Batala ’ਚ ਮੁੜ ਹੋਈ ਦੇਰ ਰਾਤ ਫਾਇਰਿੰਗ ਦੀ ਵਾਰਦਾਤ; ਦੋ ਔਰਤਾਂ ਨੂੰ ਲੱਗੀਆਂ ਗੋਲੀਆਂ

ਇਸ ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਮੁਲਜ਼ਮ ਫਰਾਰ ਦੱਸੇ ਜਾ ਰਹੇ ਹਨ। ਫਿਲਹਾਲ ਇਸ ਮਾਮਲੇ ਦੇ ਪਿੱਛੇ ਦੇ ਕਾਰਨਾਂ ਬਾਰੇ ਜਾਣਕਾਰੀ ਹਾਸਿਲ ਨਹੀਂ ਹੋਈ ਹੈ।

By  Aarti May 1st 2025 10:53 AM

Batala News :  ਬਟਾਲਾ ਦੇ ਗਿਆਸਪੁਰਾ ਇਲਾਕੇ ’ਚ ਦੇਰ ਰਾਤ ਕੁਝ ਨੌਜਵਾਨਾਂ ਵਲੋਂ ਫਾਇਰਿੰਗ ਦੀ ਵਾਰਦਾਤ ਨੂੰ ਅੰਜਾਮ ਦੇਣ ਦਾ ਮਾਮਲਾ ਸਾਹਮਣੇ ਆਇਆ ਹੈ।

ਮਿਲੀ ਜਾਣਕਾਰੀ ਮੁਤਾਬਿਕ  ਇਸ ਫਾਇਰਿੰਗ ਦੇ ਚੱਲਦੇ  ਦੋ ਮਹਿਲਾਵਾਂ ਗੰਭੀਰ ਤੌਰ ’ਤੇ ਜ਼ਖਮੀ ਹੋ ਗਈਆਂ ਹਨ। ਇਸ ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਮੁਲਜ਼ਮ ਫਰਾਰ ਦੱਸੇ ਜਾ ਰਹੇ ਹਨ। ਫਿਲਹਾਲ ਇਸ ਮਾਮਲੇ ਦੇ ਪਿੱਛੇ ਦੇ ਕਾਰਨਾਂ ਬਾਰੇ ਜਾਣਕਾਰੀ ਹਾਸਿਲ  ਨਹੀਂ ਹੋਈ ਹੈ। 

ਦੱਸ ਦਈਏ ਕਿ ਇਕ ਔਰਤ ਜੋ ਘਰੋਂ ਕੁਝ ਕਰਿਆਨੇ ਦਾ ਸਾਮਾਨ ਲੈਣ ਲਈ ਬਾਹਰ ਗਈ ਸੀ ਦੇ ਗੋਲੀ ਲੱਗਣ ਨਾਲ ਉਹ ਗੰਭੀਰ ਜ਼ਖ਼ਮੀ ਹੋਈ ਹੈ ਜਿਸ ਦੀ ਹਾਲਾਤ ਗੰਭੀਰ ਹੋਣ ਦੇ ਚੱਲਦੇ ਉਸ ਨੂੰ ਅੰਮ੍ਰਿਤਸਰ ਹਸਪਤਾਲ ’ਚ ਇਲਾਜ ਲਈ ਰੈਫਰ ਕੀਤਾ ਗਿਆ ਹੈ। 

ਉੱਥੇ ਹੀ ਪੁਲਿਸ ਥਾਣਾ ਸਿਵਲ ਲਾਈਨ ਦੇ ਇੰਚਾਰਜ ਗੁਰਦੇਵ ਸਿੰਘ ਦਾ ਕਹਿਣਾ ਹੈ ਕਿ ਉਹਨਾਂ ਨੂੰ ਸੂਚਨਾ ਮਿਲੀ ਸੀ ਕਿ ਗੋਲੀ ਚੱਲਣ ਦੀ ਵਾਰਦਾਤ ਹੋਈ ਹੈ ਅਤੇ ਮੌਕੇ ’ਤੇ ਜਾਂਚ ਕਰ ਸਾਹਮਣੇ ਆਇਆ ਹੈ ਕਿ ਇਸ ਵਾਰਦਾਤ ’ਚ ਤਿੰਨ ਰੌਂਦ ਚਲਾ ਅਣਪਛਾਤੇ ਵਿਅਕਤੀ ਮੌਕੇ ਤੋਂ ਫ਼ਰਾਰ ਹੋਏ ਹਨ ਅਤੇ ਇਕ ਔਰਤ ਜ਼ਖ਼ਮੀ ਹੋਈ ਹੈ ਅਤੇ ਉਨ੍ਹਾਂ ਵਲੋਂ ਮਾਮਲਾ ਦਰਜ ਕਰ ਅਗਲੀ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ। ਉੱਥੇ ਹੀ ਇਸ ਵਾਰਦਾਤ ਚ ਮੁਹੱਲੇ ਦੀ ਇਕ ਹੋਰ ਔਰਤ ਜ਼ਖ਼ਮੀ ਹੋਈ ਹੈ ਉਸਨੇ ਇਸ ਵਾਰਦਾਤ ਬਾਰੇ ਜਾਣਕਾਰੀ ਵੀ ਦਿੱਤੀ। 

ਇਹ ਵੀ ਪੜ੍ਹੋ : Pahalgam attack : ਵਤਨ ਵਾਪਸੀ ਮੌਕੇ ਅਟਾਰੀ ਬਾਰਡਰ 'ਤੇ ਪਾਕਿਸਤਾਨੀ ਨਾਗਰਿਕ ਦੀ ਹੋਈ ਮੌਤ , ਪਾਕਿਸਤਾਨ ਨੇ ਆਪਣੇ ਨਾਗਰਿਕ ਦੀ ਮ੍ਰਿਤਕ ਦੇਹ ਲੈਣ ਤੋਂ ਕੀਤਾ ਇਨਕਾਰ

Related Post