Sangur News : ਸੁੰਡੀ ਦੇ ਹਮਲੇ ਕਾਰਨ ਕਿਸਾਨ ਨੇ ਵਾਹੀ ਪੁੱਤਾਂ ਵਾਂਗੂ ਬੀਜੀ ਫ਼ਸਲ, ਕਿਹਾ- ਸਿੱਧੀ ਬਿਜਾਈ ਕਾਰਨ ਹੋਇਆ ਨੁਕਸਾਨ

Gulabi Sundi attack on Crop : ਜ਼ਿਲ੍ਹਾ ਸੰਗਰੂਰ ਵਿਚ ਸਿੱਧੀ ਬਿਜਾਈ ਜਾਂ ਫੂਸ ਨੂੰ ਅੱਗ ਲਗਾ ਕੇ ਕਣਕ ਦੀ ਬਿਜਾਈ ਕਰਨ ਵਾਲੇ ਕਿਸਾਨ ਇਸ ਸਮੇਂ ਭਾਰੀ ਨਮੋਸ਼ੀ ਦਾ ਸਾਹਮਣਾ ਕਰ ਰਹੇ ਹਨ ਕਿਉਂਕਿ ਲਗਭਗ ਸਾਰੇ ਕਿਸਾਨਾਂ ਦੀ ਕਣਕ ਨੂੰ ਸੁੰਡੀ ਪੈ ਗਈ ਹੈ।

By  KRISHAN KUMAR SHARMA December 8th 2024 06:25 PM -- Updated: December 8th 2024 06:31 PM

Gulabi Sundi attack on Crop : ਜ਼ਿਲ੍ਹਾ ਸੰਗਰੂਰ ਵਿਚ ਸਿੱਧੀ ਬਿਜਾਈ ਜਾਂ ਫੂਸ ਨੂੰ ਅੱਗ ਲਗਾ ਕੇ ਕਣਕ ਦੀ ਬਿਜਾਈ ਕਰਨ ਵਾਲੇ ਕਿਸਾਨ ਇਸ ਸਮੇਂ ਭਾਰੀ ਨਮੋਸ਼ੀ ਦਾ ਸਾਹਮਣਾ ਕਰ ਰਹੇ ਹਨ ਕਿਉਂਕਿ ਲਗਭਗ ਸਾਰੇ ਕਿਸਾਨਾਂ ਦੀ ਕਣਕ ਨੂੰ ਸੁੰਡੀ ਪੈ ਗਈ ਹੈ। ਅੱਜ ਭਵਾਨੀਗੜ੍ਹ ਸਬ ਡਵੀਜਨ ਦੇ ਪਿੰਡ ਮੱਟਰਾਂ ਦੇ ਇਕ ਕਿਸਾਨ ਦੀ ਠੇਕੇ ਤੇ ਲਈ 6 ਏਕੜ ਕਣਕ ਦੀ ਫਸਲ ਨੂੰ ਸੁੰਡੀ ਪੈ ਗਈ, ਜਿਸ ਕਾਰਨ ਕਿਸਾਨ ਵਲੋਂ ਅੱਗੇ ਤੋਂ ਕਣਕ ਦੀ ਸਿੱਧੀ ਬਿਜਾਈ ਤੋਂ ਤੌਬਾ ਕੀਤੀ ਗਈ। ਕਿਸਾਨ ਨੇ ਦੱਸਿਆ ਕਿ ਉਸਨੂੰ ਇਹ 6 ਏਕੜ ਕਣਕ ਵਾਹ ਕੇ ਤੀਸਰੀ ਵਾਰ ਬਿਜਾਈ ਕਰਨੀ ਪਵੇਗੀ।

ਕਿਸਾਨ ਨੇ ਕਿਹਾ ਕਿ ਉਸ ਨੇ ਸਰਕਾਰ ਦੇ ਕਹਿਣ 'ਤੇ ਝੋਨੇ ਦੀ ਪਰਾਲੀ ਨੂੰ ਅੱਗ ਲਗਾਏ ਬਿਨਾਂ ਹੀ ਕਣਕ ਦੀ ਬਿਜਾਈ ਕੀਤੀ ਸੀ। ਜਦੋਂ ਕਣਕ ਨੂੰ ਪਾਣੀ ਲਾਉਣਾ ਸੀ ਤਾਂ ਕਣਕ ਦੀ ਫਸਲ ਦੇ ਪੱਤੇ ਸੁੱਕਣ ਲੱਗ ਗਏ ਅਤੇ ਉਨ੍ਹਾਂ ਖੇਤੀਬਾੜੀ ਵਿਭਾਗ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਪਾਣੀ ਲਗਾ ਕੇ ਕਲੋਰੋ ਦਵਾਈ ਪਾ ਦਿਓ ਅਤੇ ਕਣਕ ਦਾ ਸਿੱਟਾ ਵੀ ਦਿੱਤਾ ਗਿਆ। ਉਸ ਨੇ ਕਿਹਾ ਕਿ ਪਹਿਲਾਂ ਬਿਜਾਈ ਕੀਤੀ ਅਤੇ ਬਾਅਦ ਵਿਚ ਦਵਾਈ ਲਗਾ ਕੇ ਸਿੱਟਾ ਦਿੱਤੀ ਹੋਈ ਕਣਕ ਨੂੰ ਸੁੰਡੀ ਪੈ ਗਈ।

ਕਿਸਾਨ ਨੇ ਦੱਸਿਆ ਕਿ ਉਸਨੇ 80 ਹਜਾਰ ਰੁਪਏ ਪ੍ਰਤੀ ਏਕੜ ਦੇ ਹਿਸਾਬ ਨਾਲ ਜ਼ਮੀਨ ਠੇਕੇ 'ਤੇ ਲਈ ਸੀ। ਪਹਿਲਾਂ ਝੋਨੇ ਦੀ ਫਸਲ ਘਾਟਾ ਦਿਖਾ ਗਈ, ਫਿਰ ਕਣਕ ਦੀ ਬਿਜਾਈ ਨੂੰ ਸੁੰਢੀ ਪੈ ਗਈ। ਕਿਸਾਨ ਨੇ ਦੱਸਿਆ ਕਿ ਮੌਸਮ ਖਰਾਬ ਹੋ ਗਿਆ ਹੈ, ਜੇਕਰ ਤੀਸਰੀ ਵਾਰ ਕਣਕ ਦੀ ਬਿਜਾਈ ਕੀਤੀ ਤਾਂ ਵੀ ਉਸਨੂੰ ਯਕੀਨ ਨਹੀਂ ਕਿ ਉਸਦੀ ਕਣਕ ਦੁਬਾਰਾ ਪੈਦਾ ਹੋ ਸਕਦੀ ਹੈ।

Related Post