Mohali News : ਮੋਹਾਲੀ ਜ਼ਿਲ੍ਹੇ ਚ ਘਰ ਦਾ ਸੁਪਨਾ ਦੇਖਣ ਵਾਲਿਆਂ ਨੁੰ ਝਟਕਾ , ਮੋਹਾਲੀ ਜ਼ਿਲ੍ਹਾ ਪ੍ਰਸ਼ਾਸ਼ਨ ਨੇ ਕਲੈਕਟਰ ਰੇਟਾਂ ਚ ਮੁੜ ਕੀਤਾ ਭਾਰੀ ਵਾਧਾ

Mohali News : ਮੋਹਾਲੀ ਜ਼ਿਲ੍ਹੇ ਵਿੱਚ ਘਰ ਬਣਾਉਣ ਦਾ ਸੁਪਨਾ ਦੇਖਣ ਵਾਲਿਆਂ ਨੂੰ ਹੁਣ ਵੱਡਾ ਝਟਕਾ ਲੱਗਣ ਜਾ ਰਿਹਾ ਹੈ ,ਕਿਉਂਕਿ ਮੋਹਾਲੀ ਜਿਲ੍ਹਾ ਪ੍ਰਸ਼ਾਸ਼ਨ ਨੇ ਕਲੈਕਟਰ ਰੇਟਾਂ ਵਿਚ ਦੋਬਾਰਾ ਭਾਰੀ ਵਾਧਾ ਕੀਤਾ ਹੈ। ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਖਰੜ ਸਬ-ਡਿਵੀਜ਼ਨ ,ਮਾਜਰੀ ਬਲਾਕ ,ਮੋਹਾਲੀ ਵਿੱਚ ਜ਼ਮੀਨ ਜਾਇਦਾਦਾਂ ਦੀ ਖ਼ਰੀਦ ਸਮੇਂ ਕੁਲੈਕਟਰ ਰੇਟਾਂ ਵਿੱਚ ਵਾਧਾ ਕੀਤਾ ਗਿਆ

By  Shanker Badra October 24th 2025 01:25 PM

Mohali News : ਮੋਹਾਲੀ ਜ਼ਿਲ੍ਹੇ ਵਿੱਚ ਘਰ ਬਣਾਉਣ ਦਾ ਸੁਪਨਾ ਦੇਖਣ ਵਾਲਿਆਂ ਨੂੰ ਹੁਣ ਵੱਡਾ ਝਟਕਾ ਲੱਗਣ ਜਾ ਰਿਹਾ ਹੈ ,ਕਿਉਂਕਿ ਮੋਹਾਲੀ ਜਿਲ੍ਹਾ ਪ੍ਰਸ਼ਾਸ਼ਨ ਨੇ ਕਲੈਕਟਰ ਰੇਟਾਂ ਵਿਚ ਦੋਬਾਰਾ ਭਾਰੀ ਵਾਧਾ ਕੀਤਾ ਹੈ। ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਖਰੜ ਸਬ-ਡਿਵੀਜ਼ਨ ,ਮਾਜਰੀ ਬਲਾਕ ,ਮੋਹਾਲੀ ਵਿੱਚ ਜ਼ਮੀਨ ਜਾਇਦਾਦਾਂ ਦੀ ਖ਼ਰੀਦ ਸਮੇਂ ਕੁਲੈਕਟਰ ਰੇਟਾਂ ਵਿੱਚ ਵਾਧਾ ਕੀਤਾ ਗਿਆ। 

  ਮੋਹਾਲੀ ਜ਼ਿਲ੍ਹੇ 'ਚ ਵੀਰਵਾਰ ਤੋਂ ਵਧੇ ਹੋਏ ਕੁਲੈਕਟਰ ਰੇਟ ਲਾਗੂ ਹੋ ਗਏ ਹੈ। ਜਾਣਕਾਰੀ ਅਨੁਸਾਰ ਇਹ ਵਾਧਾ ਜ਼ਿਆਦਾਤਰ ਕੇਸਾਂ ਵਿੱਚ 25 ਤੋਂ ਲੈ ਕੇ 150 ਫ਼ੀਸਦੀ ਤੱਕ ਕੀਤਾ ਗਿਆ ਹੈ ਤੇ ਕਈ ਕੇਸਾਂ ਵਿੱਚ ਇਹ ਵਾਧਾ ਇਸ ਤੋਂ ਵੀ ਜ਼ਿਆਦਾ ਵਾਧਾ ਹੋਇਆ। 

