Kisan Andolan : ਜੇਲ੍ਹ ਤੋਂ ਵਾਪਿਸ ਆਏ ਨਵਦੀਪ ਸਿੰਘ ਜਲਬੇੜਾ ਨੇ ਕੀਤਾ ਵੱਡਾ ਦਾਅਵਾ, ਕਿਹਾ- ਮੇਰੇ ਕੱਪੜੇ ਲਾਹ ਕੀਤੀ ਕੁੱਟਮਾਰ

ਜੇਲ੍ਹ ਤੋਂ ਵਾਪਿਸ ਆਏ ਨਵਦੀਪ ਸਿੰਘ ਜਲਬੇੜਾ ਨੇ ਵੱਡਾ ਦਾਅਵਾ ਕਰਦੇ ਹੋਏ ਕਿਹਾ ਕਿ ਰਿਮਾਂਡ ਦੌਰਾਨ ਕੱਪੜੇ ਲਾਹ ਕੇ ਕੁੱਟਮਾਰ ਕੀਤੀ ਗਈ।

By  Dhalwinder Sandhu July 17th 2024 03:35 PM

Navdeep Jalbera : ਵਾਟਰ ਕੈਨਨ ਬੁਆਏ ਨਵਦੀਪ ਜਲਬੇੜਾ ਜੇਲ੍ਹ ਤੋਂ ਬਾਹਰ ਆ ਗਿਆ ਹੈ। ਨਵਦੀਪ ਨੂੰ ਕਰੀਬ 111 ਦਿਨ ਜੇਲ੍ਹ ਵਿੱਚ ਰਹਿਣ ਤੋਂ ਬਾਅਦ ਕੱਲ੍ਹ ਯਾਨੀ ਮੰਗਲਵਾਰ ਨੂੰ ਰਿਹਾਅ ਕੀਤਾ ਗਿਆ ਸੀ। ਦੱਸ ਦਈਏ ਕਿ ਨਵਦੀਪ ਨੂੰ ਹਰਿਆਣਾ ਪੁਲਿਸ ਨੇ ਗ੍ਰਿਫਤਾਰ ਕੀਤਾ ਸੀ। ਜੇਲ੍ਹ ਤੋਂ ਬਾਹਰ ਆਉਣ ਤੋਂ ਬਾਅਦ ਨਵਦੀਪ ਨੇ ਹਰਿਆਣਾ ਪੁਲਿਸ ਅਤੇ ਕੇਂਦਰੀ ਏਜੰਸੀਆਂ ਵੱਲੋਂ ਕੀਤੇ ਗਏ ਤਸ਼ੱਦਦ ਨੂੰ ਬਿਆਨ ਕੀਤਾ ਹੈ।


ਮੇਰੇ ਉੱਤੇ ਕੀਤਾ ਤਸ਼ੱਦਦ

ਕਿਸਾਨ ਆਗੂ ਨਵਦੀਪ ਸਿੰਘ ਜਲਬੇੜਾ ਨੇ ਦੱਸਿਆ ਕਿ ਜਦੋਂ ਮੈਨੂੰ ਅੰਬਾਲਾ ਦੇ ਰਿਮਾਂਡ ਰੂਮ ਵਿੱਚ ਲਿਆਂਦਾ ਗਿਆ ਤਾਂ ਉਕਤ ਕਮਰੇ ਵਿੱਚ ਕਰੀਬ 45 ਮੁਲਾਜ਼ਮ ਮੌਜੂਦ ਸਨ। ਸਭ ਤੋਂ ਪਹਿਲਾਂ ਉਹਨਾਂ ਨੇ ਮੈਨੂੰ ਆਪਣੀ ਪੱਗ ਅਤੇ ਕੱਪੜੇ ਉਤਾਰਨ ਲਈ ਕਿਹਾ। ਮੇਰੇ ਸਾਹਮਣੇ ਇੱਕ ਸਰਦਾਰ ਅਫਸਰ ਮੌਜੂਦ ਸੀ, ਜਿਸ ਨੇ ਹੁਕਮ ਦਿੱਤਾ ਕਿ ਮੇਰੇ ਹੱਥ-ਪੈਰ ਬੰਨ੍ਹ ਦਿੱਤੇ ਜਾਣ। ਮੇਰੇ ਹੱਥ-ਪੈਰ ਬੰਨ੍ਹਣ ਤੋਂ ਬਾਅਦ ਉਕਤ ਅਧਿਕਾਰੀਆਂ ਨੇ ਮੈਨੂੰ ਕੁੱਟਣਾ ਸ਼ੁਰੂ ਕਰ ਦਿੱਤਾ। ਜਿਸ ਤੋਂ ਬਾਅਦ ਪੁਲਿਸ ਨੇ ਮੇਰੇ ਨਾਲ ਬੇਰਹਿਮੀ ਨਾਲ ਵਿਵਹਾਰ ਕੀਤਾ। ਉਹਨਾਂ ਨੇ ਮੈਨੂੰ ਕਿਹਾ- ਤੁਸੀਂ ਬਹੁਤ ਬੋਲਦੇ ਹੋ, ਅਸੀਂ ਤੁਹਾਨੂੰ ਸਬਕ ਸਿਖਾਵਾਂਗੇ। ਜਿਸ ਤੋਂ ਬਾਅਦ ਮੇਰਾ ਮੂੰਹ ਪਾਣੀ ਵਿੱਚ ਡੁੱਬੋ ਦਿੱਤਾ।

