Navneet Chaturvedi ਨੂੰ ਅਦਾਲਤ ਨੇ 6 ਨਵੰਬਰ ਤੱਕ ਨਿਆਂਇਕ ਹਿਰਾਸਤ ਚ ਭੇਜਿਆ ,ਰਾਜ ਸਭਾ ਜ਼ਿਮਨੀ ਚੋਣ ਚ ਕਥਿਤ ਫਰਜ਼ੀਵਾੜੇ ਦਾ ਮਾਮਲਾ

Navneet Chaturvedi : ਪੰਜਾਬ ਦੀ ਰਾਜ ਸਭਾ ਉਪ ਚੋਣ ਵਿੱਚ ਕਥਿਤ ਫਰਜ਼ੀਵਾੜੇ ਦੇ ਆਰੋਪੀ ਨਵਨੀਤ ਚਤੁਰਵੇਦੀ (Navneet Chaturvedi) ਨੂੰ ਅੱਜ ਮੁੜ ਰੋਪੜ ਦੀ ਸੀਜੇਐਮ ਅਦਾਲਤ 'ਚ ਪੇਸ਼ ਕੀਤਾ ਗਿਆ ਸੀ। ਜਿੱਥੇ ਅਦਾਲਤ ਨੇ ਨਵਨੀਤ ਚਤੁਰਵੇਦੀ ਨੂੰ 6 ਨਵੰਬਰ ਤੱਕ ਨਿਆਂਇਕ ਹਿਰਾਸਤ 'ਚ ਰੋਪੜ ਜੇਲ੍ਹ 'ਚ ਭੇਜ ਦਿੱਤਾ ਗਿਆ ਹੈ। ਪੁਲਿਸ ਵੱਲੋਂ ਅੱਜ ਨਵਨੀਤ ਚਤੁਰਵੇਦੀ ਦੇ ਦੁਬਾਰਾ ਪੁਲਿਸ ਰਿਮਾਂਡ ਦੀ ਮੰਗ ਨਹੀਂ ਕੀਤੀ ਗਈ

By  Shanker Badra October 23rd 2025 04:27 PM

Navneet Chaturvedi : ਪੰਜਾਬ ਦੀ ਰਾਜ ਸਭਾ ਉਪ ਚੋਣ ਵਿੱਚ ਕਥਿਤ ਫਰਜ਼ੀਵਾੜੇ ਦੇ ਆਰੋਪੀ ਨਵਨੀਤ ਚਤੁਰਵੇਦੀ (Navneet Chaturvedi) ਨੂੰ ਅੱਜ ਮੁੜ ਰੋਪੜ ਦੀ ਸੀਜੇਐਮ ਅਦਾਲਤ 'ਚ ਪੇਸ਼ ਕੀਤਾ ਗਿਆ ਸੀ। ਜਿੱਥੇ ਅਦਾਲਤ ਨੇ ਨਵਨੀਤ ਚਤੁਰਵੇਦੀ ਨੂੰ 6 ਨਵੰਬਰ ਤੱਕ ਨਿਆਂਇਕ ਹਿਰਾਸਤ 'ਚ ਰੋਪੜ ਜੇਲ੍ਹ 'ਚ ਭੇਜ ਦਿੱਤਾ ਗਿਆ ਹੈ। ਪੁਲਿਸ ਵੱਲੋਂ ਅੱਜ ਨਵਨੀਤ ਚਤੁਰਵੇਦੀ ਦੇ ਦੁਬਾਰਾ ਪੁਲਿਸ ਰਿਮਾਂਡ ਦੀ ਮੰਗ ਨਹੀਂ ਕੀਤੀ ਗਈ। ਅਦਾਲਤੀ ਕਾਰਵਾਈ ਦੌਰਾਨ ਨਵਨੀਤ ਚਤੁਰਵੇਦੀ ਦੇ ਦਸਤਖ਼ਤਾਂ ਦੇ ਸੈਂਪਲ ਲਏ ਹਨ ਤੇ ਇੰਨਾਂ ਦਸਤਾਖਤਾਂ ਨੂੰ ਜਾਂਚ ਲਈ ਭੇਜਿਆ ਜਾਵੇਗਾ।

