Ludhiana ਪੁਲਿਸ ਨੇ ਸ਼ਿਵਪੁਰੀ ਇਲਾਕੇ ਚੋਂ ਮੋਟਰਸਾਈਕਲ ਸਵਾਰਾਂ ਕੋਲੋਂ ਹੈਂਡ ਗ੍ਰਨੇਡ ਕੀਤਾ ਬਰਾਮਦ ,3 ਆਰੋਪੀ ਕਾਬੂ , 2 ਫ਼ਰਾਰ
Ludhiana News : ਲੁਧਿਆਣਾ ਪੁਲਿਸ ਨੇ ਸ਼ਿਵਪੁਰੀ ਇਲਾਕੇ 'ਚੋਂ ਤਿੰਨ ਮੋਟਰਸਾਈਕਲ ਸਵਾਰਾਂ ਕੋਲੋਂ ਹੈਂਡ ਗ੍ਰਨੇਡ ਬਰਾਮਦ ਕੀਤਾ ਹੈ। ਪੁਲਿਸ ਨੇ ਤਿੰਨ ਨੌਜਵਾਨਾਂ ਨੂੰ ਗ੍ਰਿਫ਼ਤਾਰ ਕੀਤਾ ਹੈ ,ਇਹ ਪੰਜ ਜਾਣੇ ਸੀ ਅਤੇ 2 ਜਾਣੇ ਭੱਜ ਗਏ ਹਨ। ਜੋਧੇਵਾਲ ਪੁਲਿਸ ਨੇ ਐਫਆਈਆਰ ਦਰਜ ਕਰ ਲੈ ਹੈ। ਸੂਤਰਾਂ ਦੇ ਮੁਤਾਬਿਕ ਆਰੋਪੀਆਂ ਦੇ ਮੋਬਾਈਲ ਚੈੱਕ ਕਰਨ 'ਤੇ ਪਾਇਆ ਗਿਆ ਕਿ ਆਰੋਪੀਆਂ ਦੀ ਕਨੈਕਟ ਆਈਐਸਆਈ ਦੇ ਨਾਲ ਜੁੜੇ ਹੋਏ ਹਨ। ਆਰੋਪੀਆਂ ਨੂੰ ਅਦਾਲਤ 'ਚ ਪੇਸ਼ ਕਰਕੇ 6 ਦਿਨ ਦਾ ਰਿਮਾਂਡ ਲਿਆ ਗਿਆ
Ludhiana News : ਲੁਧਿਆਣਾ ਪੁਲਿਸ ਨੇ ਸ਼ਿਵਪੁਰੀ ਇਲਾਕੇ 'ਚੋਂ ਤਿੰਨ ਮੋਟਰਸਾਈਕਲ ਸਵਾਰਾਂ ਕੋਲੋਂ ਹੈਂਡ ਗ੍ਰਨੇਡ ਬਰਾਮਦ ਕੀਤਾ ਹੈ। ਪੁਲਿਸ ਨੇ ਤਿੰਨ ਨੌਜਵਾਨਾਂ ਨੂੰ ਗ੍ਰਿਫ਼ਤਾਰ ਕੀਤਾ ਹੈ ,ਇਹ ਪੰਜ ਜਾਣੇ ਸੀ ਅਤੇ 2 ਜਾਣੇ ਭੱਜ ਗਏ ਹਨ। ਜੋਧੇਵਾਲ ਪੁਲਿਸ ਨੇ ਐਫਆਈਆਰ ਦਰਜ ਕਰ ਲੈ ਹੈ। ਸੂਤਰਾਂ ਦੇ ਮੁਤਾਬਿਕ ਆਰੋਪੀਆਂ ਦੇ ਮੋਬਾਈਲ ਚੈੱਕ ਕਰਨ 'ਤੇ ਪਾਇਆ ਗਿਆ ਕਿ ਆਰੋਪੀਆਂ ਦੀ ਕਨੈਕਟ ਆਈਐਸਆਈ ਦੇ ਨਾਲ ਜੁੜੇ ਹੋਏ ਹਨ। ਆਰੋਪੀਆਂ ਨੂੰ ਅਦਾਲਤ 'ਚ ਪੇਸ਼ ਕਰਕੇ 6 ਦਿਨ ਦਾ ਰਿਮਾਂਡ ਲਿਆ ਗਿਆ।
