Gatkar Competition : ਅੰਮ੍ਰਿਤਸਰ ਗੁਰੂਦਵਾਰਾ ਬੁਰਜ ਅਕਾਲੀ ਫੂਲਾ ਸਿੰਘ ਵਿਖੇ ਜੋਹਰ-ਏ-ਸ਼ਮਸ਼ੀਰ ਸ਼ਸਤ੍ਰ ਮੁਕਾਬਲੇ
Gatkar Competition in Amritsar News : ਮੁਕਾਬਲੇ ਵਿੱਚ ਛੋਟੇ ਬੱਚਿਆਂ ਤੋਂ ਲੈ ਕੇ ਨੌਜਵਾਨਾਂ ਨੇ ਗਤਕੇ ਦੇ ਵੱਖ-ਵੱਖ ਕੌਸ਼ਲ ਦਿਖਾਏ। ਤਲਵਾਰਬਾਜ਼ੀ, ਬਰਛੀ, ਬਾਂਸ, ਚੱਕਰ ਤੇ ਕ੍ਰਿਪਾਨ ਨਾਲ ਜੋਧਿਆਂ ਨੇ ਆਪਣੀ ਕਲਾਕਾਰੀ ਦਿਖਾਈ, ਜਿਸ ਨੂੰ ਵੇਖ ਕੇ ਹਾਜ਼ਰ ਸੰਗਤ ਵਾਹ-ਵਾਹ ਕਰ ਉਠੀ।
Gatkar Competition in Amritsar News : ਗੁਰੂ ਦੀ ਧਰਤੀ ਅੰਮ੍ਰਿਤਸਰ ਵਿਖੇ ਗੁਰੂਦਵਾਰਾ ਬੁਰਜ ਅਕਾਲੀ ਫੂਲਾ ਸਿੰਘ ਦੇ ਪ੍ਰੰਗਣ ਵਿੱਚ "ਜੋਹਰ-ਏ-ਸ਼ਮਸ਼ੀਰ" ਸ਼ਸਤ੍ਰ ਮੁਕਾਬਲਿਆਂ ਦਾ ਵਿਸ਼ਾਲ ਪ੍ਰੋਗਰਾਮ ਆਯੋਜਿਤ ਕੀਤਾ ਗਿਆ। ਇਸ ਮੌਕੇ ਤੇ ਵੱਖ-ਵੱਖ ਗਤਕਾ ਅਖਾੜਿਆਂ ਦੇ ਉਸਤਾਦਾਂ ਅਤੇ ਨੌਜਵਾਨਾਂ ਨੇ ਵੱਡੀ ਗਿਣਤੀ ਵਿੱਚ ਹਿੱਸਾ ਲਿਆ। ਸਮਾਗਮ ਨੇ ਨਾ ਸਿਰਫ਼ ਸ਼ਸਤ੍ਰ ਵਿਦਿਆ ਦੀ ਰੰਗੀਨੀ ਦਿਖਾਈ, ਸਗੋਂ ਨੌਜਵਾਨ ਪੀੜ੍ਹੀ ਨੂੰ ਆਪਣੀ ਰਵਾਇਤੀ ਧਰੋਹਰ ਅਤੇ ਬਾਣੀ-ਬਾਣੀ ਨਾਲ ਜੋੜਨ ਦਾ ਸੁਨੇਹਾ ਵੀ ਦਿੱਤਾ। ਮੁਕਾਬਲੇ ਵਿੱਚ ਛੋਟੇ ਬੱਚਿਆਂ ਤੋਂ ਲੈ ਕੇ ਨੌਜਵਾਨਾਂ ਨੇ ਗਤਕੇ ਦੇ ਵੱਖ-ਵੱਖ ਕੌਸ਼ਲ ਦਿਖਾਏ। ਤਲਵਾਰਬਾਜ਼ੀ, ਬਰਛੀ, ਬਾਂਸ, ਚੱਕਰ ਤੇ ਕ੍ਰਿਪਾਨ ਨਾਲ ਜੋਧਿਆਂ ਨੇ ਆਪਣੀ ਕਲਾਕਾਰੀ ਦਿਖਾਈ, ਜਿਸ ਨੂੰ ਵੇਖ ਕੇ ਹਾਜ਼ਰ ਸੰਗਤ ਵਾਹ-ਵਾਹ ਕਰ ਉਠੀ।
