ITR : 31 ਜੁਲਾਈ ਤੱਕ ਭਰੋ ਇਨਕਮ ਟੈਕਸ ਅਤੇ ਬਚਾਓ 5000 ਰੁਪਏ, ਜਾਣੋ ਹੋਰ ਕੀ ਹੋ ਸਕਦੇ ਹਨ ਫਾਈਦੇ

Last Date For Filing ITR Is 31st July : ਇਨਕਮ ਟੈਕਸ ਵਿਭਾਗ ਦੇ ਕਹੇ ਮੁਤਾਬਕ ਵਿੱਤੀ ਸਾਲ 2024-2025 'ਚ ਸਿੱਧੇ ਟੈਕਸ ਸੰਗ੍ਰਹਿ 'ਚ 19.54% ਦਾ ਵਾਧਾ ਦਰਜ ਕੀਤਾ ਗਿਆ ਹੈ, ਜੋ 11 ਜੁਲਾਈ ਤੱਕ 5.74 ਲੱਖ ਕਰੋੜ ਰੁਪਏ ਸੀ।

By  KRISHAN KUMAR SHARMA July 18th 2024 01:47 PM -- Updated: July 18th 2024 01:49 PM

Last Date For Filing ITR Is 31st July : ITR ਫਾਈਲ ਕਰਨ ਦੀ ਆਖਰੀ ਮਿਤੀ ਨੇੜੇ ਆਉਂਦੀ ਜਾ ਰਹੀ ਹੈ। ਇੱਕ ਰਿਪੋਰਟ ਤੋਂ ਪਤਾ ਲੱਗਿਆ ਹੈ ਕਿ ਇਸ ਸਮੇਂ ਹਰ ਰੋਜ਼ 13 ਲੱਖ ਰਿਟਰਨ ਫਾਈਲ ਹੋ ਰਹੇ ਹਨ। ਮਾਹਿਰਾਂ ਮੁਤਾਬਕ 14 ਜੁਲਾਈ ਤੱਕ ਲਗਭਗ 2.7 ਕਰੋੜ ITR ਦਾਇਰ ਕੀਤੇ ਗਏ ਹਨ, ਜੋ ਕਿ ਪਿਛਲੇ ਸਾਲ ਦੀ ਇਸੇ ਮਿਆਦ ਦੌਰਾਨ ਦਾਇਰ ਕੀਤੇ ਗਏ ਰਿਟਰਨਾਂ ਨਾਲੋਂ 13% ਵੱਧ ਹਨ। ਦਸ ਦਈਏ ਕਿ ਵਿੱਤੀ ਸਾਲ 2023-24 ਲਈ ਇੱਕ ਕਰੋੜ ITR ਦਾ ਮੀਲ ਪੱਥਰ 23 ਜੂਨ ਨੂੰ ਪਹੁੰਚ ਗਿਆ ਸੀ। ਅਜਿਹੇ 'ਚ ਜੇਕਰ ਅਸੀਂ ਪਿਛਲੇ ਸਾਲ ਨਾਲ ਇਸਦੀ ਤੁਲਨਾ ਕਰੀਏ ਤਾਂ ਵਿੱਤੀ ਸਾਲ 2022-23 'ਚ 26 ਜੂਨ ਤੱਕ ਇੱਕ ਕਰੋੜ ITR ਅਤੇ 11 ਜੁਲਾਈ ਤੱਕ 2 ਕਰੋੜ ITR ਫਾਈਲ ਕੀਤੇ ਗਏ ਸਨ।

ਦੱਸ ਦਈਏ ਕਿ ਕਿ ਵਿੱਤੀ ਸਾਲ 2022-23 ਲਈ 31 ਜੁਲਾਈ 2023 ਤੱਕ ਕੁੱਲ 6.91 ਕਰੋੜ ਰਿਟਰਨ ਦਾਇਰ ਕੀਤੇ ਗਏ ਸਨ। 31 ਮਾਰਚ 2024 ਤੱਕ ਇਹ ਗਿਣਤੀ ਵਧ ਕੇ 8.62 ਕਰੋੜ ਹੋ ਗਈ। ਇਸ ਸਾਲ ਪਹਿਲੀ ਵਾਰ ਟੈਕਸ ਵਿਭਾਗ ਨੇ ਨਵੇਂ ਵਿੱਤੀ ਸਾਲ ਦੇ ਪਹਿਲੇ ਦਿਨ ਟੈਕਸ ਦਾਤਾਵਾਂ ਨੂੰ ਰਿਟਰਨ ਭਰਨ ਦੀ ਇਜਾਜ਼ਤ ਦਿੱਤੀ ਸੀ।

