India vs Zimbabwe: ਸੰਜੂ ਸੈਮਸਨ ਦਾ ਖਾਸ ਤੀਹਰਾ ਸੈਂਕੜਾ ਪੂਰਾ, 110 ਮੀਟਰ ਲੰਬੇ ਛੱਕੇ ਮਾਰਕੇ ਮਾਰੀ ਇਹ ਬਾਜੀ
ਜ਼ਿੰਬਾਬਵੇ ਦੇ ਖਿਲਾਫ 5 ਮੈਚਾਂ ਦੀ ਟੀ-20 ਸੀਰੀਜ਼ ਦੇ ਆਖਰੀ ਮੈਚ 'ਚ ਵਿਕਟਕੀਪਰ ਬੱਲੇਬਾਜ਼ ਸੰਜੂ ਸੈਮਸਨ ਨੇ ਸ਼ਾਨਦਾਰ ਅਰਧ ਸੈਂਕੜਾ ਲਗਾਇਆ। ਇਸ ਦੌਰਾਨ ਉਸ ਨੇ 110 ਮੀਟਰ ਦਾ ਛੱਕਾ ਵੀ ਮਾਰ ਕੇ ਵਿਸ਼ੇਸ਼ ਪ੍ਰਾਪਤੀ ਹਾਸਲ ਕੀਤੀ। ਪੜ੍ਹੋ ਪੂਰੀ ਖ਼ਬਰ...
India vs Zimbabwe: ਭਾਰਤ ਅਤੇ ਜ਼ਿੰਬਾਬਵੇ ਵਿਚਾਲੇ 5 ਮੈਚਾਂ ਦੀ ਟੀ-20 ਸੀਰੀਜ਼ ਦਾ ਪੰਜਵਾਂ ਅਤੇ ਆਖਰੀ ਮੈਚ ਹਰਾਰੇ ਸਪੋਰਟਸ ਕਲੱਬ 'ਚ ਖੇਡਿਆ ਗਿਆ। ਇਸ ਮੈਚ 'ਚ ਜ਼ਿੰਬਾਬਵੇ ਨੇ ਟਾਸ ਜਿੱਤਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਲਿਆ। ਭਾਰਤ ਦੀ ਬੱਲੇਬਾਜ਼ੀ ਦੌਰਾਨ ਸੰਜੂ ਸੈਮਸਨ, ਜਿਨ੍ਹਾਂ ਨੂੰ ਸੀਰੀਜ਼ 'ਚ ਬੱਲੇਬਾਜ਼ੀ ਦਾ ਜ਼ਿਆਦਾ ਮੌਕਾ ਨਹੀਂ ਮਿਲਿਆ, ਨੇ ਸ਼ਾਨਦਾਰ ਪਾਰੀ ਖੇਡੀ। ਸੰਜੂ ਸੈਮਸਨ ਨੇ ਬਹੁਤ ਹੀ ਹਮਲਾਵਰ ਤਰੀਕੇ ਨਾਲ ਦੌੜਾਂ ਬਣਾਈਆਂ ਅਤੇ ਉਸ ਨੇ ਇਹ 110 ਮੀਟਰ ਲੰਬਾ ਛੱਕਾ ਵੀ ਲਗਾਇਆ। ਇਸ ਛੱਕੇ ਨਾਲ ਸੈਮਸਨ ਨੇ ਟੀ-20 ਕ੍ਰਿਕਟ 'ਚ ਵੀ ਵੱਡੀ ਉਪਲਬਧੀ ਹਾਸਲ ਕਰ ਲਈ।
ਮੈਦਾਨ ਤੋਂ ਬਾਹਰ ਪਹੁੰਚਾਈ ਗੇਂਦ
