Blast In Lahore Update News : ਤੜਕਸਾਰ ਧਮਾਕਿਆਂ ਨਾਲ ਦਹਿਲਿਆ ਪਾਕਿਸਤਾਨ ਦਾ ਲਾਹੌਰ; ਮਚਿਆ ਹੜਕੰਪ, ਭੱਜਣ ਲੱਗੇ ਲੋਕ

ਨਿਊਜ਼ ਏਜੰਸੀ ਰਾਇਟਰਜ਼ ਨੇ ਪਾਕਿਸਤਾਨੀ ਮੀਡੀਆ ਜੀਓ ਨਿਊਜ਼ ਦੇ ਹਵਾਲੇ ਨਾਲ ਦਾਅਵਾ ਕੀਤਾ ਹੈ ਕਿ ਅੱਜ ਸਵੇਰੇ ਲਾਹੌਰ ਦੇ ਵਾਲਟਨ ਹਵਾਈ ਅੱਡੇ ਨੇੜੇ ਇੱਕ ਤੋਂ ਬਾਅਦ ਇੱਕ ਕਈ ਧਮਾਕੇ ਸੁਣੇ ਗਏ। ਇਸ ਤੋਂ ਬਾਅਦ, ਸਾਇਰਨ ਤੇਜ਼ੀ ਨਾਲ ਵੱਜਣੇ ਸ਼ੁਰੂ ਹੋ ਜਾਂਦੇ ਹਨ।

By  Aarti May 8th 2025 09:43 AM

Blast In Lahore Update News : ਭਾਰਤ ਵੱਲੋਂ ਆਪ੍ਰੇਸ਼ਨ ਸਿੰਦੂਰ ਦੇ ਤਹਿਤ ਪਾਕਿਸਤਾਨ ਦੇ ਕਈ ਥਾਵਾਂ 'ਤੇ ਕੀਤੇ ਗਏ ਹਵਾਈ ਹਮਲੇ ਤੋਂ ਇੱਕ ਦਿਨ ਬਾਅਦ, ਵੀਰਵਾਰ ਸਵੇਰੇ ਪੂਰਬੀ ਪਾਕਿਸਤਾਨੀ ਸ਼ਹਿਰ ਲਾਹੌਰ ਵਿੱਚ ਕਈ ਧਮਾਕੇ ਹੋਣ ਦੀ ਖ਼ਬਰ ਮਿਲੀ। ਇਸ ਤੋਂ ਬਾਅਦ ਇਲਾਕੇ ਵਿੱਚ ਸਾਇਰਨ ਦੀ ਆਵਾਜ਼ ਤੇਜ਼ੀ ਨਾਲ ਸੁਣਾਈ ਦੇ ਰਹੀ ਹੈ। ਇਸ ਨਾਲ ਲੋਕਾਂ ਵਿੱਚ ਦਹਿਸ਼ਤ ਫੈਲ ਗਈ, ਵੱਡੀ ਗਿਣਤੀ ਵਿੱਚ ਲੋਕ ਆਪਣੇ ਘਰਾਂ ਤੋਂ ਬਾਹਰ ਆ ਗਏ। ਨਿਊਜ਼ ਏਜੰਸੀ ਰਾਇਟਰਜ਼ ਨੇ ਪਾਕਿਸਤਾਨੀ ਮੀਡੀਆ ਜੀਓ ਨਿਊਜ਼ ਦੇ ਹਵਾਲੇ ਨਾਲ ਇਹ ਦਾਅਵਾ ਕੀਤਾ ਹੈ।

Related Post