5.74 ਲੱਖ ਕਰੋੜ ਰੁਪਏ ਦਾ ਟੈਕਸ ਇਕੱਠਾ ਹੋਇਆ : ਇਨਕਮ ਟੈਕਸ ਵਿਭਾਗ ਦੇ ਕਹੇ ਮੁਤਾਬਕ ਵਿੱਤੀ ਸਾਲ 2024-2025 'ਚ ਸਿੱਧੇ ਟੈਕਸ ਸੰਗ੍ਰਹਿ 'ਚ 19.54% ਦਾ ਵਾਧਾ ਦਰਜ ਕੀਤਾ ਗਿਆ ਹੈ, ਜੋ 11 ਜੁਲਾਈ ਤੱਕ 5.74 ਲੱਖ ਕਰੋੜ ਰੁਪਏ ਸੀ। ਵਿੱਤੀ ਸਾਲ 2024 ਦੀ ਇਸੇ ਮਿਆਦ 'ਚ ਪ੍ਰਤੱਖ ਟੈਕਸ ਕੁਲੈਕਸ਼ਨ 4.80 ਲੱਖ ਕਰੋੜ ਰੁਪਏ ਸੀ।

ਇੱਕ ਰਿਪੋਰਟ ਤੋਂ ਪਤਾ ਲੱਗਿਆ ਹੈ ਕਿ ਵਿੱਤੀ ਸਾਲ 2024-2025 'ਚ, 70,902 ਕਰੋੜ ਰੁਪਏ ਦੇ ਰਿਫੰਡ ਜਾਰੀ ਕੀਤੇ ਗਏ ਹਨ। ਜਦਕਿ ਵਿੱਤੀ ਸਾਲ 2023-24 'ਚ ਇਹ 43,105 ਕਰੋੜ ਰੁਪਏ ਸੀ। ਯਾਨੀ ਰਿਫੰਡ 'ਚ 64.49% ਦਾ ਵਾਧਾ ਦਰਜ ਕੀਤਾ ਗਿਆ ਹੈ।

 ਅੰਤਮ ਤਾਰੀਖ ਤੋਂ ਬਾਅਦ ITR ਫਾਈਲ ਕਰਨ ਲਈ 5,000 ਰੁਪਏ ਦਾ ਜੁਰਮਾਨਾ

ਮਾਹਿਰਾਂ ਮੁਤਾਬਕ ਸਮੇਂ 'ਤੇ ITR ਫਾਈਲ ਕਰਨ ਨਾਲ ਨਾ ਸਿਰਫ ਜ਼ੁਰਮਾਨੇ ਤੋਂ ਬਚਿਆ ਜਾਂਦਾ ਹੈ, ਬਲਕਿ ਇਸ ਦੇ ਹੋਰ ਵੀ ਕਈ ਫਾਇਦੇ ਹੁੰਦੇ ਹਨ।

