Gold And Silver Price Hike : ਸੋਨੇ ਮਗਰੋਂ ਚਾਂਦੀ ਦੀਆਂ ਕੀਮਤਾਂ ’ਚ ਵੀ ਆਇਆ ਵੱਡਾ ਉਛਾਲ, ਇੱਥੇ ਦੇਖੋ ਤਾਜ਼ਾ ਕੀਮਤਾਂ

24 ਕੈਰੇਟ ਸੋਨੇ ਦੀ ਕੀਮਤ ਹੁਣ GST ਸਮੇਤ ₹127,879 ਪ੍ਰਤੀ 10 ਗ੍ਰਾਮ ਤੱਕ ਪਹੁੰਚ ਗਈ ਹੈ, ਅਤੇ ਚਾਂਦੀ GST ਸਮੇਤ ₹180,584 ਪ੍ਰਤੀ ਕਿਲੋਗ੍ਰਾਮ ਤੱਕ ਪਹੁੰਚ ਗਈ ਹੈ। ਚਾਂਦੀ ਸੋਮਵਾਰ ਨੂੰ ਇੱਕ ਝਟਕੇ ਵਿੱਚ ₹10,825 ਵਧ ਗਈ।

By  Aarti October 14th 2025 04:34 PM

Gold And Silver Price :  ਅੱਜ ਯਾਨੀ 14 ਅਕਤੂਬਰ ਨੂੰ ਚਾਂਦੀ ਦੀਆਂ ਕੀਮਤਾਂ ’ਚ ਸੋਨੇ ਨਾਲੋਂ ਜਿਆਦਾ ਕੀਮਤ ਹੋਈ ਹੈ। ਦੱਸ ਦਈਏ ਕਿ ਚਾਂਦੀ ਵਿੱਚ ਇੰਨੀ ਤੇਜ਼ੀ ਸ਼ਾਇਦ ਹੀ ਕਦੇ ਦੇਖੀ ਗਈ ਹੋਵੇ। ਕੱਲ੍ਹ, ਚਾਂਦੀ ਵਿੱਚ ਵੀ ਭਾਰੀ ਵਾਧਾ ਹੋਇਆ। ਸਵੇਰੇ 10:53 ਵਜੇ, ਚਾਂਦੀ ਦੀਆਂ ਕੀਮਤਾਂ ਵਿੱਚ ₹7,000 ਪ੍ਰਤੀ ਕਿਲੋਗ੍ਰਾਮ ਦਾ ਵਾਧਾ ਹੋਇਆ।

ਦੱਸ ਦਈਏ ਕਿ 1 ਕਿਲੋਗ੍ਰਾਮ ਚਾਂਦੀ ਦੀ ਕੀਮਤ 162,394 ਰੁਪਏ ਦਰਜ ਕੀਤੀ ਗਈ ਹੈ। ਇਸ ਵਿੱਚ 7749 ਰੁਪਏ ਪ੍ਰਤੀ ਕਿਲੋਗ੍ਰਾਮ ਦਾ ਵਾਧਾ ਦਰਜ ਕੀਤਾ ਗਿਆ ਹੈ। ਹੁਣ ਤੱਕ, ਚਾਂਦੀ ਨੇ 155,253 ਰੁਪਏ ਪ੍ਰਤੀ ਕਿਲੋਗ੍ਰਾਮ ਦਾ ਘੱਟ ਰਿਕਾਰਡ ਅਤੇ 162,700 ਰੁਪਏ ਪ੍ਰਤੀ ਕਿਲੋਗ੍ਰਾਮ ਦਾ ਉੱਚ ਰਿਕਾਰਡ ਬਣਾਇਆ ਹੈ। 

