Israel Attack Gaza: ਮੌਤ ਦੀ ਖੇਡ ਜਾਰੀ ! ਮਲਬੇ ’ਚ ਦੱਬੀਆਂ ਲਾਸ਼ਾਂ, ਦੇਖਿਆ ਨਹੀਂ ਜਾ ਰਿਹਾ ਮਾਵਾਂ ਦਾ ਦਰਦ

ਗਾਜ਼ਾ ਵਿੱਚ ਹਾਲ ਹੀ ਦੇ ਹਫ਼ਤਿਆਂ ਵਿੱਚ ਇਹ ਸਭ ਤੋਂ ਘਾਤਕ ਹਮਲਾ ਸੀ। ਹਮਲੇ ਵਿੱਚ ਕਈ ਆਮ ਲੋਕ ਮਾਰੇ ਗਏ ਹਨ। ਇੱਕ ਭਾਵੁਕ ਵੀਡੀਓ ਵੀ ਸਾਹਮਣੇ ਆਇਆ ਹੈ, ਜਿਸ ਨੂੰ ਦੇਖਕੇ ਹਰ ਕਿਸੇ ਦਾ ਦਿਲ ਤੜਫ਼ ਜਾਵੇਗਾ...

By  Dhalwinder Sandhu July 15th 2024 06:12 PM

Israel Attack Gaza: ਐਤਵਾਰ ਤੜਕੇ ਗਾਜ਼ਾ 'ਤੇ ਇਜ਼ਰਾਈਲ ਵੱਲੋਂ ਕੀਤੇ ਗਏ ਹਮਲਿਆਂ 'ਚ 17 ਫਲਸਤੀਨੀ ਮਾਰੇ ਗਏ, ਜਦਕਿ 50 ਲੋਕ ਜ਼ਖਮੀ ਹੋ ਗਏ। ਸ਼ਹਿਰ ਦੇ ਵੱਖ-ਵੱਖ ਇਲਾਕਿਆਂ 'ਚ ਹਵਾਈ ਹਮਲੇ ਕੀਤੇ ਗਏ। ਇਸ ਤੋਂ ਪਹਿਲਾਂ ਸ਼ਨੀਵਾਰ ਨੂੰ ਗਾਜ਼ਾ 'ਚ ਇਜ਼ਰਾਇਲੀ ਹਵਾਈ ਹਮਲਿਆਂ 'ਚ 90 ਫਲਸਤੀਨੀ ਮਾਰੇ ਗਏ ਸਨ।

ਕਈ ਲੋਕਾਂ ਦੀ ਮੌਤ

ਗਾਜ਼ਾ ਵਿੱਚ ਹਾਲ ਹੀ ਦੇ ਹਫ਼ਤਿਆਂ ਵਿੱਚ ਇਹ ਸਭ ਤੋਂ ਘਾਤਕ ਹਮਲਾ ਸੀ। ਇਜ਼ਰਾਈਲ ਨੇ ਕਿਹਾ ਕਿ ਹਮਲੇ ਵਿਚ ਹਮਾਸ ਦੇ ਫੌਜੀ ਮੁਖੀ ਮੁਹੰਮਦ ਡੇਫ ਨੂੰ ਨਿਸ਼ਾਨਾ ਬਣਾਇਆ ਗਿਆ ਸੀ, ਪਰ ਇਹ ਪਤਾ ਨਹੀਂ ਲੱਗ ਸਕਿਆ ਕਿ ਉਹ ਮਾਰਿਆ ਗਿਆ ਜਾਂ ਨਹੀਂ। ਹਮਾਸ ਨੇ ਕਿਹਾ ਹੈ ਕਿ ਇਜ਼ਰਾਈਲ ਹਮਲੇ ਨੂੰ ਜਾਇਜ਼ ਠਹਿਰਾਉਣ ਲਈ ਅਜਿਹੇ ਦਾਅਵੇ ਕਰ ਰਿਹਾ ਹੈ। ਹਮਲੇ ਵਿੱਚ ਮਾਰੇ ਗਏ ਲੋਕ ਆਮ ਨਾਗਰਿਕ ਸਨ।

