Donkey ਰਾਹੀਂ ਫਰਾਂਸ ਤੋਂ ਯੂਕੇ ਜਾ ਰਹੇ ਨੌਜਵਾਨਾਂ ਨਾਲ ਵਾਪਰੀ ਵੱਡੀ ਘਟਨਾ, ਜਲੰਧਰ ਦਾ ਨੌਜਵਾਨ ਹੋਇਆ ਲਾਪਤਾ
ਦੱਸ ਦਈਏ ਕਿ ਡੌਂਕੀ ਰਾਹੀਂ ਪੰਜਾਬ ਦੇ 5 ਮੁੰਡੇ ਯੂਕੇ ਜਾਣ ਦੀ ਫਿਰਾਕ ’ਚ ਸੀ। ਬਾਕੀ ਦੂਜੇ ਸੂਬਿਆਂ ਦੇ ਕੁੱਲ 80 ਤੋਂ 85 ਮੁੰਡੇ ਇਸ ਡੌਂਕੀ ’ਚ ਸਵਾਰ ਸੀ। ਜੋ ਕਿ ਇਸ ਹਾਦਸੇ ਦਾ ਸ਼ਿਕਾਰ ਹੋਏ ਸਨ।
Jalandhar Youth Goes Missing : ਪੰਜਾਬ ਦੇ ਨੌਜਵਾਨਾਂ ’ਚ ਅਜੇ ਵੀ ਵਿਦੇਸ਼ ਜਾਣ ਦੀ ਇੱਛਾ ਘੱਟ ਨਹੀਂ ਰਹੀ ਹੈ। ਨੌਜਵਾਨ ਅਜੇ ਵੀ ਡੌਂਕੀ ਦੇ ਸਹਾਰੇ ਵਿਦੇਸ਼ ਜਾ ਰਹੇ ਹਨ। ਅਜਿਹਾ ਹੀ ਤਾਜ਼ਾ ਮਾਮਲਾ ਸਾਹਮਣੇ ਆਇਆ ਹੈ। ਦੱਸ ਦਈਏ ਕਿ ਫਰਾਂਸ ਤੋਂ ਡੌਂਕੀ ਲਗਾ ਕੇ ਯੂਕੇ ਜਾ ਰਹੇ ਨੌਜਵਾਨਾਂ ਨਾਲ ਵੱਡੀ ਘਟਨਾ ਵਾਪਰ ਗਈ। ਦਰਅਸਲ 1 ਅਕਤੂਬਰ ਨੂੰ ਨੌਜਵਾਨ ਵੱਲੋਂ ਫਰਾਂਸ ਦੀ ਡੰਕਰਕ ਸ਼ਹਿਰ ਦੀ ਡੌਂਕੀ ਲਗਾਈ ਗਈ ਪਰ ਰਸਤੇ ’ਚ ਜਹਾਜ ਪਾਣੀ ’ਚ ਡੁੱਬ ਗਿਆ।
ਦੱਸ ਦਈਏ ਕਿ ਡੌਂਕੀ ਰਾਹੀਂ ਪੰਜਾਬ ਦੇ 5 ਮੁੰਡੇ ਯੂਕੇ ਜਾਣ ਦੀ ਫਿਰਾਕ ’ਚ ਸੀ। ਬਾਕੀ ਦੂਜੇ ਸੂਬਿਆਂ ਦੇ ਕੁੱਲ 80 ਤੋਂ 85 ਮੁੰਡੇ ਇਸ ਡੌਂਕੀ ’ਚ ਸਵਾਰ ਸੀ। ਜੋ ਕਿ ਇਸ ਹਾਦਸੇ ਦਾ ਸ਼ਿਕਾਰ ਹੋਏ ਸਨ।
