Bus Accident In Jagraon: ਲੁਧਿਆਣਾ 'ਚ ਸਰਕਾਰੀ ਬੱਸ ਤੇ ਸਕੂਲ ਵੈਨ ਦੀ ਟੱਕਰ, ਕਈ ਬੱਚੇ ਜ਼ਖਮੀ

Bus accident in Jagraon: ਜਗਰਾਓਂ ਦੇ ਕੋਠੇ ਬੱਗੂ ਨੇੜੇ ਇੱਕ ਨਿੱਜੀ ਸਕੂਲ ਦੀ ਬੱਸ ਅਤੇ ਸਰਕਾਰੀ ਬੱਸ ਵਿਚਕਾਰ ਹਾਦਸਾ ਵਾਪਰ ਗਿਆ।

By  Amritpal Singh May 15th 2023 03:47 PM -- Updated: May 15th 2023 04:33 PM

Bus Accident In Jagraon: ਜਗਰਾਓਂ ਦੇ ਕੋਠੇ ਬੱਗੂ ਨੇੜੇ ਇੱਕ ਨਿੱਜੀ ਸਕੂਲ ਦੀ ਬੱਸ ਅਤੇ ਸਰਕਾਰੀ ਬੱਸ ਵਿਚਕਾਰ ਹਾਦਸਾ ਵਾਪਰ ਗਿਆ। ਮਿਲੀ ਜਾਣਕਾਰੀ ਮੁਤਾਬਕ ਸਥਾਨਕ ਸੈਕਰਟ ਹਾਰਟ ਕੌਨਵੈਂਟ ਸਕੂਲ ਅਤੇ ਪੀਆਰਟੀਸੀ ਦੀ ਬੱਸ ਵਿੱਚ ਆਮੋ-ਸਾਹਮਣੇ ਟੱਕਰ ਹੋ ਗਈ ਜਿਸ ਵਿਚ ਸਕੂਲ ਵੈਨ ਦਾ ਡਰਾਈਵਰ ਅਤੇ ਬੱਚੇ ਗੰਭੀਰ ਜ਼ਖਮੀ ਹੋ ਗਏ।

ਜਿਨ੍ਹਾਂ ਨੂੰ ਜਗਰਾਓਂ ਦੇ ਸਰਕਾਰੀ ਹਸਪਤਾਲ ਲਿਜਾਇਆ ਗਿਆ, ਤੇ ਇਲਾਜ ਚੱਲ ਰਿਹਾ ਹੈ, ਕੁਝ ਬੱਚੇ ਬੁਰੀ ਤਰ੍ਹਾਂ ਜ਼ਖਮੀ ਹਨ, ਜਿਨ੍ਹਾਂ ਨੂੰ ਲੁਧਿਆਣਾ ਦੇ ਇਕ ਨਿੱਜੀ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਹੈ, ਜਗਰਾਓਂ ਪੁਲਿਸ ਨੇ ਬੱਚਿਆਂ ਨੂੰ ਹਿਰਾਸਤ 'ਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।


ਜਗਰਾਓਂ ਤੋਂ ਵਿਧਾਇਕ ਸਰਬਜੀਤ ਕੌਰ ਮਾਣੂੰਕੇ ਵੀ ਹਸਪਤਾਲ 'ਚ ਪਹੁੰਚੇ। ਬੱਚਿਆਂ ਦਾ ਹਾਲ-ਚਾਲ ਪੁੱਛਿਆ ਅਤੇ ਪੁਲਿਸ ਨੇ ਬੱਸਾਂ ਨੂੰ ਕਬਜ਼ੇ 'ਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।


Related Post