Jammu Srinagar Highway ’ਤੇ ਵਾਪਰਿਆ ਵੱਡਾ ਹਾਦਸਾ; 2 ਪੁਲਿਸ ਮੁਲਾਜ਼ਮਾਂ ਦੀ ਮੌਤ, 1 ਜ਼ਖਮੀ

ਬੀਤੇ ਦਿਨ ਜੰਮੂ-ਸ਼੍ਰੀਨਗਰ ਰਾਸ਼ਟਰੀ ਰਾਜਮਾਰਗ 'ਤੇ ਇੱਕ ਸੜਕ ਹਾਦਸਾ ਵਾਪਰਿਆ। ਜਿਸ ਕਾਰਨ ਜੰਮੂ-ਕਸ਼ਮੀਰ ਦੇ 2 ਪੁਲਿਸ ਅਧਿਕਾਰੀਆਂ ਦੀ ਮੌਤ ਹੋ ਗਈ। ਜਦੋਂ ਕਿ ਇੱਕ ਦੀ ਹਾਲਤ ਗੰਭੀਰ ਹੈ।

By  Aarti August 11th 2025 10:53 AM

Jammu Srinagar Highway News : ਜੰਮੂ-ਸ਼੍ਰੀਨਗਰ ਰਾਸ਼ਟਰੀ ਰਾਜਮਾਰਗ 'ਤੇ ਬੀਤੇ ਦਿਨ ਇੱਕ ਸੜਕ ਹਾਦਸਾ ਵਾਪਰਿਆ। ਜਿਸ ਕਾਰਨ ਜੰਮੂ-ਕਸ਼ਮੀਰ ਦੇ 2 ਪੁਲਿਸ ਅਧਿਕਾਰੀਆਂ ਦੀ ਮੌਤ ਹੋ ਗਈ। ਜਾਣਕਾਰੀ ਅਨੁਸਾਰ ਅਮਰਨਾਥ ਯਾਤਰਾ ਦੀ ਡਿਊਟੀ ਤੋਂ ਬਾਅਦ ਸ਼੍ਰੀਨਗਰ ਤੋਂ ਜੰਮੂ ਜਾ ਰਹੇ ਤਿੰਨ ਸਬ-ਇੰਸਪੈਕਟਰ ਸ਼ਹਿਰ ਦੇ ਲਾਸਜਨ ਖੇਤਰ ਦੇ ਤੇਂਗਨ ਵਿੱਚ ਹਾਦਸੇ ਦਾ ਸ਼ਿਕਾਰ ਹੋ ਗਏ।

ਸੂਚਨਾ ਮਿਲਦੇ ਹੀ ਸਥਾਨਕ ਲੋਕ ਵੀ ਮੌਕੇ 'ਤੇ ਪਹੁੰਚ ਗਏ। ਜਿਸ ਤੋਂ ਬਾਅਦ ਜ਼ਖਮੀ ਪੁਲਿਸ ਅਧਿਕਾਰੀਆਂ ਨੂੰ ਹਸਪਤਾਲ ਲਿਜਾਇਆ ਗਿਆ। ਜਿੱਥੇ ਦੋ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ। ਜਦਕਿ ਇੱਕ ਦੀ ਹਾਲਤ ਗੰਭੀਰ ਹੈ। ਉਸਨੂੰ ਇਲਾਜ ਲਈ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ।

ਘਟਨਾ ਬਾਰੇ ਜਾਣਕਾਰੀ ਦਿੰਦੇ ਹੋਏ ਇੱਕ ਹੋਰ ਅਧਿਕਾਰੀ ਨੇ ਦੱਸਿਆ ਕਿ ਜੰਮੂ-ਸ਼੍ਰੀਨਗਰ ਰਾਸ਼ਟਰੀ ਰਾਜਮਾਰਗ 'ਤੇ ਇੱਕ ਹਾਦਸੇ ਵਿੱਚ ਦੋ ਪੁਲਿਸ ਅਧਿਕਾਰੀਆਂ ਦੀ ਮੌਤ ਹੋ ਗਈ। ਇਹ ਹਾਦਸਾ ਤੇਂਗਨ ਵਿੱਚ ਵਾਪਰਿਆ। ਤਿੰਨੋਂ ਪੁਲਿਸ ਅਧਿਕਾਰੀ ਅਮਰਨਾਥ ਯਾਤਰਾ ਡਿਊਟੀ ਤੋਂ ਬਾਅਦ ਸ਼੍ਰੀਨਗਰ ਤੋਂ ਜੰਮੂ ਜਾ ਰਹੇ ਸਨ।

ਉੱਥੇ ਹੀ ਮ੍ਰਿਤਕ ਪੁਲਿਸ ਅਧਿਕਾਰੀਆਂ ਦੀ ਪਛਾਣ ਸਚਿਨ ਵਰਮਾ ਅਤੇ ਸ਼ੁਭਮ ਵਜੋਂ ਹੋਈ ਹੈ, ਜਦੋਂ ਕਿ ਜ਼ਖਮੀ ਅਧਿਕਾਰੀ ਦੀ ਪਛਾਣ ਮਸਤਾਨ ਸਿੰਘ ਵਜੋਂ ਹੋਈ ਹੈ। ਮਸਤਾਨ ਸਿੰਘ ਇਸ ਸਮੇਂ ਹਸਪਤਾਲ ਵਿੱਚ ਇਲਾਜ ਅਧੀਨ ਹੈ। ਜਦੋਂ ਕਿ ਦੋਵੇਂ ਮ੍ਰਿਤਕ ਜਵਾਨਾਂ ਦਾ ਅੰਤਿਮ ਸਸਕਾਰ ਪੋਸਟਮਾਰਟਮ ਤੋਂ ਬਾਅਦ ਕੀਤਾ ਗਿਆ।

ਇਹ ਵੀ ਪੜ੍ਹੋ : Punjab Weather Update : ਪਹਾੜੀ ਇਲਾਕਿਆਂ ਦੇ ਮੀਂਹ ਦਾ ਪੰਜਾਬ ’ਤੇ ਅਸਰ, ਦਰਿਆਵਾਂ ’ਚ ਵਧਿਆ ਪਾਣੀ, ਜਾਣੋ ਮੌਸਮ ਦਾ ਹਾਲ

Related Post