ਮਨੀ ਲਾਂਡਰਿੰਗ ਮਾਮਲਾ : ਨੋਰਾ ਫਤੇਹੀ ਨੇ ਜੈਕਲੀਨ ਫਰਨਾਂਡਿਸ 'ਤੇ ਕੀਤਾ ਮਾਣਹਾਨੀ ਦਾ ਕੇਸ

By  Pardeep Singh December 12th 2022 07:06 PM

200 ਕਰੋੜ ਮਨੀ ਲਾਂਡਰਿੰਗ ਮਾਮਲਾ : ਸੁਕੇਸ਼ ਚੰਦਰਸ਼ੇਖਰ ਨਾਲ ਜੁੜੇ ਮਨੀ ਲਾਂਡਰਿੰਗ ਮਾਮਲੇ 'ਚ ਨਵਾਂ ਮੋੜ ਆਇਆ ਹੈ। ਇਸ ਮਾਮਲੇ ਨੂੰ ਲੈ ਕੇ ਦੋ ਬਾਲੀਵੁੱਡ ਅਦਾਕਾਰਾ ਆਹਮੋ-ਸਾਹਮਣੇ ਆ ਗਈਆਂ ਹਨ। ਨੋਰਾ ਫਤੇਹੀ ਨੇ ਜੈਕਲੀਨ ਫਰਨਾਂਡੀਜ਼ ਅਤੇ ਕਈ ਮੀਡੀਆ ਕੰਪਨੀਆਂ ਖਿਲਾਫ ਦਿੱਲੀ ਦੀ ਅਦਾਲਤ 'ਚ ਮਾਣਹਾਨੀ ਦਾ ਕੇਸ ਦਾਇਰ ਕੀਤਾ ਹੈ।


ਨੋਰਾ ਫਤੇਹੀ ਦਾ ਇਲਜ਼ਾਮ ਹੈ ਕਿ ਗੈਂਗਸਟਰ ਸੁਕੇਸ਼ ਚੰਦਰਸ਼ੇਖਰ ਨਾਲ ਜੁੜੇ 200 ਕਰੋੜ ਰੁਪਏ ਦੇ ਮਨੀ ਲਾਂਡਰਿੰਗ ਮਾਮਲੇ ਵਿੱਚ ਉਸ ਦਾ ਨਾਂ ਜ਼ਬਰਦਸਤੀ ਵਰਤਿਆ ਗਿਆ ਹੈ। ਅਦਾਕਾਰਾ ਦਾ ਕਹਿਣਾ ਹੈ ਕਿ ਉਸ ਦਾ ਸੁਕੇਸ਼ ਨਾਲ ਕੋਈ ਸਿੱਧਾ ਸੰਪਰਕ ਨਹੀਂ ਸੀ। ਉਸ ਮਹਾਠੱਗ ਨੂੰ  ਲੀਨਾ ਮਾਰੀਆ ਪਾਲ ਰਾਹੀਂ ਜਾਣਦੀ ਸੀ। ਨੋਰਾ ਨੇ ਸੁਕੇਸ਼ ਚੰਦਰਸ਼ੇਖਰ ਤੋਂ ਤੋਹਫ਼ੇ ਲੈਣ ਤੋਂ ਇਨਕਾਰ ਕੀਤਾ ਹੈ। ਨੋਰਾ ਦਾ ਕਹਿਣਾ ਹੈ ਕਿ ਮੀਡੀਆ ਟ੍ਰਾਇਲ ਕਾਰਨ ਉਸ ਦੀ ਸਾਖ ਨੂੰ ਠੇਸ ਪਹੁੰਚੀ ਹੈ।

 ਦੱਸ ਦੇਈਏ ਕਿ ਈਡੀ ਨੇ ਮਨੀ ਲਾਂਡਰਿੰਗ ਮਾਮਲੇ ਵਿੱਚ ਦੋਵਾਂ ਅਦਾਕਾਰਾ ਤੋਂ ਪੁੱਛਗਿੱਛ ਕੀਤੀ ਹੈ। ਇਸ ਮਾਮਲੇ 'ਚ ਜੈਕਲੀਨ ਦੇ ਖਿਲਾਫ ਚਾਰਜਸ਼ੀਟ ਵੀ ਦਾਇਰ ਕੀਤੀ ਗਈ ਹੈ।



Related Post