ਲੁਧਿਆਣਾ 'ਚ ਪੁਲਿਸ ਨੇ ਸ਼ੱਕ ਹੋਣ 'ਤੇ ਮੋਟਰਸਾਈਕਲ ਸਵਾਰ 5 ਨੌਜਵਾਨਾਂ ਨੂੰ ਚੈਕਿੰਗ ਲਈ ਰੋਕਿਆ। ਇਸ ਦੌਰਾਨ ਚੈਕਿੰਗ ਸਮੇਂ 2 ਨੌਜਵਾਨ ਪੁਲਿਸ ਨੂੰ ਚਕਮਾ ਦੇ ਕੇ ਬਾਈਕ ਸਮੇਤ ਫਰਾਰ ਹੋ ਗਿਆ, ਜਦੋਂ ਕਿ 3 ਨੌਜਵਾਨਾਂ ਨੂੰ ਫੜ ਲਿਆ ਗਿਆ। ਜਦੋਂ ਉਨ੍ਹਾਂ ਦੀ ਤਲਾਸ਼ੀ ਲਈ ਗਈ ਤਾਂ ਪੁਲਿਸ ਨੇ ਇੱਕ ਹੈਂਡ ਗ੍ਰਨੇਡ ਬਰਾਮਦ ਕੀਤਾ। ਗ੍ਰਨੇਡ ਮਿਲਣ ਨਾਲ ਪੁਲਿਸ ਅਧਿਕਾਰੀਆਂ ਵਿੱਚ ਹੜਕੰਪ ਮਚ ਗਿਆ।
ਜਾਣਕਾਰੀ ਅਨੁਸਾਰ ਪੁਲਿਸ ਟੀਮ ਸ਼ਿਵਪੁਰੀ ਰੋਡ ਇਲਾਕੇ ਵਿੱਚ ਗਸ਼ਤ ਕਰ ਰਹੀ ਸੀ ਤਾਂ ਮੁਖਬਰ ਖਾਸ ਦੀ ਇਤਲਾਹ 'ਤੇ ਆਰੋਪੀ ਕੁਲਦੀਪ ਸਿੰਘ, ਪਰਵਿੰਦਰ ਸਿੰਘ, ਰਮਨੀਕ ਸਿੰਘ, ਸ਼ੇਖਰ ਅਤੇ ਅਜੇ ,ਇਹ ਸਾਰੇ ਜਾਣੇ ISI ਪਾਕਿਸਤਾਨ ਏਜੰਸੀ ਦੇ ਸੰਪਰਕ ਵਿੱਚ ਹਨ, ਜੋ ਕਿ ਲੁਧਿਆਣਾ ਸ਼ਹਿਰ ਵਿੱਚ ਖੁਦ ਜਾਂ ਕਿਸੇ ਹੋਰ ਰਾਹੀ ਕਿਸੇ ਭੀੜ ਭੜੱਕੇ ਵਾਲੀ ਜਗ੍ਹਾ ਹੈਡ ਗਰਨੇਡ ਬਲਾਸਟ ਕਰਕੇ ਜਾਨੀ ਮਾਲੀ ਨੁਕਸਾਨ ਕਰਕੇ ਆਮ ਲੋਕਾਂ ਵਿੱਚ ਦਹਿਸ਼ਤ ਦਾ ਮਾਹੌਲ ਪੈਦਾ ਕਰ ਸਕਦੇ ਹਨ, ਜਿਹਨਾਂ ਨੂੰ ਦੌਰਾਨੇ ਰੇਡ ਆਰੋਪੀ ਕੁਲਦੀਪ ਸਿੰਘ, ਪਰਵਿੰਦਰ ਸਿੰਘ ਅਤੇ ਰਮਨੀਕ ਸਿੰਘ ਨੂੰ ਕਾਬੂ ਕਰਕੇ ਗ੍ਰਿਫਤਾਰੀ ਪਾਈ ਅਤੇ ਬਾਕੀ ਦੋਸ਼ੀਆਂ ਦੀ ਭਾਲ ਜਾਰੀ ਹੈ।
ਪਤਾ ਲੱਗਾ ਕਿ ਗ੍ਰਨੇਡ ਮੁਕਤਸਰ ਸਰਹੱਦੀ ਖੇਤਰ ਤੋਂ ਲਿਆਂਦਾ ਗਿਆ ਸੀ। ਇਸ ਦੇ ਜੇਲ੍ਹ 'ਚ ਬੰਦ ਇੱਕ ਕੈਦੀ ਨਾਲ ਤਾਰ ਜੁੜੇ ਹੋਏ ਸੀ। ਉਹ ਜੇਲ੍ਹ 'ਚ ਬੰਦ ਇੱਕ ਕੈਦੀ ਦੇ ਕਹਿਣ 'ਤੇ ਗ੍ਰਨੇਡ ਲਿਆਏ ਸਨ। ਪੁਲਿਸ ਮੁਕਤਸਰ ਜੇਲ੍ਹ ਦੀ ਵੀ ਜਾਂਚ ਕਰੇਗੀ। ਪੁਲਿਸ ਵੱਖ-ਵੱਖ ਇਲਾਕਿਆਂ ਵਿੱਚ ਸੀਸੀਟੀਵੀ ਕੈਮਰਿਆਂ ਦੀ ਵੀ ਜਾਂਚ ਕਰ ਰਹੀ ਹੈ।