Amritsar News : ਥਾਣਾ ਗੇਟ ਇਲਾਕੇ ਚ ਦੇਰ ਰਾਤ ਇੱਕ ਘਰ ’ਤੇ ਹੋਇਆ ਹਮਲਾ , ਇੱਟਾਂ -ਪੱਥਰਾਂ ਨਾਲ ਕੀਤੀ ਭੰਨਤੋੜ

Amritsar News : ਅੰਮ੍ਰਿਤਸਰ ਥਾਣਾ ਗੇਟ ਹਕੀਮਾ ਅਧੀਨ ਆਉਂਦੇ ਇਲਾਕੇ ਵਿੱਚ ਰਾਤ ਦੌਰਾਨ ਹੋਏ ਇੱਕ ਝਗੜੇ ਨੇ ਲੋਕਾਂ ਵਿੱਚ ਦਹਿਸ਼ਤ ਫੈਲਾ ਦਿੱਤੀ। ਪੀੜਤ ਪਰਿਵਾਰ ਦੇ ਦਾਅਵੇ ਅਨੁਸਾਰ ਰਾਤ ਨੂੰ ਕੁਲ 15-20 ਲੋਕਾਂ ਨੇ ਘਰ ਉੱਤੇ ਧਾਵਾ ਬੋਲਿਆ, ਦਰਵਾਜ਼ੇ-ਬਾਰੀਆਂ ਤੋੜ ਕੇ ਇੱਟਾਂ ਅਤੇ ਪੱਥਰਾਂ ਨਾਲ ਘਰ 'ਤੇ ਹਮਲਾ ਕੀਤਾ ਗਿਆ। ਜਿਸ ਵਿਚ ਘਰ ਦੀਆਂ ਔਰਤਾਂ ਅਤੇ ਵੱਡੇ-ਛੋਟੇ ਲੋਕ ਤੇ ਬੱਚੇ ਸਹਿਮ ਗਏ

By  Shanker Badra October 9th 2025 10:46 AM

Amritsar News : ਅੰਮ੍ਰਿਤਸਰ  ਥਾਣਾ ਗੇਟ ਹਕੀਮਾ ਅਧੀਨ ਆਉਂਦੇ ਇਲਾਕੇ ਵਿੱਚ ਰਾਤ ਦੌਰਾਨ ਹੋਏ ਇੱਕ ਝਗੜੇ ਨੇ ਲੋਕਾਂ ਵਿੱਚ ਦਹਿਸ਼ਤ ਫੈਲਾ ਦਿੱਤੀ। ਪੀੜਤ ਪਰਿਵਾਰ ਦੇ ਦਾਅਵੇ ਅਨੁਸਾਰ ਰਾਤ ਨੂੰ ਕੁਲ 15-20 ਲੋਕਾਂ ਨੇ ਘਰ ਉੱਤੇ ਧਾਵਾ ਬੋਲਿਆ, ਦਰਵਾਜ਼ੇ-ਬਾਰੀਆਂ ਤੋੜ ਕੇ ਇੱਟਾਂ ਅਤੇ ਪੱਥਰਾਂ ਨਾਲ ਘਰ 'ਤੇ ਹਮਲਾ ਕੀਤਾ ਗਿਆ। ਜਿਸ ਵਿਚ ਘਰ ਦੀਆਂ ਔਰਤਾਂ ਅਤੇ ਵੱਡੇ-ਛੋਟੇ ਲੋਕ ਤੇ ਬੱਚੇ ਸਹਿਮ ਗਏ। 

ਪੀੜਤ ਔਰਤ ਨੇ ਮੀਡੀਆ ਨੂੰ ਦੱਸਿਆ ਕਿ ਉਹ ਅਤੇ ਉਸ ਦੀ ਮਾਂ ਘਰ 'ਚ ਇਕੱਲੀਆਂ ਸਨ। ਮਾਂ ਨੂੰ ਹਸਪਤਾਲ ਤੋਂ ਛੁੱਟੀ ਕਰਕੇ ਘਰ ਲਿਆਇਆ ਗਿਆ ਸੀ ਅਤੇ ਇਹ ਦੋਵੇਂ ਘਰ ਵਿੱਚ ਹੀ ਸਨ। ਬਾਹਰੋਂ ਸ਼ੋਰ-ਸ਼ਰਾਬਾ ਹੋਣ 'ਤੇ ਉਹ ਦਰਵਾਜ਼ਾ ਬੰਦ ਕਰਨ ਲਈ ਨਿਕਲੀ ਤਾਂ ਗਰੁੱਪ ਨੇ ਇੱਟਾਂ ਮਾਰ ਕੇ ਦਰਵਾਜ਼ਾ ਤੋੜ ਦਿੱਤਾ। 

