YouTuber Dhruv Rathee: ਧਰੁਵ ਰਾਠੀ ਦੀਆਂ ਵਧ ਸਕਦੀਆਂ ਹਨ ਮੁਸ਼ਕਿਲਾਂ; ਓਮ ਬਿਰਲਾ ਦੀ ਧੀ ਨਾਲ ਸਬੰਧਤ ਮਾਮਲੇ ’ਚ FIR ਦਰਜ
ਐਕਸ ਖਾਤੇ ਦੇ ਬਾਰੇ ਲਿਖਿਆ ਗਿਆ ਹੈ ਕਿ ਇਹ ਇੱਕ ਪ੍ਰਸ਼ੰਸਕ ਅਤੇ ਪੈਰੋਡੀ ਖਾਤਾ ਹੈ। ਇਸ ਦਾ ਧਰੁਵ ਰਾਠੀ ਦੇ ਅਸਲ ਖਾਤੇ ਨਾਲ ਕੋਈ ਸਬੰਧ ਨਹੀਂ ਹੈ। ਕਿਸੇ ਦੀ ਨਕਲ ਨਹੀਂ ਕੀਤੀ ਜਾ ਰਹੀ। ਇਹ ਖਾਤਾ ਇੱਕ ਪੈਰੋਡੀ ਹੈ।
ਮਹਾਰਾਸ਼ਟਰ ਸਾਈਬਰ ਪੁਲਿਸ ਨੇ ਯੂਟਿਊਬਰ ਧਰੁਵ ਰਾਠੀ ਦੇ ਪੈਰੋਡੀ ਅਕਾਉਂਟ (ਸਮਾਨ ਨਾਮ ਦੇ) ਤੋਂ ਇਤਰਾਜ਼ਯੋਗ ਪੋਸਟਾਂ ਦੇ ਖਿਲਾਫ ਮਾਮਲਾ ਦਰਜ ਕੀਤਾ ਹੈ। ਲੋਕ ਸਭਾ ਸਪੀਕਰ ਓਮ ਬਿਰਲਾ ਦੀ ਧੀ ਬਾਰੇ ਫਰਜ਼ੀ ਸੰਦੇਸ਼ ਪੋਸਟ ਕੀਤਾ ਗਿਆ ਸੀ। ਰਾਜ ਦੇ ਸਾਈਬਰ ਵਿਭਾਗ ਦੇ ਅਨੁਸਾਰ, ਧਰੁਵ ਰਾਠੀ ਨਾਮ ਦੇ ਇੱਕ ਖਾਤੇ ਨੇ ਦਾਅਵਾ ਕੀਤਾ ਹੈ ਕਿ ਬਿਰਲਾ ਦੀ ਧੀ ਨੇ ਯੂਨੀਅਨ ਪਬਲਿਕ ਸਰਵਿਸ ਕਮਿਸ਼ਨ (ਯੂਪੀਐਸਸੀ) ਦੀ ਪ੍ਰੀਖਿਆ ਬਿਨਾਂ ਹਾਜ਼ਰ ਹੋਏ ਪਾਸ ਕੀਤੀ ਸੀ।
ਐਕਸ ਖਾਤੇ ਦੇ ਬਾਰੇ ਲਿਖਿਆ ਗਿਆ ਹੈ ਕਿ ਇਹ ਇੱਕ ਪ੍ਰਸ਼ੰਸਕ ਅਤੇ ਪੈਰੋਡੀ ਖਾਤਾ ਹੈ। ਇਸ ਦਾ ਧਰੁਵ ਰਾਠੀ ਦੇ ਅਸਲ ਖਾਤੇ ਨਾਲ ਕੋਈ ਸਬੰਧ ਨਹੀਂ ਹੈ। ਕਿਸੇ ਦੀ ਨਕਲ ਨਹੀਂ ਕੀਤੀ ਜਾ ਰਹੀ। ਇਹ ਖਾਤਾ ਇੱਕ ਪੈਰੋਡੀ ਹੈ।
ਪੁਲਿਸ ਅਧਿਕਾਰੀ ਨੇ ਦੱਸਿਆ ਕਿ ਇਹ ਕਾਰਵਾਈ ਓਮ ਬਿਰਲਾ ਦੇ ਰਿਸ਼ਤੇਦਾਰ ਦੀ ਸ਼ਿਕਾਇਤ ’ਤੇ ਕੀਤੀ ਗਈ ਹੈ। ਇਸ ਸਬੰਧੀ ਪੁਲਿਸ ਨੇ ਰਾਠੀ ਖ਼ਿਲਾਫ਼ ਭਾਰਤੀ ਨਿਆਂ ਸੰਹਿਤਾ (ਬੀਐਨਐਸ) ਅਤੇ ਆਈਟੀ ਐਕਟ ਦੀਆਂ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਹੈ। ਜਦੋਂ ਇਹ ਦੱਸਿਆ ਗਿਆ ਕਿ ਕਥਿਤ ਫਰਜ਼ੀ ਮੈਸੇਜ ਰਾਠੀ ਵੱਲੋਂ ਨਹੀਂ ਸਗੋਂ ਪੈਰੋਡੀ ਅਕਾਊਂਟ ਰਾਹੀਂ ਪੋਸਟ ਕੀਤਾ ਗਿਆ ਸੀ ਤਾਂ ਅਧਿਕਾਰੀ ਨੇ ਕਿਹਾ ਕਿ ਅਸੀਂ ਮਾਮਲੇ ਦੀ ਜਾਂਚ ਕਰ ਰਹੇ ਹਾਂ।
ਹਾਲਾਂਕਿ ਸ਼ਨੀਵਾਰ ਨੂੰ ਪੈਰੋਡੀ ਅਕਾਊਂਟ ਤੋਂ ਇਕ ਹੋਰ ਪੋਸਟ ਕੀਤੀ ਗਈ ਸੀ, ਜਿਸ ਵਿਚ ਲਿਖਿਆ ਸੀ, 'ਮਹਾਰਾਸ਼ਟਰ ਸਾਈਬਰ ਵਿਭਾਗ ਦੇ ਨਿਰਦੇਸ਼ਾਂ 'ਤੇ, ਮੈਂ ਅੰਜਲੀ ਬਿਰਲਾ ਬਾਰੇ ਆਪਣੀਆਂ ਸਾਰੀਆਂ ਪੋਸਟਾਂ ਅਤੇ ਟਿੱਪਣੀਆਂ ਨੂੰ ਹਟਾ ਦਿੱਤਾ ਹੈ। ਮੈਂ ਮੁਆਫੀ ਮੰਗਦਾ ਹਾਂ ਕਿਉਂਕਿ ਮੈਨੂੰ ਤੱਥਾਂ ਦੀ ਜਾਣਕਾਰੀ ਨਹੀਂ ਸੀ। ਮੈਂ ਕਿਸੇ ਹੋਰ ਦੇ ਟਵੀਟ ਦੀ ਨਕਲ ਕੀਤੀ ਅਤੇ ਇਸਨੂੰ ਸਾਂਝਾ ਕੀਤਾ।
ਜ਼ਿਕਰਯੋਗ ਹੈ ਕਿ ਧਰੁਵ ਰਾਠੀ ਨੇ ਕੁਝ ਦਿਨ ਪਹਿਲਾਂ ਆਪਣੀ ਨਿੱਜੀ ਜ਼ਿੰਦਗੀ ਨੂੰ ਲੈ ਕੇ ਵੱਡਾ ਅਪਡੇਟ ਦਿੱਤਾ ਸੀ। ਉਸ ਨੇ ਦੱਸਿਆ ਕਿ ਉਸ ਦੇ ਘਰ ਇਕ ਛੋਟਾ ਜਿਹਾ ਮਹਿਮਾਨ ਆਉਣ ਵਾਲਾ ਹੈ। ਜੀ ਹਾਂ, ਧਰੁਵ ਰਾਠੀ ਦੀ ਪਤਨੀ ਜੂਲੀ ਐਲਬੀਆਰ ਗਰਭਵਤੀ ਹੈ। ਉਹ ਇਸ ਸਾਲ ਸਤੰਬਰ 'ਚ ਮਾਂ ਬਣਨ ਜਾ ਰਹੀ ਹੈ। ਇਸ ਦੀ ਜਾਣਕਾਰੀ ਦਿੰਦੇ ਹੋਏ ਉਨ੍ਹਾਂ ਨੇ ਕੁਝ ਤਸਵੀਰਾਂ ਵੀ ਸ਼ੇਅਰ ਕੀਤੀਆਂ ਹਨ, ਜਿਨ੍ਹਾਂ 'ਚ ਜੂਲੀ ਬੇਬੀ ਬੰਪ ਨਾਲ ਨਜ਼ਰ ਆ ਰਹੀ ਹੈ।
ਇਹ ਵੀ ਪੜ੍ਹੋ: IAS Puja Khedkar : ਜਾਣੋ ਕੌਣ ਹੈ ਵਿਵਾਦਾਂ ’ਚ ਘਿਰੀ IAS ਪੂਜਾ ਖੇਡਕਰ