Guru Purnima 2024: ਗੁਰੂ ਪੂਰਨਿਮਾ ਵਾਲੇ ਦਿਨ ਨਾ ਕਰੋ ਇਹ ਗਲਤੀਆਂ, ਜ਼ਿੰਦਗੀ ਚ ਰੁਕ ਸਕਦੀ ਹੈ ਸਫਲਤਾ

ਦਸ ਦਈਏ ਕਿ ਅਸਾਧ ਮਹੀਨੇ ਦੀ ਪੂਰਨਮਾਸ਼ੀ ਨੂੰ ਗੁਰੂ ਪੂਰਨਿਮਾ ਮਨਾਉਣ ਦੀ ਪਰੰਪਰਾ ਹੈ। ਇਸ ਸਾਲ ਗੁਰੂ ਪੂਰਨਿਮਾ 21 ਜੁਲਾਈ ਦਿਨ ਐਤਵਾਰ ਮਨਾਇਆ ਜਾ ਰਿਹਾ ਹੈ।

By  Aarti July 21st 2024 09:58 AM

Guru Purnima 2024: ਹਿੰਦੂ ਧਰਮ 'ਚ, ਗੁਰੂ ਪੂਰਨਿਮਾ ਦਾ ਤਿਉਹਾਰ ਗੁਰੂ-ਚੇਲੇ ਦੇ ਰਿਸ਼ਤੇ ਦੀ ਡੂੰਘਾਈ ਅਤੇ ਸ਼ੁੱਧਤਾ ਨੂੰ ਦਰਸਾਉਣ ਲਈ ਮਨਾਇਆ ਜਾਂਦਾ ਹੈ। ਦਸ ਦਈਏ ਕਿ ਅਸਾਧ ਮਹੀਨੇ ਦੀ ਪੂਰਨਮਾਸ਼ੀ ਨੂੰ ਗੁਰੂ ਪੂਰਨਿਮਾ ਮਨਾਉਣ ਦੀ ਪਰੰਪਰਾ ਹੈ। ਇਸ ਸਾਲ ਗੁਰੂ ਪੂਰਨਿਮਾ 21 ਜੁਲਾਈ ਦਿਨ ਐਤਵਾਰ ਨੂੰ ਮਨਾਇਆ ਜਾ ਰਿਹਾ ਹੈ। ਜੋਤਿਸ਼ਾ ਮੁਤਾਬਕ ਗੁਰੂ ਪੂਰਨਿਮਾ ਵਾਲੇ ਦਿਨ ਆਪਣੇ ਗੁਰੂ ਦੀ ਅਰਾਧਨਾ ਕਰਨ ਨਾਲ ਚੇਲੇ ਨੂੰ ਜੀਵਨ 'ਚ ਬਹੁਤ ਸਫਲਤਾ ਮਿਲਦੀ ਹੈ। ਤਾਂ ਆਓ ਜਾਣਦੇ ਹਾਂ ਗੁਰੂ ਪੂਰਨਿਮਾ ਵਾਲੇ ਦਿਨ ਕੀ ਕਰਨਾ ਚਾਹੀਦਾ ਹੈ ਕੀ ਨਹੀਂ?

ਗੁਰੂ ਪੂਰਨਿਮਾ 2024 'ਤੇ ਕੀ ਕਰਨਾ ਚਾਹੀਦਾ ਹੈ?

ਇਸ ਦਿਨ ਆਪਣੇ ਗੁਰੂ ਦਾ ਸਤਿਕਾਰ ਕਰਨਾ ਚਾਹੀਦਾ ਹੈ। ਉਨ੍ਹਾਂ ਪ੍ਰਤੀ ਧੰਨਵਾਦ ਪ੍ਰਗਟ ਕਰੋ ਕਿ ਤੁਸੀਂ ਉਨ੍ਹਾਂ ਦੇ ਅਸ਼ੀਰਵਾਦ ਨਾਲ ਕਾਬਲ ਬਣ ਰਹੇ ਹੋ ਜਾਂ ਉਨ੍ਹਾਂ ਦੁਆਰਾ ਦਿੱਤੀ ਸਿੱਖਿਆ ਸਦਕਾ ਹੀ ਸਮਰੱਥ ਬਣ ਗਏ ਹੋ ਅਤੇ ਉਨ੍ਹਾਂ ਦੀ ਬਦੌਲਤ ਹੀ ਤੁਸੀਂ ਜੀਵਨ 'ਚ ਮੁਕਾਮ ਹਾਸਲ ਕੀਤਾ ਹੈ।