ਇਸ ਦੌਰਾਨ ਪੁਲਿਸ ਨੇ ਨਵਨੀਤ ਚਤੁਰਵੇਦੀ ਦਾ ਮੋਬਾਇਲ ਸਿਮ ਕਾਰਡ ਡੁਪਲੀਕੇਟ ਕਢਵਾਉਣ ਦੀ ਵੀ ਅਪੀਲ ਕੀਤੀ ਗਈ, ਜੋ ਕਿ ਮਨਜ਼ੂਰ ਕਰ ਲਈ ਗਈ ਹੈ। ਇਸ ਦੌਰਾਨ ਨਵਨੀਤ ਚਤੁਰਵੇਦੀ ਦੇ ਵਕੀਲ ਹੇਮੰਤ ਚੋਧਰੀ ਨੇ ਨਵਨੀਤ ਚਤੁਰਵੇਦੀ ਨੂੰ ਖਤਰਾ ਹੋਣ ਕਾਰਨ ਜੇਲ੍ਹ ਵਿੱਚ ਸੁਰੱਖਿਅਤ ਰੱਖਣ ਦੀ ਅਰਜ਼ੀ ਦਿੱਤੀ ਗਈ ਹੈ। ਇਸ ਦੌਰਾਨ ਅਦਾਲਤ ਵੱਲੋਂ ਨਵਨੀਤ ਚਤੁਰਵੇਦੀ ਨੂੰ ਰੋਪੜ ਪੁਲਿਸ ਦੇ ਹਵਾਲੇ ਨਾ ਕਰਨ ਵਾਲੇ ਚੰਡੀਗੜ ਪੁਲਿਸ ਦੇ ਐਸਐਚਓ ਨੂੰ ਪੇਸ਼ ਹੋਣ ਲਈ ਕਿਹਾ ਗਿਆ ਸੀ ਤੇ ਅੱਜ ਐਸਐਚਓ ਦੀ ਬਜਾਏ ਚੰਡੀਗੜ੍ਹ ਪੁਲਿਸ ਦੇ ਸਬ ਇੰਸਪੈਕਟਰ ਪਰਮਿੰਦਰ ਸਿੰਘ ਪੇਸ਼ ਹੋਏ ਪਰ ਅਦਾਲਤ ਨੇ ਕੱਲ ਐਸਐਚਓ ਨੂੰ ਪੇਸ਼ ਹੋਣ ਬਾਰੇ ਹਦਾਇਤ ਕੀਤੀ ਹੈ।

ਦੱਸ ਦੇਈਏ ਕਿ ਬੀਤੇ ਦਿਨੀਂ ਰੋਪੜ ਪੁਲਿਸ ਨੇ ਨਵਨੀਤ ਚਤੁਰਵੇਦੀ ਨੂੰ ਗ੍ਰਿਫਤਾਰ ਕੀਤਾ ਸੀ। ਅਦਾਲਤ ਦੇ ਹੁਕਮਾਂ ਮਗਰੋਂ ਰੂਪਨਗਰ ਪੁਲਿਸ ਚਤੁਰਵੇਦੀ ਨੂੰ ਗ੍ਰਿਫ਼ਤਾਰ ਕਰਨ ਲਈ ਚੰਡੀਗੜ੍ਹ ਪਹੁੰਚੀ ਸੀ। ਇਹ ਹੁਕਮ ਪੰਜਾਬ ਅਤੇ ਚੰਡੀਗੜ੍ਹ ਪੁਲਿਸ ਵਿਚਕਾਰ ਉਸ ਦੀ ਹਿਰਾਸਤ ਨੂੰ ਲੈ ਕੇ ਵਧ ਰਹੇ ਤਣਾਅ ਵਿਚਾਲੇ ਆਇਆ ਸੀ। ਨਵਨੀਤ ਚਤੁਰਵੇਦੀ ਨੇ ਪੰਜਾਬ ਤੋਂ ਖਾਲੀ ਰਾਜ ਸਭਾ ਸੀਟ ਲਈ ਆਪਣੀ ਨਾਮਜ਼ਦਗੀ ਦਾਇਰ ਕੀਤੀ ਸੀ, ਉਸ ਨੇ ਦਾਅਵਾ ਕੀਤਾ ਸੀ ਕਿ ਉਨ੍ਹਾਂ ਨੂੰ 10 ‘ਆਪ’ ਵਿਧਾਇਕਾਂ ਦਾ ਸਮਰਥਨ ਹਾਸਲ ਹੈ, ਜਿਨ੍ਹਾਂ ਦੇ ਦਸਤਖ਼ਤ ਵੀ ਉਸ ਨੇ ਦਿਖਾਏ ਸਨ। ਹਾਲਾਂਕਿ, ਵਿਧਾਇਕਾਂ ਨੇ ਇਸ ਨੂੰ ਫਰਜ਼ੀ ਦੱਸ ਕੇ ਖਾਰਿਜ ਕਰ ਦਿੱਤਾ ਸੀ।

Related Post