ਜੁਰਮਾਨੇ ਤੋਂ ਬਚਾਅ

ਜੇਕਰ ਤੁਸੀਂ ਨਿਯਤ ਮਿਤੀ ਦੇ ਅੰਦਰ ITR ਫਾਈਲ ਨਹੀਂ ਕਰਦੇ, ਤਾਂ ਤੁਹਾਨੂੰ ਜੁਰਮਾਨਾ ਅਦਾ ਕਰਨਾ ਪੈ ਸਕਦਾ ਹੈ। ਅਜਿਹੇ 'ਚ ਜੇਕਰ ਕਿਸੇ ਵਿਅਕਤੀਗਤ ਟੈਕਸਦਾਤਾ ਦੀ ਸਾਲਾਨਾ ਆਮਦਨ 5 ਲੱਖ ਰੁਪਏ ਤੋਂ ਵੱਧ ਹੈ, ਤਾਂ ਉਸ ਨੂੰ 5,000 ਰੁਪਏ ਦਾ ਜੁਰਮਾਨਾ ਅਦਾ ਕਰਨਾ ਹੋਵੇਗਾ। ਨਾਲ ਹੀ ਜੇਕਰ ਟੈਕਸਦਾਤਾ ਦੀ ਸਾਲਾਨਾ ਆਮਦਨ 5 ਲੱਖ ਰੁਪਏ ਤੋਂ ਘੱਟ ਹੈ, ਤਾਂ ਉਸ ਨੂੰ ਜੁਰਮਾਨੇ ਵਜੋਂ 1,000 ਰੁਪਏ ਦੇਣੇ ਹੋਣਗੇ। ਸਮੇਂ 'ਤੇ ITR ਫਾਈਲ ਕਰਕੇ ਇਸ ਜ਼ੁਰਮਾਨੇ ਤੋਂ ਬਚਿਆ ਜਾ ਸਕਦਾ ਹੈ।

ਨੋਟਿਸ ਦਾ ਕੋਈ ਡਰ ਨਹੀਂ ਹੋਵੇਗਾ

ਅੱਜਕਲ੍ਹ ਤੁਹਾਡੀ ਆਮਦਨੀ ਦੀ ਜਾਣਕਾਰੀ ਬਹੁਤ ਸਾਰੇ ਸਰੋਤਾਂ ਤੋਂ ਆਮਦਨ ਕਰ ਵਿਭਾਗ ਤੱਕ ਪਹੁੰਚਦੀ ਹੈ। ਅਜਿਹੇ 'ਚ ਜੇਕਰ ਤੁਸੀਂ ਸਮੇਂ 'ਤੇ ITR ਫਾਈਲ ਨਹੀਂ ਕਰਦੇ ਹੋ, ਤਾਂ ਆਮਦਨ ਕਰ ਵਿਭਾਗ ਤੁਹਾਨੂੰ ਉਸ ਜਾਣਕਾਰੀ ਦੇ ਅਧਾਰ 'ਤੇ ਇੱਕ ਨੋਟਿਸ ਭੇਜ ਸਕਦਾ ਹੈ। ਨੋਟਿਸ ਦੀਆਂ ਮੁਸ਼ਕਲਾਂ ਤੋਂ ਬਚਣ ਲਈ, ਸਮੇਂ ਸਿਰ ITR ਜਮ੍ਹਾ ਕਰਨਾ ਫਾਇਦੇਮੰਦ ਹੁੰਦਾ ਹੈ।

ਇਨਕਮ ਟੈਕਸ 'ਤੇ ਵਿਆਜ ਦੀ ਬੱਚਤ

ਇਨਕਮ ਟੈਕਸ ਨਿਯਮਾਂ ਦੇ ਮੁਤਾਬਕ, ਜੇਕਰ ਕਿਸੇ ਟੈਕਸਦਾਤਾ ਨੇ ਟੈਕਸ ਨਹੀਂ ਭਰਿਆ ਹੈ ਜਾਂ ਉਸ 'ਤੇ ਬਕਾਇਆ ਕੁੱਲ ਟੈਕਸ ਦਾ 90% ਤੋਂ ਘੱਟ ਭੁਗਤਾਨ ਕੀਤਾ ਹੈ, ਤਾਂ ਉਸਨੂੰ ਧਾਰਾ 234ਬੀ ਦੇ ਤਹਿਤ ਜੁਰਮਾਨੇ ਵਜੋਂ ਹਰ ਮਹੀਨੇ 1% ਵਿਆਜ ਦੇਣਾ ਪਵੇਗਾ। ਇਸ ਤਰ੍ਹਾਂ, ਤੁਸੀਂ ਸਮੇਂ 'ਤੇ ITR ਭਰ ਕੇ ਇਨਕਮ ਟੈਕਸ 'ਤੇ ਵਿਆਜ ਬਚਾ ਸਕਦੇ ਹੋ।

Related Post