ਪਿੰਡ ਰੁੜਕੀ ਖਾਮ ਵਿੱਚ 122 ਫ਼ੀਸਦੀ ਵਧਾ ਕੇ ਚੰਦੋਂ ਗੋਬਿੰਦਗੜ੍ਹ ਵਿੱਚ 43 ਫ਼ੀਸਦੀ, ਜਕਰਮਾਜਰੇ ਵਿੱਚ 28 ਫ਼ੀਸਦੀ, ਬਹਾਲਪੁਰ ਵਿਚ 122 ਫ਼ੀਸਦੀ, ਭਗਤਮਾਜਰੇ ਵਿਚ 50 ਫ਼ੀਸਦੀ, ਪਲਹੇੜੀ ’ਚ 150 ਫ਼ੀਸਦੀ ਵਾਧਾ ਕੀਤਾ ਗਿਆ ਹੈ। ਤਹਿਸੀਲ ਖਰੜ ਵਿੱਚ ਪੈਂਦੇ ਕਮਰਸ਼ੀਅਲ ਦੁਕਾਨਾਂ ਤੇ ਬੂਥਾਂ ਦੇ ਖਾਲੀ ਪਲਾਟਾਂ ਦੇ ਰੇਟ 20 ਤੋਂ ਵਧਾ ਕੇ 30 ਹਜ਼ਾਰ ਰੁਪਏ ਪ੍ਰਤੀ ਗਜ਼ ਵਰਗ ਕੀਤੇ ਗਏ ਹਨ।

ਚੰਡੀਗੜ੍ਹ-ਰੋਪੜ ਰੋਡ ’ਤੇ ਅਪਰੂਵਡ ਪ੍ਰਾਜੈਕਟਾਂ ਵਿਚ ਇਹ ਰੇਟ 30 ਤੋਂ ਵਧਾ ਕੇ 40 ਹਜ਼ਾਰ ਰੁਪਏ ਪ੍ਰਤੀ ਗਜ਼ ਕੀਤੇ ਗਏ ਹਨ। ਖਰੜ-ਲਾਂੜਰਾ ਰੋਡ ’ਤੇ ਖਰੜ-ਲੁਧਿਆਣਾ ਮੇਨ ਰੋਡ ਉੱਤੇ ਅਪਰੂਵਡ ਪ੍ਰਾਜੈਕਟਾਂ ਵਿਚ ਰੇਟ 40 ਹਜ਼ਾਰ ਰੁਪਏ ਪ੍ਰਤੀ ਗਜ਼ ਕੀਤੇ ਗਏ ਹਨ। ਪੇਂਡੂ ਖੇਤਰਾਂ ’ਚ 7 ਤੋਂ ਵਧਾ ਕੇ 10 ਹਜ਼ਾਰ ਰੁਪਏ ਪ੍ਰਤੀ ਗਜ਼ ਕੀਤੇ ਗਏ ਹਨ।

ਇਸੇ ਤਰ੍ਹਾਂ ਖਰੜ ਤੇ ਕੁਰਾਲੀ ਨਗਰ ਕੌਸਲਾਂ ਅਧੀਨ ਹਸਪਤਾਲ, ਸਕੂਲ, ਸੰਸਥਾਵਾਂ ਦੇ ਰੇਟ ਵੀ ਵਧਾ ਦਿੱਤੇ ਗਏ ਹਨ। ਖਰੜ ਨਗਰ ਕੌਂਸਲ ਵਿੱਚ ਅਪਰੂਵਡ ਕਲੋਨੀਆਂ ਤੇ ਰਿਹਾਇਸ਼ੀ ਪਲਾਟਾਂ ਦੇ ਰੇਟ 10 ਤੋਂ ਵਧਾ ਕੇ 15 ਹਜ਼ਾਰ ਰੁਪਏ ਪ੍ਰਤੀ ਗਜ਼ ਕਰ ਦਿੱਤੇ ਗਏ ਹਨ।

Related Post