India Post : ਭਾਰਤੀ ਡਾਕ ਵਿਭਾਗ ਕੱਲ੍ਹ ਤੋਂ ਅਮਰੀਕਾ ਲਈ ਸਾਰੀਆਂ ਸ਼੍ਰੇਣੀਆਂ ਦੀਆਂ ਡਾਕ ਸੇਵਾਵਾਂ ਮੁੜ ਕਰੇਗਾ ਸ਼ੁਰੂ

India resumes postal services to US : ਭਾਰਤੀ ਡਾਕ ਵਿਭਾਗ ਨੇ ਮੰਗਲਵਾਰ ਨੂੰ ਕਿਹਾ ਕਿ ਉਹ 15 ਅਕਤੂਬਰ ਤੋਂ ਅਮਰੀਕਾ ਲਈ ਸਾਰੀਆਂ ਸ਼੍ਰੇਣੀਆਂ ਦੀਆਂ ਅੰਤਰਰਾਸ਼ਟਰੀ ਡਾਕ ਸੇਵਾਵਾਂ ਮੁੜ ਸ਼ੁਰੂ ਕਰੇਗਾ। ਇੱਕ ਅਧਿਕਾਰਤ ਬਿਆਨ ਵਿੱਚ ਇਸ ਦੀ ਜਾਣਕਾਰੀ ਦਿੱਤੀ ਗਈ ਹੈ। ਵਿਭਾਗ ਨੇ ਕਿਹਾ ਕਿ ਅਮਰੀਕੀ ਪ੍ਰਸ਼ਾਸਨ ਦੇ ਕਾਰਜਕਾਰੀ ਆਦੇਸ਼ 14324 ਤੋਂ ਬਾਅਦ 22 ਅਗਸਤ ਨੂੰ ਡਾਕ ਸੇਵਾਵਾਂ ਨੂੰ ਅਸਥਾਈ ਤੌਰ 'ਤੇ ਮੁਅੱਤਲ ਕਰ ਦਿੱਤਾ ਗਿਆ ਸੀ

By  Shanker Badra October 14th 2025 06:44 PM

India resumes postal services to US : ਭਾਰਤੀ ਡਾਕ ਵਿਭਾਗ ਨੇ ਮੰਗਲਵਾਰ ਨੂੰ ਕਿਹਾ ਕਿ ਉਹ 15 ਅਕਤੂਬਰ ਤੋਂ ਅਮਰੀਕਾ ਲਈ ਸਾਰੀਆਂ ਸ਼੍ਰੇਣੀਆਂ ਦੀਆਂ ਅੰਤਰਰਾਸ਼ਟਰੀ ਡਾਕ ਸੇਵਾਵਾਂ ਮੁੜ ਸ਼ੁਰੂ ਕਰੇਗਾ। ਇੱਕ ਅਧਿਕਾਰਤ ਬਿਆਨ ਵਿੱਚ ਇਸ ਦੀ ਜਾਣਕਾਰੀ ਦਿੱਤੀ ਗਈ ਹੈ। ਵਿਭਾਗ ਨੇ ਕਿਹਾ ਕਿ ਅਮਰੀਕੀ ਪ੍ਰਸ਼ਾਸਨ ਦੇ ਕਾਰਜਕਾਰੀ ਆਦੇਸ਼ 14324 ਤੋਂ ਬਾਅਦ 22 ਅਗਸਤ ਨੂੰ ਡਾਕ ਸੇਵਾਵਾਂ ਨੂੰ ਅਸਥਾਈ ਤੌਰ 'ਤੇ ਮੁਅੱਤਲ ਕਰ ਦਿੱਤਾ ਗਿਆ ਸੀ।

ਬਿਆਨ ਵਿੱਚ ਕਿਹਾ ਗਿਆ ਹੈ ਕਿ ਅਮਰੀਕਾ ਲਈ ਚਿੱਠੀਆਂ, ਦਸਤਾਵੇਜ਼ਾਂ, ਪਾਰਸਲਾਂ ਅਤੇ ਹੋਰ ਸਾਰੀਆਂ ਕਿਸਮਾਂ ਦੀਆਂ ਡਾਕ ਸੇਵਾਵਾਂ ਲਈ ਆਮ ਰੂਪ ਨਾਲ 15 ਅਕਤੂਬਰ, 2025 ਤੋਂ ਮੁੜ ਸ਼ੁਰੂ ਹੋਣਗੀਆਂ। ਹਾਲ ਹੀ ਵਿੱਚ ਕੁਝ ਕਾਰਨਾਂ ਕਰਕੇ ਇਨ੍ਹਾਂ ਸੇਵਾਵਾਂ ਵਿੱਚ ਅਸਥਾਈ ਰੁਕਾਵਟ ਆਈ ਸੀ ਪਰ ਹੁਣ ਇਸਨੂੰ ਪੂਰੀ ਤਰ੍ਹਾਂ ਹੱਲ ਕਰ ਦਿੱਤਾ ਹੈ।

ਹਾਲਾਂਕਿ, ਯੂਐਸ ਕਸਟਮਜ਼ ਅਤੇ ਸੁਰੱਖਿਆ ਵਿਭਾਗ ਦੇ ਨਵੇਂ ਨਿਯਮਾਂ ਦੇ ਅਨੁਸਾਰ ਭਾਰਤ ਤੋਂ ਭੇਜੇ ਗਏ ਡਾਕ ਪਾਰਸਲਾਂ 'ਤੇ ਹੁਣ ਘੋਸ਼ਿਤ ਮੁੱਲ ਦੇ 50% ਦੀ ਕਸਟਮ ਡਿਊਟੀ ਲੱਗੇਗੀ। ਇਹ ਡਿਊਟੀ ਸਾਰੀਆਂ ਕਿਸਮਾਂ ਦੀਆਂ ਡਾਕ ਸੇਵਾਵਾਂ 'ਤੇ ਲਾਗੂ ਹੋਵੇਗੀ। ਇਸ ਲਈ ਅਮਰੀਕਾ ਨੂੰ ਕੋਈ ਵੀ ਡਾਕ ਭੇਜਣ ਤੋਂ ਪਹਿਲਾਂ ਲੋਕਾਂ ਨੂੰ ਇਹ ਜਾਣਨਾ ਚਾਹੀਦਾ ਹੈ ਕਿ ਸਾਮਾਨ ਭਾਰੀ ਕਸਟਮ ਡਿਊਟੀ ਦੇ ਅਧੀਨ ਹੋ ਸਕਦਾ ਹੈ।


Related Post