ਪੰਜਾਬ ਸਰਕਾਰ 70,000 ਰੁਪਏ ਪ੍ਰਤੀ ਏਕੜ ਮੁਆਵਜ਼ਾ ਜਾਰੀ ਕਰੇ, ਸੀਐਮ ਦੇ ਨਾਂਅ ਸੌਪਿਆ ਮੰਗ ਪੱਤਰ

70000 per acre compensation : ਕਿਸਾਨ-ਮਜ਼ਦੂਰ ਆਗੂਆਂ ਨੇ ਕਿਹਾ ਕਿ ਬਿਆਸ ਦਰਿਆ ਦੇ ਪਾਣੀ ਨਾਲ ਪੂਰੇ ਜ਼ਿਲੇ ਦੇ ਮੰਡ ਖੇਤਰ ਅੰਦਰ ਵੱਡੇ ਪੱਧਰ ਤੇ ਤਬਾਹੀ ਹੋਈ ਹੈ। ਉਨ੍ਹਾਂ ਨੇ ਮੰਗ ਕੀਤੀ ਹੈ ਕਿ ਸਰਕਾਰ ਪ੍ਰਤੀ ਏਕੜ ਦਾ 70,000 ਰੁਪਏ ਮੁਆਵਜ਼ਾ ਜਾਰੀ ਕਰੇ।

By  KRISHAN KUMAR SHARMA September 8th 2025 04:10 PM -- Updated: September 8th 2025 04:12 PM

Kisan-Majdoor Sangharsh Committee : ਕਿਸਾਨ-ਮਜਦੂਰ ਸੰਘਰਸ਼ ਕਮੇਟੀ ਜ਼ਿਲ੍ਹਾ ਕਪੂਰਥਲਾ ਵੱਲੋਂ ਪ੍ਰਧਾਨ ਸਰਵਣ ਸਿੰਘ ਬਾਊਪੁਰ, ਸਕੱਤਰ ਸੇਰ ਸਿੰਘ ਮਹੀਵਾਲ, ਮੀਤ ਪ੍ਰਧਾਨ ਪਰਮਜੀਤ ਸਿੰਘ ਪੱਕਾ ਕੋਠਾ ਦੀ ਅਗਵਾਈ ਹੇਠ ਪ੍ਰਧਾਨ ਮੰਤਰੀ, ਮੁੱਖ ਮੰਤਰੀ ਪੰਜਾਬ ਦੇ ਨਾਮ ਹੇਠ ਡਿਪਟੀ ਕਮਿਸ਼ਨਰ ਵਿਕਾਸ ਵਰਿੰਦਰ ਪਾਲ ਸਿੰਘ ਬਾਜਵਾ ਨੂੰ ਮੰਗ ਪੱਤਰ ਸੌਪਿਆ ਗਿਆ। 

