Ludhiana Women Viral Video : ਰੀਲ ਬਣਾਉਣ ਦੇ ਚੱਕਰ ’ਚ ਦੋ ਔਰਤਾਂ ਨੇ ਸੜਕ ਵਿਚਾਲੇ ਕੀਤਾ ਅਸ਼ਲੀਲ ਡਾਂਸ, ਲੋਕ ਹੋਏ ਪਰੇਸ਼ਾਨ
ਅਜਿਹਾ ਹੀ ਮਾਮਲਾ ਲੁਧਿਆਣਾ ਹਾਈਵੇਅ ਗਿਆਸਪੁਰ ਚੌਂਕ ਤੋਂ ਸਾਹਮਣੇ ਆਇਆ ਹੈ ਜਿੱਥੇ ਦੋ ਕੁੜੀਆਂ ਵੱਲੋਂ ਸੜਕ ਦੇ ਵਿਚਾਲੇ ਨੱਚਦੀਆਂ ਦਿਖਾਈ ਦੇ ਰਹੀਆਂ ਹਨ। ਇਸ ਸਬੰਧੀ ਵੀਡੀਓ ਵੀ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਰਹੀ ਹੈ।
Ludhiana Women Viral Video : ਅੱਜਕੱਲ੍ਹ ਬਹੁਤ ਸਾਰੇ ਲੋਕਾਂ ਨੂੰ ਰੀਲਾਂ ਬਣਾ ਕੇ ਸੋਸ਼ਲ ਮੀਡੀਆ 'ਤੇ ਸਟਾਰ ਬਣਨ ਦੀ ਆਦਤ ਪੈ ਗਈ ਹੈ। ਲੋਕ ਸੋਸ਼ਲ ਮੀਡੀਆ 'ਤੇ ਲਾਈਕਸ ਅਤੇ ਕੁਮੈਂਟ ਹਾਸਿਲ ਕਰਨ ਲਈ ਕਿਸੇ ਵੀ ਹੱਦ ਤੱਕ ਜਾ ਰਹੇ ਹਨ। ਉਹ ਇਸ ਗੱਲ ਵੱਲ ਵੀ ਧਿਆਨ ਨਹੀਂ ਦੇ ਰਹੇ ਕਿ ਰੀਲ ਬਣਾਉਣ ਦੀ ਜਗ੍ਹਾ ਸਹੀ ਹੈ ਜਾਂ ਨਹੀਂ। ਖਾਸ ਕਰਕੇ ਮੁੰਡੇ ਅਤੇ ਕੁੜੀਆਂ ਰੀਲਾਂ ਬਣਾਉਣ ਦੇ ਇੰਨੇ ਜਨੂੰਨ ਹਨ ਕਿ ਉਹ ਨਾ ਤਾਂ ਕਿਸੇ ਤੋਂ ਡਰਦੇ ਹਨ ਅਤੇ ਨਾ ਹੀ ਉਨ੍ਹਾਂ ਨੂੰ ਕਿਸੇ ਵੀ ਤਰ੍ਹਾਂ ਦੀ ਸ਼ਰਮ ਆਉਂਦੀ ਹੈ।
ਅਜਿਹਾ ਹੀ ਮਾਮਲਾ ਲੁਧਿਆਣਾ ਹਾਈਵੇਅ ਗਿਆਸਪੁਰ ਚੌਂਕ ਤੋਂ ਸਾਹਮਣੇ ਆਇਆ ਹੈ ਜਿੱਥੇ ਦੋ ਕੁੜੀਆਂ ਵੱਲੋਂ ਸੜਕ ਦੇ ਵਿਚਾਲੇ ਨੱਚਦੀਆਂ ਦਿਖਾਈ ਦੇ ਰਹੀਆਂ ਹਨ। ਇਸ ਸਬੰਧੀ ਵੀਡੀਓ ਵੀ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਰਹੀ ਹੈ।
https://www.ptcnews.tv/short-videos/ludhiana-girls-who-are-fond-of-making-reels-dance-in-the-middle-of-the-road-14-2025-04-17
ਵੀਡੀਓ ’ਚ ਦੇਖਿਆ ਜਾ ਸਕਦਾ ਹੈ ਕਿ ਕੱਲ੍ਹ ਦੁਪਹਿਰ ਗਿਆਸਪੁਰਾ ਚੌਕ 'ਤੇ ਦੋ ਕੁੜੀਆਂ ਹਾਈਵੇਅ 'ਤੇ ਰੀਲ ਬਣਾਉਣ ਲਈ ਨੱਚ ਰਹੀਆਂ ਸੀ। ਕੁੜੀਆਂ ਦਾ ਡਾਂਸ ਦੇਖ ਕੇ ਆਵਾਜਾਈ ਵੀ ਰੁਕ ਗਈ। ਸੜਕ ਦੇ ਵਿਚਕਾਰ ਲੰਘਣ ਵਾਲੇ ਰਾਹਗੀਰਾਂ ਅਤੇ ਟ੍ਰੈਫਿਕ ਚਾਲਕਾਂ ਦਾ ਧਿਆਨ ਉਸ ਵੱਲ ਖਿੱਚਿਆ ਗਿਆ। ਰਾਹਗੀਰਾਂ ਨੇ ਦੋਵਾਂ ਕੁੜੀਆਂ ਦੀ ਵੀਡੀਓਗ੍ਰਾਫੀ ਵੀ ਸ਼ੁਰੂ ਕਰ ਦਿੱਤੀ।
ਨੈਸ਼ਨਲ ਹਾਈਵੇਅ 'ਤੇ ਸੜਕ ਦੇ ਵਿਚਕਾਰ ਇਸ ਤਰ੍ਹਾਂ ਨੱਚਣ ਕਾਰਨ, ਦੋਵੇਂ ਕੁੜੀਆਂ ਕਿਸੇ ਵੀ ਸਮੇਂ ਕਿਸੇ ਵਾਹਨ ਦੀ ਲਪੇਟ ਵਿੱਚ ਆ ਸਕਦੀਆਂ ਸਨ। ਪਰ ਉਹ ਬਿਨਾਂ ਕੁਝ ਸੋਚੇ ਨੱਚਦੀਆਂ ਜਾ ਰਹੀਆਂ ਹਨ।
ਇਹ ਵੀ ਪੜ੍ਹੋ : Jalandhar Grenade Attack ਮਾਮਲੇ ’ਚ ਵੱਡਾ ਅਪਡੇਟ; ਪੁਲਿਸ ਨੇ ਮਾਮਲੇ ’ਚ ਸ਼ਾਮਲ ਫੌਜੀ ਨੂੰ ਕੀਤਾ ਗ੍ਰਿਫਤਾਰ