ਇਹ ਮੁਕਾਬਲੇ ਨਾ ਸਿਰਫ਼ ਸ਼ਸਤਰ ਵਿਦਿਆ ਦੇ ਗੁਣ ਸਿਖਾਉਂਦੇ ਹਨ, ਸਗੋਂ ਸਰੀਰਕ ਫੁਰਤੀ, ਹਿੰਮਤ ਅਤੇ ਅਨੁਸ਼ਾਸਨ ਦੀ ਵੀ ਪ੍ਰੇਰਨਾ ਦਿੰਦੇ ਹਨ।ਸਮਾਗਮ ਵਿੱਚ ਪਹੁੰਚੇ ਗਤਕਾ ਉਸਤਾਦਾਂ ਨੇ ਕਿਹਾ ਕਿ ਸ਼ਸਤਰ ਵਿਦਿਆ ਸਿੱਖ ਧਰਮ ਦੀ ਰੂਹਾਨੀ ਤੇ ਸੈਨਿਕ ਰਵਾਇਤ ਦਾ ਅਟੁੱਟ ਹਿੱਸਾ ਹੈ। ਗਤਕਾ ਸਿਰਫ਼ ਯੋਧਾ ਕਲਾ ਨਹੀਂ, ਬਲਕਿ ਇਹ ਮਨੁੱਖ ਨੂੰ ਧੀਰਜ, ਸਹਿਨਸ਼ੀਲਤਾ ਅਤੇ ਆਪਣੇ ਅੰਦਰ ਆਤਮ-ਵਿਸ਼ਵਾਸ ਪੈਦਾ ਕਰਨ ਲਈ ਪ੍ਰੇਰਿਤ ਕਰਦਾ ਹੈ। ਇਸ ਵੱਡੇ ਪ੍ਰੋਗਰਾਮ ਦਾ ਮੁੱਖ ਆਕਰਸ਼ਣ "ਜੋਹਰ-ਏ-ਸ਼ਮਸ਼ੀਰ" ਮੁਕਾਬਲੇ ਸਨ। ਇਨ੍ਹਾਂ ਵਿੱਚ ਜੇਤੂ ਨੌਜਵਾਨਾਂ ਨੂੰ ਵੱਡੇ ਇਨਾਮ ਦੇ ਕੇ ਸਨਮਾਨਿਤ ਕੀਤਾ ਜਾਣਾ ਹੈ। ਪ੍ਰਬੰਧਕਾਂ ਨੇ ਦੱਸਿਆ ਕਿ ਇਹ ਉਪਰਾਲਾ ਨੌਜਵਾਨਾਂ ਨੂੰ ਬਾਣੀ ਅਤੇ ਬਾਣੀ ਦੇ ਸੁਮੇਲ ਵੱਲ ਲਿਜਾਣ ਲਈ ਹੈ, ਤਾਂ ਜੋ ਉਹ ਆਪਣੀ ਇਤਿਹਾਸਕ ਪਹਿਚਾਣ ਨਾਲ ਜੁੜ ਸਕਣ।
ਸਮਾਗਮ ਦੌਰਾਨ ਕੀਰਤਨ, ਅਰਦਾਸ ਅਤੇ ਸੰਗਤ ਲਈ ਲੰਗਰ ਦੀ ਵੀ ਵਿਵਸਥਾ ਕੀਤੀ ਗਈ ਸੀ। ਗੁਰੂਘਰ ਵਿੱਚ ਛਾਈ ਰੂਹਾਨੀ ਮਾਹੌਲ ਅਤੇ ਸ਼ਸਤ੍ਰਾਂ ਦੇ ਜੋਹਰਾਂ ਦੀ ਪ੍ਰਦਰਸ਼ਨੀ ਨੇ ਮਿਲ ਕੇ ਸਮਾਗਮ ਨੂੰ ਯਾਦਗਾਰ ਬਣਾ ਦਿੱਤਾ।ਗੁਰੂਦਵਾਰਾ ਪ੍ਰਬੰਧਕਾਂ ਨੇ ਕਿਹਾ ਕਿ ਅਜਿਹੇ ਪ੍ਰੋਗਰਾਮਾਂ ਰਾਹੀਂ ਨੌਜਵਾਨ ਪੀੜ੍ਹੀ ਨੂੰ ਨਸ਼ਿਆਂ ਅਤੇ ਹੋਰ ਬੁਰਾਈਆਂ ਤੋਂ ਦੂਰ ਰੱਖ ਕੇ ਸਿੱਖੀ ਨਾਲ ਜੋੜਿਆ ਜਾ ਸਕਦਾ ਹੈ। "ਜੋਹਰ-ਏ-ਸ਼ਮਸ਼ੀਰ" ਸਿਰਫ਼ ਮੁਕਾਬਲੇ ਨਹੀਂ, ਬਲਕਿ ਇਹ ਸਾਡੇ ਵੀਰਤਾ ਭਰੇ ਇਤਿਹਾਸ ਦੀ ਯਾਦ ਤਾਜ਼ਾ ਕਰਨ ਦਾ ਸੁਨੇਹਾ ਹੈ।