Firozpur News : ਪਟਾਕੇ ਚਲਾਉਣ ਨੂੰ ਲੈ ਕੇ ਹੋਇਆ ਝਗੜਾ , ਪ੍ਰਵਾਸੀਆਂ ਨੇ ਗੁਰਸਿੱਖ ਪਰਿਵਾਰ ਤੇ ਕੀਤਾ ਹਮਲਾ
Firozpur News : ਫ਼ਿਰੋਜ਼ਪੁਰ ਦੇ ਦੁਲਚੀ ਕੇ ਰੋਡ ਵਿਖੇ ਪਟਾਕੇ ਚਲਾਉਣ ਨੂੰ ਲੈ ਕੇ ਹੋਏ ਝਗੜੇ ਵਿੱਚ ਪ੍ਰਵਾਸੀਆਂ ਨੇ ਗੁਰਸਿੱਖ ਪਰਿਵਾਰ 'ਤੇ ਹਮਲਾ ਕਰ ਦਿੱਤਾ ਹੈ। ਜਿੱਥੇ ਪਟਾਕੇ ਚਲਾਉਣ ਨੂੰ ਲੈ ਕੇ ਆਂਢ ਗੁਆਂਢ ਵਿੱਚ ਗੁਰਸਿੱਖ ਪਰਿਵਾਰ ਅਤੇ ਪ੍ਰਵਾਸੀਆਂ ਵਿਚਕਾਰ ਬਹਿਸਬਾਜੀ ਹੋ ਗਈ ,ਜੋ ਬਾਅਦ 'ਚ ਝਗੜੇ ਦਾ ਰੂਪ ਧਾਰਨ ਕਰ ਗਈ। ਪ੍ਰਵਾਸੀ ਮਜ਼ਦੂਰਾਂ ਨੇ ਆਪਣੇ ਕੁਝ ਸਾਥੀਆਂ ਨਾਲ ਗੁਰਸਿੱਖ ਪਰਿਵਾਰ 'ਤੇ ਹਮਲਾ ਕਰ ਦਿੱਤਾ। ਜਿਸ ਦੀਆਂ ਵੀਡੀਓ ਵੀ ਵਾਇਰਲ ਹੋਈ ਹੈ
Firozpur News : ਫ਼ਿਰੋਜ਼ਪੁਰ ਦੇ ਦੁਲਚੀ ਕੇ ਰੋਡ ਵਿਖੇ ਪਟਾਕੇ ਚਲਾਉਣ ਨੂੰ ਲੈ ਕੇ ਹੋਏ ਝਗੜੇ ਵਿੱਚ ਪ੍ਰਵਾਸੀਆਂ ਨੇ ਗੁਰਸਿੱਖ ਪਰਿਵਾਰ 'ਤੇ ਹਮਲਾ ਕਰ ਦਿੱਤਾ ਹੈ। ਜਿੱਥੇ ਪਟਾਕੇ ਚਲਾਉਣ ਨੂੰ ਲੈ ਕੇ ਆਂਢ ਗੁਆਂਢ ਵਿੱਚ ਗੁਰਸਿੱਖ ਪਰਿਵਾਰ ਅਤੇ ਪ੍ਰਵਾਸੀਆਂ ਵਿਚਕਾਰ ਬਹਿਸਬਾਜੀ ਹੋ ਗਈ ,ਜੋ ਬਾਅਦ 'ਚ ਝਗੜੇ ਦਾ ਰੂਪ ਧਾਰਨ ਕਰ ਗਈ। ਪ੍ਰਵਾਸੀ ਮਜ਼ਦੂਰਾਂ ਨੇ ਆਪਣੇ ਕੁਝ ਸਾਥੀਆਂ ਨਾਲ ਗੁਰਸਿੱਖ ਪਰਿਵਾਰ 'ਤੇ ਹਮਲਾ ਕਰ ਦਿੱਤਾ। ਜਿਸ ਦੀਆਂ ਵੀਡੀਓ ਵੀ ਵਾਇਰਲ ਹੋਈ ਹੈ।
