Sangrur News : ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 350 ਸਾਲਾਂ ਸ਼ਹੀਦੀ ਸ਼ਤਾਬਦੀ ਨੂੰ ਸਮਰਪਿਤ ਨਗਰ ਕੀਰਤਨ ਸੰਗਰੂਰ ਦੇ ਗੁਰਦੁਆਰਾ ਸ੍ਰੀ ਨਾਨਕਿਆਣਾ ਸਾਹਿਬ ਵਿਖੇ ਪਹੁੰਚਿਆ
Sangrur News : ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ 350 ਸਾਲਾ ਸ਼ਤਾਬਦੀ ਸਮਾਗਮ ਦੌਰਾਨ ਅਸਾਮ ਤੋਂ ਚੱਲ ਕੇ ਪੰਜਾਬ ਵਿੱਚ ਦਾਖਲ ਹੋਇਆ ਨਗਰ ਕੀਰਤਨ ਸੰਗਰੂਰ ਦੇ ਗੁਰਦੁਆਰਾ ਸ੍ਰੀ ਨਾਨਕਿਆਣਾ ਸਾਹਿਬ ਵਿਖੇ ਪਹੁੰਚਿਆ ਹੈ। ਜਿੱਥੇ ਸੰਗਤਾਂ ਨੇ ਨਗਰ ਕੀਰਤਨ ਦਾ ਸਵਾਗਤ ਕੀਤਾ ਹੈ। ਨਗਰ ਕੀਰਤਨ ਦੇ ਦਰਸ਼ਨ ਕਰਨ ਲਈ ਸੰਗਤਾਂ 'ਚ ਭਾਰੀ ਉਤਸਾਹ ਦੇਖਣ ਨੂੰ ਮਿਲਿਆ ਹੈ। ਗੁਰਦੁਆਰਾ ਸ੍ਰੀ ਨਾਨਕਿਆਣਾ ਸਾਹਿਬ ਵਿਖੇ ਵੱਖ-ਵੱਖ ਪਿੰਡਾਂ ਤੇ ਸ਼ਹਿਰਾਂ ਤੋਂ ਸੰਗਤਾਂ ਪਹੁੰਚੀਆਂ ਹਨ
Sangrur News : ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ 350 ਸਾਲਾ ਸ਼ਤਾਬਦੀ ਸਮਾਗਮ ਦੌਰਾਨ ਅਸਾਮ ਤੋਂ ਚੱਲ ਕੇ ਪੰਜਾਬ ਵਿੱਚ ਦਾਖਲ ਹੋਇਆ ਨਗਰ ਕੀਰਤਨ ਸੰਗਰੂਰ ਦੇ ਗੁਰਦੁਆਰਾ ਸ੍ਰੀ ਨਾਨਕਿਆਣਾ ਸਾਹਿਬ ਵਿਖੇ ਪਹੁੰਚਿਆ ਹੈ। ਜਿੱਥੇ ਸੰਗਤਾਂ ਨੇ ਨਗਰ ਕੀਰਤਨ ਦਾ ਸਵਾਗਤ ਕੀਤਾ ਹੈ। ਨਗਰ ਕੀਰਤਨ ਦੇ ਦਰਸ਼ਨ ਕਰਨ ਲਈ ਸੰਗਤਾਂ 'ਚ ਭਾਰੀ ਉਤਸਾਹ ਦੇਖਣ ਨੂੰ ਮਿਲਿਆ ਹੈ। ਗੁਰਦੁਆਰਾ ਸ੍ਰੀ ਨਾਨਕਿਆਣਾ ਸਾਹਿਬ ਵਿਖੇ ਵੱਖ-ਵੱਖ ਪਿੰਡਾਂ ਤੇ ਸ਼ਹਿਰਾਂ ਤੋਂ ਸੰਗਤਾਂ ਪਹੁੰਚੀਆਂ ਹਨ।
ਇੱਕ ਦਿਨ ਪਹਿਲਾਂ ਪਾਤੜਾਂ ਪਹੁੰਚਿਆ ਸੀ ਨਗਰ ਕੀਰਤਨ
ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਹਿੰਦ ਦੀ ਚਾਦਰ ਜਿਨਾਂ ਨੇ ਕਸ਼ਮੀਰੀ ਪੰਡਤਾਂ ਦੀ ਪੁਕਾਰ ਨੂੰ ਸੁਣਦੇ ਹੋਏ ਆਪਣੇ ਦੇਸ਼ ਕੌਮ ਦੇ ਲਈ ਜੋ ਸ਼ਹਾਦਤ ਦਿੱਤੀ। ਉਸ ਦਾ 350 ਸਾਲਾ ਸ਼ਤਾਬਦੀ ਸਮਾਗਮ ਮਨਾਇਆ ਜਾ ਰਿਹਾ ਹੈ। ਆਸਾਮ ਤੋਂ ਨਗਰ ਕੀਰਤਨ ਵੱਖ -ਵੱਖ ਪੜਾਵਾਂ 'ਚੋਂ ਹੁੰਦਾ ਹੋਇਆ ਬੀਤੇ ਕੱਲ ਹਰਿਆਣਾ ਰਾਜ ਦੇ ਧਮਤਾਨ ਸਾਹਿਬ ਆਉਂਦਾ ਹੋਇਆ ਪੰਜਾਬ ਦੇ ਵਿੱਚ ਦਾਖਲ ਹੋਇਆ ਸੀ।
ਬੁੱਧਵਾਰ ਨੂੰ ਪਾਤੜਾਂ ਦੇ ਪਿੰਡ ਖਾਨੇਵਾਲ ਮੌਲਵੀ ਵਾਲਾ ਹਮ ਚੜੀ ਵਿਖੇ ਸੰਗਤਾਂ ਵੱਲੋਂ ਇਸ ਨਗਰ ਕੀਰਤਨ ਦਾ ਜਿੱਥੇ ਸਵਾਗਤ ਕੀਤਾ ਗਿਆ ,ਉੱਥੇ ਲੰਗਰ ਦੀ ਸੇਵਾ ਵੀ ਸੰਗਤ ਵੱਲੋਂ ਕੀਤੀ ਗਈ। ਨਗਰ ਕੀਰਤਨ ਰਾਤ ਨੂੰ 9 ਵਜੇ ਪਾਤੜਾਂ ਪਹੁੰਚਿਆ ਅਤੇ ਸੰਗਤਾਂ ਨਗਰ ਕੀਰਤਨ ਦੇ ਦਰਸ਼ਨਾਂ ਦੀ ਉਡੀਕ ਕਰ ਰਹੀਆਂ ਸਨ। ਉਸਦੇ ਲਈ ਸੜਕ 'ਤੇ ਬਹਿ ਕੇ ਹੀ ਵਾਹਿਗੁਰੂ ਦੇ ਨਾਮ ਦਾ ਜਾਪ ਕੀਤਾ ਗਿਆ। ਬੀਬੀਆਂ ਨੇ ਕਿਹਾ ਕਿ ਜੋ ਕੁਰਬਾਨੀ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਦਿੱਤੀ ,ਉਸ ਨੂੰ ਅਸੀਂ ਕਦੀ ਨਹੀਂ ਭੁਲਾ ਸਕਦੇ।
ਅਕਾਲੀ ਦਲ ਦੇ ਪਟਿਆਲਾ ਜ਼ਿਲ੍ਹੇ ਦੇ ਦਿਹਾਤੀ ਦੇ ਪ੍ਰਧਾਨ ਜਗਦੀਪ ਸਿੰਘ ਹਰਿਆਊ ਨੇ ਕਿਹਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਜੋ ਉਪਰਾਲਾ ਕੀਤਾ ਗਿਆ ,ਉਸ ਨਾਲ ਸਾਡੇ ਬੱਚਿਆਂ ਨੂੰ ਆਪਣੇ ਇਤਿਹਾਸ ਅਤੇ ਗੁਰੂਆਂ ਦੀ ਜੋ ਸ਼ਹਾਦਤ ਹੈ ,ਉਸ ਤੋਂ ਜਾਣਕਾਰੀ ਹਾਸਿਲ ਕਰਨਗੇ।