Manish Sisodia: ਬਿਮਾਰ ਪਤਨੀ ਨੂੰ ਮਿਲਣ ਤਿਹਾੜ ਜੇਲ੍ਹ ਤੋਂ ਘਰ ਪਹੁੰਚੇ ਮਨੀਸ਼ ਸਿਸੋਦੀਆ, ਅਦਾਲਤ ਤੋਂ ਮਿਲਿਆ ਇੰਨਾ ਹੀ ਸਮਾਂ

Manish Sisodia news: ਦਿੱਲੀ ਦੇ ਸਾਬਕਾ ਉਪ ਮੁੱਖ ਮੰਤਰੀ ਅਤੇ ਸਿੱਖਿਆ ਮੰਤਰੀ ਮਨੀਸ਼ ਸਿਸੋਦੀਆ ਤਿਹਾੜ ਜੇਲ੍ਹ ਤੋਂ ਆਪਣੇ ਘਰ ਪਹੁੰਚ ਗਏ ਹਨ।

By  Amritpal Singh November 11th 2023 11:28 AM -- Updated: November 11th 2023 11:43 AM

Manish Sisodia news: ਦਿੱਲੀ ਦੇ ਸਾਬਕਾ ਉਪ ਮੁੱਖ ਮੰਤਰੀ ਅਤੇ ਸਿੱਖਿਆ ਮੰਤਰੀ ਮਨੀਸ਼ ਸਿਸੋਦੀਆ ਤਿਹਾੜ ਜੇਲ੍ਹ ਤੋਂ ਆਪਣੇ ਘਰ ਪਹੁੰਚ ਗਏ ਹਨ। ਸਿਸੋਦੀਆ ਆਪਣੀ ਬੀਮਾਰ ਪਤਨੀ ਨੂੰ ਮਿਲਣ ਆਏ ਹਨ। ਦਿੱਲੀ ਪੁਲਿਸ ਦੀ ਇੱਕ ਟੀਮ ਸਿਸੋਦੀਆ ਨੂੰ ਸਖ਼ਤ ਸੁਰੱਖਿਆ ਵਿਚਕਾਰ ਉਸ ਦੇ ਘਰ ਲੈ ਗਈ ਹੈ। ਤੁਹਾਨੂੰ ਦੱਸ ਦੇਈਏ ਕਿ ਸਿਸੋਦੀਆ ਆਪਣੀ ਪਤਨੀ ਨੂੰ ਉਸ ਘਰ ਵਿੱਚ ਮਿਲ ਰਹੇ ਹਨ ਜੋ ਹੁਣ ਦਿੱਲੀ ਸਰਕਾਰ ਵੱਲੋਂ ਆਤਿਸ਼ੀ ਨੂੰ ਅਧਿਕਾਰਤ ਤੌਰ 'ਤੇ ਅਲਾਟ ਕਰ ਦਿੱਤਾ ਗਿਆ ਹੈ। ਇਹ ਘਰ ਪਹਿਲਾਂ ਤਤਕਾਲੀ ਮੰਤਰੀ ਮਨੀਸ਼ ਸਿਸੋਦੀਆ ਦੇ ਨਾਂ 'ਤੇ ਅਲਾਟ ਕੀਤਾ ਗਿਆ ਸੀ।

ਸਿਸੋਦੀਆ ਦਿੱਲੀ ਸ਼ਰਾਬ ਘੁਟਾਲੇ ਵਿੱਚ ਜੇਲ੍ਹ ਵਿੱਚ ਹਨ। ਕੱਲ੍ਹ ਅਦਾਲਤ ਨੇ ਉਨ੍ਹਾਂ ਨੂੰ 6 ਘੰਟੇ ਲਈ ਆਪਣੀ ਪਤਨੀ ਨੂੰ ਮਿਲਣ ਦੀ ਇਜਾਜ਼ਤ ਦਿੱਤੀ ਸੀ, ਜਿਸ ਮੁਤਾਬਕ ਸਿਸੋਦੀਆ ਸਵੇਰੇ 10 ਵਜੇ ਤੋਂ ਸ਼ਾਮ 4 ਵਜੇ ਤੱਕ ਆਪਣੀ ਪਤਨੀ ਨੂੰ ਮਿਲ ਰਹੇ ਹਨ।

ਅਦਾਲਤ ਨੇ ਇਹ ਸ਼ਰਤ ਰੱਖੀ ਹੈ

ਅਦਾਲਤ ਨੇ ਸਿਸੋਦੀਆ ਨੂੰ ਇਸ ਦੌਰਾਨ ਮੀਡੀਆ ਨਾਲ ਗੱਲ ਨਾ ਕਰਨ ਜਾਂ ਕਿਸੇ ਸਿਆਸੀ ਗਤੀਵਿਧੀ ਵਿੱਚ ਹਿੱਸਾ ਨਾ ਲੈਣ ਦਾ ਵੀ ਹੁਕਮ ਦਿੱਤਾ ਹੈ। ਇਸ ਤੋਂ ਪਹਿਲਾਂ ਸਿਸੋਦੀਆ ਨੇ ਆਪਣੀ ਪਤਨੀ ਨੂੰ ਪੰਜ ਦਿਨਾਂ ਲਈ ਮਿਲਣ ਦੀ ਇਜਾਜ਼ਤ ਦੇਣ ਲਈ ਅਰਜ਼ੀ ਦਾਖਲ ਕੀਤੀ ਸੀ। ਜਿਸ ਨੂੰ ਅਦਾਲਤ ਨੇ ਰੱਦ ਕਰ ਦਿੱਤਾ ਸੀ। ਅਰਜ਼ੀ ਦੇ ਅਨੁਸਾਰ, 25 ਅਪ੍ਰੈਲ ਨੂੰ ਉਸਦੀ ਪਤਨੀ ਨੂੰ ਮਲਟੀਪਲ ਸਕਲੇਰੋਸਿਸ ਦਾ ਗੰਭੀਰ ਦੌਰਾ ਪਿਆ ਸੀ। ਇਸ ਦੇ ਨਾਲ ਹੀ ਉਸ ਨੂੰ ਮਨੋਵਿਗਿਆਨਕ ਸਮੱਸਿਆਵਾਂ ਦਾ ਪਤਾ ਲੱਗਿਆ।


Related Post