ਮਿਲੀ ਜਾਣਕਾਰੀ ਮੁਤਾਬਿਕ ਹਵਾ ਵਾਲੀ ਜਹਾਜ ’ਚ 80 ਦੇ ਕਰੀਬ ਨੌਜਵਾਨ ਸੀ। ਅਚਨਾਕ ਜਹਾਜ ਦੀ ਹਵਾ ਨਿਕਲਣ ਲੱਗੀ ਅਤੇ ਬਲਾਸਟ ਕਾਰਨ ਜਹਾਜ ਪਾਣੀ ’ਚ ਡੁੱਬਣ ਲੱਗਿਆ। ਇਸ ਮਗਰੋਂ ਫਰਾਂਸ ਪੁਲਿਸ ਵੱਲੋਂ ਨੌਜਵਾਨਾਂ ਨੂੰ ਰੈਸਕਿਊ ਕੀਤਾ ਗਿਆ ਪਰ ਪੰਜਾਬ ਦੇ ਪੰਜ ਨੌਜਵਾਨਾਂ ਚੋਂ ਜਲੰਧਰ ਦੇ ਪਿੰਡ ਭਟਨੂਰਾ ਲੁਬਾਣਾ ਦਾ 29 ਸਾਲਾਂ ਨੌਜਵਾਨ ਅਰਵਿੰਦਰ ਸਿੰਘ ਲਾਪਤਾ ਹੈ। ਜਿਸ ਕਾਰਨ ਪਰਿਵਾਰ ਸਦਮੇ ’ਚ ਹੈ।
ਇਸ ਸਬੰਧੀ ਅਰਵਿੰਦਰ ਸਿੰਘ ਦੇ ਛੋਟੇ ਭਰਾ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ 2 ਅਕਤੂਬਰ ਨੂੰ ਸਾਨੂੰ ਫੋਨ ਆਇਆ ਕਿ ਜਿਹਰੇ ਪੰਜ ਮੁੰਡੇ ਯੂਕੇ ਜਾ ਰਹੇ ਸੀ ਉਨ੍ਹਾਂ ਵੱਲੋਂ 4 ਨੂੰ ਫਰਾਂਸ ਪੁਲਿਸ ਨੇ ਰੈਸਕਿਊ ਕਰ ਲਿਆ ਹੈ ਜਦਕਿ ਉਨ੍ਹਾਂ ਦਾ ਪੁੱਤ ਅਰਵਿੰਦਰ ਸਿੰਘ ਅਜੇ ਲਾਪਤਾ ਹੈ।
ਦੱਸ ਦਈਏ ਕਿ ਲਾਪਤਾ ਨੌਜਵਾਨ ਅਰਵਿੰਦਰ ਸਿੰਘ ਆਪਣੇ ਪਰਿਵਾਰ ਦਾ ਵੱਡਾ ਮੁੰਡਾ ਸੀ। ਇਸ ਘਟਨਾ ਮਗਰੋਂ ਪਰਿਵਾਰ ਡੂੰਘੇ ਸਦਮੇ ’ਚ ਹੈ ਅਤੇ ਸਰਕਾਰ ਕੋਲੋਂ ਨੌਜਵਾਨ ਦੀ ਭਾਲ ਦੀ ਗੁਹਾਰ ਲਗਾਈ ਜਾ ਰਹੀ ਹੈ। ਫਿਲਹਾਲ ਫਰਾਲ ਪੁਲਿਸ ਵੱਲੋਂ ਨੌਜਵਾਨ ਦੀ ਭਾਲ ਸਬੰਧੀ ਕੋਈ ਜਾਣਕਾਰੀ ਪਰਿਵਾਰ ਨੂੰ ਕੁਝ ਜਾਣਕਾਰੀ ਨਹੀਂ ਦਿੱਤੀ ਗਈ ਹੈ।
ਇਹ ਵੀ ਪੜ੍ਹੋ : Amritsar News : 14 ਦਿਨਾਂ ਤੋਂ ਈਰਾਨ 'ਚ ਫਸੇ ਪੰਜਾਬੀ ਨੌਜਵਾਨ ਦੀ ਹੋਈ ਵਤਨ ਵਾਪਸੀ, ਏਜੰਟਾਂ ਨੇ ਬੰਦੀ ਬਣਾ ਕੇ ਮੰਗੀ ਸੀ 50 ਲੱਖ ਦੀ ਫਿਰੌਤੀ