ਕਿਸਾਨ-ਮਜ਼ਦੂਰ ਆਗੂਆਂ ਨੇ ਕਿਹਾ ਕਿ ਬਿਆਸ ਦਰਿਆ ਦੇ ਪਾਣੀ ਨਾਲ ਪੂਰੇ ਜ਼ਿਲੇ ਦੇ ਮੰਡ ਖੇਤਰ ਅੰਦਰ ਵੱਡੇ ਪੱਧਰ ਤੇ ਤਬਾਹੀ ਹੋਈ ਹੈ। ਉਨ੍ਹਾਂ ਨੇ ਮੰਗ ਕੀਤੀ ਹੈ ਕਿ ਸਰਕਾਰ ਪ੍ਰਤੀ ਏਕੜ ਦਾ 70,000 ਰੁਪਏ ਮੁਆਵਜ਼ਾ ਜਾਰੀ ਕਰੇ। ਹੜ੍ਹ ਪ੍ਰਭਾਵਤ ਖੇਤਰ ਵਿੱਚ ਪਾਣੀ ਨਾਲ ਆਈ ਹੋਈ ਮਿੱਟੀ ਤੇ ਰੇਤਾਂ ਚੁੱਕਣ ਦਾ ਅਧਿਕਾਰ ਮਾਲਕਾਂ ਨੂੰ ਦਿੱਤਾ ਜਾਵੇ। ਕਿਸਾਨਾਂ ਮਜਦੂਰਾਂ ਦਾ ਸਾਰਾ ਕਰਜਾ ਮੁਆਫ ਕੀਤਾ ਜਾਵੇ। ਹੜ੍ਹਾਂ ਦੌਰਾਨ ਖਤਮ ਹੋਏ ਘਰ ਦਾ ਅਨੁਮਾਨ ਲਗਾ ਕੇ ਤੇ ਪਾਣੀ ਨਾਲ ਮਾਰੇ ਗਏ ਪਸ਼ੂ ਦਾ 1,25,000 ਰੁਪਏ ਮੁਆਵਜ਼ਾ ਤੁਰੰਤ ਜਾਰੀ ਕੀਤਾ ਜਾਵੇ।

ਆਗੂਆਂ ਨੇ ਕਿਹਾ ਕਿ ਬਿਆਸ ਦਰਿਆ ਦੀ ਖੁਦਾਈ ਕੀਤੇ ਜਾਵੇ ਜੇ ਸਰਕਾਰ ਵਲੋਂ ਖੁਦਾਈ ਨਹੀਂ ਕਰਦੀ ਤਾ ਜਥੇਬੰਦੀ ਆਪਣੇ ਤੌਰ ਤੇ ਇਸ ਦੀ ਖੁਦਾਈ ਕਰਵਾਏ ਗਈ। ਬਿਆਸ ਦਰਿਆ ਜੋ ਮਾਲਕੀ ਖੇਤਰ ਵਿੱਚ ਵਗ ਰਿਹਾ ਹੈ ਉਸਦਾ ਭੂਮੀ ਅਧਿਗ੍ਰਹਣ ਐਕਟ 2013 ਦੇ ਹਿਸਾਬ ਨਾਲ ਮੁਆਵਜ਼ਾ ਤੁਰੰਤ ਜਾਰੀ ਕੀਤਾ ਜਾਵੇ ਆਦਿ ਮੰਗਾ ਨੂੰ ਲੈਕੇ ਮੰਗ ਪੱਤਰ ਦਿੱਤਾ ਗਿਆ।

ਇਸ ਮੌਕੇ ਜਿਲ੍ਹਾ ਖਜਾਨਚੀ ਹਾਕਮ ਸਿੰਘ,ਜੋਨ ਪ੍ਧਾਨ ਜੋਗਾ ਸਿੰਘ, ਨਿਰਵੈਰ ਸਿੰਘ, ਜੋਨ ਨਡਾਲਾ ਨਿਸ਼ਾਨ ਸਿੰਘ, ਜੋਨ ਸਕੱਤਰ ਬਲਦੇਵ ਸਿੰਘ, ਜੋਨ ਖਜਾਨਚੀ ਬਲਵਿੰਦਰ ਸਿੰਘ, ਜੋਨ ਸਹਾ, ਪ੍ਰੈਸ ਸਕੱਤਰ ਗੁਰਵਿੰਦਰ ਸਿੰਘ, ਜੋਨ ਪ੍ਰਧਾਨ ਪਿਆਰਾ ਸਿੰਘ, ਮਲਕੀਤ ਸਿੰਘ, ਬਲਬੀਰ ਸਿੰਘ, ਸਵਰਨ ਸਿੰਘ, ਭਜਨ ਸਿੰਘ ਸਮੇਤ ਵੱਡੀ ਗਿਣਤੀ ਵਿੱਚ ਕਿਸਾਨ ਮਜਦੂਰ ਹਾਜ਼ਰ ਸਨ।

Related Post