ਵੀਡੀਓ ਵਿੱਚ ਦਿਖਾਈ ਦੇ ਰਿਹਾ ਹੈ ਕਿ ਪ੍ਰਵਾਸੀ ਮਜ਼ਦੂਰਾਂ ਵੱਲੋਂ ਕਿਸ ਤਰ੍ਹਾਂ ਗੁੰਡਾਗਰਦੀ ਨੂੰ ਅੰਜਾਮ ਦਿੱਤਾ ਗਿਆ। ਗੁਰਸਿੱਖ ਪਰਿਵਾਰ ਦੇ ਸੱਟਾਂ ਵੱਜੀਆਂ ਹਨ ਅਤੇ ਜ਼ਖਮੀ ਪੀੜਤ ਪਰਿਵਾਰ ਇਨਸਾਫ ਦੀ ਮੰਗ ਕਰ ਰਿਹਾ ਹੈ। ਹੁਣ ਉਹਨਾਂ ਦਾ ਕਹਿਣਾ ਕਿ ਇਹਨਾਂ ਹੁਲੜਬਾਜਾਂ ਖਿਲਾਫ ਕਾਰਵਾਈ ਹੋਣੀ ਚਾਹੀਦੀ ਹੈ। ਹੁਣ ਦੇਖਣਾ ਕਿ ਪੁਲਿਸ ਕੀ ਕਾਰਵਾਈ ਕਰਦੀ ਹੈ।
ਪੀੜਤਾਂ ਨੇ ਦੱਸਿਆ ਕਿ ਅਸੀਂ ਦੁਲਚੀ ਕੇ ਰੋਡ 'ਤੇ ਰਹਿਦੇ ਹਾਂ ਅਤੇ ਆਪਣੀ ਛੱਤ 'ਤੇ ਪਟਾਕੇ ਚਲਾ ਰਹੇ ਸੀ ਕਿ ਉਹਨਾਂ ਦੇ ਗੁਆਂਢ ਵਿੱਚ ਪ੍ਰਵਾਸੀ ਰਹਿੰਦੇ ਹਨ। ਜਿਨਾਂ ਨਾਲ ਕਹਾ ਸੁਣੀ ਹੋਈ ਅਤੇ ਉਹਨਾਂ ਨੇ ਉਸ ਤੋਂ ਬਾਅਦ ਸਾਡੇ ਘਰੇ ਆ ਕੇ ਗੁੰਡਾਗਰਦੀ ਕੀਤੀ। ਤਸਵੀਰਾਂ ਵਿੱਚ ਦਿਖਾਈ ਦੇ ਰਿਹਾ ਹੈ ਕਿ ਕਿਸ ਤਰ੍ਹਾਂ 10 ਤੋਂ 12 ਜਾਣਿਆ ਨੇ ਝਗੜੇ ਨੂੰ ਅੰਜਾਮ ਦਿੱਤਾ। ਜਿਸ ਵਿੱਚ ਗੁਰਸਿੱਖ ਪਰਿਵਾਰ ਜ਼ਖਮੀ ਹੋ ਗਿਆ ਅਤੇ ਉਹਨਾਂ ਨੇ ਹੁਣ ਇਨਸਾਫ ਦੀ ਮੰਗ ਕੀਤੀ ਹੈ। ਦੇਖਣਾ ਹੈ ਕਿ ਪੁਲਿਸ ਪੀੜਤਾਂ ਨੂੰ ਕਿਸ ਤਰ੍ਹਾਂ ਇਨਸਾਫ ਦਿਵਾਉਂਦੀ ਹੈ ਅਤੇ ਗੁੰਡਾਗਰਦੀ ਕਰਨ ਵਾਲਿਆਂ ਖਿਲਾਫ ਕਾਰਵਾਈ ਅਮਲ ਵਿੱਚ ਲੈ ਕੇ ਆਉਂਦੀ ਹੈ।