Haryana Road Accident: ਦਿੱਲੀ-ਜੈਪੁਰ ਹਾਈਵੇਅ ਤੇ ਤੇਲ ਟੈਂਕਰ ਨੇ ਕਾਰ ਅਤੇ ਪਿਕਅੱਪ ਵੈਨ ਨੂੰ ਮਾਰੀ ਟੱਕਰ, 4 ਦੀ ਮੌਤ
Road Accident: ਦਿੱਲੀ-ਜੈਪੁਰ ਹਾਈਵੇ 'ਤੇ ਇੱਕ ਦਰਦਨਾਕ ਸੜਕ ਹਾਦਸਾ ਵਾਪਰਿਆ ਹੈ।
Road Accident: ਦਿੱਲੀ-ਜੈਪੁਰ ਹਾਈਵੇ 'ਤੇ ਇੱਕ ਦਰਦਨਾਕ ਸੜਕ ਹਾਦਸਾ ਵਾਪਰਿਆ ਹੈ। ਇੱਥੇ, ਗੁਰੂਗ੍ਰਾਮ ਦੇ ਸਿੱਧਰਾਵਾਲੀ ਪਿੰਡ ਨੇੜੇ, ਇੱਕ ਤੇਲ ਟੈਂਕਰ ਨੇ ਇੱਕ ਕਾਰ ਅਤੇ ਇੱਕ ਪਿਕਅੱਪ ਵੈਨ ਨੂੰ ਜ਼ਬਰਦਸਤ ਟੱਕਰ ਮਾਰ ਦਿੱਤੀ, ਜਿਸ ਕਾਰਨ ਘੱਟੋ-ਘੱਟ ਚਾਰ ਲੋਕਾਂ ਦੀ ਮੌਤ ਹੋ ਗਈ। ਗੁਰੂਗ੍ਰਾਮ ਪੁਲਿਸ ਨੇ ਦੱਸਿਆ ਕਿ ਇਹ ਘਟਨਾ ਸ਼ੁੱਕਰਵਾਰ ਰਾਤ ਦੀ ਹੈ।
ਤੇਲ ਟੈਂਕਰ ਨੇ ਡਿਵਾਈਡਰ ਤੋੜ ਕੇ ਕਾਰ ਨੂੰ ਟੱਕਰ ਮਾਰ ਦਿੱਤੀ
ਬਿਲਾਸਪੁਰ ਥਾਣੇ ਦੇ ਜਾਂਚ ਅਧਿਕਾਰੀ ਵਿਨੋਦ ਕੁਮਾਰ ਮੁਤਾਬਕ ਜੈਪੁਰ ਤੋਂ ਆ ਰਹੇ ਤੇਲ ਟੈਂਕਰ ਨੇ ਡਿਵਾਈਡਰ ਤੋੜ ਕੇ ਇਕ ਕਾਰ ਨੂੰ ਟੱਕਰ ਮਾਰ ਦਿੱਤੀ।
ਪੁਲਿਸ ਨੇ ਦੱਸਿਆ ਕਿ ਕਾਰ ਦੇ ਅੰਦਰ ਬੈਠੇ ਯਾਤਰੀ ਸ਼ਾਇਦ ਜੈਪੁਰ ਜਾ ਰਹੇ ਸਨ, ਟੱਕਰ ਤੋਂ ਬਾਅਦ ਸੀਐੱਨਜੀ ਸਿਲੰਡਰ ਅੰਦਰ ਹੋਣ ਕਾਰਨ ਕਾਰ ਨੂੰ ਅੱਗ ਲੱਗ ਗਈ। ਇਸ ਘਟਨਾ 'ਚ ਤਿੰਨੋਂ ਯਾਤਰੀਆਂ ਦੀ ਮੌਤ ਹੋ ਗਈ। ਪੁਲਿਸ ਨੇ ਅੱਗੇ ਦੱਸਿਆ ਕਿ ਕਾਰ ਨਾਲ ਟਕਰਾਉਣ ਤੋਂ ਬਾਅਦ ਤੇਲ ਟੈਂਕਰ ਹਾਈਵੇਅ 'ਤੇ ਪਿਕਅੱਪ ਵੈਨ ਨਾਲ ਟਕਰਾ ਗਿਆ, ਜਿਸ ਕਾਰਨ ਵੈਨ ਦੇ ਡਰਾਈਵਰ ਦੀ ਮੌਕੇ 'ਤੇ ਹੀ ਮੌਤ ਹੋ ਗਈ।