ਕੇਂਦਰੀ ਏਜੰਸੀਆਂ ਦੇ ਲੋਕ ਵੀ ਪੁੱਛਗਿੱਛ ਲਈ ਪਹੁੰਚੇ

ਨਵਦੀਪ ਨੇ ਦੱਸਿਆ ਕਿ ਰਿਮਾਂਡ ਦੌਰਾਨ ਕੇਂਦਰੀ ਏਜੰਸੀਆਂ ਐਨਆਈਏ ਅਤੇ ਸੀਬੀਆਈ ਦੇ ਅਧਿਕਾਰੀ ਵੀ ਪੁੱਛਗਿੱਛ ਲਈ ਆਏ। ਮੈਨੂੰ ਪੁੱਛਿਆ ਗਿਆ ਕਿ ਪੈਸੇ ਕਿੱਥੋਂ ਆ ਰਹੇ ਹਨ। ਕਿਸਾਨ ਅੰਦੋਲਨ ਲਈ ਫੰਡ ਕਿੱਥੋਂ ਆ ਰਿਹਾ ਹੈ? ਮੇਰੇ ਬੈਂਕ ਖਾਤੇ ਸਮੇਤ ਸਾਰੀ ਜਾਣਕਾਰੀ ਮੇਰੇ ਕੋਲੋਂ ਲੈ ਲਈ ਗਈ ਸੀ। ਬੈਂਕ ਖਾਤੇ ਦੀ ਚੰਗੀ ਤਰ੍ਹਾਂ ਜਾਂਚ ਕੀਤੀ ਗਈ, ਪਰ ਕੁਝ ਨਹੀਂ ਮਿਲਿਆ। 

ਮੈਂ ਪਿੱਛੇ ਨਹੀਂ ਹਟਾਂਗਾ

ਨਵਦੀਪ ਨੇ ਕਿਹਾ ਪੁਲਿਸ ਹਰ ਤਰ੍ਹਾਂ ਨਾਲ ਬੇਰਹਿਮ ਰਹੀ ਹੈ, ਪਰ ਮੈਂ ਆਪਣੇ ਭਾਈਚਾਰੇ ਲਈ ਖੜ੍ਹਾ ਹਾਂ ਅਤੇ ਖੜ੍ਹਦਾ ਰਹਾਂਗਾ। ਜਦੋਂ ਮੇਰੇ ਨਾਲ ਜ਼ੁਲਮ ਹੋ ਰਿਹਾ ਸੀ ਤਾਂ ਮੈਂ ਹੋਸ਼ ਵਿੱਚ ਸੀ। ਜਦੋਂ ਦਰਦ ਬਹੁਤ ਵਧ ਗਿਆ, ਮੈਂ ਵਾਹਿਗੁਰੂ ਦਾ ਨਾਮ ਲੈਂਦਾ ਸੀ। ਨਵਦੀਪ ਨੇ ਕਿਹਾ ਮੈਂ ਜੇਲ੍ਹ ਵਿੱਚ ਰੋਜ਼ਾਨਾ ਸ੍ਰੀ ਜਪੁਜੀ ਸਾਹਿਬ, ਸ੍ਰੀ ਚੌਪਈ ਸਾਹਿਬ ਅਤੇ ਸ੍ਰੀ ਅਨੰਦਪੁਰ ਸਾਹਿਬ ਦਾ ਪਾਠ ਕਰਦਾ ਸੀ। 

ਸਰਕਾਰ ਇਹ ਨਾ ਸੋਚੇ ਕਿ ਮੈਂ ਜੇਲ੍ਹ ਜਾਣ ਤੋਂ ਬਾਅਦ ਪਿੱਛੇ ਹਟ ਜਾਵਾਂਗਾ। ਜੇਕਰ ਸਰਕਾਰ ਅਜਿਹਾ ਸੋਚ ਰਹੀ ਹੈ ਤਾਂ ਇਹ ਗਲਤ ਹੈ। ਮੈਂ ਆਪਣੇ ਭਾਈਚਾਰੇ ਲਈ ਕਦੇ ਪਿੱਛੇ ਨਹੀਂ ਹਟਾਂਗਾ। ਸਮਾਜ ਲਈ ਜੇ ਮੈਨੂੰ ਸਾਰੀ ਉਮਰ ਜੇਲ੍ਹ ਵਿੱਚ ਰਹਿਣਾ ਪਵੇ ਤਾਂ ਵੀ ਮੈਂ ਉਥੇ ਹੀ ਰਹਾਂਗਾ।

ਇਹ ਵੀ ਪੜ੍ਹੋ: Chandipura Virus : ਬਹੁਤ ਖਤਰਨਾਕ ਹੈ ਚਾਂਦੀਪੁਰਾ ਵਾਇਰਸ ! 100 'ਚੋਂ 70 ਦੀ ਹੋ ਸਕਦੀ ਹੈ ਮੌਤ, ਜਾਣੋ ਕਿਵੇਂ

Related Post