Jalandhar News : ਜਲੰਧਰ ਪੁਲਿਸ ਨੂੰ ਵੱਡੀ ਕਾਮਯਾਬੀ, 2 ਕਿਲੋ 146 ਗ੍ਰਾਮ ਹੈਰੋਇਨ ਸਮੇਤ ਨੌਜਵਾਨ ਕਾਬੂ
Heroin Recovered : ਪੁਲਿਸ ਜਾਣਕਾਰੀ ਅਨੁਸਾਰ, ਜਿਵੇਂ ਹੀ ਇੱਕ ਸ਼ੱਕੀ ਨੌਜਵਾਨ ਮਕਬੂਲਪੁਰਾ ਇਲਾਕੇ ’ਚੋਂ ਗੁਜ਼ਰ ਰਿਹਾ ਸੀ, ਟੀਮ ਨੇ ਉਸਨੂੰ ਰੋਕ ਕੇ ਤਲਾਸ਼ੀ ਲਈ, ਜਿਸ ਦੌਰਾਨ ਉਸਦੇ ਪਾਸੋਂ ਵੱਡੀ ਮਾਤਰਾ ਵਿੱਚ ਹੈਰੋਇਨ ਮਿਲੀ। ਗ੍ਰਿਫਤਾਰ ਨੌਜਵਾਨ ਦੀ ਪਹਿਚਾਣ ਮਕਬੂਲਪੁਰਾ ਨਿਵਾਸੀ ਵਜੋਂ ਹੋਈ ਹੈ।
Jalandhar News : ਐਸ.ਟੀ.ਐੱਫ ਦੀ ਟੀਮ ਨੇ ਨਸ਼ੇ ਦੇ ਖ਼ਿਲਾਫ਼ ਚਲ ਰਹੀ ਮੁਹਿੰਮ ਹੇਠ ਇੱਕ ਵੱਡੀ ਕਾਰਵਾਈ ਕਰਦੇ ਹੋਏ ਅੰਮ੍ਰਿਤਸਰ ਦੇ ਤਾਰਾ ਵਾਲੇ ਪੁਲ ਦੇ ਨਜਦੀਕ ਇੱਕ ਨੌਜਵਾਨ ਨੂੰ ਗ੍ਰਿਫਤਾਰ ਕੀਤਾ ਹੈ, ਜਿਸ ਦੇ ਕਬਜ਼ੇ ਵਿੱਚੋਂ 2 ਕਿਲੋ 146 ਗ੍ਰਾਮ ਹੈਰੋਇਨ ਬਰਾਮਦ (Heroin Recovered) ਕੀਤੀ ਗਈ ਹੈ। ਇਹ ਕਾਰਵਾਈ ਗੁਪਤ ਸੂਚਨਾ ਦੇ ਆਧਾਰ ’ਤੇ ਕੀਤੀ ਗਈ, ਜਿਸ ਤੋਂ ਬਾਅਦ ਐਸ.ਟੀ.ਐੱਫ ਦੀ ਟੀਮ ਨੇ ਸ਼ਹਿਰ ਦੇ ਬਾਹਰੀ ਇਲਾਕੇ ’ਚ ਨਾਕਾਬੰਦੀ ਕੀਤੀ।
ਪੁਲਿਸ ਜਾਣਕਾਰੀ ਅਨੁਸਾਰ, ਜਿਵੇਂ ਹੀ ਇੱਕ ਸ਼ੱਕੀ ਨੌਜਵਾਨ ਮਕਬੂਲਪੁਰਾ ਇਲਾਕੇ ’ਚੋਂ ਗੁਜ਼ਰ ਰਿਹਾ ਸੀ, ਟੀਮ ਨੇ ਉਸਨੂੰ ਰੋਕ ਕੇ ਤਲਾਸ਼ੀ ਲਈ, ਜਿਸ ਦੌਰਾਨ ਉਸਦੇ ਪਾਸੋਂ ਵੱਡੀ ਮਾਤਰਾ ਵਿੱਚ ਹੈਰੋਇਨ ਮਿਲੀ। ਗ੍ਰਿਫਤਾਰ ਨੌਜਵਾਨ ਦੀ ਪਹਿਚਾਣ ਮਕਬੂਲਪੁਰਾ ਨਿਵਾਸੀ ਵਜੋਂ ਹੋਈ ਹੈ।
ਐਸ.ਟੀ.ਐੱਫ ਅਧਿਕਾਰੀ ਸੁਖਦੇਵ ਸਿੰਘ ਨੇ ਦੱਸਿਆ ਕਿ ਗ੍ਰਿਫਤਾਰ ਸ਼ਖ਼ਸ ਤੋਂ ਪੁੱਛਗਿੱਛ ਜਾਰੀ ਹੈ ਅਤੇ ਪ੍ਰਾਰੰਭਿਕ ਜਾਂਚ ’ਚ ਇਸ ਗੱਲ ਦੇ ਸੰਕੇਤ ਮਿਲ ਰਹੇ ਹਨ ਕਿ ਨੌਜਵਾਨ ਮਕਬੂਲਪੁਰਾ ਦਾ ਰਹਿਣ ਵਾਲਾ ਹੈ ਤੇ ਕਿਸੇ ਵੱਡੇ ਨਸ਼ਾ ਤਸਕਰ ਗਰੁੱਪ ਨਾਲ ਜੁੜਿਆ ਹੋ ਸਕਦਾ ਹੈ। ਪੁਲਿਸ ਹੁਣ ਇਹ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੀ ਹੈ ਕਿ ਇਹ ਹੈਰੋਇਨ ਕਿੱਥੋਂ ਆਈ ਅਤੇ ਕਿੱਥੇ ਭੇਜੀ ਜਾ ਰਹੀ ਸੀ?
ਐਸ.ਟੀ.ਐੱਫ ਨੇ ਨਸ਼ਾ ਮਾਮਲੇ ਹੇਠ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਲਿਆ ਹੈ ਤੇ ਹੋਰ ਸਾਥੀਆਂ ਦੀ ਤਲਾਸ਼ ਲਈ ਛਾਪੇਮਾਰੀ ਜਾਰੀ ਹੈ। ਅਧਿਕਾਰੀਆਂ ਨੇ ਦਾਅਵਾ ਕੀਤਾ ਹੈ ਕਿ ਜਲੰਧਰ ਖੇਤਰ ਵਿੱਚ ਨਸ਼ੇ ਦੇ ਖ਼ਿਲਾਫ਼ ਇਹ ਮੁਹਿੰਮ ਹੋਰ ਤੇਜ਼ ਕੀਤੀ ਜਾਵੇਗੀ ਤਾਂ ਜੋ ਇਸ ਜਾਲ ਨੂੰ ਪੂਰੀ ਤਰ੍ਹਾਂ ਤੋੜਿਆ ਜਾ ਸਕੇ।