ਇਸ ਮੈਚ 'ਚ ਸੰਜੂ ਸੈਮਸਨ ਦੇ ਬੱਲੇ ਤੋਂ ਅਰਧ ਸੈਂਕੜੇ ਦੀ ਪਾਰੀ ਦੇਖਣ ਨੂੰ ਮਿਲੀ। ਉਨ੍ਹਾਂ ਨੇ ਟੀਮ ਇੰਡੀਆ ਦੀ ਪਾਰੀ ਦੇ 12ਵੇਂ ਓਵਰ ਦੌਰਾਨ ਇੱਕ ਲੰਮਾ ਛੱਕਾ ਲਗਾਇਆ। ਬ੍ਰੈਂਡਨ ਮਾਵੁਤਾ ਜ਼ਿੰਬਾਬਵੇ ਲਈ ਇਹ ਓਵਰ ਕਰ ਰਹੇ ਸਨ। ਬ੍ਰੈਂਡਨ ਮਾਵੁਤਾ ਨੇ ਓਵਰ ਦੀ ਤੀਜੀ ਗੇਂਦ 'ਤੇ ਸਿੱਧਾ ਛੱਕਾ ਲਗਾਇਆ। ਉਸ ਨੇ ਗੇਂਦ ਨੂੰ ਸਿੱਧਾ ਮੈਦਾਨ ਤੋਂ ਬਾਹਰ ਭੇਜਿਆ, ਇਹ ਛੱਕਾ 110 ਮੀਟਰ ਦਾ ਸੀ, ਜੋ ਇਸ ਲੜੀ ਦਾ ਸਭ ਤੋਂ ਲੰਬਾ ਛੱਕਾ ਹੈ। ਇਸ ਤੋਂ ਪਹਿਲਾਂ ਰਿਆਨ ਪਰਾਗ ਨੇ ਇਸੇ ਪਾਰੀ 'ਚ 107 ਮੀਟਰ ਦਾ ਛੱਕਾ ਲਗਾਇਆ ਸੀ।
ਟੀ-20 ਕ੍ਰਿਕਟ 'ਚ ਮਿਲੀ ਵੱਡੀ ਉਪਲੱਬਧੀ
ਸੰਜੂ ਸੈਮਸਨ ਲਈ ਇਹ ਛੱਕਾ ਬਹੁਤ ਖਾਸ ਸੀ। ਇਸ ਛੱਕੇ ਨਾਲ ਉਸ ਨੇ ਆਪਣੇ ਟੀ-20 ਕਰੀਅਰ 'ਚ 300 ਛੱਕੇ ਵੀ ਪੂਰੇ ਕਰ ਲਏ। ਤੁਹਾਨੂੰ ਦੱਸ ਦੇਈਏ ਕਿ ਉਹ ਟੀ-20 ਕ੍ਰਿਕਟ 'ਚ 300 ਛੱਕੇ ਲਗਾਉਣ ਵਾਲੇ 7ਵੇਂ ਭਾਰਤੀ ਬੱਲੇਬਾਜ਼ ਬਣ ਗਏ ਹਨ। ਉਹ ਆਪਣੇ ਟੀ-20 ਕਰੀਅਰ 'ਚ ਹੁਣ ਤੱਕ 302 ਛੱਕੇ ਲਗਾ ਚੁੱਕੇ ਹਨ। ਇਸ ਦੇ ਨਾਲ ਹੀ ਸੰਜੂ ਨੇ ਇਸ ਮੈਚ 'ਚ ਸਿਰਫ 39 ਗੇਂਦਾਂ 'ਚ ਆਪਣਾ ਅਰਧ ਸੈਂਕੜਾ ਪੂਰਾ ਕੀਤਾ। ਉਸ ਨੇ 45 ਗੇਂਦਾਂ ਵਿੱਚ ਕੁੱਲ 58 ਦੌੜਾਂ ਬਣਾਈਆਂ। ਇਸ ਦੌਰਾਨ ਸੰਜੂ ਦੇ ਬੱਲੇ ਤੋਂ 1 ਚੌਕਾ ਅਤੇ 4 ਛੱਕੇ ਲੱਗੇ। ਇਹ ਉਸਦੇ ਟੀ-20 ਕਰੀਅਰ ਦਾ ਦੂਜਾ ਅਰਧ ਸੈਂਕੜਾ ਹੈ।
ਇਹ ਵੀ ਪੜ੍ਹੋ: Banur Gangster Encounter: ਪੁਲਿਸ ਤੇ ਗੈਂਗਸਟਰ ਵਿਚਾਲੇ ਮੁਠਭੇੜ, 2 ਗੈਂਗਸਟਰ ਕਾਬੂ, ਦੇਖੋ ਵੀਡੀਓ