ਉੱਥੇ ਹੀ ਜੇਕਰ ਸੋਨੇ ਦੀਆਂ ਕੀਮਤਾਂ ਦੀ ਗੱਲ ਕਰੀਏ ਤਾਂ ਅੱਜ ਸੋਨੇ ਦੀਆਂ ਕੀਮਤਾਂ ਵਿੱਚ ਪ੍ਰਤੀ 10 ਗ੍ਰਾਮ ₹2,000 ਤੋਂ ਵੱਧ ਦਾ ਵਾਧਾ ਦਰਜ ਕੀਤਾ ਗਿਆ ਹੈ। ਮੌਜੂਦਾ ਕੀਮਤ ₹126,850 ਪ੍ਰਤੀ 10 ਗ੍ਰਾਮ ਹੈ। ਹੁਣ ਤੱਕ, ਸੋਨਾ ₹125,885 ਪ੍ਰਤੀ 10 ਗ੍ਰਾਮ ਦੇ ਹੇਠਲੇ ਪੱਧਰ ਅਤੇ ₹126,930 ਪ੍ਰਤੀ ਕਿਲੋਗ੍ਰਾਮ ਦੇ ਉੱਚ ਪੱਧਰ 'ਤੇ ਪਹੁੰਚ ਗਿਆ ਹੈ। 

ਕੈਰੇਟ ਦੇ ਹਿਸਾਬ ਨਾਲ ਸੋਨੇ ਦੀਆਂ ਕੀਮਤਾਂ

  • ਅੱਜ, 23-ਕੈਰੇਟ ਸੋਨਾ ₹2,620 ਵਧ ਕੇ ₹124,155 ਪ੍ਰਤੀ 10 ਗ੍ਰਾਮ 'ਤੇ ਬੰਦ ਹੋਇਆ। GST ਦੇ ਨਾਲ ਇਸਦੀ ਕੀਮਤ ਹੁਣ ₹127,879 ਹੈ, ਜਿਸ ਵਿੱਚ ਮੇਕਿੰਗ ਚਾਰਜ ਸ਼ਾਮਲ ਨਹੀਂ ਹਨ।
  • 22-ਕੈਰੇਟ ਸੋਨੇ ਦੀ ਕੀਮਤ ₹2,409 ਵਧ ਕੇ ₹113,726 ਪ੍ਰਤੀ 10 ਗ੍ਰਾਮ 'ਤੇ ਪਹੁੰਚ ਗਈ। GST ਦੇ ਨਾਲ, ਇਹ ₹117,137 ਹੈ।
  • 18-ਕੈਰੇਟ ਸੋਨਾ ₹1,972 ਵਧ ਕੇ ₹93,116 ਪ੍ਰਤੀ 10 ਗ੍ਰਾਮ 'ਤੇ ਪਹੁੰਚ ਗਿਆ, ਅਤੇ GST ਦੇ ਨਾਲ, ਇਸਦੀ ਕੀਮਤ ₹95,909 ਪ੍ਰਤੀ 10 ਗ੍ਰਾਮ 'ਤੇ ਪਹੁੰਚ ਗਈ।
  • 14-ਕੈਰੇਟ ਸੋਨਾ ਵੀ ₹1,439 ਵਧ ਕੇ ₹72,531 'ਤੇ ਬੰਦ ਹੋਇਆ, ਅਤੇ ਹੁਣ GST ਸਮੇਤ ₹74,706 'ਤੇ ਪਹੁੰਚ ਗਿਆ ਹੈ।

ਇਹ ਵੀ ਪੜ੍ਹੋ : Premananda Maharaj : ''ਹੁਣ ਠੀਕ ਹੋਣ ਲਈ ਕੁੱਝ ਨਹੀਂ ਬਚਿਆ...'', ਪ੍ਰੇਮਾਨੰਦ ਜੀ ਮਹਾਰਾਜ ਹੋਏ ਭਾਵੁਕ, ਜਾਣੋ ਕਿਹੜੀ ਹੈ ਬਿਮਾਰੀ ਅਤੇ ਡਾਕਟਰਾਂ ਨੇ ਕੀ ਕਿਹਾ

Related Post