ਅਫਗਾਨਿਸਤਾਨ: ਤੇਲ ਟੈਂਕਰ ਵਿੱਚ ਧਮਾਕਾ ਹੋਣ ਕਾਰਨ ਕਈ ਹਲਾਕ

By  Aarti December 18th 2022 06:22 PM

Blast in Afghanistan: ਅਫਗਾਨਿਸਤਾਨ ਦੀ ਰਾਜਧਾਨੀ ਕਾਬੁਲ ਵਿੱਚ ਤੇਲ ਟੈਂਕਰ ਚ ਧਮਾਕਾ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਇਹ ਧਮਾਕਾ ਇਨ੍ਹਾਂ ਜਿਆਦਾ ਭਿਆਨਕ ਸੀ ਕਿ 19 ਦੇ ਕਰੀਬ ਲੋਕਾਂ ਦੀ ਮੌਤਾਂ ਹੋ ਗਈਆਂ ਹੈ ਜਦਕਿ 32 ਦੇ ਕਰੀਬ ਲੋਕ ਜ਼ਖਮੀ ਦੱਸੇ ਜਾ ਰਹੇ ਹਨ। 

ਮੀਡੀਆ ਰਿਪੋਰਟਾਂ ਦੀ ਮੰਨੀਏ ਤਾਂ ਸਥਾਨਕ ਅਧਿਕਾਰੀ ਨੇ ਦੱਸਿਆ ਕਿ ਸਲੰਗ ਸੁਰੰਗ ਜੋ ਕਿ ਕਾਬੂਲ ਤੋਂ ਲਗਭਗ 80 ਮੀਲ ਉੱਤਰ ਚ ਹੈ ਵਿੱਚ ਧਮਾਕਾ ਹੋਇਆ ਜਿਸ ਕਾਰਨ 19 ਲੋਕਾਂ ਦੀ ਮੌਤ ਹੋ ਗਈ। ਮਰਨ ਵਾਲਿਆਂ ’ਚ ਔਰਤਾਂ ਅਤੇ ਬੱਚੇ ਵੀ ਸ਼ਾਮਲ ਦੱਸੇ ਜਾ ਰਹੇ ਹਨ। ਮੀਡੀਆ ਰਿਪੋਰਟਾਂ ਦੀ ਮੰਨੀਏ ਤਾਂ ਇਹ ਘਟਨਾ ਕਰੀਬ 8:30 ਵਜੇ ਵਾਪਰੀ ਸੀ। ਪਰ ਇਸ ਦੇ ਪਿੱਛੇ ਕਾਰਨਾਂ ਬਾਰੇ ਅਜੇ ਕੋਈ ਜਾਣਕਾਰੀ ਨਹੀਂ ਹੈ। 

ਇਸ ਮਾਮਲੇ ਸਬੰਧੀ ਲੋਕ ਨਿਰਮਾਣ ਮੰਤਰਾਲੇ ਦੇ ਬੁਲਾਰੇ ਮੌਲਵੀ ਹਮੀਦੁੱਲਾ ਮਿਸਬਾਹ ਨੇ ਕਿਹਾ ਕਿ ਅੱਗ ਬੁਝ ਗਈ ਹੈ ਅਤੇ ਟੀਮਾਂ ਅਜੇ ਵੀ ਸੁਰੰਗ ਨੂੰ ਸਾਫ ਕਰਨ ਲਈ ਕੰਮ ਕਰ ਰਹੀਆਂ ਹਨ।

ਇਹ ਵੀ ਪੜੋ: ਹਿਜਾਬ ਵਿਰੋਧੀ ਪ੍ਰਦਰਸ਼ਨਾਂ ਦੀ ਹਮਾਇਤ ਕਰਨ ਲਈ ਆਸਕਰ ਜੇਤੂ ਅਦਾਕਾਰਾ ਈਰਾਨ 'ਚ ਗ੍ਰਿਫ਼ਤਾਰ

Related Post