ਨਵੇਂ ਅਕਾਲੀ ਦਲ ਚ ਉੱਠੀ ਬਗਾਵਤ, ਤੇਜਿੰਦਰਪਾਲ ਸਿੰਘ ਸੰਧੂ ਨੇ ਦਿੱਤਾ ਵਰਕਿੰਗ ਕਮੇਟੀ ਤੋਂ ਅਸਤੀਫ਼ਾ

ਅਸਤੀਫੇ ਮਗਰੋਂ ਤੇਜਿੰਦਰਪਾਲ ਸਿੰਘ ਸੰਧੂ ਨੇ ਵੱਡਾ ਬਿਆਨ ਦਿੱਤਾ। ਉਨ੍ਹਾਂ ਨੇ ਕਿਹਾ ਕਿ ਜਿਸ ਸੋਚ ਨਾਲ ਨਵਾਂ ਅਕਾਲੀ ਦਲ ਬਣਾਇਆ ਸੀ। ਉਸ ’ਚ ਕਈਆਂ ਕਮੀਆਂ ਨਜ਼ਰ ਆ ਰਹੀਆਂ ਹਨ।

By  Jasleen Kaur October 11th 2025 12:36 PM -- Updated: October 11th 2025 01:49 PM

Tejinderpal Singh Sandhu News : ਨਵੇਂ ਬਣੇ ਸ਼੍ਰੋਮਣੀ ਅਕਾਲੀ ਦਲ ’ਚ ਬਗਾਵਤੀ ਸੁਰ ਨਜ਼ਰ ਆਉਣ ਲੱਗੇ ਹਨ। ਦੱਸ ਦਈਏ ਕਿ ਤੇਜਿੰਦਰਪਾਲ ਸਿੰਘ ਸੰਧੂ ਨੇ ਨਵੇਂ ਬਣੇ ਅਕਾਲੀ ਦਲ ਦੀ ਵਰਕਿੰਗ ਕਮੇਟੀ ਚੋਂ ਅਸਤੀਫਾ ਦੇ ਦਿੱਤਾ ਹੈ। ਤੇਜਿੰਦਰਪਾਲ ਸਿੰਘ ਸੰਧੂ ਟਕਸਾਲੀ ਜਸਵਿੰਦਰ ਸੰਧੂ ਦੇ ਸਪੁੱਤਰ ਹਨ। 

ਅਸਤੀਫੇ ਮਗਰੋਂ ਤੇਜਿੰਦਰਪਾਲ ਸਿੰਘ ਸੰਧੂ ਨੇ ਵੱਡਾ ਬਿਆਨ ਦਿੱਤਾ। ਉਨ੍ਹਾਂ ਨੇ ਕਿਹਾ ਕਿ ਜਿਸ ਸੋਚ ਨਾਲ ਨਵਾਂ ਅਕਾਲੀ ਦਲ ਬਣਾਇਆ ਸੀ। ਉਸ ’ਚ ਕਈਆਂ ਕਮੀਆਂ ਨਜ਼ਰ ਆ ਰਹੀਆਂ ਹਨ। ਕਿਸੇ ਦੇ ਵੀ ਸਲਾਹ-ਮਸ਼ਵਰੇ ਤੋਂ ਬਿਨਾਂ ਹੀ ਫੈਸਲੇ ਲਏ ਜਾ ਰਹੇ ਹਨ। ਉਨ੍ਹਾਂ ਵੱਲੋਂ ਕਿਸੇ ਵੀ ਆਗੂ ਤੋਂ ਪੁੱਛਿਆਂ ਵੀ ਨਹੀਂ ਜਾ ਰਿਹਾ ਹੈ। ਪ੍ਰਧਾਨ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਉਸ ਵੱਲੋਂ ਠੀਕ ਕੀਤਾ ਜਾਵੇ। 

Related Post