਨ੍ਹਾਂ ਨੇ ਕਿਹਾ ਕਿ “ਤੁਹਾਡੇ ਦੋਸਤ ਦੇ ਕਾਗਜ਼ਾਤ ਅਸੀਂ ਐਮਬੈਸੀ ਭੇਜ ਰਹੇ ਹਾਂ, ਉਥੋਂ ਲੈ ਲਵੋ।” ਫਿਰ ਉਨ੍ਹਾਂ ਨੇ ਕਿਹਾ ਕਿ ਇਸਦਾ ਵੀਜ਼ਾ ਦੁਬਾਰਾ ਲਗੇਗਾ ,ਜਿਸਦੀ ਫੀਸ 3 ਲੱਖ 20 ਹਜ਼ਾਰ ਰੁਪਏ ਹੈ, ਜਿਸ ਵਿੱਚੋਂ 90 ਹਜ਼ਾਰ ਪਹਿਲਾਂ ਹੀ ਆ ਚੁੱਕੇ ਹਨ ਤੇ ਬਾਕੀ ਰਕਮ ਚਾਰ ਘੰਟਿਆਂ ਅੰਦਰ ਜਮ੍ਹਾਂ ਕਰਵਾਓ, ਨਹੀਂ ਤਾਂ ਇਸਨੂੰ ਜੇਲ੍ਹ ਵਿੱਚ ਬੰਦ ਕਰ ਦਿੱਤਾ ਜਾਵੇਗਾ ਤੇ ਇਹ ਕਦੇ ਭਾਰਤ ਵਾਪਸ ਨਹੀਂ ਆ ਸਕੇਗਾ।
ਇਹ ਸੁਣ ਕੇ ਗਗਨ ਘਬਰਾ ਗਿਆ ਅਤੇ ਨੰਗਲ ਦੇ ਇੱਕ ਜਾਣ-ਪਛਾਣ ਵਾਲੇ ਜੋ ਮਨੀ ਟ੍ਰਾਂਸਫਰ ਦਾ ਕੰਮ ਕਰਦਾ ਹੈ, ਉਸ ਨਾਲ ਸਲਾਹ ਕੀਤੀ। ਉਸਨੇ ਕਿਹਾ ਕਿ ਇਹ ਫਰਾਡ ਕਾਲ ਹੈ ਅਤੇ ਤੂੰ ਠੱਗੀ ਦਾ ਸ਼ਿਕਾਰ ਹੋ ਗਿਆ ਹੈ। ਗਗਨ ਨੇ ਦੱਸਿਆ ਕਿ ਇਸ ਠੱਗੀ ਬਾਰੇ ਉਸਨੇ ਕ੍ਰਾਈਮ ਬ੍ਰਾਂਚ, ਮੋਹਾਲੀ ਵਿੱਚ ਸ਼ਿਕਾਇਤ ਦਰਜ ਕਰਵਾ ਦਿੱਤੀ ਹੈ।