ਉਸ ਨੇ ਦੱਸਿਆ ਕਿ ਉਨ੍ਹਾਂ ਦੇ ਕੱਪੜੇ ਫਾੜੇ ਗਏ ਅਤੇ ਤੋੜ-ਫੋੜ ਨਾਲ ਘਰ ਦੀਆਂ ਬਾਰੀਆਂ ਨੁਕਸਾਨ ਪਹੁੰਚੀਆਂ। ਉਨ੍ਹਾਂ ਨੇ ਦਾਅਵਾ ਕੀਤਾ ਕਿ ਪੁਲਿਸ ਦੇ ਕੁਝ ਨੌਜਵਾਨ ਅਤੇ ਸਥਾਨਕ ਆਗੂ ਜਾਂ ਤੱਤ ਜਿਹੜੇ ਮਾਮਲੇ ਵਿੱਚ ਸ਼ਾਮਿਲ ਹੋ ਸਕਦੇ ਹਨ। ਇੱਕ ਨੌਜਵਾਨ ਕਰਨਵੀਰ ਸਿੰਘ ਨੇ ਕਿਹਾ ਕਿ ਲੜਾਈ ਸਧਾਰਨ ਬਹਿਸ ਤੋਂ ਵਧੀ ਅਤੇ ਜਦੋਂ ਲੋਕ ਇਕੱਠੇ ਹੋ ਗਏ ਤਾਂ ਹਾਲਤ ਬੇਕਾਬੂ ਹੋ ਗਈ। ਉਨ੍ਹਾਂ ਨੇ ਕਿਹਾ ਕਿ ਪਰਿਵਾਰ ਨੂੰ ਨਿਆਂ ਮਿਲੇ ਅਤੇ ਜਿੰਨਾ ਨੇ ਵੀ ਹਿੰਸਾ ਕੀਤੀ, ਉਨ੍ਹਾਂ ਖਿਲਾਫ਼ ਸਖ਼ਤ ਕਾਰਵਾਈ ਹੋਵੇ।

ਜਦੋਂ ਮੀਡੀਆ ਨੇ ਥਾਣਾ ਗੇਟ ਦ  ਪੁਲਿਸ ਅਧਿਕਾਰੀ ਨਾਲ ਸਵਾਲ ਕੀਤੇ ਤਾਂ ਉਹ ਕਿਸੇ ਬਿਆਨ ਦੇਣ ਤੋਂ ਅਤੇ ਕੈਮਰਿਆਂ ਦੇ ਸਾਹਮਣੇ ਜਾਣਕਾਰੀ ਦੇਣ ਤੋਂ ਇਨਕਾਰ ਕੀਤਾ, ਓਹਨਾ ਕਿਹਾ ਕਿ  ਪੁਲਿਸ ਕਮਿਸ਼ਨਰ ਦੀ ਮਨਜ਼ੂਰੀ ਬਿਨਾਂ ਕੋਈ ਪੂਰਾ ਬਿਆਨ ਨਹੀਂ ਦਿੱਤਾ ਜਾ ਸਕਦਾ ਅਤੇ ਪੁਲਿਸ ਅਧਿਕਾਰੀ ਬਿਨਾਂ ਗੱਲ ਤੋਂ ਹੀ ਪੱਤਰਕਾਰਾਂ ਨਾਲ ਉਲਝਦੇ ਹੋਏ ਦਿਖਾਈ ਦਿੱਤੇ ਅਤੇ ਪੱਤਰਕਾਰਾਂ ਦੇ ਮਾਈਕਾਂ ਨੂੰ ਧੱਕਾ ਮਾਰਦੇ ਦਿਖਾਈ ਦਿੱਤੇ 

Related Post