ਗੋਇੰਦਵਾਲ ਸਾਹਿਬ ਜੇਲ੍ਹ ਤੋਂ ਕੈਦੀਆਂ ਤੋਂ ਬਰਾਮਦ ਹੋਏ ਮੋਬਾਇਲ ਫੋਨ

By  Riya Bawa October 31st 2022 11:32 AM -- Updated: October 31st 2022 11:33 AM

ਗੋਇੰਦਵਾਲ ਸਾਹਿਬ: ਪੰਜਾਬ ਸਰਕਾਰ ਵੱਲੋਂ ਕੀਤੀ ਗਈ ਸਖ਼ਤੀ ਦੇ ਬਾਵਜੂਦ ਕੇਂਦਰੀ ਜੇਲ੍ਹ ਗੋਇੰਦਵਾਲ ਸਾਹਿਬ ਦੇ ਕੈਦੀਆਂ ਤੋਂ ਮੋਬਾਇਲ ਫ਼ੋਨ ਬਰਾਮਦ ਹੋਣ ਦਾ ਸਿਲਸਿਲਾ ਨਿਰੰਤਰ ਜਾਰੀ ਹੈ। ਆਏ ਦਿਨ ਜੇਲ੍ਹ ਵਿੱਚੋਂ ਕੈਦੀਆਂ ਕੋਲੋਂ ਫੋਨ ਬਰਾਮਦ ਹੋਣੇ ਕਈ ਤਰ੍ਹਾਂ ਦੇ ਸੰਕੇ ਪੈਦਾ ਕਰ ਰਿਹਾ ਹੈ।

ਜੇਲ੍ਹ ਵਿੱਚ ਕੈਦੀਆਂ ਕੋਲੋਂ ਕਿਸ ਤਰਾਂ ਅਸਾਨੀ ਨਾਲ ਮੋਬਾਇਲ ਪਹੁੰਚ ਰਹੇ ਹਨ ਇਹ ਵਰਤਾਰਾ ਜੇਲ੍ਹ ਪ੍ਰਸ਼ਾਸਨ 'ਤੇ ਸਵਾਲ ਖੜ੍ਹੇ ਕਰਦਾ ਹੈ। ਗੋਇੰਦਵਾਲ ਸਾਹਿਬ ਦੀ ਕੇਂਦਰੀ ਜੇਲ੍ਹ ਦੇ ਸਹਾਇਕ ਸੁਪਰਡੈਂਟ ਕਰਨੈਲ ਸਿੰਘ ਨੇ ਇਸ ਬਾਰੇ ਸ਼ਿਕਾਇਤ ਦਰਜ ਕਰਵਾ ਦਿੱਤੀ ਹੈ। 

ਇਹ ਵੀ ਪੜ੍ਹੋ: ਲੁਧਿਆਣਾ ਕੇਂਦਰੀ ਜੇਲ੍ਹ ਦੇ ਸੁਪਰਡੈਂਟ ਨੂੰ ਫ਼ੋਨ 'ਤੇ ਮਿਲੀਆਂ ਧਮਕੀਆਂ

ਇਸ ਦੌਰਾਨ ਜ਼ਿਲ੍ਹਾ ਲੁਧਿਆਣਾ ਵਿੱਚ ਬੰਦ ਮੁਲਜ਼ਮ ਰਾਜ ਕੁਮਾਰ ਰਾਜੂ ਪੁੱਤਰ ਧੰਨਰਾਜ ਸਿੰਘ ਪਿੰਡ ਜਸਪਾਲ ਬਾਗਰ ਥਾਣਾ ਸਾਹਨੇਵਾਲ ਪਾਸੋ ਇੱਕ ਸੈਮਸੰਗ ਕੰਪਨੀ ਦਾ ਕੀਪੈਡ ਫੋਨ ਸਮੇਤ ਸਿੰਮ ਬਰਾਮਦ ਹੋਇਆ ਹੈ। ਸਹਾਇਕ ਸੁਪਰਡੈਂਟ ਦੀ ਸ਼ਿਕਾਇਤ ਤੇ ਦੋਸ਼ੀ ਦੇ ਖਿਲਾਫ਼ ਥਾਣਾ ਗੋਇੰਦਵਾਲ ਵਿਖੇ ਮਕੁੱਦਮਾ ਨੰਬਰ 407 ਮਿਤੀ 29 - 10 - 22 , ਜੁਰਮ 52 - ਏ ਪਰੀਜਨ ਐਕਟ ਅਧੀਨ ਦਰਜ ਕਰਕੇ ਥਾਣਾ ਗੋਇੰਦਵਾਲ ਸਾਹਿਬ ਏ ਐਸ ਆਈ ਪ੍ਰੇਮ ਸਿੰਘ ਨੇ ਅਗਲਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।




Related Post