ਨਾਲ ਹੀ ਇਸ ਦਿਨ ਆਪਣੇ ਆਪਣੇ ਗੁਰੂ ਨੂੰ ਕੁਝ ਤੋਹਫ਼ਾ ਜਾਂ ਭੇਟ ਦੇਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ। ਦਸ ਦਈਏ ਕਿ ਪੁਰਾਣੇ ਸਮਿਆਂ 'ਚ ਗੁਰੂ ਦਕਸ਼ਨਾ ਦਾ ਨਿਯਮ ਸੀ। ਉਹੀ ਦਕਸ਼ਿਨਾ ਹੁਣ ਫੀਸ 'ਚ ਤਬਦੀਲ ਹੋ ਗਈ ਹੈ। ਅਜਿਹੇ 'ਚ ਆਪਣੇ ਗੁਰੂ ਨੂੰ ਦਕਸ਼ਿਣਾ ਜ਼ਰੂਰ ਦਿਓ।

ਗੁਰੂ ਪੂਰਨਿਮਾ 2024 'ਤੇ ਕੀ ਨਹੀਂ ਕਰਨਾ ਚਾਹੀਦਾ?

ਦਸ ਦਈਏ ਕਿ ਗੁਰੂ ਪੂਰਨਿਮਾ ਦਾ ਤਿਉਹਾਰ ਸਿਰਫ਼ ਉਨ੍ਹਾਂ ਗੁਰੂਆਂ ਲਈ ਨਹੀਂ ਹੈ ਜੋ ਤੁਹਾਨੂੰ ਸਕੂਲ ਜਾਂ ਕਾਲਜ 'ਚ ਕੁਝ ਸਿਖਾਉਂਦੇ ਜਾਂ ਪੜ੍ਹਾਉਂਦੇ ਹਨ। ਤੁਹਾਡਾ ਗੁਰੂ ਕੋਈ ਵੀ ਹੋ ਸਕਦਾ ਹੈ ਜਿਸ ਤੋਂ ਤੁਸੀਂ ਕੁਝ ਨਾ ਕੁਝ ਸਿੱਖਿਆ ਹੈ। ਅਜਿਹੀ ਹਾਲਤ 'ਚ ਉਸ ਵਿਅਕਤੀ ਨੂੰ ਨਾ ਭੁੱਲੋ।

ਜੋਤਿਸ਼ਾ ਮੁਤਾਬਕ ਜੇਕਰ ਅਧਿਆਪਕਾਂ ਤੋਂ ਇਲਾਵਾ ਤੁਹਾਡੇ ਮਾਤਾ-ਪਿਤਾ, ਤੁਹਾਡੇ ਜੀਵਨ ਸਾਥੀ ਜਾਂ ਤੁਹਾਡੇ ਦੋਸਤਾਂ ਨੇ ਵੀ ਤੁਹਾਨੂੰ ਚੰਗਾ ਸਬਕ ਸਿਖਾਇਆ ਹੈ, ਤਾਂ ਉਨ੍ਹਾਂ ਦਾ ਨਿਰਾਦਰ ਨਹੀਂ ਕਰਨਾ ਚਾਹੀਦਾ ਹੈ ਸਗੋਂ ਉਨ੍ਹਾਂ ਦਾ ਵੀ ਸਨਮਾਨ ਕਰਨਾ ਚਾਹੀਦਾ ਹੈ। ਤੁਸੀਂ ਸਫਲਤਾ ਪ੍ਰਾਪਤ ਕਰ ਸਕਦੇ ਹੋ।

ਇਹ ਵੀ ਪੜ੍ਹੋ: Guru Purnima 2024 : ਕਿਉਂ ਮਨਾਈ ਜਾਂਦੀ ਹੈ ਗੁਰੂ ਪੂਰਨਿਮਾ ? ਜਾਣੋ ਇਸ ਦੀ ਮਹੱਤਤਾ ਤੇ ਕਥਾ

Related Post