ਭਾਵੁਕ ਵੀਡੀਓ ਆਈ ਸਾਹਮਣੇ

ਹਮਲੇ ਤੋਂ ਬਾਅਦ ਇੱਕ ਭਾਵੁਕ ਵੀਡੀਓ ਸਾਹਮਣੇ ਆਈ ਹੈ, ਜਿਸ ਵਿੱਚ ਇੱਕ ਮਾਂ ਮਲਬੇ ਹੇਠ ਦੱਬੀ ਆਪਣੀ ਪੁੱਤਰ ਦੀ ਕਬਰ ਲੱਭ ਰਹੀ ਹੈ। ਇਹ ਵੀਡੀਓ ਦੇਖ ਹਰ ਕੋਈ ਭਾਵੁਕ ਹੋ ਰਿਹਾ ਹੈ।

ਸ਼ਹਿਰ ਵਿੱਚ ਕਈ ਥਾਈਂ ਹਮਲੇ

ਐਤਵਾਰ ਤੜਕੇ ਦਮਿਸ਼ਕ 'ਚ ਫੌਜੀ ਟਿਕਾਣਿਆਂ ਅਤੇ ਇਕ ਰਿਹਾਇਸ਼ੀ ਇਮਾਰਤ 'ਤੇ ਇਜ਼ਰਾਇਲੀ ਹਮਲਿਆਂ 'ਚ ਇੱਕ ਸੀਰੀਆਈ ਫੌਜੀ ਦੀ ਮੌਤ ਹੋ ਗਈ ਅਤੇ ਤਿੰਨ ਹੋਰ ਜ਼ਖਮੀ ਹੋ ਗਏ। ਇਹ ਹਮਲੇ ਇਜ਼ਰਾਈਲ ਦੇ ਕਬਜ਼ੇ ਵਾਲੇ ਗੋਲਾਨ ਹਾਈਟਸ ਤੋਂ ਕੀਤੇ ਗਏ ਸਨ।

ਐਤਵਾਰ ਨੂੰ, ਇੱਕ ਹਮਲਾਵਰ ਨੇ ਮੱਧ ਇਜ਼ਰਾਈਲ ਵਿੱਚ ਇੱਕ ਬੱਸ ਸਟਾਪ 'ਤੇ ਖੜ੍ਹੇ ਲੋਕਾਂ ਵਿੱਚ ਇੱਕ ਕਾਰ ਚੜ੍ਹਾ ਦਿੱਤੀ। ਹਮਲੇ 'ਚ ਚਾਰ ਲੋਕ ਜ਼ਖਮੀ ਹੋ ਗਏ। ਇੱਕ ਦੀ ਹਾਲਤ ਗੰਭੀਰ ਬਣੀ ਹੋਈ ਹੈ। ਸੁਰੱਖਿਆ ਬਲਾਂ ਨੇ ਉਸ ਨੂੰ ਗੋਲੀ ਮਾਰ ਕੇ ਕਾਬੂ ਕਰ ਲਿਆ। ਪੁਲਿਸ ਮੁਤਾਬਕ ਸ਼ੱਕੀ ਪੂਰਬੀ ਯੇਰੂਸ਼ਲਮ ਦਾ ਰਹਿਣ ਵਾਲਾ ਹੈ।

ਇਹ ਵੀ ਪੜ੍ਹੋ: Kedarnath Temple: ਕੇਦਾਰਨਾਥ ਤੋਂ 228 ਕਿਲੋ ਸੋਨਾ ਗਾਇਬ, ਸ਼ੰਕਰਾਚਾਰੀਆ ਸਵਾਮੀ ਅਵਿਮੁਕਤੇਸ਼ਵਰਾਨੰਦ ਨੇ ਲਾਏ ਇਲਜ਼ਾਮ

Related Post