MP ਅੰਮ੍ਰਿਤਪਾਲ ਸਿੰਘ ਦੀ ਮਾਤਾ ਨੂੰ ਦਿੱਲੀ ਏਅਰਪੋਰਟ ਤੇ ਰੋਕਿਆ ਗਿਆ ,ਬੇਟੀ ਨੂੰ ਮਿਲਣ ਜਾ ਰਹੀ ਸੀ ਦੁਬਈ

MP Amritpal Singh mother : ਵਾਰਿਸ ਪੰਜਾਬ ਸੰਸਥਾ ਦੇ ਮੁਖੀ ਅਤੇ ਖਡੂਰ ਸਾਹਿਬ ਤੋਂ ਲੋਕ ਸਭਾ ਮੈਂਬਰ ਅੰਮ੍ਰਿਤਪਾਲ ਦੀ ਮਾਤਾ ਬਲਵਿੰਦਰ ਕੌਰ ਨੂੰ ਕੈਨੇਡਾ ਜਾਂਦੇ ਸਮੇਂ ਦਿੱਲੀ ਹਵਾਈ ਅੱਡੇ 'ਤੇ ਰੋਕਿਆ ਗਿਆ। ਉਹ ਆਪਣੀ ਬੇਟੀ ਨੂੰ ਮਿਲਣ ਲਈ ਕੈਨੇਡਾ ਜਾ ਰਹੀ ਸੀ।ਅੰਮ੍ਰਿਤਸਰ ਦਿਹਾਤੀ ਪੁਲਿਸ ਵਲੋਂ ਜਾਰੀ LOC ਦੇ ਚਲਦਿਆਂ ਬਲਵਿੰਦਰ ਕੌਰ ਨੂੰ ਵਿਦੇਸ਼ ਜਾਣ ਤੋਂ ਗਿਆ ਰੋਕਿਆ

By  Shanker Badra November 21st 2025 04:58 PM

MP Amritpal Singh mother : ਵਾਰਿਸ ਪੰਜਾਬ ਸੰਸਥਾ ਦੇ ਮੁਖੀ ਅਤੇ ਖਡੂਰ ਸਾਹਿਬ ਤੋਂ ਲੋਕ ਸਭਾ ਮੈਂਬਰ ਅੰਮ੍ਰਿਤਪਾਲ ਦੀ ਮਾਤਾ ਬਲਵਿੰਦਰ ਕੌਰ ਨੂੰ ਕੈਨੇਡਾ ਜਾਂਦੇ ਸਮੇਂ ਦਿੱਲੀ ਹਵਾਈ ਅੱਡੇ 'ਤੇ ਰੋਕਿਆ ਗਿਆ। ਉਹ ਆਪਣੀ ਬੇਟੀ ਨੂੰ ਮਿਲਣ ਲਈ ਕੈਨੇਡਾ ਜਾ ਰਹੀ ਸੀ।ਅੰਮ੍ਰਿਤਸਰ ਦਿਹਾਤੀ ਪੁਲਿਸ ਵਲੋਂ ਜਾਰੀ LOC ਦੇ ਚਲਦਿਆਂ ਬਲਵਿੰਦਰ ਕੌਰ ਨੂੰ ਵਿਦੇਸ਼ ਜਾਣ ਤੋਂ ਗਿਆ ਰੋਕਿਆ।

ਜਾਣਕਾਰੀ ਅਨੁਸਾਰ ਬਲਵਿੰਦਰ ਕੌਰ ਦੁਪਹਿਰ ਦੇ ਸਮੇਂ ਕੈਨੇਡਾ ਜਾਣ ਲਈ ਦਿੱਲੀ ਦੇ ਇੰਦਰਾ ਗਾਂਧੀ ਇੰਟਰਨੈਸ਼ਨਲ ਏਅਰਪੋਰਟ 'ਤੇ ਪਹੁੰਚੇ ਸਨ। ਇਸ ਦੌਰਾਨ ਏਅਰਪੋਰਟ ਅਧਿਕਾਰੀਆਂ ਵਲੋਂ ਉਨ੍ਹਾਂ ਨੂੰ ਫਲਾਈਟ 'ਚ ਬਹਿਣ ਤੋਂ ਪਹਿਲਾਂ ਹੀ ਰੋਕ ਲਿਆ ਗਿਆ। ਅਧਿਕਾਰੀਆਂ ਵਲੋਂ ਬਲਵਿੰਦਰ ਕੌਰ ਨੂੰ ਕੈਨੇਡਾ ਜਾਣ ਦੀ ਇਜ਼ਾਜਤ ਨਹੀਂ ਦਿੱਤੀ ਗਈ।

ਬਲਵਿੰਦਰ ਕੌਰ ਦਾ ਕਹਿਣਾ ਹੈ ਕਿ ਉਸਦੇ ਖਿਲਾਫ ਕੋਈ ਕੇਸ ਦਰਜ ਨਹੀਂ ਹੈ, ਫਿਰ ਵੀ ਉਸਨੂੰ ਰੋਕਿਆ ਗਿਆ। ਉਨ੍ਹਾਂ ਨੇ ਦੱਸਿਆ ਕਿ ਧੀ ਘਰ ਹੋਏ ਬੇਟੇ ਨੂੰ ਮਿਲਣ ਲਈ ਦੁਬਈ ਜਾਣਾ ਸੀ। ਉਹ ਆਪਣੀ ਧੀ ਦੇ ਘਰ ਪਰਿਵਾਰਕ ਸਮਾਗਮ ਵਿੱਚ ਸ਼ਾਮਲ ਹੋਣ ਲਈ ਕੈਨੇਡਾ ਜਾ ਰਹੀ ਸੀ। ਉਸ ਨੇ ਕਿਹਾ ਕਿ ਉਸ ਕੋਲ ਵੀਜ਼ਾ ਅਤੇ ਹੋਰ ਦਸਤਾਵੇਜ਼ ਹਨ ਪਰ ਉਸਨੂੰ  ਫਲਾਈਟ 'ਚ ਚੜ੍ਹਨ ਦੀ ਇਜਾਜ਼ਤ ਨਹੀਂ ਹੈ।

ਬਲਵਿੰਦਰ ਕੌਰ ਨੇ ਕਿਹਾ ਕਿ ਉਹ ਆਪਣੀ ਧੀ ਨੂੰ ਮਿਲਣ ਲਈ ਕੈਨੇਡਾ ਜਾ ਰਹੀ ਸੀ, ਜਿਸਨੇ ਇੱਕ ਪੁੱਤਰ ਨੂੰ ਜਨਮ ਦਿੱਤਾ ਸੀ। ਉਸਨੇ ਕਿਹਾ ਕਿ ਉਸਦੇ ਖਿਲਾਫ ਕੋਈ ਕੇਸ ਦਰਜ ਨਹੀਂ ਹੈ ਤਾਂ ਉਸਨੂੰ ਕਿਉਂ ਰੋਕਿਆ ਗਿਆ? ਉਨ੍ਹਾਂ ਨੇ ਕਿਹਾ ਕਿ 3-4 ਸਾਲ ਤੋਂ ਉਸ ਦਾ ਵੀਜ਼ਾ ਲੱਗਿਆ ਹੋਇਆ ਹੈ ,ਫਿਰ ਵੀ ਉਸਨੂੰ ਰੋਕਿਆ ਗਿਆ। ਸਾਢੇ 3 ਵਜੇ ਉਸਦੀ ਫਲਾਈਟ ਸੀ।


 

Related Post